ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਭਵਨ ਮਿਊਜ਼ੀਅਮ ਤੇ ਚੇਂਜ ਆਵ੍ ਗਾਰਡ ਦੀ ਰਸਮ ਆਮ ਜਨਤਾ ਦੇ ਦੇਖਣ ਲਈ ਅਗਲੇ ਹਫ਼ਤੇ ਤੋਂ ਮੁੜ ਖੋਲ੍ਹੀ ਜਾਵੇਗੀ

प्रविष्टि तिथि: 04 MAR 2022 6:56PM by PIB Chandigarh

ਰਾਸ਼ਟਰਪਤੀ ਭਵਨ ਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਕੰਪਲੈਕਸ ਦੇ ਨਾਲ-ਨਾਲ ਅਗਲੇ ਹਫ਼ਤੇ ਚੇਂਜ਼ ਆਵ੍ ਗਾਰਡ ਦੀ ਰਸਮ ਜਨਤਾ ਲਈ ਮੁੜ ਖੋਲ੍ਹ ਦਿੱਤੀ ਜਾਵੇਗੀਜੋ ਕਿ 1 ਜਨਵਰੀ, 2022 ਤੋਂ ਕੋਵਿਡ-19 ਕਾਰਨ ਬੰਦ ਕਰ ਦਿੱਤੇ ਗਏ ਸਨ।

ਰਾਸ਼ਟਰਪਤੀ ਭਵਨ ਮਿਊਜ਼ੀਅਮ ਕੰਪਲੈਕਸ 8 ਮਾਰਚ, 2022 (ਮੰਗਲਵਾਰ) ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਇਹ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਮੰਗਲਵਾਰ ਤੋਂ ਐਤਵਾਰ (ਹਫ਼ਤੇ ਵਿੱਚ ਛੇ ਦਿਨ) ਤੱਕ ਖੁੱਲ੍ਹਾ ਰਹੇਗਾ। ਮਿਊਜ਼ੀਅਮ ਦੇ ਸੈਲਾਨੀਆਂ ਨੂੰ ਚਾਰ ਪ੍ਰੀ-ਬੁਕ ਕੀਤੇ ਟਾਈਮ ਸਲੌਟਸ ਵਿੱਚ ਪ੍ਰਤੀ ਸਲਾਟ 50 ਸੈਲਾਨੀਆਂ ਦੀ ਵੱਧ ਤੋਂ ਵੱਧ ਸੀਮਾ ਦੇ ਨਾਲ ਆਗਿਆ ਦਿੱਤੀ ਜਾਵੇਗੀ। ਸਲੌਟ ਦਾ ਸਮਾਂ 09:30 – 11:00 ਵਜੇਦਿਨ ਦੇ ਸਮੇਂ 11:30 – 13:00 ਵਜੇ, 13:30 – 15:00 ਘੰਟੇ ਤੇ 15:30 – 17:00 ਘੰਟੇ ਹੋਵੇਗਾ।

ਰਾਸ਼ਟਰਪਤੀ ਭਵਨ ਦੇ ਦੌਰੇ ਦੀ ਸੁਵਿਧਾ 12 ਮਾਰਚ, 2022 ਤੋਂ ਉਪਲਬਧ ਹੋਵੇਗੀ। ਇਹ ਹਰ ਸਨਿੱਚਰਵਾਰ ਅਤੇ ਐਤਵਾਰ (ਗਜ਼ਟਿਡ ਛੁੱਟੀਆਂ ਨੂੰ ਛੱਡ ਕੇ) ਤਿੰਨ ਪ੍ਰੀ-ਬੁਕ ਕੀਤੇ ਟਾਈਮ ਸਲੌਟਸ ਵਿੱਚ 25 ਸੈਲਾਨੀਆਂ ਦੀ ਵੱਧ ਤੋਂ ਵੱਧ ਸੀਮਾ ਪ੍ਰਤੀ ਸਲੌਟ – 10:30-11:30 ਵਜੇ, 12:30-13:30 ਵਜੇ ਅਤੇ 14:30-15:30 ਵਜੇ ਖੁੱਲ੍ਹੇਗੀ। ਨਵ ਵਿਕਸਿਤ ਆਰੋਗਯ ਵਨਮ੍ ਵੀ ਰਾਸ਼ਟਰਪਤੀ ਭਵਨ ਦੇ ਸੈਰ ਸਪਾਟੇ ਦਾ ਹਿੱਸਾ ਹੋਵੇਗਾ।

ਗਾਰਡ ਦੀ ਤਬਦੀਲੀ ਦੀ ਰਸਮ 12 ਮਾਰਚ, 2022 ਤੋਂ ਹਰ ਸ਼ਨੀਵਾਰ (ਗਜ਼ਟਿਡ ਛੁੱਟੀਆਂ ਨੂੰ ਛੱਡ ਕੇ) ਨੂੰ 08:00 ਵਜੇ ਤੋਂ 09:00 ਵਜੇ ਤੱਕ ਹੋਵੇਗੀ।

ਰਾਸ਼ਟਰਪਤੀ ਭਵਨਰਾਸ਼ਟਰਪਤੀ ਭਵਨ ਮਿਊਜ਼ੀਅਮ ਅਤੇ ਚੇਂਜ ਆਵ੍ ਗਾਰਡ ਸਮਾਰੋਹ ਦੇਖਣ ਲਈ http://rashtrapatisachivalaya.gov.in/rbtour/ 'ਤੇ ਔਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ।

 

 

*****************

ਡੀਐੱਸ/ਐੱਸਐੱਚ


(रिलीज़ आईडी: 1803102) आगंतुक पटल : 182
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Tamil