ਭਾਰਤ ਚੋਣ ਕਮਿਸ਼ਨ
azadi ka amrit mahotsav

02.4.2022 ਤੋਂ 09.04.2022 ਦੇ ਵਿਚਕਾਰ ਸੇਵਾ–ਮੁਕਤ ਹੋ ਰਹੇ ਮੈਂਬਰਾਂ ਦੀਆਂ ਸੀਟਾਂ ਭਰਨ ਲਈ ਰਾਜਾਂ ਦੀ ਕੌਂਸਲ ਦੀਆਂ ਦੋ–ਸਾਲਾ ਚੋਣਾਂ ਹੋਣਗੀਆਂ

Posted On: 07 MAR 2022 4:38PM by PIB Chandigarh

ਹੇਠਲੇ 06 ਰਾਜਾਂ ਤੋਂ ਚੁਣੇ ਗਏ ਰਾਜ ਸਭਾ ਦੇ 13 ਮੈਂਬਰਾਂ ਦੇ ਅਹੁਦੇ ਦੀ ਮਿਆਦ ਅਪ੍ਰੈਲ, 2022 ਵਿੱਚ ਉਨ੍ਹਾਂ ਦੀ ਸੇਵਾਮੁਕਤੀ 'ਤੇ ਖ਼ਤਮ ਹੋਣ ਵਾਲੀ ਹੈਉਨ੍ਹਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਲੜੀ ਨੰਬਰ

ਰਾਜ

ਸੀਟਾਂ ਦੀ ਗਿਣਤੀ

ਮੈਂਬਰ ਦਾ ਨਾਮ

ਸੇਵਾਮੁਕਤੀ ਦੀ ਮਿਤੀ

1.     

ਅਸਾਮ

02

ਰਾਨੀ ਨਾਰਾਹ

02.04.2022

ਰਿਪੁਨ ਬੋਰਾ

2.     

ਹਿਮਾਚਲ ਪ੍ਰਦੇਸ਼

01

ਆਨੰਦ ਸ਼ਰਮਾ

02.04.2022

3.     

ਕੇਰਲ

03

.ਕੇਐਨਟੋਨੀ

02.04.2022

 

ਐੱਮ.ਵੀਸ਼੍ਰੇਯਮਸ ਕੁਮਾਰ

ਸੋਮਪ੍ਰਸਾਦ ਕੇ

4.     

ਨਾਗਾਲੈਂਡ

01

ਕੇ.ਜੀਕੇਨਯੇ

02.04.2022

5.     

ਤ੍ਰਿਪੁਰਾ

01

ਸਮਤੀ ਝਰਨਾ ਦਾਸ (ਬੈਦਯਾ)

02.04.2022

                     6.

ਪੰਜਾਬ

03

ਸੁਖਦੇਵ ਸਿੰਘ

09.04.2022

ਪ੍ਰਤਾਪ ਸਿੰਘ ਬਾਜਵਾ

ਸ਼ਵੇਤ ਮਲਿਕ

02

ਨਰੇਸ਼ ਗੁਜਰਾਲ

09.04.2022

ਸ਼ਮਸ਼ੇਰ ਸਿੰਘ ਦੂਲੋ

 

2. ਪੰਜਾਬ ਵਿੱਚੋਂ ਭਰੀਆਂ ਜਾਣ ਵਾਲੀਆਂ ਪੰਜ ਵਿੱਚੋਂ ਤਿੰਨ ਸੀਟਾਂ ਇੱਕ ਚੋਣ ਕਰਵਾ ਕੇ ਅਤੇ ਦੋ ਦੂਜੀਆਂ ਚੋਣਾਂ ਇੱਕ ਹੋਰ ਚੋਣ ਰਾਹੀਂ ਭਰੀਆਂ ਜਾਣੀਆਂ ਹਨ ਕਿਉਂਕਿ ਇਹ ਸੀਟਾਂ ਦੋ ਵੱਖ-ਵੱਖ ਦੋ–ਸਾਲਾ ਚੱਕਰਾਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾਪੰਜਾਬ ਰਾਜ ਤੋਂ ਰਾਜਾਂ ਦੀ ਕੌਂਸਲ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੇ ਅਹੁਦੇ ਦੀ ਮਿਆਦ SLP(C) ਨੰਬਰ 17123/2015 (ਭਾਰਤ ਦੇ ਚੋਣ ਕਮਿਸ਼ਨ ਬਨਾਮ ਦੇਵੇਸ਼ ਚੰਦਰ ਠਾਕੁਰ ਅਤੇ ਹੋਰ) ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਅਧੀਨ ਹੋਵੇਗੀ)।

3. ਹੁਣਕਮਿਸ਼ਨ ਨੇ ਨਿਮਨਲਿਖਤ ਪ੍ਰੋਗਰਾਮ ਅਨੁਸਾਰ ਉਪਰੋਕਤ ਰਾਜਾਂ ਤੋਂ ਰਾਜਾਂ ਦੀ ਕੌਂਸਲ ਲਈ ਦੋ-ਸਾਲਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ:

 

ਲੜੀ ਨੰ.

