ਵਿੱਤ ਮੰਤਰਾਲਾ
azadi ka amrit mahotsav

ਇਨਕਮ ਟੈਕਸ ਵਿਭਾਗ ਨੇ ਮੁੰਬਈ ਵਿੱਚ ਛਾਪੇਮਾਰੀ ਕੀਤੀ

Posted On: 03 MAR 2022 1:22PM by PIB Chandigarh

ਇਨਕਮ ਟੈਕਸ ਵਿਭਾਗ ਨੇ 25.02.2022 ਨੂੰ ਬ੍ਰਿਹਾਨ ਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਇੱਕ ਪ੍ਰਸਿੱਧ ਵਿਅਕਤੀ ਅਤੇ ਉਸ ਦੇ ਨਜ਼ਦੀਕੀ ਸਹਿਯੋਗੀਆਂ ਦੇ ਠੇਕਿਆਂ ਨੂੰ ਲਾਗੂ ਕਰਨ ਵਾਲੇ ਕੁਝ ਠੇਕੇਦਾਰਾਂ ਦੇ ਖ਼ਿਲਾਫ਼ ਛਾਪੇਮਾਰੀ ਅਤੇ ਜ਼ਬਤੀ ਮੁਹਿੰਮ ਚਲਾਈ ਹੈ। ਮੁੰਬਈ ਦੇ 35 ਤੋਂ ਜ਼ਿਆਦਾ ਪਰਿਸਰਾਂ ਨੂੰ ਛਾਪੇਮਾਰੀ ਦੇ ਦਾਇਰੇ ਵਿੱਚ ਲਿਆ ਗਿਆ।

