ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੇ ਕਰਮਚਾਰੀਆਂ ਨੇ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਸਮਾਰੋਹ ਦੀ ਸ਼ੋਭਾ ਵਧਾਈ

Posted On: 09 MAR 2022 11:56AM by PIB Chandigarh

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੇ ਕਰਮਚਾਰੀਆਂ ਨੇ ਕਾਰਜ-ਨਿਸ਼ਪਾਦਨ ਸਾਲ 2018 ਲਈ ਪ੍ਰਦਾਨ ਕੀਤੇ ਗਏ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ (ਬੀਆਰਪੀ) ਦੇ ਸਮਾਰੋਹ ਵਿੱਚ ਆਪਣੀ ਪ੍ਰਭਾਵਸ਼ਾਲੀ ਛਾਪ ਛੱਡੀ। ਕੇਂਦਰੀ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਵਨ ਅਤ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਤਿਸ਼ਠਿਤ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ। ਇਸ ਅਵਸਰ ‘ਤੇ ਕਿਰਤ ਅਤੇ ਰੋਜ਼ਗਾਰ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਸਨ।

ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਈ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਦਾ ਉਦੇਸ਼ ਰਾਸ਼ਟਰੀ ਪੱਧਰ ਤੇ ਉਦਯੋਗਿਕ ਉਪਕ੍ਰਮਾਂ ਦੇ ਵਰਕਰਾਂ ਦੇ ਯਤਨਾਂ ਨੂੰ ਪੁਰਸਕ੍ਰਿਤ ਕਰਨਾ ਹੈ। ਕੁੱਲ 96 ਪੁਰਸਕਾਰ ਵਿਜੇਤਾਵਾਂ ਵਿੱਚੋਂ 52 ਪੁਰਸਕਾਰ ਵਿਜੇਤਾ ਸੇਲ ਨਾਲ ਜੁੜੇ ਹੋਏ ਹਨ ਜੋ ਕੁੱਲ ਵਿਜੇਤਾਵਾਂ ਦਾ ਲਗਭਗ 54% ਹਿੱਸਾ ਹੈ। ਸੇਲ ਦੇ ਕਰਮਚਾਰੀਆਂ ਨੇ ਕਾਰਜ –ਨਿਸ਼ਪਾਦਨ ਸਾਲ 2018 ਲਈ ਦਿੱਤੇ ਗਏ ਕੁਲ 28 ਪੁਰਸਕਾਰਾਂ ਵਿੱਚੋਂ 11 ਪੁਰਸਕਾਰ ਜਿੱਤੇ ਹਨ ਜੋ ਕਿ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ ਪੁਰਸਕਾਰਾਂ ਦਾ 39% ਹਿੱਸਾ ਹੈ।

ਸੇਲ ਦੀ ਚੇਅਰਮੈਨ ਸ਼੍ਰੀਮਤੀ ਸੋਮਾ ਮੰਡਲ ਨੇ ਪੁਰਸਕਾਰ ਵਿਜੇਤਾ ਕਰਮਚਾਰੀਆਂ ਨੂੰ ਇੱਕ ਪ੍ਰੋਗਰਾਮ ਵਿੱਚ ਅਲਗ ਤੋਂ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਦੌਰਾਨ ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀਮਤੀ ਮੰਡਲ ਨੇ ਜੋਰ ਦੇ ਕੇ ਕਿਹਾ ਕਿ ਇੰਨੀ ਵੱਡੀ ਸੰਖਿਆ ਵਿੱਚ ਪ੍ਰਤਿਸ਼ਠਿਤ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਜਿੱਤਣ ਨਾਲ ਸਾਡੇ ਕਰਮਚਾਰੀਆਂ ਦੀ ਪ੍ਰਤੀਬੱਧਤਾ ਸਮਰਪਣ ਅਤੇ ਉਤਕ੍ਰਿਸ਼ਟਤਾ ਦੀ ਪੁਸ਼ਟੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਪ੍ਰਤੀਭਾਸ਼ਾਲੀ ਕਰਮਚਾਰੀ ਸੇਲ ਨੂੰ ਨਵੀਂ ਉਚਾਈ ‘ਤੇ ਲਿਜਾਣਗੇ।

ਉਨ੍ਹਾਂ ਨੇ ਕਿਹਾ ਕਿ ਇਸ ਸੰਗਠਨ ਦੀ ਸੱਭਿਆਚਾਰ ਨੇ ਹਮੇਸ਼ਾ ਭਾਗੀਦਾਰੀ, ਇਨੋਵੇਸ਼ਨ ਅਤੇ ਜਨੂੰਨ ਨੂੰ ਪ੍ਰੋਤਸਾਹਿਤ ਕੀਤਾ ਹੈ। ਸੇਲ ਨੇ ਹਮੇਸ਼ਾ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਅੰਦਰ ਛਿਪੀ ਪ੍ਰਤਿਭਾ ਦਿਖਾਉਣ ਦੀ ਸੁਤੰਤਰਤਾ ਉਪਲਬਧ ਕਰਵਾਈ ਹੈ ਅਤੇ ਉਨ੍ਹਾਂ ਨੇ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਇਸ ਤਰ੍ਹਾਂ ਦੇ ਇੱਕ ਮਹੱਤਵਪੂਰਨ ਪਲੈਟਫਾਰਮ ‘ਤੇ ਇਸ ਨੂੰ ਕਾਫੀ ਪਹਿਚਾਣਿਆ ਜਾ ਰਿਹਾ ਹੈ। 

 *****

MV/AKM/SK
 


(Release ID: 1804486) Visitor Counter : 165