ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡੀਡੀ ਇੰਡੀਆ ਯੱਪ ਟੀਵੀ ’ਤੇ ਗਲੋਬਲ ਓਟੀਟੀ ਪਲੈਟਫਾਰਮ ਨੇ ਪਹੁੰਚ ਦਾ ਵਿਸਤਾਰ ਕੀਤਾ

Posted On: 07 MAR 2022 12:26PM by PIB Chandigarh

ਡੀਡੀ ਇੰਡੀਆ ਚੈਨਲ ਦੀ ਗਲੋਬਲ ਪਹੁੰਚ ਦਾ ਵਿਸਤਾਰ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਪਾਲਨ, ਗਲੋਬਲ ਪਲੈਟਫਾਰਮਾਂ ’ਤੇ ਵਿਭਿੰਨ ਅੰਤਰਰਾਸ਼ਟਰੀ ਗਤੀਵਿਧੀਆਂ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਣ ਅਤੇ ਵਿਸ਼ਵ ਦੇ ਸਾਹਮਣੇ ਭਾਰਤ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦਾ ਪ੍ਰਦਰਸ਼ਨ ਕਰਨ ਦੇ ਲਈ, ਭਾਰਤ ਦੇ ਜਨਤਕ ਪ੍ਰਸਾਰਣਕਰਤਾ ਪ੍ਰਸਾਰ ਭਾਰਤੀ ਨੇ ਯੱਪ ਟੀਵੀ-ਇੱਕ ਓਵਰ-ਦ-ਟੌਪ (ਓਟੀਟੀ) ਪਲੈਟਫਾਰਮ ਦੇ ਨਾਲ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਹਨ। ਇਹ ਪਲੈਟਫਾਰਮ ਪੂਰੇ ਵਿਸ਼ਵ ਦੇ ਟੈਲੀਵਿਜਨ ਦਰਸ਼ਕਾਂ ਦੇ ਲਈ ਪ੍ਰਵੇਸ਼ ਦੁਆਰ ਹੈ।

ਇਸ ਨਾਲ, ਡੀਡੀ ਇੰਡੀਆ ਹੁਣ ਅਮਰੀਕਾ, ਇੰਗਲੈਂਡ, ਯੂਰੋਪ, ਮੱਧ ਪੂਰਬ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਯੱਪ ਟੀਵੀ ਦੇ ਓਟੀਟੀ ਪਲੈਟਫਾਰਮ ’ਤੇ ਉਪਲਬਧ ਹੈ।

ਡੀਡੀ ਇੰਡੀਆ, ਪ੍ਰਸਾਰ ਭਾਰਤੀ ਦਾ ਅੰਤਰਰਾਸ਼ਟਰੀ ਚੈਨਲ ਹੈ, ਜੋ ਦੁਨੀਆ ਦੇ ਲਈ ਭਾਰਤ ਦਾ ਇੱਕ ਝਰੋਖਾ ਹੈ। ਇਹ ਚੈਨਲ ਆਪਣੇ ਵਿਭਿੰਨ ਪ੍ਰੋਗਰਾਮਾਂ ਦੇ ਜ਼ਰੀਏ ਅੰਤਰਰਾਸ਼ਟਰੀ ਦਰਸ਼ਕਾਂ ਦੇ ਲਈ ਸਭ ਘਰੇਲੂ ਅਤੇ ਆਲਮੀ ਗਤੀਵਿਧੀਆਂ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ। 190 ਤੋਂ ਅਧਿਕ ਦੇਸ਼ਾਂ ਵਿੱਚ ਉਪਲਬਧ, ਡੀਡੀ ਇੰਡੀਆ ਦੁਨੀਆ ਭਰ ਵਿੱਚ ਮੌਜੂਦ ਪ੍ਰਵਾਸੀ ਭਾਰਤੀਆਂ ਅਤੇ ਭਾਰਤ ਦੇ ਦਰਮਿਆਨ ਇੱਕ ਪੁਲ਼ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।

