ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਈਸੀਸੀ ਮਹਿਲਾ ਵਿਸ਼ਵ ਕੱਪ ਦਾ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ’ਤੇ ਸਿੱਧਾ ਪ੍ਰਸਾਰਣ

Posted On: 08 MAR 2022 12:54PM by PIB Chandigarh

ਜਦੋਂ ਅਸੀਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ, ਸਾਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਵਿੱਚ ਚੈਂਪੀਅਨ ਬਣਨ ਦਾ ਆਗਾਜ਼ ਕਰ ਦਿੱਤਾ ਹੈ। ਆਪਣੀ ਮਹਿਲਾ ਕ੍ਰਿਕਟ ਟੀਮ ਦੇ ਇਸ ਗੌਰਵਪੂਰਨ ਅਭਿਆਨ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪ੍ਰਸਾਰ ਭਾਰਤੀ, ਆਕਾਸ਼ਵਾਣੀ ਨੈੱਟਵਰਕ ਦੀ ਰੇਡੀਓ ਕਮੈਂਟਰੀ ਦੇ ਜ਼ਰੀਏ ਮਹੀਨਾ ਭਰ ਚਲਣ ਵਾਲੇ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਸ਼ੁਰੂ ਹੋਇਆ ਸੀ, ਜਿਸ ਦਾ ਰੇਡੀਓ ਪ੍ਰਸਾਰਣ ਆਕਾਸ਼ਵਾਣੀ ਦੇਸ਼ ਭਰ ਦੇ ਆਪਣੇ ਪ੍ਰਾਇਮਰੀ ਚੈਨਲਾਂ, ਏਆਈਆਰ ਐੱਫ਼ਐੱਮ, ਰੇਨਬੋ ਨੈੱਟਵਰਕ, ਡੀਆਰਐੱਮ ਅਤੇ ਡੀਟੀਐੱਚ ਚੈਨਲਾਂ ’ਤੇ ਕਰ ਰਿਹਾ ਹੈ।

ਇਸ ਕਵਰੇਜ ਨੂੰ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਬਣਾਉਣ ਦੇ ਲਈ ਆਕਾਸ਼ਵਾਣੀ ਵਿਸ਼ੇਸ਼ ਸਟੂਡੀਓ ਅਧਾਰਿਤ ਪ੍ਰੋਗਰਾਮਾਂ ਦਾ ਨਿਰਮਾਣ ਕਰੇਗਾ, ਜਿਸ ਵਿੱਚ ਮਾਹਿਰ ਵਿਭਿੰਨ ਪੱਧਰਾਂ ’ਤੇ ਟੂਰਨਾਮੈਂਟ ਦੀਆਂ ਗਤੀਵਿਧੀਆਂ ਦੀਆਂ ਬਰੀਕੀਆਂ ਦੱਸਣਗੇ। ਇਹ ਪ੍ਰੋਗਰਾਮ ਦੋ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਆਪਸੀ ਗੱਲਬਾਤ ’ਤੇ ਅਧਾਰਿਤ ਹੋਣਗੇ।

ਸਰੋਤਿਆਂ ਨੂੰ ਆਕਾਸ਼ਵਾਣੀ ਨਾਲ ਜੋੜੀ ਰੱਖਣ ਦੇ ਲਈ ਉਪਰੋਕਤ ਪ੍ਰੋਗਰਾਮ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ,ਬ੍ਰੇਕ ਦੇ ਦੌਰਾਨ ਅਤੇ ਮੈਚ ਤੋਂ ਬਾਅਦ ਪ੍ਰਸਾਰਿਤ ਕੀਤੇ ਜਾਣਗੇ। ਆਪਣੇ ਡਿਜੀਟਲ ਸਰੋਤਿਆਂ ਦੇ ਲਈ, ਇਹ ਪ੍ਰੋਗਰਾਮ ਪ੍ਰਸਾਰ ਭਾਰਤੀ ਖੇਡ ਯੂ-ਟਿਊਬ ਚੈਨਲ https://www.youtube.com/c/PrasarBharatiSports ’ਤੇ ਵੀ ਉਪਲਬਧ ਹੋਣਗੇ।

ਕਵਰੇਜ ਨੂੰ ਸਮੁੱਚਤਾ ਦੇਣ ਦੇ ਲਈ ਕ੍ਰਿਕਟ ਮੈਚ ਦੀ ਜਾਣਕਾਰੀ ਹਰ ਘੰਟੇ ਦਿੱਤੀ ਜਾਵੇਗੀ, ਜਿਸ ਦਾ ਪ੍ਰਸਾਰਣ ਦੇਸ਼ ਭਰ ਦੇ ਆਕਾਸ਼ਵਾਣੀ ਸਟੇਸ਼ਨ ਆਪਣੀਆਂ-ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਕਰਨਗੇ। ਟੂਰਨਾਮੈਂਟ ਚਲਣ ਦੇ ਦੌਰਾਨ ਕਵਰੇਜ ’ਤੇ ਪੂਰਾ ਅੱਪਡੇਟ ਕੀਤਾ ਜਾਵੇਗਾ, ਇਸ ਦੇ ਲਈ ਆਕਾਸ਼ਵਾਣੀ ਖੇਡ ਦੇ ਟਵਿੱਟਰ ਹੈਂਡਲ @akashvanisports ਅਤੇ ਦੂਰਦਰਸ਼ਨ ਖੇਡ ਦੇ @ddsportschannel ਨੂੰ ਦੇਖਦੇ ਰਹੋ।

ਤੁਸੀਂ ਇਨ੍ਹਾਂ ਐੱਫ਼ਐੱਮ ਰੇਨਬੋ ਚੈਨਲਾਂ ’ਤੇ ਕ੍ਰਿਕਟ ਦੀ ਲਾਈਵ ਕਮੈਂਟਰੀ ਵੀ ਸੁਣ ਸਕਦੇ ਹੋ:

ਲਾਈਵ ਕ੍ਰਿਕਟ ਕਮੈਂਟਰੀ ਇਨ੍ਹਾਂ ਡੀਆਰਐੱਮ ਚੈਨਲਾਂ ’ਤੇ ਵੀ ਉਪਲਬਧ ਹੋਵੇਗੀ:

*********

ਸੌਰਭ ਸਿੰਘ


(Release ID: 1804123) Visitor Counter : 200