ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੁੰਬਈ ਵਿੱਚ ਭਾਰਤੀ ਸਿਨੇਮਾ ਦਾ ਨੈਸ਼ਨਲ ਮਿਊਜ਼ੀਅਮ ਲੋਕਾਂ ਲਈ ਮੁੜ ਖੁੱਲਿਆ


ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਮਿਊਜ਼ੀਅਮ ਦਾ ਦੌਰਾ ਕੀਤਾ

Posted On: 26 FEB 2022 4:41PM by PIB Chandigarh

ਮੁੰਬਈ ਦੇ ਸਿਨੇਮਾ ਪ੍ਰੇਮੀਆਂ ਅਤੇ ਸ਼ਹਿਰ ਵਿੱਚ ਘੁੰਮਣ ਆਉਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਹੈ। ਭਾਰਤੀ ਸਿਨੇਮਾ ਦਾ ਨੈਸ਼ਨਲ ਮਿਊਜ਼ੀਅਮ (ਐੱਨਐੱਮਆਈਸੀ), ਜੋ ਕੋਵਿਡ ਮਹਾਮਾਰੀ ਦੇ ਦੌਰਾਨ ਬੰਦ ਕਰ ਦਿੱਤਾ ਗਿਆ ਸੀ, ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ।

ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਮੁੜ ਤੋਂ ਖੋਲ੍ਹਣ ਦਾ ਐਲਾਨ ਕਰਦਿਆਂ ਇੱਥੇ ਦਾ ਦੌਰਾ ਕੀਤਾ। ਉਨ੍ਹਾਂ ਦੋ ਇਮਾਰਤਾਂ - ਗੁਲਸ਼ਨ ਮਹਿਲ ਹੈਰੀਟੇਜ ਵਿੰਗ ਅਤੇ ਦੱਖਣ ਮੁੰਬਈ ਵਿੱਚ ਪੇਡਰ ਰੋਡ 'ਤੇ ਨਵੀਂ ਆਧੁਨਿਕ ਇਮਾਰਤ ਦਾ ਅਵਲੋਕਨ ਕੀਤਾ।

https://static.pib.gov.in/WriteReadData/userfiles/image/Museum1.JPEGLFYV.jpg

 

ਫਿਲਮ ਵਿਭਾਗ ਦੇ ਡਾਇਰੈਕਟਰ ਜਨਰਲ ਰਵਿੰਦਰ ਭਾਕਰ ਦੁਆਰਾ ਡਾ. ਮੁਰੂਗਨ ਨੂੰ ਮਿਊਜ਼ੀਅਮ ਦਾ ਨਿਰੀਖਣ ਕਰਵਾਇਆ ਗਿਆ। ਉਨ੍ਹਾਂ ਵਿਆਪਕ ਮੁਰੰਮਤ ਦੇ ਕੰਮ ਬਾਰੇ ਵੀ ਦੱਸਿਆ, ਜੋ ਲੰਬੇ ਸਮੇਂ ਤੱਕ ਬੰਦ ਰਹਿਣ ਦੌਰਾਨ ਕਰਾਇਆ ਗਿਆ ਸੀ।  

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਜਨਵਰੀ 2019 ਵਿੱਚ ਭਾਰਤ ਵਿੱਚ ਆਪਣੀ ਕਿਸਮ ਦੇ ਅਨੋਖੇ ਅਜਾਇਬਘਰਾਂ ਵਿੱਚੋਂ ਇੱਕ ਐੱਨਐੱਮਆਈਸੀ ਦੀ ਸ਼ੁਰੂਆਤ ਕੀਤੀ ਸੀ।

 

https://static.pib.gov.in/WriteReadData/userfiles/image/Museum2.JPEG1H8C.jpg

 