ਇਸ ਤਲਾਸ਼ੀ ਮੁਹਿੰਮ ਦੇ ਦੌਰਾਨ ਕਈ ਦੋਸ਼ੀ ਸਾਬਤ ਕਰਨ ਯੋਗ ਦਸਤਾਵੇਜ਼, ਲੂਜ਼ ਸ਼ੀਟ ਅਤੇ ਡਿਜੀਟਲ  ਸਬੂਤ ਮਿਲੇ ਹਨ ਅਤੇ ਇਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਵਿੱਚ ਜ਼ਬਤ ਕੀਤੇ ਗਏ ਸਬੂਤ ਮਜ਼ਬੂਤੀ ਨਾਲ ਇਨ੍ਹਾਂ ਠੇਕੇਦਾਰਾਂ ਅਤੇ ਇਨ੍ਹਾਂ ਨਾਲ ਸਬੰਧਿਤ ਵਿਅਕਤੀਆਂ ਦੇ ਵਿੱਚ ਗਹਿਰੇ ਸਬੰਧਾਂ ਵੱਲ ਸੰਕੇਤ ਕਰਦੇ ਹਨ। ਛਾਪੇਮਾਰੀ ਵਿੱਚ ਲਗਭਗ 3 ਦਰਜਨ ਅਚਲ ਸੰਪਤੀਆਂ ਦੇ ਵੇਰਵੇ ਪ੍ਰਾਪਤ ਹੋਏ ਹਨ। ਉਨ੍ਹਾਂ ਦੀ ਕੀਮਤ 130 ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ। ਇਸ ਵਿੱਚ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਸਹਿਯੋਗੀਆਂ ਜਾਂ ਬੇਨਾਮੀਦਾਰ ਦੇ ਨਾਮ ’ਤੇ ਚੜ੍ਹੀਆਂ ਸੰਪਤੀਆਂ ਸ਼ਾਮਲ ਹਨ। ਉੱਥੇ ਹੀ, ਅੰਤਰਰਾਸ਼ਟਰੀ ਹਵਾਲਾ ਲੈਣ ਦੇਣ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਅਤੇ ਗਲਤ ਤਰੀਕੇ ਨਾਲ ਹਾਸਲ ਕੀਤੇ ਧਨ ਨੂੰ ਕੁਝ ਵਿਦੇਸ਼ੀ ਅਧਿਕਾਰ ਖੇਤਰਾਂ ਵਿੱਚ ਭੇਜਣ ਦੇ ਸਬੂਤ ਵੀ ਜ਼ਬਤ ਕੀਤੇ ਗਏ ਹਨ। ਬੇਹਿਸਾਬ ਨਗਦ ਪ੍ਰਾਪਤੀਆਂ ਅਤੇ ਕਈ ਕਰੋੜ ਦੇ ਭੁਗਤਾਨ ਦੇ ਵੇਰਵਿਆਂ ਵਾਲੀ ਲੂਜ਼ ਸ਼ੀਟ ਅਤੇ ਐਕਸਲ ਫਾਈਲਾਂ ਵੀ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਨਿਯਮਿਤ ਲੇਖਾ-ਬਈ (ਬੁੱਕਸ ਆਵ੍ ਅਕਾਊਂਟ) ਵਿੱਚ ਦਰਜ ਨਹੀਂ ਕੀਤਾ ਗਿਆ ਹੈ। ਉੱਥੇ ਹੀ ਠੇਕੇਦਾਰਾਂ ਦੇ ਮਾਮਲੇ ਵਿੱਚ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਉਨ੍ਹਾਂ ਦੇ ਦੁਬਾਰਾ ਟੈਕਸਯੋਗ ਆਮਦਨ ਨੂੰ ਵੱਡੇ ਪੈਮਾਨੇ ’ਤੇ ਲੁਕੋਣ ਦੇ ਲਈ ਖਰਚਿਆਂ ਨੂੰ ਵਧਾ ਕੇ ਦਿਖਾਉਣ ਦੀ ਅਪਣਾਈ ਗਈ ਕਾਰਜ ਪ੍ਰਣਾਲੀ ਦਾ ਪਤਾ ਚਲਿਆ ਹੈ। ਇਸ ਉਦੇਸ਼ ਦੇ ਲਈ ਪ੍ਰਮੁੱਖ ਸਾਧਨ ਦੇ ਰੂਪ ਵਿੱਚ ਸੰਸਥਾਨਾਂ ਦੇ ਗੋਰਖਧੰਦੇ ਦੇ ਜ਼ਰੀਏ ਅਤੇ ਗ਼ੈਰ-ਵਾਸਤਵਿਕ ਖ਼ਰਚਿਆਂ ਦਾ ਦਾਅਵਾ ਕਰਕੇ ਸਬ-ਕੰਟ੍ਰੈਕਟ ਖਰਚਿਆਂ ਦੇ ਜ਼ਿਆਦਾ ਇਨਵੁਆਇਸ ਬਣਾਏ ਗਏ ਹਨ। ਕੁਝ ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਸੰਸਥਾਨਾਂ ਤੋਂ ਨਕਦੀ ਕੱਢ ਲਈ ਗਈ ਹੈ ਅਤੇ ਇਸ ਦੀ ਵਰਤੋਂ ਠੇਕੇ ਦੇਣ ਦੇ ਲਈ ਅਨੁਚਿਤ ਲਾਭ ਪ੍ਰਾਪਤ ਕਰਨ ਦੇ ਲਈ ਕੀਤੀ ਗਈ ਹੈ। ਨਾਲ ਹੀ ਇਸ ਦੀ ਵਰਤੋਂ ਸੰਪਤੀਆਂ ਵਿੱਚ ਨਿਵੇਸ਼ ਦੇ ਲਈ ਬੇਹਿਸਾਬ ਭੁਗਤਾਨ ਕਰਨ ਦੇ ਲਈ ਵੀ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਇਸ ਦੇ ਸੰਕੇਤ ਮਿਲਦੇ ਹਨ ਕਿ ਇਨ੍ਹਾਂ ਠੇਕੇਦਾਰਾਂ ਨੇ ਉਪਰੋਕਤ ਭ੍ਰਿਸ਼ਟਾਚਾਰ ਕਰਕੇ 200 ਕਰੋੜ ਰੁਪਏ ਤੱਕ ਦੀ ਆਮਦਨ ਦੀ ਚੋਰੀ ਕੀਤੀ ਹੈ।

ਇਸ ਤਲਾਸ਼ੀ ਮੁਹਿੰਮ ਦੇ ਦੌਰਾਨ ਹੁਣ ਤੱਕ 2 ਕਰੋੜ ਰੁਪਏ ਦੀ ਅਣ-ਐਲਾਨੀ ਨਕਦੀ ਅਤੇ 1.5 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ।

ਅੱਗੇ ਦੀ ਜਾਂਚ ਜਾਰੀ ਹੈ।

 

****

 

ਆਰਐੱਮ/ ਕੇਐੱਮਐੱਨ


(Release ID: 1802795) Visitor Counter : 170