ਰਸਾਇਣ ਤੇ ਖਾਦ ਮੰਤਰਾਲਾ

1 ਮਾਰਚ ਤੋਂ 7 ਮਾਰਚ 2022 ਤੱਕ ਜਨ ਔਸ਼ਧੀ ਦਿਵਸ ਸਪਤਾਹ ਮਨਾਇਆ ਜਾਵੇਗਾ


ਚੌਥਾ ਜਨ ਔਸ਼ਧੀ ਦਿਵਸ ਦਾ ਵਿਸ਼ਾ ਹੈ “ਜਨ ਔਸ਼ਧੀ-ਜਨ ਉਪਯੋਗੀ”

Posted On: 28 FEB 2022 3:49PM by PIB Chandigarh

ਫਾਰਮਾਸਿਉਟਿਕਲ ਵਿਭਾਗ ਦੇ ਅਧੀਨ ਫਾਰਮਾਸਿਊਟਿਕਲ ਐਂਡ ਮੈਡੀਕਲ ਡਿਵਾਈਸ ਬਿਊਰੋ ਆਵ੍ ਇੰਡੀਆ (ਪੀਐੱਮਬੀਆਈ) ਆਪਣਾ ਚੌਥਾ ਜਨ ਔਸ਼ਧੀ ਦਿਵਸ ਮਨਾਉਣ ਜਾ ਰਿਹਾ ਹੈ। ਚੌਥੇ ਜਨ ਔਸ਼ਧੀ ਦਿਵਸ ਦੇ ਅਵਸਰ 'ਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਭਿੰਨ ਸਥਾਨਾਂ ‘ਤੇ ਹਫ਼ਤੇ ਭਰ ਦਾ ਆਯੋਜਨ ਕੀਤਾ ਜਾਵੇਗਾ।ਇਸ ਨਾਲ ਜੇਨੇਰਿਕ ਔਸ਼ਧੀਆਂ ਦੇ ਉਪਯੋਗ ਅਤੇ ਜਨ ਔਸ਼ਧੀ ਯੋਜਨਾ ਦੇ ਲਾਭ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਹੋਵੇਗੀ।

ਪੀਐੱਮਬੀਜੇਕੇ ਦੇ ਮਾਲਕ, ਲਾਭਾਰਥੀਆਂ,ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ, ਜਨ-ਪ੍ਰਤੀਨਿਧੀਆਂ, ਡਾਕਟਰਾਂ, ਸਿਹਤ ਕਰਮੀਆਂ, ਨਰਸਾਂ, ਫਾਰਮਾਸਿਸਟਾਂ, ਜਨ ਔਸ਼ਧੀ ਮਿੱਤਰਾਂ ਅਤੇ ਹੋਰ ਹਿੱਤਧਾਰਕਾਂ ਦੇ  ਨਜ਼ਦੀਕੀ ਤਾਲਮੇਲ ਨਾਲ ਹਫ਼ਤਾ ਭਰ ਦੇ ਆਯੋਜਨ ਕੀਤੇ ਜਾਣਗੇ ਅਤੇ ਯੋਜਨਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਉਪਲੱਬਧੀਆਂ ‘ਤੇ ਚਰਚਾ ਕੀਤੀ ਜਾਵੇਗੀ। ਸਾਰੇ ਪ੍ਰੋਗਰਾਮ “ਆਜਾਦੀ ਦਾ ਅੰਮ੍ਰਿਤ ਮਹੋਤਸਵ” ਦੀ ਭਾਵਨਾ ਦੇ ਅੰਤਰਗਤ ਆਯੋਜਿਤ ਕੀਤੇ ਜਾਣਗੇ। 75 ਸਥਾਨਾਂ 'ਤੇ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਇਹ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਵਿੱਚ 1 ਮਾਰਚ, 2022 ਤੋਂ 7 ਮਾਰਚ, 2022 ਤੱਕ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦਾ ਫੋਕਸ ਜਨ ਔਸ਼ਧੀ ਦੇ ਬਾਰੇ ਜਾਗਰੂਕਤਾ, ਸੰਗੋਸ਼ਠੀਆਂ, ਬੱਚਿਆਂ, ਮਹਿਲਾਵਾਂ ਅਤੇ ਸਵੈਸੇਵੀ ਸੰਗਠਨਾਂ ਦੀ ਭਾਗੀਦਾਰੀ, ਹੇਰੀਟੇਜ ਵਾਕ  ਅਤੇ ਹੈਲਥ ਵਾਕ ਅਤੇ ਹੋਰ ਪ੍ਰੋਗਰਾਮ ‘ਤੇ ਹੋਣਗੇ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਦਿਨ ਦੇ ਅਨੁਸਾਰ ਗਤੀਵਿਧੀਆਂ ਇਸ ਤਰ੍ਹਾਂ ਤੈਅ ਕੀਤੀਆਂ ਗਈਆਂ ਹਨ।

 

ਲੜੀ ਨੰ.

ਮਿਤੀ

ਪ੍ਰੋਗਰਾਮ

1.

01.03.2022

ਜਨ ਔਸ਼ਧੀ ਸੰਕਲਪ ਪਦਯਾਤਰਾ

2.

02.03.2022

ਮਾਤ੍ਰ ਸ਼ਕਤੀ ਸਨਮਾਨ/ਸਵਾਭਿਮਾਨ

3.

