ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਬਜਟ ਉਪਰੰਤ ਵੈਬੀਨਾਰ ਵਿੱਚ ਡਾਕਘਰਾਂ ਦੇ ਲਈ ਸੌ-ਪ੍ਰਤੀਸ਼ਤ ਕੋਰ ਬੈਂਕਿੰਗ ਸਿਸਟਮ ਸੁਨਿਸ਼ਚਿਤ ਕਰਨ ਦੇ ਲਾਗੂਕਰਨ ਰਣਨੀਤੀ ’ਤੇ ਚਰਚਾ


ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਰਪ੍ਰਸਤੀ ਵਿੱਚ ਵਿੱਤ ਅਤੇ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਡਾਕ ਨੈੱਟਵਰਕ ਦੇ ਉਪਯੋਗ ’ਤੇ ਵੀ ਚਰਚਾ

Posted On: 24 FEB 2022 9:52AM by PIB Chandigarh

 “ਲੀਵਿੰਗ ਨੋ ਸਿਟੀਜਨ ਬੀਹਾਈਂਡ” ’ਤੇ ਬਜਟ-ਉਪਰੰਤ ਵੈਬੀਨਾਰ ਦਾ ਕੱਲ੍ਹ ਆਯੋਜਨ ਕੀਤਾ ਗਿਆ। ਬਜਟ ਵਿੱਚ ਐਲਾਨ ਕੀਤਾ ਗਿਆ ਸੀ ