ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਭਾਰਤ ਤੋਂ ਆਉਣ/ਜਾਣ ਲਈ ਨਿਰਧਾਰਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ 27.03.2022 ਤੋਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ

Posted On: 08 MAR 2022 5:26PM by PIB Chandigarh

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈਡਾਇਰੈਕਟੋਰੇਟ ਜਨਰਲ ਆਵ੍ ਸਿਵਲ ਏਵੀਏਸ਼ਨ (ਡੀਜੀਸੀਏਨੇ ਮਿਤੀ 19.03.2020 ਦੇ ਸਰਕੂਲਰ ਰਾਹੀਂ 23 ਮਾਰਚ2020 ਤੋਂ ਭਾਰਤ ਤੋਂ ਆਉਣ/ਜਾਣ ਲਈ ਨਿਰਧਾਰਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਸੇਵਾਵਾਂ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ । ਵਰਤਮਾਨ ਵਿੱਚਡੀਜੀਸੀਏ ਦੇ 28.02.2022 ਦੇ ਸਰਕੂਲਰ ਦੇ ਅਨੁਸਾਰਭਾਰਤ ਤੋਂ ਆਉਣ/ਜਾਣ ਲਈ ਨਿਰਧਾਰਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਸੇਵਾਵਾਂ ਦੇ ਸੰਚਾਲਨ ਦੀ ਮੁਅੱਤਲੀ ਨੂੰ ਅਗਲੇ ਹੁਕਮਾਂ ਤੱਕ ਵਧਾ ਦਿੱਤਾ ਗਿਆ ਹੈ।

 ਦੁਨੀਆ ਭਰ ਵਿੱਚ ਵਧੇ ਹੋਏ ਟੀਕਾਕਰਣ ਕਵਰੇਜ ਨੂੰ ਦੇਖਦੇ ਹੋਏ ਅਤੇ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਕੇਭਾਰਤ ਸਰਕਾਰ ਨੇ ਭਾਰਤ ਤੋਂ ਆਉਣ/ਜਾਣ ਲਈ ਨਿਰਧਾਰਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਨੂੰ 27.03.2022 ਤੋਂ ਭਾਵ ਸਮਰ ਸ਼ਡਿਊਲ 2022 ਦੀ ਸ਼ੁਰੂਆਤ ਤੋਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂਭਾਰਤ ਤੋਂ ਆਉਣ/ਜਾਣ ਲਈ ਨਿਰਧਾਰਤ ਸ਼ਡਿਊਲ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਦੀ ਮੁਅੱਤਲੀ ਨੂੰ ਹੁਣ ਸਿਰਫ 26.03 2022 ਦੇ 2359 ਵਜੇ ਤੱਕ ਵਧਾਇਆ ਗਿਆ ਮੰਨਿਆ ਜਾਵੇਗਾ  ਅਤੇ ਏਅਰ ਬੱਬਲ ਵਿਵਸਥਾ ਇਸ ਮੁਤਾਬਕ ਸਿਰਫ ਇਸ ਸੀਮਾ ਤੱਕ ਵਧਾਈ ਜਾਵੇਗੀ 

 ਅੰਤਰਰਾਸ਼ਟਰੀ ਸੰਚਾਲਨ ਮਿਤੀ 10.02.2022 ਦੀ ਅੰਤਰਰਾਸ਼ਟਰੀ ਯਾਤਰਾ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਮੇਂ-ਸਮੇਂ  'ਤੇ ਸੰਸ਼ੋਧਨ ਕੀਤਾ ਜਾਂਦਾ ਰਿਹਾ ਹੈ, ਦੀ ਸਖਤੀ ਨਾਲ ਪਾਲਣਾ ਦੇ ਅਧੀਨ ਹੋਣਗੇ ।

 

 *********

ਵਾਈਬੀ/ਡੀਐੱਨਐੱਸ(Release ID: 1804496) Visitor Counter : 46