ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੈਬਨਿਟ ਨੇ 1,600 ਕਰੋੜ ਰੁਪਏ ਦੇ ਬਜਟ ਨਾਲ ਪੰਜ ਵਰ੍ਹਿਆਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ
ਏਬੀਡੀਐੱਮ ਟੈਲੀਮੈਡੀਸਿਨ ਜਿਹੀਆਂ ਟੈਕਨੋਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਅਤੇ ਰਾਸ਼ਟਰੀ ਪੱਧਰ 'ਤੇ ਸਿਹਤ ਸੇਵਾਵਾਂ ਦੀ ਪੋਰਟੇਬਿਲਟੀ ਨੂੰ ਸਮਰੱਥ ਕਰਕੇ ਗੁਣਵੱਤਾਪੂਰਨ ਸਿਹਤ ਸੰਭਾਲ਼ ਤੱਕ ਬਰਾਬਰ ਪਹੁੰਚ ਵਿੱਚ ਸੁਧਾਰ ਕਰੇਗਾ
ਨਾਗਰਿਕ ਆਪਣਾ ਆਭਾ - ਏਬੀਐੱਚਏ (ਆਯੁਸ਼ਮਾਨ ਭਾਰਤ ਹੈੱਲਥ ਅਕਾਊਂਟ) ਨੰਬਰ ਬਣਾ ਸਕਣਗੇ, ਜਿਸ ਨੂੰ ਉਨ੍ਹਾਂ ਦੇ ਡਿਜੀਟਲ ਹੈੱਲਥ ਰਿਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ
प्रविष्टि तिथि:
26 FEB 2022 2:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਸੈਂਟਰਲ ਸੈਕਟਰ ਸਕੀਮ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ 1600 ਕਰੋੜ ਰੁਪਏ ਦੇ ਬਜਟ ਨਾਲ ਪੰਜ ਵਰ੍ਹਿਆਂ ਲਈ ਰਾਸ਼ਟਰੀ ਪੱਧਰ 'ਤੇ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨੈਸ਼ਨਲ ਹੈੱਲਥ ਅਥਾਰਟੀ (ਐੱਨਐੱਚਏ) ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ ਲਾਗੂ ਕਰਨ ਵਾਲੀ ਏਜੰਸੀ ਹੋਵੇਗੀ।
ਹੈਲਥਕੇਅਰ ਈਕੋਸਿਸਟਮ ਵਿੱਚ ਡਿਜੀਟਲ ਹੈੱਲਥ ਸਮਾਧਾਨ ਪਿਛਲੇ ਵਰ੍ਹਿਆਂ ਦੌਰਾਨ ਬਹੁਤ ਲਾਭਦਾਇਕ ਸਾਬਿਤ ਹੋਏ ਹਨ, ਅਤੇ ਕੋ-ਵਿਨ (CoWIN), ਆਰੋਗਯ ਸੇਤੂ ਅਤੇ ਈ-ਸੰਜੀਵਨੀ (eSanjeevani) ਨੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਹੈਲਥਕੇਅਰ ਤੱਕ ਪਹੁੰਚ ਨੂੰ ਸਮਰੱਥ ਬਣਾਉਣ ਵਿੱਚ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਹਾਲਾਂਕਿ, ਦੇਖਭਾਲ ਦੀ ਨਿਰੰਤਰਤਾ, ਅਤੇ ਸੰਸਾਧਨਾਂ ਦੀ ਪ੍ਰਭਾਵੀ ਵਰਤੋਂ ਲਈ ਅਜਿਹੇ ਸਮਾਧਾਨਾਂ ਨੂੰ ਇੰਟੀਗ੍ਰੇਟ ਕਰਨ ਦੀ ਜ਼ਰੂਰਤ ਹੈ।
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਜਨ ਧਨ, ਆਧਾਰ ਅਤੇ ਮੋਬਾਈਲ (ਜੇਏਐੱਮ) ਟ੍ਰੀਨਿਟੀ ਅਤੇ ਸਰਕਾਰ ਦੀਆਂ ਹੋਰ ਡਿਜੀਟਲ ਪਹਿਲਾਂ ਦੇ ਅਧਾਰ 'ਤੇ, ਇੱਕ ਖੁੱਲ੍ਹੀ, ਅੰਤਰ-ਕਾਰਜਸ਼ੀਲ ਅਤੇ ਮਿਆਰ-ਅਧਾਰਿਤ ਡਿਜੀਟਲ ਪ੍ਰਣਾਲੀਆਂ ਦਾ ਲਾਭ ਉਠਾ ਕੇ ਅਤੇ ਸਿਹਤ-ਸਬੰਧੀ ਵਿਅਕਤੀਗਤ ਜਾਣਕਾਰੀ ਦੀ ਸੁਰੱਖਿਆ, ਗੁਪਤਤਾ ਅਤੇ ਗੋਪਨੀਯਤਾ ਨੂੰ ਵੀ ਯਕੀਨੀ ਬਣਾਉਂਦੇ ਹੋਏ, ਵਿਆਪਕ ਡੇਟਾ, ਸੂਚਨਾ ਅਤੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਪ੍ਰਬੰਧ ਦੁਆਰਾ ਇੱਕ ਸੀਮਲੈੱਸ ਔਨਲਾਈਨ ਪਲੈਟਫਾਰਮ ਤਿਆਰ ਕਰ ਰਿਹਾ ਹੈ।