03.03.2022

ਜਨ ਔਸ਼ਧੀ ਬਾਲ ਮਿੱਤਰ

4.

04.03.2022

ਜਨ ਔਸ਼ਧੀ ਜਨ ਜਾਗਰਣ ਅਭਿਯਾਨ

5.

05.03.2022

ਆਓ ਜਨ ਔਸ਼ਧੀ ਮਿੱਤਰ ਬਣੇ

6.

06.03.2022

ਜਨ ਔਸ਼ਧੀ ਜਨ ਅਰੋਗਿਯਾ ਮੇਲਾ (ਹੈਲਥ ਚੈੱਕਅਪ ਕੈਂਪਸ)

7.

07.03.2022

ਜਨ ਔਸ਼ਧੀ ਦਿਵਸ

 

ਮੁੱਖ ਪ੍ਰੋਗਰਾਮ "ਜਨ ਔਸ਼ਧੀ ਦਿਵਸ" ਸੋਮਵਾਰ 7 ਮਾਰਚ, 2022 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾਵੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ: ਮਨਸੁਖ ਮਾਂਡਵੀਆ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੂਬਾ ਇਸ ਅਵਸਰ ‘ਤੇ ਹਾਜ਼ਰ ਰਹਿਣਗੇ।

 ਸਭ ਨੂੰ ਉਚਿਤ ਮੁੱਲ ‘ਤੇ ਗੁਣਵੱਤਾ ਸੰਪੰਨ ਜੇਨੇਰਿਕ ਔਸ਼ਧੀਆਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਨਵੰਬਰ 2008 ਵਿੱਚ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੁਆਰਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਲਾਂਚ ਕੀਤੀ ਗਈ।

31 ਜਨਵਰੀ, 2022 ਤੱਕ ਸਟੋਰਾਂ ਦੀ ਗਿਣਤੀ ਵਧ ਕੇ 8,675 ਹੋ ਗਈ ਹੈ। ਪੀਐੱਮਬੀਜੇਪੀ ਦੇ ਤਹਿਤ ਦੇਸ਼ ਦੇ ਸਾਰੇ 739 ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ। ਇਹ ਯੋਜਨਾ ਦੇਸ਼ ਦੇ ਹਰ ਕੋਨੇ ਵਿੱਚ ਲੋਕਾਂ ਲਈ ਕਿਫਾਇਤੀ ਔਸ਼ਧੀ ਤੱਕ ਅਸਾਨ ਪਹੁੰਚ ਸੁਨਿਸ਼ਚਿਤ ਕਰਦੀ ਹੈ। ਸਰਕਾਰ ਨੇ ਮਾਰਚ 2025 ਦੇ ਅੰਤ ਤੱਕ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ)ਦੀ ਗਿਣਤੀ ਵਧਾਕੇ 10,500 ਕਰਨ ਦਾ ਲਕਸ਼ ਤੈਅ ਕੀਤਾ ਹੈ। ਪੀਐੱਮਬੀਜੇਪੀ ਦੀ ਉਤਪਾਦ ਬਾਸਕੇਟ ਵਿੱਚ 1451 ਦਵਾਈਆਂ ਅਤੇ 240 ਸਰਜੀਕਲ ਯੰਤਰ ਹਨ। ਨਵੀਆਂ ਦਵਾਈਆਂ ਅਤੇ ਨਿਊਟ੍ਰਾਸਯੂਟਿਕਲ ਪ੍ਰੋਟੀਨ ਪਾਓਡਰ, ਜੌ-ਆਧਾਰਿਤ ਖੁਰਾਕ ਪੂਰਕ, ਪ੍ਰੋਟੀਨ ਬਾਰ, ਅਮਿਊਨਿਟੀ ਬਾਰ ਅਤੇ ਸੈਨਿਟਾਈਜਰ, ਮਾਸਕ, ਗਲੂਕੋਮੀਟਰਆਕਸੀਮੀਟਰ ਵਰਗੇ ਨਿਊਟ੍ਰਾਸਯੂਟਿਕਲ ਉਤਪਾਦ ਲਾਂਚ ਕੀਤੇ ਗਏ ਹਨ। ਵਰਤਮਾਨ ਵਿੱਚ ਪੀਐੱਮਬੀਜੇਪੀ ਦੇ ਆਈਟੀ ਸਕਸ਼ਮ ਗੋਦਾਮ ਗੁਰੂਗ੍ਰਾਮ, ਚੇਨਈ ਅਤੇ ਐਂਪ, ਗੁਹਾਟੀ ਵਿੱਚ ਕੰਮ ਕਰ ਰਹੇ ਹਨ ਅਤੇ ਚੌਥਾ ਗੋਦਾਮ ਸੂਰਤ ਵਿੱਚ ਸੰਚਾਲਨ ਲਈ ਤਿਆਰ ਹੈ। ਦੇਸ਼ ਭਰ ਵਿੱਚ ਦੂਰ-ਦੁਰਾਡੇ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਦਵਾਈਆਂ ਦੀ ਸਪਲਾਈ ਵਿੱਚ ਸਹਿਯੋਗ ਦੇ ਲਈ 39 ਵਿਤਰਕ ਨਿਯੁਕਤ ਕੀਤੇ ਗਏ ਹਨ।

*****

ਐੱਮਜੇਪੀਐੱਸ/ਏਕੇ



(Release ID: 1802176) Visitor Counter : 174