ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੁਸ਼ ਗੋਇਲ ਨੇ ਗਲੋਬਲ ਵਪਾਰ ਵਿੱਚ ਭਾਰਤ ਦੀ ਹਿੱਸੇਦਾਰੀ 10% ਤੱਕ ਵਧਾਉਣ ਦਾ ਸੱਦਾ ਦਿੱਤਾ
ਦੂਜੇ ਦੇਸ਼ ਵੀ ਅੱਜ ਆਤਮ ਨਿਰਭਰ ਭਾਰਤ ਦੇ ਸਮਾਨ ਪ੍ਰੋਗਰਾਮਾਂ ਦੀਆਂ ਗੱਲਾਂ ਕਰ ਰਹੇ ਹਨ ਦੁਨੀਆ ਅੱਜ ਭਾਰਤ ਦੀ ਕਹਾਣੀ ਦਾ ਅਨੁਕਰਣ ਕਰਨਾ ਚਾਹੁੰਦੀ ਹੈ: ਸ਼੍ਰੀ ਗੋਇਲ
ਸ਼੍ਰੀ ਗੋਇਲ ਨੇ ਕਿਹਾ ਆਓ ਅਸੀਂ ਸਾਰੇ ਰੋਜ਼ਗਾਰ ਸਿਰਜਣਹਾਰ ਬਣੀਏ ਅਤੇ ਭਾਰਤ ਦੇ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ
ਉਦਯੋਗ ਲਈ ਭਵਿੱਖ ਦੇ ਕੌਸ਼ਲ ਵਿਕਸਿਤ ਕਰਨ ਦੀ ਜ਼ਰੂਰਤ: ਸ਼੍ਰੀ ਗੋਇਲ
Posted On:
03 MAR 2022 8:01PM by PIB Chandigarh
ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੁਸ਼ ਗੋਇਲ ਨੇ ਗਲੋਬਲ ਵਪਾਰ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ 10% ਤੱਕ ਵਧਾਉਣ ਤੇ ਸਕਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਸਾਡੇ ਨਿਰਯਾਤ ਦੀ ਹਿੱਸੇਦਾਰੀ ਲਗਭਗ 25% ਤੱਕ ਪਹੁੰਚਾਉਣ ਦਾ ਸੱਦਾ ਦਿੱਤਾ ਹੈ।
ਬਜਟ ਦੇ ਬਾਅਦ ਦੁਨੀਆ ਲਈ ਮੇਕ ਇਨ ਇੰਡੀਆ ‘ਤੇ ਆਯੋਜਿਤ ਵੈਬੀਨਾਰ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਇਹ ਮਹੱਤਵਅਕਾਂਖੀ ਟੀਚੇ ਹਨ ਲੇਕਿਨ ਮੈਨੂੰ ਲਗਦਾ ਹੈ ਕਿ ਇਹ ਹਾਸਿਲ ਕੀਤਾ ਜਾ ਸਕਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੈਬੀਨਾਰ ਦੇ ਉਦਘਾਟਨ ਸੰਬੋਧਨ ਵਿੱਚ ਨਿਰਮਾਣ ਨੂੰ ਹੁਲਾਰਾ ਦੇਣ ਦੇ ਨਾਲ ਹੀ ਭਾਰਤ ਨੂੰ ਆਤਮਨਿਰਭਰ ਬਣਾਉਣ ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ ਅੱਜ ਦੂਸਰੇ ਦੇਸ਼ ਆਤਮਨਿਰਭਰ ਭਾਰਤ ਦੇ ਸਮਾਨ ਪ੍ਰੋਗਰਾਮ ਬਾਰੇ ਗੱਲਾਂ ਕਰ ਰਹੇ ਹਨ। ਅਤੇ ਮੈਨੂੰ ਲਗਦਾ ਹੈ ਕਿ ਇਸ ਵਿਜ਼ਨ ਦੇ ਮਹੱਤਵ ਅਤੇ ਸਫਲਤਾ ਦਾ ਇਸ ਤੋਂ ਵੱਡਾ ਸਬੂਤ ਕੁੱਝ ਨਹੀਂ ਹੋ ਸਕਦਾ ਹੈ ਕਿ ਦੁਨੀਆ ਅੱਜ ਭਾਰਤ ਦੀ ਕਹਾਣੀ ਦਾ ਅਨੁਕਰਣ ਕਰਨਾ ਚਾਹੁੰਦਾ ਹੈ।
