ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਵਿੱਚ 5722 ਕਰੋੜ ਰੁਪਏ ਦੀਆਂ 11 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Posted On:
24 FEB 2022 5:36PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮੱਧ ਪ੍ਰਦੇਸ਼ ਵਿੱਚ 5,722 ਕਰੋੜ ਰੁਪਏ ਮੁੱਲ ਦੇ 11 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲੰਬਾਈ 534 ਕਿਲੋਮੀਟਰ ਹੈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ.ਸਿੰਘ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਅਤੇ ਸਾਬਕਾ ਲੋਕਸਭਾ ਸਪੀਕਰ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀਮਤੀ ਸੁਮਿਤ੍ਰਾ ਮਹਾਜਨ ਵੀ ਮੌਜੂਦ ਸਨ।
ਇਸ ਮੌਕੇ ‘ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਆਸਾਨ ਟ੍ਰਾਂਸਪੋਰਟ ਸੁਵਿਧਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਉਜੈਨ ਦੇ ਆਸਪਾਸ ਦੇ ਕ੍ਰਿਸ਼ੀ ਬਾਜ਼ਾਰਾਂ ਤੋਂ ਬਿਹਤਰ ਕਨੈਕਟੀਵਿਟੀ ਉਪਲੱਬਧ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸ ਵਿੱਚ ਉਜੈਨ-ਦੇਵਾਸ ਉਦਯੋਗਿਕ ਗਲਿਆਰਾ ਵਿਕਸਿਤ ਹੋਵੇਗਾ ਤੇ ਰੋਜ਼ਗਾਰ ਦੇ ਨਵੇਂ ਅਵਸਰ ਸੁਰਜਿਤ ਹੋਣਗੇ। ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਪੂਰੇ ਮਾਲਵਾ-ਨਿਮਾੜ ਖੇਤਰ ਦਾ ਵਿਕਾਸ ਹੋਵੇਗਾ, ਸੀਮਾਵਰਤੀ ਖੇਤਰਾਂ ਨੂੰ ਭੰਡਾਰਣ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ ਅਤੇ ਸਮੇਂ ਅਤੇ ਈਂਧਨ ਦੀ ਬੱਚਤ ਹੋਵੇਗੀ ਅਤੇ ਯਾਤਰਾ ਵੀ ਸੁਰੱਖਿਅਤ ਰਹੇਗੇ।
ਮੰਤਰੀ ਨੇ ਕਿਹਾ ਕਿ ਸਰਕਾਰ ਸਾਰੀਆਂ ਲਈ ਆਸਾਨ ਕਨੈਕਟੀਵਿਟੀ, ਤੇਜ਼ ਵਿਕਾਸ, ਬਿਹਤਰ, ਸੁਰੱਖਿਆ ਅਤੇ ਖੁਸ਼ਹਾਲ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਅਗਲੀ ਪੀੜੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ।
*****
ਐੱਮਜੇਪੀਐੱਸ
(Release ID: 1801188)
Visitor Counter : 132