ਡੀਡੀ ਇੰਡੀਆ ਨੇ ਆਪਣੇ ਤਿੱਖੇ ਵਿਸ਼ਲੇਸ਼ਣ ਅਤੇ ਕਮੈਂਟਰੀ, ਵਿਚਾਰ ਉਤੇਜਕ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਅਤੇ ਅਤਿਆਧੁਨਿਕ ਵਿਜ਼ੂਅਲ ਪ੍ਰੈਜ਼ੈਂਟੇਸ਼ਨ ਦੇ ਜ਼ਰੀਏ ਸਬੰਧਿਤ ਮੁੱਦਿਆਂ ’ਤੇ ਆਪਣੇ ਆਪ ਨੂੰ ਇੱਕ ਗਲੋਬਲ ਪ੍ਰਭਾਵਕਰਤਾ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਗਹਿਰੇ ਵਿਸ਼ਲੇਸ਼ਣ ਅਤੇ ਖੋਜ ’ਤੇ ਅਧਾਰਿਤ ਇਸ ਦਾ ਇੱਕ ਮਕਬੂਲ ਸ਼ੋਅ ‘ਬਾਇਓ-ਕੂਐਸਟ’ ਹੈ। ਇਹ ਸੀਰੀਜ਼ ਕੋਵਿਡ-19 ਦੀ ਉਤਪਤੀ, ਵੈਕਸੀਨ ਦੇ ਵਿਕਾਸ ਅਤੇ ਕੋਵਿਡ ਨਾਲ ਸਬੰਧਿਤ ਹੋਰ ਵਿਗਿਆਨਕ ਖੋਜ ਨਾਲ ਸਬੰਧਿਤ ਹੈ। ਇਸ ਦੇ ਸਭ ਤੋਂ ਅਧਿਕ ਦਰਸ਼ਕਾਂ ਵਾਲੇ ਸ਼ੋਅ ਹਨ-ਇੰਡੀਆ ਆਇਡੀਆਜ਼, ਵਰਲਡ ਟੁਡੇ, ਇੰਡੀਅਨ ਡਿਪਲੋਮੈਸੀ , ਡੀਡੀ ਡਾਇਲੌਗ ਅਤੇ ਨਿਊਜ਼ ਨਾਈਟ ਆਦਿ।

ਯੱਪ ਟੀਵੀ ਦੇ ਜ਼ਰੀਏ, ਕੋਈ ਵੀ ਵਿਅਕਤੀ ਦੁਨੀਆ ਵਿੱਚ ਕਿਤੇ ਵੀ, ਕਦੇ ਵੀ ਲਾਈਵ ਟੀਵੀ ਦੇਖ ਸਕਦਾ ਹੈ। ਯੱਪ ਟੀਵੀ ਨੇ ਭਾਰਤੀ ਟੀਵੀ ਚੈਨਲਾਂ ਨੂੰ ਦੁਨੀਆ ਭਰ ਵਿੱਚ ਸਹਿਜ ਅਤੇ ਲਾਗਤ ਪ੍ਰਭਾਵੀ ਰੂਪ ਨਾਲ ਉਪਲਬਧ ਕਰਵਾਇਆ ਹੈ।

ਕੰਟੈਂਟ ਹੋਸਟਿੰਗ ਸਮਝੌਤੇ ’ਤੇ ਪ੍ਰਸਾਰ ਭਾਰਤ ਨੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਸ਼ਸ਼ੀ ਸ਼ੇਖਰ ਵੇਂਪਤੀ ਅਤੇ ਯੱਪ ਟੀਵੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਉਦੈ ਰੈੱਡੀ ਨੇ ਦਸਤਖਤ ਕੀਤੇ ਹਨ।

 

****

 

ਸੌਰਭ ਸਿੰਘ


(Release ID: 1803738) Visitor Counter : 223