ਸ਼੍ਰੀ ਗੋਇਲ ਨੇ ਭਾਰਤ ਨੂੰ ਗਲੋਬਲ ਸੇਵਾ ਵਾਪਰ ਵਿੱਚ ਸਿਖਰਲੇ 3 ਦੇਸ਼ਾਂ ਵਿੱਚ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਦੇਸ਼ ਵਪਾਰ ਵਿੱਚ ਐੱਮਐੱਸਐੱਮਈ ਨੂੰ ਸਪੋਰਟ ਕਰਨ ਦੇ ਇਲਾਵਾ ਅਗਲੇ 25 ਸਾਲਾਂ ਦੇ ਦੌਰਾਨ ਖੁਦ ਨੂੰ ਟੈਕਨੋਲੋਜੀ ਦੇ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਸਿਖਰਲੇ 10 ਖੋਜ ਤੇ ਵਿਕਾਸ ਪ੍ਰਯੋਗਸ਼ਾਲਾਵਾਂ/ਇਨੋਵੇਸ਼ਨ ਕੇਂਦਰ ਤਿਆਰ ਕਰਨ ਦਾ ਸੱਦਾ ਦਿੱਤਾ। ਭਾਰਤ @100 ਦੇ ਵੱਲ ਵਧਦੇ ਹੋਏ ਅਗਲੇ 25 ਸਾਲਾਂ ਲਈ ਦੇਸ਼ ਦਾ ਅੰਮ੍ਰਿਤ ਕਾਲ ਸ਼ੁਰੂ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਆਓ ਅਸੀਂ ਸਾਰੇ ਰੋਜ਼ਗਾਰ ਸਿਰਜਣਹਾਰ ਬਣੀਏ ਆਓ ਅਸੀਂ ਸਾਰੇ ਇੱਕ ਸਹਿਯੋਗੀ ਦ੍ਰਿਸ਼ਟੀਕੋਣ ਨਾਲ ਭਾਰਤ ਦੇ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰੀਏ। ਆਓ ਅਸੀਂ ਸਾਰੇ ਭਾਰਤ ਨੂੰ ਆਤਮਨਿਰਭਰ ਬਣਾਈਏ।
ਉਨ੍ਹਾਂ ਨੇ ਕਿਹਾ ਕਿ ਰੱਖਿਆ ਪ੍ਰਣਾਲੀਆਂ ਨੂੰ ਛੱਡ ਕੇ ਸਰਕਾਰ ਡ੍ਰੋਨ ਖੇਤਰ ਲਈ ਅਧਿਕ ਉਦਾਰ ਰੈਗੂਲੇਟਰੀ ਵਿਵਸਥਾ ਚਾਹ ਰਹੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਉਦਯੋਗਾਂ ਨੂੰ ਭਾਰਤ ਨੂੰ ਡ੍ਰੋਨ ਨਿਰਮਾਣ ਦਾ ਕੇਂਦਰ ਬਣਾਉਣਾ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਗੁਣਵੱਤਾ ਨੂੰ ਪੂਰੀ ਵੈਲਿਊ ਚੇਨ ਵਿੱਚ ਏਕੀਕ੍ਰਿਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅੰਤਿਮ ਉਤਪਾਦ ਬਣਾਉਣ ਦੇ ਬਾਅਦ ਇਸ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ।
ਉਦਯੋਗ ਲਈ ਕੱਲ੍ਹ ਯਾਨੀ ਭਵਿੱਖ ਦੇ ਤਕਨੀਕੀ ਕੌਸ਼ਲ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਅਕਾਦਮਿਕ ਕੋਰਸ ਨੂੰ ਅੱਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪ੍ਰਾਸੰਗਿਕ ਬਣਾਉਣ ਦੀ ਜ਼ਰੂਰਤ ਤੇ ਬਲ ਦਿੱਤਾ।