ਈਵੈਂਟਸ

ਮਿਤੀਆਂ

 

ਨੋਟੀਫ਼ਿਕੇਸ਼ਨਾਂ ਦਾ ਜਾਰੀ ਹੋਣਾ

14 ਮਾਰਚ, 2022 (ਸੋਮਵਾਰ)

 

ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ

21 ਮਾਰਚ, 2022 (ਸੋਮਵਾਰ)

 

ਨਾਮਜ਼ਦਗੀ ਦਸਤਾਵੇਜ਼ਾਂ ਦੀ ਜਾਂਚ

22 ਮਾਰਚ, 2022 (ਮੰਗਲਵਾਰ)

 

ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਤਰੀਕ

24 ਮਾਰਚ, 2022 (ਵੀਰਵਾਰ)

 

ਮਤਦਾਨ ਦੀ ਤਰੀਕ

31 ਮਾਰਚ, 2022 (ਵੀਰਵਾਰ)

 

ਮਤਦਾਨ ਦਾ ਸਮਾਂ

09:00 ਸਵੇਰੇ- 04:00 ਸ਼ਾਮ

 

ਵੋਟਾਂ ਦੀ ਗਿਣਤੀ

31 ਮਾਰਚ, 2022 (ਵੀਰਵਾਰ) at 05:00 ਸ਼ਾਮ

 

ਉਹ ਮਿਤੀ ਜਿਸ ਤੋਂ ਪਹਿਲਾਂ ਚੋਣ ਮੁਕੰਮਲ ਕਰਨੀ ਹੋਵੇਗੀ

02 ਅਪ੍ਰੈਲ, 2022 (ਸ਼ਨੀਵਾਰ)

 

ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਬੈਲਟ ਪੇਪਰ 'ਤੇ ਤਰਜੀਰ (ਹਾਂ) ਦੀ ਸ਼ਨਾਖ਼ਤ ਕਰਨ ਦੇ ਉਦੇਸ਼ ਲਈ ਸਿਰਫ਼ ਰਿਟਰਨਿੰਗ ਅਫਸਰ ਵੱਲੋਂ ਪ੍ਰਦਾਨ ਕੀਤੇ ਗਏ ਪ੍ਰੀ-ਫਿਕਸਡ ਸਪੈਸੀਫਿਕੇਸ਼ਨ ਦੇ ਏਕੀਕ੍ਰਿਤ ਵਾਇਲੇਟ ਕਲਰ ਸਕੈਚ ਪੈੱਨ ਦੀ ਵਰਤੋਂ ਕੀਤੀ ਜਾਵੇਗੀ। ਉਪਰੋਕਤ ਚੋਣਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਕੋਈ ਹੋਰ ਕਲਮ ਨਹੀਂ ਵਰਤੀ ਜਾਵੇਗੀ।

5. ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਬਜ਼ਰਵਰਾਂ ਦੀ ਨਿਯੁਕਤੀ ਕਰਕੇ ਚੋਣ ਪ੍ਰਕਿਰਿਆ ਦੀ ਨਜ਼ਦੀਕੀ ਨਿਗਰਾਨੀ ਲਈ ਢੁਕਵੇਂ ਉਪਾਅ ਕੀਤੇ ਜਾਣਗੇ।

6. ਕੋਵਿਡ-19 ਦੇ ਵਿਆਪਕ ਦਿਸ਼ਾ-ਨਿਰਦੇਸ਼ ਜਿਵੇਂ ਕਿ ECI ਦੁਆਰਾ ਪਹਿਲਾਂ ਹੀ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ECI ਦੁਆਰਾ ਜਾਰੀ ਕੀਤੇ ਗਏ ਤਾਜ਼ਾ ਦਿਸ਼ਾ-ਨਿਰਦੇਸ਼ ਜਿਵੇਂ ਕਿ 28.09.2021 ਦੇ ਪ੍ਰੈੱਸ ਨੋਟ ਦੇ ਪੈਰਾ 06 ਵਿੱਚ ਸ਼ਾਮਲ ਵੱਖ-ਵੱਖ ਰਾਜਾਂ ਦੇ ਸੰਸਦੀ/ਵਿਧਾਨ ਸਭਾ ਹਲਕਿਆਂ ਵਿੱਚ ਉਪ-ਚੋਣਾਂ ਲਈ ਲਿੰਕ ਅਨੁਸੂਚੀ reg - ਪ੍ਰੈੱਸ ਰਿਲੀਜ਼ 2021 - ਭਾਰਤ ਦੇ ਚੋਣ ਕਮਿਸ਼ਨ (eci.gov.in 'ਤੇ ਉਪਲਬਧ ਹਨ, ਦੀ ਪਾਲਣਾ ਕੀਤੀ ਜਾਵੇਗੀਜਿੱਥੇ ਕਿਤੇ ਵੀ ਲਾਗੂ ਹੋਵੇਸਾਰੇ ਵਿਅਕਤੀਆਂ ਲਈ ਪੂਰੀ ਚੋਣ ਪ੍ਰਕਿਰਿਆ ਦੌਰਾਨ।

7. ਕਮਿਸ਼ਨ ਨੇ ਸਬੰਧਿਤ ਮੁੱਖ ਸਕੱਤਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਨੂੰ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਚੋਣਾਂ ਕਰਵਾਉਣ ਲਈ ਪ੍ਰਬੰਧ ਕਰਦੇ ਸਮੇਂ ਕੋਵਿਡ-19 ਰੋਕਥਾਮ ਉਪਾਵਾਂ ਬਾਰੇ ਮੌਜੂਦਾ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

****

 

ਆਰਪੀ


(Release ID: 1803942)