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ, ਨਾਗਰਿਕ ਆਪਣਾ ਆਭਾ (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਨੰਬਰ ਬਣਾ ਸਕਣਗੇ, ਜਿਸਨੂੰ ਉਨ੍ਹਾਂ ਦੇ ਡਿਜੀਟਲ ਹੈੱਲਥ ਰਿਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਹ ਵਿਭਿੰਨ ਹੈਲਥਕੇਅਰ ਪ੍ਰਦਾਤਾਵਾਂ ਵਿੱਚ ਵਿਅਕਤੀਆਂ ਲਈ ਵਿਸਤ੍ਰਿਤ ਹੈੱਲਥ ਰਿਕਾਰਡ ਬਣਾਉਣ ਦੇ ਸਮਰੱਥ ਹੋਏਗਾ, ਅਤੇ ਸਿਹਤ ਸੰਭਾਲ਼ ਪ੍ਰਦਾਤਾਵਾਂ ਦੁਆਰਾ ਕਲੀਨਿਕਲ ਫ਼ੈਸਲੇ ਲੈਣ ਵਿੱਚ ਸੁਧਾਰ ਕਰੇਗਾ। ਇਹ ਮਿਸ਼ਨ ਟੈਲੀਮੈਡੀਸਿਨ ਜਿਹੀਆਂ ਟੈਕਨੋਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਅਤੇ ਸਿਹਤ ਸੇਵਾਵਾਂ ਦੀ ਰਾਸ਼ਟਰੀ ਪੋਰਟੇਬਿਲਟੀ ਨੂੰ ਸਮਰੱਥ ਬਣਾ ਕੇ ਗੁਣਵੱਤਾਪੂਰਨ ਸਿਹਤ ਸੰਭਾਲ਼ ਤੱਕ ਬਰਾਬਰ ਪਹੁੰਚ ਨੂੰ ਬਿਹਤਰ ਬਣਾਏਗਾ।
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦਾ ਪਾਇਲਟ ਐੱਨਐੱਚਏ ਦੁਆਰਾ ਵਿਕਸਿਤ ਟੈਕਨੋਲੋਜੀ ਪਲੈਟਫਾਰਮ ਦੇ ਸਫ਼ਲ ਪ੍ਰਦਰਸ਼ਨ ਦੇ ਨਾਲ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲੱਦਾਖ, ਚੰਡੀਗੜ੍ਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ, ਪੁਦੂਚੇਰੀ, ਅੰਡੇਮਾਨ ਤੇ ਨਿਕੋਬਾਰ ਦ੍ਵੀਪ ਅਤੇ ਲਕਸ਼ਦ੍ਵੀਪ ਵਿੱਚ ਪੂਰਾ ਕੀਤਾ ਗਿਆ ਸੀ। ਪਾਇਲਟ ਪ੍ਰੋਜੈਕਟ ਦੇ ਦੌਰਾਨ, ਇੱਕ ਡਿਜੀਟਲ ਸੈਂਡਬੌਕਸ ਬਣਾਇਆ ਗਿਆ ਸੀ, ਜਿਸ ਵਿੱਚ 774 ਤੋਂ ਵੱਧ ਭਾਗੀਦਾਰ ਸਮਾਧਾਨ ਇੰਟੀਗਰੇਸ਼ਨ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। 24 ਫਰਵਰੀ 2022 ਤੱਕ, 17,33,69,087 ਆਯੁਸ਼ਮਾਨ ਭਾਰਤ ਸਿਹਤ ਖਾਤੇ ਬਣਾਏ ਗਏ ਹਨ ਅਤੇ 10,114 ਡਾਕਟਰ ਅਤੇ 17,319 ਸਿਹਤ ਸੁਵਿਧਾਵਾਂ ਏਬੀਡੀਐੱਮ ਵਿੱਚ ਰਜਿਸਟਰ ਕੀਤੀਆਂ ਗਈਆਂ ਹਨ।
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨਾ ਸਿਰਫ਼ ਪ੍ਰਭਾਵੀ ਪਬਲਿਕ ਹੈੱਲਥ ਉਪਾਵਾਂ ਦੇ ਸਬੰਧ ਵਿੱਚ ਸਬੂਤ-ਅਧਾਰਿਤ ਫ਼ੈਸਲੇ ਲੈਣ ਦੀ ਸੁਵਿਧਾ ਪ੍ਰਦਾਨ ਕਰੇਗਾ, ਬਲਕਿ ਇਹ ਇਨੋਵੇਸ਼ਨ ਨੂੰ ਉਤਪ੍ਰੇਰਿਤ ਕਰੇਗਾ ਅਤੇ ਸਿਹਤ ਸੰਭਾਲ਼ ਈਕੋਸਿਸਟਮ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।
***********
ਡੀਐੱਸ
(रिलीज़ आईडी: 1801496)
आगंतुक पटल : 179