ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 ਦੀ ਪੱਛਮੀ ਖੇਤਰ ਪ੍ਰਸਾਰ ਵਰਕਸ਼ੌਪ ਨੂੰ ਸੰਬੋਧਨ ਕੀਤਾ



‘‘ਸਵੱਛ ਭਾਰਤ ਮਿਸ਼ਨ ਜਿਹੇ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਨਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵਾਸ਼ (WASH-ਡਬਲਿਊਏਐੱਸਐੱਚ) ਸੂਚਕਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ’’

Posted On: 03 MAR 2022 3:19PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਪੰਜਵੇਂ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ) ਦੀ ਪੱਛਮੀ ਖੇਤਰ ਪ੍ਰਸਾਰ ਵਰਕਸ਼ੌਪ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਿਤ ਕੀਤਾ।

ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰੋਗਰਾਮ ਵਿੱਚ ਮੌਜੂਦ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਕੀਤੀ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਇਸ ਖੇਤਰ ਵਿੱਚ ਉੱਭਰਦੇ ਮੁੱਦਿਆਂ ‘ਤੇ ਉੱਚ ਗੁਣਵੱਤਾ ਵਾਲੇ ਡੇਟਾ ਪ੍ਰਦਾਨ ਕਰਨ ਲਈ ਐੱਨਐੱਫਐੱਚਐੱਸ ਦੀ ਸ਼ਲਾਘਾ ਕੀਤੀ।

ਐੱਨਐੱਫਐੱਚਐੱਸ ਹੋਰ ਗੱਲਾਂ ਨਾਲ ਜਨਸੰਖਿਆ, ਪਰਿਵਾਰ ਨਿਯੋਜਨ, ਬੱਚਾ ਅਤੇ ਜੱਚਾ ਸਿਹਤ, ਪੋਸ਼ਣ, ਬਾਲਗ਼ ਸਿਹਤ ਅਤੇ ਘਰੇਲੂ ਹਿੰਸਾ ਨਾਲ ਸਬੰਧਿਤ ਪ੍ਰਮੁੱਖ ਸੂਚਕਾਂ ’ਤੇ ਮੁੱਲਾਂਕਣ ਉਪਲਬਧ ਕਰਵਾਉਂਦਾ ਹੈ ਜਿਨ੍ਹਾਂ ਦੀ ਸਿਹਤ ਅਤੇ ਕਲਿਆਣਕਾਰੀ ਨੀਤੀਆਂ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਰਵੇਖਣ ਦੇ ਦਾਇਰੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਿਸਤਾਰ ਹੋਇਆ ਹੈ ਅਤੇ ਉੱਭਰਦੀ ਅਬਾਦੀ ਅਤੇ ਸਿਹਤ ਸਬੰਧੀ ਮੁੱਦਿਆਂ ਦੇ ਇਲਾਵਾ ਸ਼ੂਗਰ, ਉੱਚ ਖੂਨ ਦਾ ਦਬਾਅ, ਮਾਨਵਤਾ ਮਾਪ, ਅਨੀਮੀਆ, ਐੱਚਬੀਏ1ਸੀ, ਡੀ3 ਅਤੇ ਮਲੇਰੀਆ ਰੋਧੀ ਪਰਜੀਵੀਆਂ ’ਤੇ ਜਾਣਕਾਰੀ ਹਾਸਲ ਕਰਨ ਲਈ ਐੱਨਐੱਫਐੱਚਐੱਸ-5 ਵਿੱਚ ਕਈ ਬਾਇਓਮਾਰਕਰ ਸ਼ਾਮਲ ਕੀਤੇ ਗਏ ਹਨ।

