ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਆਪਣਾ 17ਵਾਂ ਸਥਾਪਨਾ ਦਿਵਸ ਮਨਾਇਆ


ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਐੱਨਸੀਪੀਸੀਆਰ ਲਈ ਨਵਾਂ ਮੋਟੋ (ਆਦਰਸ਼ਵਾਕ) ‘भविष्यो रक्षति रक्षित:’ ਲਾਂਚ ਕੀਤਾ

ਬਾਲ ਭਲਾਈ ਵਿੱਚ ਇੱਕ ਮਜ਼ਬੂਤ ਰਾਸ਼ਟਰ ਦਾ ਅਧਾਰ ਨਿਹਿਤ : ਕੇਂਦਰੀ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ

Posted On: 01 MAR 2022 4:18PM by PIB Chandigarh

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ ਨਵੀਂ ਦਿੱਲੀ ਦੇ ਲਾਲ ਕਿਲੇ ਸਥਿਤ 15 ਅਗਸਤ ਮੈਦਾਨ ਵਿੱਚ ਆਪਣਾ 17ਵਾਂ ਸਥਾਪਨਾ ਦਿਵਸ ਮਨਾਇਆ। ਇਸ ਸਮਾਗਮ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਮੁੱਖ ਮਹਿਮਾਨ ਸਨ। ਇਸ ਸਮਾਰੋਹ ਵਿੱਚ ਐੱਨਸੀਪੀਸੀਆਰ ਦੇ ਚੇਅਰਮੈਨ ਸ੍ਰੀ ਪ੍ਰਿਯਾਂਕ ਕਾਨੂੰਨਗੋਮਹਿਲਾ ਤੇ ਬਾਲ ਵਿਕਾਸਸਕੱਤਰ ਸ਼੍ਰੀ ਇੰਦੇਵਰ ਪਾਂਡੇ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

 ਇਸ ਅਵਸਰ 'ਤੇ ਸ਼੍ਰੀਮਤੀ ਇਰਾਨੀ ਨੇ ਐੱਨਸੀਪੀਸੀਆਰ ਦਾ ਨਵਾਂ ਮੋਟੋ (ਆਦਰਸ਼ ਵਾਕ) 'भविष्यो रक्षति रक्षित:'  ਲਾਂਚ ਕੀਤਾ ਅਤੇ ਕਿਹਾ, "ਨਵਾਂ ਆਦਰਸ਼ ਵਾਕ ਸਾਨੂੰ ਆਪਣੇ ਭਵਿੱਖ ਯਾਨੀ ਸਾਡੇ ਬੱਚਿਆਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦਾ ਹੈਜਿਨ੍ਹਾਂ ਦੀ ਭਲਾਈ ਇੱਕ ਮਜ਼ਬੂਤ ਰਾਸ਼ਟਰ ਦੇ ਅਧਾਰ ਵਿੱਚ ਨਿਹਿਤ ਹੈ।"

ਮੰਤਰੀ ਨੇ ਵਿਭਿੰਨ ਰਾਜਾਂ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਬਚਪਨ ਦੌਰਾਨ ਉਨ੍ਹਾਂ ਦੀਆਂ ਕਹਾਣੀਆਂ 'ਤੇ ਅਧਾਰਿਤ ਸੀਮਾ ਸੁਰੱਖਿਆ ਬਲਾਂ (ਬੀਐੱਸਐੱਫ) ਦੁਆਰਾ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਦੇ ਬਲੀਦਾਨਾਂ ਨੂੰ ਯਾਦ ਕੀਤਾ। ਇਸ ਦਾ ਆਯੋਜਨ ਐੱਨਸੀਪੀਸੀਆਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

 ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ 'ਸਹਾਰਾਨਾਮਕ ਵਿਸ਼ੇਸ਼ ਪਹਿਲ ਦੇ ਲਈ ਐੱਨਸੀਪੀਸੀਆਰ ਅਤੇ ਸੀਮਾ ਸੁਰੱਖਿਆ ਬਲ ਦੇ ਦਰਮਿਆਨ ਸਹਿਯੋਗ ਦੀ ਵੀ ਸ਼ਲਾਘਾ ਕੀਤੀਜੋ ਕਿ ਸਰਬਉੱਚ ਬਲਿਦਾਨ ਦੇਣ ਵਾਲੇ ਬੀਐੱਸਐੱਫ ਜਵਾਨਾਂ ਦੇ ਬੱਚਿਆਂ ਨੂੰ ਮਨੋ-ਸਮਾਜਿਕ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਇੱਕ ਪਹਿਲ ਹੈ। ਸਹਿਯੋਗ ਦੀ ਸ਼ਲਾਘਾ ਕਰਦੇ ਹੋਏਸ਼੍ਰੀਮਤੀ ਇਰਾਨੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਮਹੀਨਿਆਂ ਵਿੱਚ 300 ਕਾਲਾਂ ਦਾ ਜਵਾਬ ਦਿੱਤਾ ਗਿਆ ਅਤੇ 127 ਸ਼ਿਕਾਇਤਾਂ ਨੂੰ ਵੈੱਬਲਿੰਕ ਦੇ  ਜ਼ਰੀਏ ਦੂਰ ਕੀਤਾ ਗਿਆ।

 

*******

ਬੀਵਾਈ/ਏਐੱਸ



(Release ID: 1802336) Visitor Counter : 168