ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 178.29 ਕਰੋੜ ਦੇ ਪਾਰ ਪਹੁੰਚਿਆ
ਪਿਛਲੇ 24 ਘੰਟਿਆਂ ਦੇ ਦੌਰਾਨ 24.84 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ
ਮੌਜੂਦਾ ਰਿਕਵਰੀ ਦਰ 98.64% ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 6,396 ਨਵੇਂ ਕੇਸ ਸਾਹਮਣੇ ਆਏ
ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 69,897
ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.90%
Posted On:
04 MAR 2022 9:43AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ 24.84 ਲੱਖ ਤੋਂ ਵੱਧ (24,84,412) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 178.29 ਕਰੋੜ ਤੋਂ (1,78,29,13,060) ਹੋ ਗਈ ਹੈ।
ਇਹ ਉਪਲਬਧੀ 2,06,05,684 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:
|
ਸੰਚਿਤ ਵੈਕਸੀਨ ਡੋਜ਼ ਕਵਰੇਜ
|
|
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,04,01,859
|
|
ਦੂਸਰੀ ਖੁਰਾਕ
|
99,71,780
|
|
ਪ੍ਰੀਕੌਸ਼ਨ ਡੋਜ਼
|
42,14,216
|
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,84,10,046
|
|
ਦੂਸਰੀ ਖੁਰਾਕ
|
1,74,51,962
|
|
ਪ੍ਰੀਕੌਸ਼ਨ ਡੋਜ਼
|
63,12,690
|
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
5,51,46,865
|
|
ਦੂਸਰੀ ਖੁਰਾਕ
|
2,94,46,462
|
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
55,22,22,294
|
|
ਦੂਸਰੀ ਖੁਰਾਕ
|
44,72,33,716
|
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
20,23,40,255
|
|
ਦੂਸਰੀ ਖੁਰਾਕ
|
18,08,32,789
|
|
Over 60 years
|
ਪਹਿਲੀ ਖੁਰਾਕ
|
12,64,67,129
|
|
ਦੂਸਰੀ ਖੁਰਾਕ
|
11,26,18,005
|
|
ਪ੍ਰੀਕੌਸ਼ਨ ਡੋਜ਼
|
98,42,992
|
|
ਪ੍ਰੀਕੌਸ਼ਨ ਡੋਜ਼
|
2,03,69,898
|
|
ਕੁੱਲ
|
1,78,29,13,060
|
| |
|
|
|
ਪਿਛਲੇ 24 ਘੰਟਿਆਂ ਵਿੱਚ 13,450 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 4,23,67,070 ਹੈ।
ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.64% ਹੋ ਗਈ ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 6,396 ਨਵੇਂ ਕੇਸ ਸਾਹਮਣੇ ਆਏ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 69,897 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 0.16% ਹਨ।
ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 9,23,351 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 77.09 ਕਰੋੜ ਤੋਂ ਅਧਿਕ (77,09,73,356) ਟੈਸਟ ਕੀਤੇ ਗਏ ਹਨ।
ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ, ਵਰਤਮਾਨ ਵਿੱਚ ਦੇਸ਼ ’ਚ ਸਪਤਾਹਿਕ ਪਾਜ਼ਿਟਿਵਿਟੀ ਦਰ 0.90% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ 0.69% ਰਿਪੋਰਟ ਕੀਤੀ ਗਈ ਹੈ।
****
ਐੱਮਵੀ/ਏਐੱਲ
(Release ID: 1802904)
ਵਿਜ਼ੀਟਰ ਕਾਊਂਟਰ : 217