ਡਾ. ਪਵਾਰ ਨੇ ਇਸ ਮੌਕੇ ’ਤੇ ਬੋਲਦੇ ਹੋਏ ਕਿਹਾ ਕਿ ‘‘ਸਾਲਾਂ ਤੋਂ ਐੱਨਐੱਫਐੱਚਐੱਯ ਦੇ ਵਿਭਿੰਨ ਦੌਰਿਆਂ ਦੇ ਨਤੀਜਿਆਂ ਦਾ ਵਿਆਪਕ ਰੂਪ ਨਾਲ ਸਬੂਤ ਅਧਾਰਿਤ ਫ਼ੈਸਲੇ ਲੈਣ ਅਤੇ ਨੀਤੀ ਨਿਰਮਾਣ ਲਈ ਉਪਯੋਗ ਕੀਤਾ ਗਿਆ ਹੈ।’’ ਉਨ੍ਹਾਂ ਨੇ ਅੱਗੇ ਕਿਹਾ ਕਿ ‘‘ਐੱਨਐੱਫਐੱਚਐੱਸ-5 ਦੇ ਨਤੀਜੇ ਬੈਂਚਮਾਰਕ ਸਥਾਪਿਤ ਕਰਨ ਅਤੇ ਸਮੇਂ ਨਾਲ ਸਿਹਤ ਖੇਤਰ ਵਿੱਚ ਹੋਈ ਪ੍ਰਗਤੀ ਦੀ ਜਾਂਚ ਕਰਨ ਵਿੱਚ ਉਪਯੋਗੀ ਹੋਣਗੇ। ਪਹਿਲਾਂ ਤੋਂ ਚਲ ਰਹੇ ਪ੍ਰੋਗਰਾਮਾਂ ਦੀ ਪ੍ਰਭਾਵਸ਼ੀਲਤਾ ਲਈ ਸਬੂਤ ਪ੍ਰਦਾਨ ਕਰਨ ਦੇ ਇਲਾਵਾ ਐੱਨਐੱਫਐੱਚਐੱਸ-5 ਦੇ ਡੇਟਾ ਖੇਤਰ ਵਿਸ਼ੇਸ ਫੋਕਸ ਨਾਲ ਨਵੇਂ ਪ੍ਰੋਗਰਾਮਾਂ ਦੀ ਜ਼ਰੂਰਤ ਦੀ ਪਛਾਣ ਕਰਨ ਅਤੇ ਉਨ੍ਹਾਂ ਸਮੂਹਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਨੂੰ ਲਾਜ਼ਮੀ ਸੇਵਾਵਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।’’

ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਐੱਨਐੱਫਐੱਚਐੱਸ-5 ਦੇ ਨਤੀਜੇ ਇੱਕ ਅਹਿਮ ਮੋੜ ’ਤੇ ਜਾਰੀ ਕੀਤੇ ਗਏ ਹਨ ਕਿਉਂਕਿ ਉਹ ‘‘2030 ਤੱਕ ਸਥਿਰ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦਾ ਮੁੱਲਾਂਕਣ ਕਰਨ ਵਿੱਚ ਮਦਦ ਕਰਦੇ ਹਨ ਅਤੇ ਇਨ੍ਹਾਂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਕਦਮ ਚੁੱਕਣ ਵਿੱਚ ਸਾਡੀ ਮਦਦ ਕਰਦੇ ਹਨ।’’ ਉਨ੍ਹਾਂ ਨੇ ਦੱਸਿਆ ਕਿ ਐੱਨਐੱਫਐੱਚਐੱਸ-5 27 ਐੱਸਡੀਜੀ ਸੂਚਕਾਂ ਲਈ ਡੇਟਾ ਸਰੋਤ ਪ੍ਰਦਾਨ ਕਰਦਾ ਹੈ।

