ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ ਪਰਿਸਰ ਵਿੱਚ ਆਰੋਗਯ ਵਨਮ੍ ਦਾ ਉਦਘਾਟਨ ਕੀਤਾ

Posted On: 01 MAR 2022 12:53PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (ਪਹਿਲੀ ਮਾਰਚ, 2022 ਨੂੰ) ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਭਵਨ ਦੇ ਪਰਿਸਰ ਵਿੱਚ ਇੱਕ ਨਵ ਨਿਰਮਿਤ ਆਰੋਗਯ ਵਨਮ੍ ਦਾ ਉਦਘਾਟਨ ਕੀਤਾ।

6.6 ਏਕੜ ਖੇਤਰ ਵਿੱਚ ਫੈਲੇ ਆਰੋਗਯ ਵਨਮ੍ ਨੂੰ ਯੋਗ ਮੁਦਰਾ ਵਿੱਚ ਬੈਠੇ ਕਿਸੇ ਮਨੁੱਖ ਦੇ ਅਕਾਰ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਲਗਭਗ 215 ਪ੍ਰਕਾਰ ਦੀਆਂ ਜੜ੍ਹੀਆਂ-ਬੂਟੀਆਂ ਅਤੇ ਔਸ਼ਧੀ ਪੌਦੇ ਉਗਾਏ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਆਯੁਰਵੇਦ ਵਿੱਚ ਰੋਗ ਨਿਵਾਰਣ ਦੇ ਲਈ ਕੀਤਾ ਜਾਂਦਾ ਹੈ। ਇਸ ਵਨਮ੍ ਵਿੱਚ ਪਾਣੀ ਦੇ ਫੁਆਰੇ, ਯੋਗ ਕਰਨ ਦੇ ਲਈ ਮੰਚ, ਵਾਟਰ ਚੈਨਲ , ਲੋਟਸ ਪੋਂਡ ਅਤੇ ਇੱਕ ਦ੍ਰਿਸ਼ ਸਥਲ ਵੀ ਤਿਆਰ ਕੀਤਾ ਗਿਆ ਹੈ।

ਇਹ ਵਨਮ੍ ਹੁਣ ਆਮ ਜਨਤਾ ਦੇ ਦਰਸ਼ਨ ਦੇ ਲਈ ਖੁੱਲ੍ਹਾ ਰਹੇਗਾ

ਆਯੁਰਵੇਦਿਕ ਪੌਦਿਆਂ ਦੇ ਮਹੱਤਵ ਅਤੇ ਮਾਨਵ ਸਰੀਰ ’ਤੇ ਉਨ੍ਹਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਇਸ ਆਰੋਗਯ ਵਨਮ੍ ਦੀ ਧਾਰਨਾ ਦੀ ਕਲਪਨਾ ਕੀਤੀ ਗਈ ਹੈ।

 

***

ਡੀਐੱਸ/ਏਕੇ



(Release ID: 1802174) Visitor Counter : 159