ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਦੋ ਬਾਰ ਦੇ ਪੈਰਾਲੰਪਿਕ ਮੈਡਲ ਵਿਜੇਤਾ ਮਰਿਅੱਪਨ ਥੰਗਾਵੇਲੂ ਨੇ ‘ਚੈਪੀਅਨਸ ਨੂੰ ਮਿਲੋ’ ਪਹਿਲ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕੀਤਾ
Posted On:
24 FEB 2022 8:08PM by PIB Chandigarh
ਪੈਰਾਲੰਪਿਕ ਗੋਲਡ ਅਤੇ ਸਿਲਵਰ ਮੈਡਲ ਵਿਜੇਤਾ ਮਰਿਅੱਪਨ ਥੰਗਾਵੇਲੂ ਵੀਰਵਾਰ, 24 ਫਰਵਰੀ ਨੂੰ ਤਮਿਲਨਾਡੂ ਦੇ ਸਲੇਮ ਵਿੱਚ ਹੋਲੀ ਏਂਜਲਸ ਗਰਲਜ਼ ਮੈਟ੍ਰਿਕ. ਹਾਇਰ. ਸੈਕੰਡਰੀ. ਸਕੂਲ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਖੇਡ ਦੇ ਮਹੱਤਵ ਅਤੇ ਵਿਅਕਤੀ ਦੇ ਜੀਵਨ ਵਿੱਚ ਸੰਤੁਲਿਤ ਆਹਾਰ ਬਾਰੇ ਵੀ ਗੱਲ ਕੀਤੀ।
ਮਰਿਅੱਪਨ ਹੁਣ ਤੱਕ 75 ਤੋਂ ਅਧਿਕ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਖੇਡ ਅਤੇ ਇੱਕ ਤੰਦਰੁਸਤ ਜੀਵਨਸ਼ੈਲੀ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਸੰਤੁਲਿਤ ਆਹਾਰ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਇਸ ਤਰ੍ਹਾਂ ਦੀ ਅਨੋਖੀ ਪਹਿਲ ਸ਼ੁਰੂ ਕਰਨ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਵੀ ਧੰਨਵਾਦ ਦਿੱਤਾ। ਉਨ੍ਹਾਂ ਨੇ ਕਿਹਾ, ਮੈਂ ਸਲੇਮ ਵਿੱਚ, ‘ਚੈਂਪੀਅਨ ਨੂੰ ਮਿਲੋ’, ਪਹਿਲ ਦਾ ਹਿੱਸਾ ਬਣਾਉਣ ਲਈ ਆਭਾਰੀ ਹਾਂ ਅਤੇ ਖੇਡ ਜਗਤ ਨੂੰ ਲੈ ਕੇ ਇਸ ਤਰ੍ਹਾਂ ਦੀ ਪਹਿਲ ਸ਼ੁਰੂ ਕਰਨ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।
ਟੋਕੀਓ ਓਲੰਪਿਕਸ/ ਪੈਰਾਲੰਪਿਕਸ ਦੇ ਬਾਅਦ ਪੀਐੱਮ ਮੋਦੀ ਨੇ ਪੈਰਾਲੰਪਿਕ ਅਤੇ ਓਲੰਪਿਕ ਖਿਡਾਰੀਆਂ ਦੇ ਨਾਲ ਚਰਚਾ ਦੇ ਦੌਰਾਨ ਉਨ੍ਹਾਂ ਵਿੱਚ 75 ਸਕੂਲਾਂ ਦਾ ਦੌਰਾ ਕਰਨ ਅਤੇ ਭਵਿੱਖ ਦੀ ਪੀੜੀ ਨੂੰ ਖੇਡਾਂ ਲਈ ਪ੍ਰੋਤਸਾਹਿਤ ਕਰਨ ਦਾ ਅਨੁਰੋਧ ਕੀਤਾ ਸੀ।
‘ਚੈਂਪੀਅਨਸ ਨੂੰ ਮਿਲੋ’ ਪਹਿਲ ਸਰਕਾਰ ਦੇ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਦਾ ਹਿੱਸਾ ਹੈ, ਜਿਸ ਨੂੰ ਦਸਬੰਰ 2021 ਵਿੱਚ ਓਲੰਪਿਕ ਗੋਲਡ ਮੈਡਲ ਵਿਜੇਤਾ ਨੀਰਜ ਚੋਪੜਾ ਨੇ ਸ਼ੁਰੂ ਕੀਤਾ ਸੀ ਇਸ ਨੂੰ ਓਲੰਪਿਕ ਕਾਂਸੀ ਮੈਡਲ ਵਿਜੇਤਾ ਬਜਰੰਗ ਪੁਨੀਆ ਨੇ ਹਰਿਆਣਾ ਵਿੱਚ, ਓਲੰਪਿਕ ਸੇਲਰਸ ਵਰੁਣ ਠੱਕਰ ਅਤੇ ਕੇਸੀ ਗਣਪਤੀ ਨੇ ਰਾਮੇਸ਼ਵਰਮ, ਪੈਰਾਲੰਪਿਕ ਕਾਂਸੀ ਮੈਡਲ ਵਿਜੇਤਾ ਸ਼ਰਦ ਕੁਮਾਰ ਨੇ ਕੇਰਲ ਵਿੱਚ ਹੋਰ ਓਲੰਪਿਕ ਤੈਰਾਕ ਸ਼੍ਰੀ ਹਰੀ ਨਟਰਾਜ ਨੇ ਕਰਨਾਟਕ ਵਿੱਚ ਅੱਗੇ ਵਧਾਇਆ।
ਸਥਾਨਿਕ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਬਾਅਦ, ਮਰਿਅੱਪਨ ਨੇ ਛੋਟੇ ਬੱਚਿਆਂ ਦੇ ਨਾਲ ਵਾਲੀਬਾਲ ਵੀ ਖੇਡਿਆ ਅਤੇ ਕੋਰਟ ‘ਤੇ ਆਪਣਾ ਹੁਨਰ ਦਿਖਾਇਆ।
ਇਹ ਅਨੋਖੀ ਸਕੂਲ ਯਾਤਰਾ ਅਭਿਯਾਨ ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਜਿੱਥੇ ਓਲੰਪਿਅਨ ਅਤੇ ਪੈਰਾਲੰਪਿਅਨ ਆਪਣੇ ਅਨੁਭਵ, ਜੀਵਨ ਦੇ ਸਬਕ, ਉੱਚਿਤ ਆਹਾਰ ਦੇ ਟਿਪਸ ਸਾਂਝੇ ਕਰਦੇ ਹਨ ਅਤੇ ਸਕੂਲੀ ਬੱਚਿਆਂ ਨੂੰ ਸਮੱਚੇ ਰੂਪ ਤੋਂ ਪ੍ਰੇਰਿਤ ਕਰਦੇ ਹਨ।
*******
ਐੱਨਬੀ/ਓਏ
(Release ID: 1801182)
Visitor Counter : 191