ਉਨ੍ਹਾਂ ਨੇ ਕਿਹਾ ਸਮੇਂ ਦੀ ਮੰਗ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਕੋਰਸ ਵਿੱਚ ਬਦਲਾਅ ਬਹੁਤ ਧੀਮੀ ਗਤੀ ਨਾਲ ਹੁੰਦਾ ਹੈ। ਬੇਸ਼ਕ, ਬਹੁਤ ਸਾਰੀਆਂ ਸਮੱਸਿਆਵਾਂ ਹਨ ਤੁਸੀਂ ਰਾਤੋ-ਰਾਤ ਕੋਰਸ ਨਹੀਂ ਬਦਲ ਸਕਦੇ ਹੋ ਲੇਕਿਨ ਮੈਨੂੰ ਲਗਦਾ ਹੈ ਕਿ ਅਧਿਕ ਪ੍ਰਾਸੰਗਿਕ ਸਮਕਾਲੀ ਸਿੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ... ਅਜਿਹੇ ਵਿੱਚ ਅਧਿਕ ਪ੍ਰਾਸੰਗਿਕ ਅਕਾਦਮਿਕ ਕੋਰਸ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਦੇ ਲਈ ਸਾਨੂੰ ਇਹ ਰਿਸਰਚ ਕਰਨ ਦੀ ਜ਼ਰੂਰਤ ਹੈ ਕਿ ਅੱਜ ਸਾਨੂੰ ਕੀ ਪੜ੍ਹਾਇਆ ਜਾ ਰਿਹਾ ਹੈ ਅਤੇ ਇਹ ਕਿੰਨਾ ਸਮਕਾਲੀਹੈ।
ਇਸ ਤੋਂ ਪਹਿਲਾ ਦਿਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਜਣ ਅਤੇ ਉਦਯੋਗ ਮੰਤਰਾਲੇ, ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਵੱਲੋਂ ਆਯੋਜਿਤ ਵੈਬੀਨਾਰ ਵਿੱਚ ਵਿਸ਼ੇਸ ਸੰਬੋਧਨ ਕੀਤਾ। ਉਦਘਾਟਨ ਸ਼ੈਸਨ ਦੇ ਬਾਅਦ ਲਗਾਤਾਰ ਤਿੰਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1)
ਭਾਰਤ @100 ਵਿੱਚ ਨਿਰਮਾਣ ਵਿੱਚ ਆਮੂਲ-ਚੁਲ ਬਦਲਾਅ 2) ਨਿਰਯਾਤ ਵਿੱਚ ਭਾਰਤ ਦੇ ਟ੍ਰਿਲੀਅਨ ਡਾਲਰ ਟੀਚੇ ਨੂੰ ਸਾਕਾਰ ਕਰਨ ਦੀ ਰਣਨੀਤੀ ਤਿਆਰ ਕਰਨ ਤੇ 3) ਐੱਮਐੱਮਐੱਮਈ ਕਿਵੇਂ ਭਾਰਤ ਅਰਥਵਿਵਸਥਾ ਲਈ ਵਿਕਾਸ ਇੰਜਨ ਦੇ ਤੌਰ ਤੇ ਕੰਮ ਕਰਨਗੇ। ਸਮਾਪਨ ਸੈਸ਼ਨ ਵਿੱਚ ਉਦਯੋਗ ਜਗਤ ਦੀਆਂ ਤਿੰਨ ਹਸਤੀਆਂ ਯਾਨੀ ਸੈਸ਼ਨ ਮੌਡਰੇਟਰਾਂ ਨੇ ਖੋਜ ਅਤੇ ਅੱਗੇ ਦੇ ਰਸਤੇ ਨੂੰ ਲੈ ਕੇ ਕਾਰਜ ਯੋਜਨਾਵਾਂ ਤੇ ਪ੍ਰਿਜ਼ੈਂਟੇਸ਼ਨ ਦਿੱਤੀ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ।
*****
DJN/AM/PK/MS
(Release ID: 1803069)
Visitor Counter : 174