ਇਸਪਾਤ ਮੰਤਰਾਲਾ
azadi ka amrit mahotsav

ਐੱਨਐੱਮਡੀਸੀ ਨੂੰ 2018-19 ਅਤੇ 2020-21 ਲਈ ਇਸਪਾਤ ਰਾਜਭਾਸ਼ਾ ਅਵਾਰਡ ਅਤੇ 2019-20 ਲਈ ਇਸਪਾਤ ਰਾਜਭਾਸ਼ਾ ਪ੍ਰੇਰਣਾ ਅਵਾਰਡ ਵਿੱਚ ਪਹਿਲਾ ਅਵਾਰਡ ਮਿਲਿਆ

Posted On: 06 MAR 2022 2:05PM by PIB Chandigarh

ਭਾਰਤ ਦੇ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਨ ਐੱਨਐੱਮਡੀਸੀ ਨੇ ਇਸਪਾਤ ਮੰਤਰਾਲੇ ਦੀ ਹਿੰਦੀ ਸਲਾਹਕਾਰ ਕਮੇਟੀ ਦੀ ਮਿਤੀ 03-03-2022 ਨੂੰ ਮਦੁਰੈ ਵਿੱਚ ਸੰਪਨ ਮੀਟਿੰਗ ਵਿੱਚ ਸਾਲ 2018-19 ਅਤੇ 2020-21 ਲਈ ਇਸਪਾਤ ਰਾਜਭਾਸ਼ਾ ਪਹਿਲਾ ਅਵਾਰਡ ਅਤੇ ਸਾਲ 2019-20 ਲਈ ਇਸਪਾਤ ਰਾਜਭਾਸ਼ਾ ਪ੍ਰੇਰਣਾ ਅਵਾਰਡ ਗ੍ਰਹਿਣ ਕੀਤਾ। ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਜੀ ਨੇ ਸ਼੍ਰੀ ਸੁਮਿਤ ਦੇਬ, ਚੇਅਰਮੈਨ  ਅਤੇ ਮੈਨਜਿੰਗ ਡਾਇਰੈਕਟਰ ਨੂੰ ਅਵਾਰਡ ਪ੍ਰਦਾਨ ਕੀਤੇ। ਉਨ੍ਹਾਂ ਨੇ ਭਾਰਤ ਦੀ ਰਾਜਭਾਸ਼ਾ ਨੂੰ ਵਿਵਹਾਰ ਵਿੱਚ ਲਿਆਉਣ ਲਈ ਸਾਰੇ ਇਸਪਾਤ ਉਪਕ੍ਰਮਾਂ ਦੁਆਰਾ ਕੀਤੇ ਗਏ ਯਤਨਾਂ ਦੀ ਸਰਾਹਨਾ ਕੀਤੀ ਅਤੇ ਐੱਨਐੱਮਡੀਸੀ ਨੂੰ ਪ੍ਰਾਪਤ ਹੋਏ ਪ੍ਰਸ਼ਸਿਤ ਪੱਤਰਾਂ ਲਈ ਵਧਾਈ ਦਿੱਤੀ। 

ਇਸ ਅਵਸਰ ਤੇ ਇਸਪਾਤ ਰਾਜ ਮੰਤਰੀ ਸ਼੍ਰੀ ਫੁੱਗਣ ਸਿੰਘ ਕੁਲਸਤੇ ਨੇ ਐੱਨਐੱਮਡੀਸੀ ਦੇ ਡਿਪਟੀ ਜਨਰਲ ਮੈਨੇਜਰ (ਰਾਜਭਾਸ਼ਾ) ਨੂੰ ਤਿੰਨ ਸਾਲ ਲਈ ਪ੍ਰਸ਼ਸਿਤ ਪੱਤਰ ਪ੍ਰਦਾਨ ਕੀਤੇ। ਇਸ ਮੀਟਿੰਗ ਦੇ ਦੌਰਾਨ ਐੱਨਐੱਮਡੀਸੀ ਨੇ ਕੰਪਨੀ ਵਿੱਚ ਰਾਜਭਾਸ਼ਾ ਹਿੰਦੀ ਦੇ ਲਾਗੂਕਰਨ ਦੀ ਸਥਿਤੀ ‘ਤੇ ਬਣਵਾਈ ਗਈ ਆਪਣੀ ਇੱਕ ਲਘੂ ਫਿਲਮ ਵੀ ਪ੍ਰਦਰਸ਼ਿਤ ਕੀਤੀ। ਐੱਨਐੱਮਡੀਸੀ ਨੇ ਇਸ ਇਨੋਵੇਟਿਵ ਯਤਨ ਦੀ ਕਮੇਟੀ ਦੇ ਮੈਂਬਰਾਂ ਨੇ ਬਹੁਤ ਸਰਾਹਨਾ ਕੀਤੀ।

ਮੀਟਿੰਗ ਵਿੱਚ ਇਸਪਾਤ ਮੰਤਰਾਲੇ ਦੇ ਉੱਚ ਅਧਿਕਾਰੀਆਂ, ਹਿੰਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਇਸਪਾਤ ਮੰਤਰਾਲੇ ਦੇ ਨਿਯੰਤਰਣ ਅਧੀਨ ਸਾਰੇ ਇਸਪਾਤ ਉਪਕ੍ਰਮਾਂ ਦੇ ਚੇਅਰਮੈਨ ਅਤੇ ਮੈਨਜਿੰਗ ਡਾਇਰੈਕਟਰ ਨੇ ਪ੍ਰਤੀਭਾਗੀਤਾ ਕੀਤੀ।

ਇਸ ਅਵਸਰ ‘ਤੇ ਸ਼੍ਰੀ ਸੁਮਿਤ ਦੇਬ ਨੇ ਕਿਹਾ ਮੈਨੂੰ ਰਾਜਭਾਸ਼ਾ ਨੂੰ ਲਾਗੂਕਰਨ ਕਰਨ ਅਤੇ ਰਾਜਭਾਸ਼ਾ ਦੇ ਆਯੋਜਨਾਂ ਵਿੱਚ ਐੱਨਐੱਮਡੀਸੀ ਦੇ ਯੋਗਦਾਨ ‘ਤੇ ਗਰਵ ਹੈ। ਐੱਨਐੱਮਡੀਸੀ ਵਿੱਚ ਅਸੀਂ ਤਕਨੀਕੀ ਵਿਸ਼ਿਆਂ ‘ਤੇ ਹਿੰਦੀ ਵਿੱਚ ਮੌਲਿਕ ਲੇਖਨ ਨੂੰ ਹੁਲਾਰਾ ਦਿੰਦੇ ਹਨ। ਅਤੇ ਦੈਨਿਕ ਸਲਾਹ-ਮਸ਼ਵਾਰੇ ਵਿੱਚ ਰਾਜਭਾਸ਼ਾ ਦੇ ਪ੍ਰਯੋਗ ਨੂੰ ਪ੍ਰੋਤਸਾਹਿਤ ਕਰਦੇ ਹਨ।

*******

ਐੱਮਵੀ/ਏਕੇਐੱਨ/ਐੱਸਕੇ


(Release ID: 1803949) Visitor Counter : 145