ਵੱਖ-ਵੱਖ ਆਕਾਰਾਂ ਦੇ 8 ਵਿਸ਼ਾਲ ਕਮਰਿਆਂ ਵਿੱਚ ਫੈਲੇ ਗੁਲਸ਼ਨ ਮਹਿਲ ਵਿਰਾਸਤ ਭਵਨ ਵਿੱਚ ਮੂਕ ਯੁਗ ਤੋਂ ਨਵੀਂ ਲਹਿਰ ਤੱਕ ਦੇ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਝਾਂਕੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਨਵੇਂ ਮਿਊਜ਼ੀਅਮ ਭਵਨ ਵਿੱਚ ਜਿਆਦਾਤਰ ਇੰਟਰਐਕਟਿਵ ਡਿਸਪਲੇ ਹੈ।

ਐੱਨਐੱਮਆਈਸੀ ਵਿਖੇ ਫਿਲਮ "ਵੀਰਾ ਪੰਡਯਾ ਕੋਟਾਬੋਮਨ" ਵਿੱਚ ਸਿਵਾਜੀ ਗਣੇਸ਼ਨ ਦੁਆਰਾ ਪਹਿਨੇ ਗਏ ਸ਼ਸਤਰ ਅਤੇ ਫਿਲਮ "ਆਦਿਮਾਈ ਪੇਨ" ਵਿੱਚ ਐੱਮ ਜੀ ਰਾਮਚੰਦਰਨ ਦੁਆਰਾ ਪਹਿਨੇ ਗਏ ਲਾਲ ਕੋਟ ਸਮੇਤ ਕਲਾਤਮਕ ਚੀਜ਼ਾਂ ਦਾ ਇੱਕ ਵਿਸ਼ਾਲ ਸੰਗ੍ਰਹਿ ਮੌਜੂਦ ਹੈ।

ਫਿਲਮ ਸੰਪਤੀਆਂ, ਪੁਰਾਣੇ ਉਪਕਰਣਾਂ, ਪੋਸਟਰ, ਮਹੱਤਵਪੂਰਨ ਫਿਲਮਾਂ ਦੀਆਂ ਕਾਪੀਆਂ, ਪ੍ਰਚਾਰਕ ਪੱਤ੍ਰਕ, ਸਾਊਂਡ ਟ੍ਰੈਕ, ਟ੍ਰੇਲਰ, ਟ੍ਰਾਂਸਪਰੇਨਸੀਜ, ਪੁਰਾਣੇ ਸਿਨੇਮਾ ਰਸਾਲੇ, ਫਿਲਮ ਨਿਰਮਾਣ ਅਤੇ ਵੰਡ ਨੂੰ ਕਵਰ ਕਰਨ ਵਾਲੇ ਅੰਕੜੇ ਆਦਿ ਨੂੰ ਯੋਜਨਾਬੱਧ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਮਾਂ ਅਧਾਰਿਤ ਲੜੀਵਾਰ ਢੰਗ ਨਾਲ ਭਾਰਤੀ ਸਿਨੇਮਾ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ।

ਬੱਚਿਆਂ ਦਾ ਫਿਲਮ ਸਟੂਡੀਓ ਅਤੇ ਗਾਂਧੀ ਅਤੇ ਸਿਨੇਮਾ ਹੋਰ ਪ੍ਰਮੁੱਖ ਆਕਰਸ਼ਣ ਹਨ।

https://static.pib.gov.in/WriteReadData/userfiles/image/Museum3.JPEG6226.jpg

https://static.pib.gov.in/WriteReadData/userfiles/image/Museum4.JPEG7SIF.jpg

 

ਮਈ ਵਿੱਚ, ਇੱਕ ਅਤਿ-ਆਧੁਨਿਕ ਆਡੀਟੋਰੀਅਮ ਵਾਲਾ ਐੱਨਐੱਮਆਈਸੀ ਕੰਪਲੈਕਸ ਦਸਤਾਵੇਜ਼ੀ, ਲਘੂ ਅਤੇ ਐਨੀਮੇਸ਼ਨ ਫਿਲਮਾਂ (ਐੱਮਆਈਐੱਫਐੱਫ) ਲਈ 17ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ।

 

****

 

ਡੀਜੇਐੱਮ/ਪੀਕੇ 



(Release ID: 1801497) Visitor Counter : 156