ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਟੈਂਟ ਸਿਟੀ, ਕੇਵਡੀਆ, ਗੁਜਰਾਤ ਵਿੱਚ ਦੋ ਦਿਨਾਂ (4 ਮਾਰਚ 5 ਮਾਰਚ, 2022) ਜਾਗਰੂਕਤਾ ਵਰਕਸ਼ਾਪ ਦਾ ਉਦਘਾਟਨ


ਦਿੱਵਿਯਾਂਗ ਵਿਅਕਤੀ ਸਸ਼ਕਤੀਕਰਣ ਵਿਭਾਗ ਦੁਆਰਾ ਆਯੋਜਿਤ ਵਰਕਸ਼ਾਪ ਦਾ ਉਦੇਸ਼ ਸਰਕਾਰ ਦੁਆਰਾ ਦਿੱਵਿਯਾਂਗਾਂ ਲਈ ਲਾਗੂਕਰਨ ਕੀਤੀਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ

ਵਰਕਸ਼ਾਪ ਦੇ ਦੌਰਾਨ, ਨੈਸ਼ਨਲ ਟਰੱਸਟ ਦੇ ਸਵੈ ਸਹਾਇਤਾ ਸਮੂਹਾਂ ਦੁਆਰਾ ਏਐੱਲਆਈਐੱਮਸੀਓ ਦੇ ਸਹਾਇਕ ਉਪਕਰਣਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਜਾਵੇਗੀ

ਵਰਕਸ਼ਾਪ ਦੇ ਦੌਰਾਨ ਸੀਸੀਪੀਡੀ ਦੀ ਅਧਿਕਾਰਿਕ ਵੈੱਬਸਾਈਟ ਦੀ ਵੀ ਸ਼ੁਰੂਆਤ ਹੋਵੇਗੀ

Posted On: 03 MAR 2022 1:46PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ, ਟੈਂਟ ਸਿਟੀ, ਕੇਵਡੀਆ, ਗੁਜਰਾਤ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ ਦੁਆਰਾ ਆਯੋਜਿਤ ਦੋ ਦਿਨਾਂ (4 ਮਾਰਚ 5 ਮਾਰਚ,2022) ਜਾਗਰੂਕਤਾ ਵਰਕਸ਼ਾਪ ਦਾ ਉਦਘਾਟਨ ਕਰਨਗੇ।

ਵਰਕਸ਼ਾਪ ਦਾ ਉਦੇਸ਼ ਦਿੱਵਿਯਾਂਗ ਵਿਅਕਤੀਆਂ ਲਈ ਭਾਰਤ ਸਰਕਾਰ ਦੁਆਰਾ ਲਾਗੂਕਰਨ ਕੀਤੀਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਹੈ ਜਿਵੇਂ ਕਿ ਆਰਪੀਡਬਲਿਊਡੀ ਕਾਨੂੰਨ, 2016 ਨੂੰ ਲਾਗੂ ਕਰਨਾ, ਦਿੱਵਿਯਾਂਗ ਵਿਅਕਤੀਆਂ ਲਈ ਚੀਫ ਕਮਿਸ਼ਨਰ ਦੀ ਕਾਰਜ ਢੰਗ ਅਤੇ ਉਪਲਬਧਤਾ ਹੋਣ ਤੇ ਬਿਹਤਰੀਨ ਕਾਰਜ ਪ੍ਰਣਾਲੀ।

ਸਟੈਚਯੂ ਆਵ੍ ਯੂਨਿਟੀ ਦਾ ਦੌਰਾ ਵੀ ਵਰਕਸ਼ਾਪ ਦਾ ਇੱਕ ਹਿੱਸਾ ਹੈ ਕਿਉਂਕਿ ਇਹ ਦਿੱਵਿਯਾਂਗਜਨਾਂ ਦੀ ਪਹੁੰਚ ਦਿਖਾਉਣ ਲਈ ਆਦਰਸ਼ ਸਥਾਨਾਂ ਵਿੱਚੋਂ ਇੱਕ ਹੈ।

ਇੱਕ ਪ੍ਰਦਰਸ਼ਨੀ ਵੀ ਇਸ ਆਯੋਜਨ ਦਾ ਹਿੱਸਾ ਹੋਵੇਗੀ ਜਿੱਥੇ ਨੈਸ਼ਨਲ ਟਰੱਸਟ ਦੇ ਸਵੈ ਸਹਾਇਤਾ ਸਮੂਹਾਂ ਦੁਆਰਾ ਏਐੱਲਆਈਐੱਮਸੀਓ ਦੇ ਸਹਾਇਕ ਉਪਕਰਣਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਸੁਗਮਤਾ ਅਤੇ ਬੁਨਿਆਦੀ ਢਾਂਚੇ ‘ਤੇ ਵਿਭਾਗ ਦੇ ਤਹਿਤ ਨੈਸ਼ਨਲ ਇੰਸਟੀਟਿਊਟ ਦੁਆਰਾ ਤਿਆਰ ਇੱਕ ਫਿਲਮ ਵੀ ਪੇਸ਼ ਕੀਤੀ ਜਾਵੇਗੀ ਅਤੇ ਪ੍ਰੋਗਰਾਮ ਦੇ ਦੌਰਾਨ ਸੀਸੀਪੀਡੀ ਦੀ ਆਧਿਕਾਰਿਕ ਵੈੱਬਸਾਇਟ ਵੀ ਸ਼ੁਰੂ ਕੀਤੀ ਜਾਵੇਗੀ।

ਸਮਾਰੋਹ ਦੇ ਦੌਰਾਨ ਦਿੱਵਿਯਾਂਗ ਸਸ਼ਕਤੀਕਰਣ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਅੰਜਲੀ ਭਵਰਾ, ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਕਿਸ਼ੌਰ ਬੀ. ਸੁਰਵੜੇ ਅਤੇ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।

****

MG/RNM


(Release ID: 1802752) Visitor Counter : 148