ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸਰਕਾਰ ਨੇ 17 ਸੈਕਟਰਾਂ ਅਤੇ 7 ਵਿਸ਼ੇਸ਼ ਵਰਗਾਂ ਵਿੱਚ ਰਾਸ਼ਟਰੀ ਸਟਾਰਟਅੱਪ ਪੁਰਸਕਾਰ 2022 ਲਈ ਐਪਲੀਕੇਸ਼ਨਾਂ ਮੰਗੀਆਂ

Posted On: 01 MAR 2022 4:36PM by PIB Chandigarh

ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਲਈ ਵਿਭਾਗ(ਡੀਪੀਆਈਆਈਟੀ) ਨੇ ਰਾਸ਼ਟਰੀ ਸਟਾਰਟਅੱਪ ਪੁਰਸਕਾਰਾਂ ਦਾ ਤੀਜਾ ਸੰਸਕਰਣ ਲਾਂਚ ਕੀਤਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਤਰਜ ‘ਤੇ ਰਾਸ਼ਟਰੀ ਸਟਾਰਟਅਪ ਪੁਰਸਕਾਰ 2022 ਸਟਾਰਟਅਪ ਅਤੇ ਸਮਰਥਕਾਂ ਨੂੰ ਸਨਮਾਨਿਤ ਕਰੇਗਾ ਜੋ ਭਾਰਤ ਦੀ ਵਿਕਾਸ ਗਾਥਾ ਵਿੱਚ ਕ੍ਰਾਂਤੀਕਾਰ ਪਰਿਵਰਤਨ ਲਿਆਉਣ ਵਿੱਚ  ਅਤਿਆਧੁਨਿਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਜਿਨ੍ਹਾਂ ਦੇ ਅੰਤਰ ਆਤਮ ਨਿਰਭਰ ਭਾਰਤ ਦੀ ਭਾਵਨਾ ਨੂੰ ਹੋਰ ਪ੍ਰਜੱਵਲਿਤ ਕਰਨ ਦੀ ਸ਼ਕਤੀ ਅਤੇ ਸਮਰੱਥਾ ਹੈ।

ਪਹਿਲਾ ਰਾਸ਼ਟਰੀ ਸਟਾਰਟਅਪ ਪੁਰਸਕਾਰਾਂ ਦਾ ਐਲਾਨ 2020 ਵਿੱਚ ਸ਼ੁਰੂ ਹੋਇਆ ਅਤੇ ਉਸ ਵਿੱਚ ਦੇਸ਼ ਭਰ ਦੇ 1,600 ਤੋਂ ਅਧਿਕ ਸਟਾਰਟਅਪ ਅਤੇ ਈਕੋਸਿਸਟਮ  ਸਮਰਥਕ ਤੋਂ ਅਧਿਕ ਐਪਲੀਕੇਸ਼ਨ ਪ੍ਰਾਪਤ ਹੋਈਆ ਹਨ। ਹਾਲ ਹੀ ਵਿੱਚ ਸੰਪਨ ਰਾਸ਼ਟਰੀ ਸਟਾਰਟਅਪ ਪੁਰਸਕਾਰ 2021 ਵਿੱਚ 2,200 ਤੋਂ ਅਧਿਕ ਸਟਾਰਟਅਪ ਅਤੇ ਈਕੋਸਿਸਟਮ ਸਮਰਥਕ ਦੀ ਸਹਿਭਾਗਿਤਾ ਦੇਖੀ ਗਈ ਸੀ। ਦੋ ਸਫਲ ਸੰਸਕਰਣਾਂ ਦੇ ਆਯੋਜਨ ਦੇ ਬਾਅਦ ਰਾਸ਼ਟਰੀ ਸਟਾਰਟਅਪ ਪੁਰਸਕਾਰ 2022 ਅਪੈਲੀਕੇਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਸਟਾਰਟਅੱਪ ਲਈ ਪੁਰਸਕਾਰ 50 ਉਪ-ਸੈਕਟਰਾਂ ਵਿੱਚ ਵਰਗੀਕ੍ਰਿਤ 17 ਸੈਕਟਰਾਂ ਵਿੱਚ ਦਿੱਤੇ ਜਾਣਗੇ। 17 ਸੈਕਟਰ ਹਨ ਕ੍ਰਿਸ਼ੀ, ਪਸ਼ੂਪਾਲਨ, ਨਿਰਮਾਣ, ਪੀਣ ਦਾ ਪਾਣੀ, ਸਿੱਖਿਆ ਅਤੇ ਕੁਸ਼ਲ ਵਿਕਾਸ, ਊਰਜਾ, ਉੱਦਮ ਟੈਕਨੋਲੋਜੀ, ਵਾਤਾਵਰਣ ਫਿਨਟੇਕ, ਫੂਡ ਪ੍ਰੋਸੈੱਸਿੰਗ , ਸਿਹਤ ਅਤੇ ਕਲਿਆਣ, ਉਦਯੋਗ 4.0, ਮੀਡੀਆ ਅਤੇ ਮਨੋਰੰਜਨ, ਸੁਰੱਖਿਆ, ਪੁਲਾੜ , ਟ੍ਰਾਂਸਪੋਰਟ ਅਤੇ ਯਾਤਰਾ। 