ਡਾ. ਪਵਾਰ ਨੇ ਦੱਸਿਆ ਕਿ ‘ਕੁਝ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੱਚਾ ਤੇ ਜੱਚਾ ਸਿਹਤ ਸੂਚਕਾਂ ਵਿੱਚ ਉਚਿੱਤ ਵਾਧਾ ਹੋਇਆ ਹੈ। ਸੰਸਥਾਗਤ ਜਨਮਾਂ ਵਿੱਚ ਉਚਿੱਤ ਵਾਧਾ ਹੋਇਆ ਹੈ ਅਤੇ ਸੀ-ਸੈਕਸ਼ਨ ਜਨਮਾਂ ਵਿੱਚ ਵੀ ਵਾਧਾ ਹੋਇਆ ਹੈ।’’ ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘‘ਔਰਤਾਂ ਵਿੱਚ ਅਨੀਮੀਆ ਇੱਕ ਚੁਣੌਤੀ ਬਣੀ ਹੋਈ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ।’’

ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸ਼ਾਨਦਾਰ ਅਗਵਾਈ ਵਿੱਚ ‘ਸਵੱਛ ਭਾਰਤ ਮਿਸ਼ਨ ਵਰਗੇ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਨਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪਾਣੀ, ਸਫ਼ਾਈ ਵਿਵਸਥਾ ਅਤੇ ਸਿਹਤ (ਵਾਸ਼-ਡਬਲਿਊਏਐੱਸਐੱਚ) ਸੂਚਕਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ।’’ ਉਨ੍ਹਾਂ ਨੇ ਕਿਹਾ ਕਿ ‘ਬਾਲ ਸਿਹਤ ਅਤੇ ਮਹਿਲਾ ਸਸ਼ਕਤੀਕਰਣ ਸੂਚਕਾਂ ਵਿੱਚ ਸੁਧਾਰ ਹੋਇਆ ਹੈ ਜਿਵੇਂ ਕਿ ਘਰ ਜਾਂ ਜ਼ਮੀਨ ਦੀ ਮਾਲਕੀ, ਮੋਬਾਈਲ ਫੋਨ ਦਾ ਉਪਯੋਗ। ਲੇਕਿਨ, ਇਸ ਦੇ ਨਾਲ ਹੀ ਔਰਤਾਂ ਖਿਲਾਫ਼ ਹਿੰਸਾ ਹੁਣ ਵੀ ਹੋ ਰਹੀ ਹੈ ਅਤੇ ਇਸ ਲਈ ਇਸ ਖੇਤਰ ਵਿੱਚ ਵੀ ਬਹੁਤ ਕੁਝ ਕਰਨਾ ਬਾਕੀ ਹੈ।’’

ਡਾ. ਭਾਰਤੀ ਪ੍ਰਵੀਣ ਪਵਾਰ ਨੇ ਭਾਰਤ ਵਿੱਚ ਸਿਹਤ ਸੇਵਾ ਵਿੱਚ ਯੋਗਦਾਨ ਲਈ ਸਾਰੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕਰਦੇ ਹੋਏ ਆਪਣਾ ਸੰਬੋਧਨ ਖਤਮ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ‘ਇਕੱਠੇ ਕੰਮ ਕਰਨ ਅਤੇ ਸਰਕਾਰ ਨੂੰ ਨਾ ਸਿਰਫ਼ ਸਾਰਥਿਕ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕਰਨ ਵਿੱਚ ਮਦਦ ਲਈ ਸਹਾਇਕ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ, ਬਲਕਿ ਇਹ ਯਕੀਨੀ ਕਰਨ ਲਈ ਵੀ ਕਿਹਾ ਕਿ ਇਹ ਨੀਤੀਆਂ ਸਹੀ ਤਰੀਕੇ ਨਾਲ ਲਾਗੂ ਹੋਣ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਸਿਹਤ ਦਾ ਵਿਜ਼ਨ ਪਾਉਣ ਲਈ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕੀਤਾ ਜਾਵੇ ਜਿਵੇਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੋਚਿਆ ਹੈ।’’

 

****

 

ਐੱਮਵੀ/ਏਐੱਲ


(Release ID: 1802798) Visitor Counter : 172