ਸਿੱਖਿਆ ਮੰਤਰਾਲਾ
azadi ka amrit mahotsav

ਫਰਜ਼ੀ ਵੈੱਬਸਾਈਟਾਂ ਸਬੰਧੀ ਸਪਸ਼ਟੀਕਰਨ

प्रविष्टि तिथि: 07 MAR 2022 6:01PM by PIB Chandigarh

ਸਿੱਖਿਆ ਮੰਤਰਾਲੇ ਦੀ ਜਾਣਕਾਰੀ ਵਿੱਚ ਆਇਆ ਹੈ ਕਿ ਸਿੱਧੇ ਸਾਦੇ ਬਿਨੈਕਾਰਾਂ ਨੂੰ ਠੱਗਣ ਲਈ ਇਸ ਵਿਭਾਗ ਦੀਆਂ ਯੋਜਨਾਵਾਂ ਦੇ ਨਾਮ ਜਿਹੀਆਂ ਕਈ ਵੈੱਬਸਾਈਟਾਂ (www.sarvashiksha.onlinehttps://samagra.shikshaabhiyan.co.inhttps://shikshaabhiyan.org.in) ਬਣਾਈਆਂ ਗਈਆਂ ਹਨ।

ਇਹ ਵੈੱਬਸਾਈਟ ਇਛੁੱਕ ਬਿਨੈਕਾਰਾਂ ਨੂੰ ਰੁਜ਼ਗਾਰ ਦੇ ਅਵਸਰਾਂ ਦੀ ਪੇਸ਼ਕਸ਼ ਕਰ ਰਹੀਆਂ ਹਨ ਅਤੇ ਅਸਲੀ ਵੈੱਬਸਾਈਟ ਦੀ ਤਰ੍ਹਾਂ ਵੈੱਬਸਾਈਟ ਦੇ ਲੇ ਆਊਟ, ਕੰਟੈਂਟ ਅਤੇ ਪੇਸ਼ਕਾਰੀ ਜ਼ਰੀਏ ਨੌਕਰੀ ਦੇ ਇਛੁੱਕ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਨਾਲ ਹੀ ਬਿਨੈਕਾਰਾਂ ਲਈ ਪ੍ਰਤੀਕਿਰਿਆ ਦੇਣ ਵਾਲਿਆਂ ਤੋਂ ਪੈਸੇ ਦੀ ਮੰਗ ਕਰ ਰਹੀਆਂ ਹਨ। ਜਿੱਥੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਧਿਆਨ ਵਿੱਚ ਇਨ੍ਹਾਂ ਵੈੱਬਸਾਈਟਾਂ ਦੇ ਨਾਮ ਆਏ ਹਨ, ਉੱਥੇ ਹੀ ਅਜਿਹੀਆਂ ਕਈ ਹੋਰ ਵੈੱਬਸਾਈਟ/ਸੋਸ਼ਲ ਮੀਡੀਆ ਖਾਤੇ ਹੋ ਸਕਦੇ ਹਨ ਜੋ ਨੌਕਰੀ ਦਾ ਵਿਸ਼ਵਾਸ ਦਿਵਾ ਰਹੇ ਹਨ ਅਤੇ ਨਿਯੁਕਤੀ ਪ੍ਰਕਿਰਿਆ ਲਈ ਪੈਸਿਆਂ ਦੀ ਮੰਗ ਕਰ ਰਹੇ ਹਨ।

ਇਸ ਸਬੰਧ ਵਿੱਚ ਆਮ ਜਨਤਾ ਨੂੰ ਅਜਿਹੀਆਂ ਵੈੱਬਸਾਈਟਾਂ ’ਤੇ ਰੋਜ਼ਗਾਰ ਦੇ ਅਵਸਰਾਂ ਲਈ ਅਪਲਾਈ ਕਰਨ ਤੋਂ ਬਚਣ ਅਤੇ ਇਹ ਯਕੀਨੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਵੈੱਬਸਾਈਟ ਅਧਿਕਾਰਤ ਹਨ ਜਾਂ ਨਹੀਂ। ਇਸ ਲਈ ਉਨ੍ਹਾਂ ਨੂੰ ਸਬੰਧਿਤ ਵਿਭਾਗ ਦੀ ਵੈੱਬਸਾਈਟ ’ਤੇ ਜਾ ਕੇ/ਵਿਅਕਤੀਗਤ ਪੁੱਛਗਿੱਛ/ਟੈਲੀਫੋਨ ਕਾਲ/ਈ-ਮੇਲ ਜ਼ਰੀਏ ਆਪਣੇ ਹਿਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਵੈੱਬਸਾਈਟਾਂ ’ਤੇ ਜਾ ਕੇ ਅਪਲਾਈ ਕਰਦਾ ਹੈ ਤਾਂ ਉਹ ਅਜਿਹਾ ਆਪਣੇ ਜੋਖਮ ਅਤੇ ਕੀਮਤ ’ਤੇ ਕਰੇਗਾ। ਇਸ ਦੇ ਨਤੀਜਿਆਂ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹੋਵੇਗਾ।

*****

ਐੱਮਜੇਪੀਐੱਸ/ਏਕੇ


(रिलीज़ आईडी: 1803938) आगंतुक पटल : 238
इस विज्ञप्ति को इन भाषाओं में पढ़ें: English , Urdu , हिन्दी , Marathi , Odia