ਇਸ ਦੇ ਇਲਾਵਾ, ਸਟਾਰਟਅਪ ਲਈ ਪੁਰਸਕਾਰਾਂ ਦੇ 7 ਵਿਸ਼ੇਸ਼ ਵਰਗ ਹਨ:

  • ਮਹਿਲਾ ਕੇਦ੍ਰਿਤ ਸਟਾਰਟਅੱਪ 

  • ਗ੍ਰਾਮੀਣ ਖੇਤਰਾਂ ਵਿੱਚ ਪ੍ਰਭਾਵ

  • ਕੈਂਪਸ ਸਟਾਰਟਅਪ

  • ਨਿਰਮਾਣ ਉਤਕ੍ਰਿਸ਼ਟਤਾ

  • ਮਹਾਮਾਰੀ ਨਾਲ ਨਜਿੱਠਣ ਵਿੱਚ ਇਨੋਵੇਸ਼ਨ (ਬਚਾਅ ਸੰਬੰਧੀ, ਡਾਇਗਨੌਸਟਿਕ, ਇਲਾਜ ਸੰਬੰਧੀ, ਨਿਗਰਾਨੀ, ਡਿਜੀਟਲ ਸੰਪਰਕ, ਵਰਕ ਫ੍ਰਾਮ ਹੋਮ ਸਿਲਊਸ਼ੰਸ ਆਦਿ)

  • ਭਾਰਤੀ ਭਾਸ਼ਾਵਾਂ  ਵਿੱਚ ਸਿਲਊਸ਼ਨ ਡਿਲੀਵਰੀ ਜਾ ਕਾਰੋਬਾਰ ਪ੍ਰਚਾਲਨ

  • ਉੱਤਰ ਪੂਰਬ (ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ) ਅਤੇ ਪਹਾੜੀ ਖੇਤਰਾਂ (ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਅਤੇ ਲਦਾਖ) ਨਾਲ ਸਟਾਰਟਅਪਸ।

ਰਾਸ਼ਟਰੀ ਸਟਾਰਟਅਪ ਪੁਰਸਕਾਰ 2022 ਇੱਕ ਮਜ਼ਬੂਤ ਸਟਾਰਟਅਪ ਈਕੋਸਿਸਟਮ ਦੇ ਪ੍ਰਮੁੱਖ ਮੂਲਭੂਤ ਅੰਗ ਦੇ ਰੂਪ ਵਿੱਚ ਅਸਾਧਾਰਣ ਇੰਕਊਵੇਟਰਾਂ ਅਤੇ ਐਕਸੀਲੇਰੇਟਰਾਂ ਨੂੰ ਵੀ ਪੁਰਸਕਾਰ ਦੇਣਗੇ।

ਹਰੇਕ ਵਿਜੇਤਾ ਸਟਾਰਟਅਪ ਨੂੰ 5 ਲੱਖ ਰੁਪਏ ਦਾ ਨਗਦੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਵਿਜੇਤਾਵਾਂ ਅਤੇ ਉਪ-ਵਿਜੇਤਾਵਾਂ ਨੂੰ ਸੰਭਾਵਿਤ ਪ੍ਰਯੋਗਿਕ ਪ੍ਰੋਜੈਕਟਾਂ ਅਤੇ ਵਰਕ ਆਰਡਰਾਂ ਅਤੇ ਨਿਵੇਸ਼ਕਾਂ ਦੇ ਨਾਲ ਪਿਚਿੰਗ ਅਵਸਰਾਂ ਲਈ ਸੰਗਤ ਜਨਤਕ ਅਥਾਰਿਟੀ ਅਤੇ ਕਾਰਪੋਰੇਟਸ ਨੂੰ ਆਪਣੇ ਸਮਾਧਾਨ ਪੇਸ਼ ਕਰਨ ਦਾ ਵੀ ਅਵਸਰ ਦਿੱਤਾ ਜਾਵੇਗਾ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਟਾਰਟਅਪ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਇੱਕ ਵਿਜੇਤਾ ਇੰਕਯੂਬੇਟਰ ਅਤੇ ਇੱਕ ਵਿਜੇਤਾ ਐਕਸੀਲੇਰੇਟਰ ਹਰੇਕ ਨੂੰ 15 ਲੱਖ ਰੁਪਏ ਦਾ ਨਕਦੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।

ਰਾਸ਼ਟਰੀ ਸਟਾਰਟਅਪ ਪੁਰਸਕਾਰ 2022  ਲਈ ਐਪਲੀਕੇਸ਼ਨ 15 ਮਾਰਚ 2022 ਤੱਕ ਖੁੱਲ੍ਹੇ ਹੋਏ ਹਨ ਅਧਿਕ ਵੇਰਵਿਆਂ ਲਈ ਕ੍ਰਿਪਾ ਕਰਕੇ www.startupindia.gov.in/content/sih/en/nsa2022.html. ‘ਤੇ ਵਿਜ਼ਿਟ ਕਰੇ।

*************


(Release ID: 1802355) Visitor Counter : 192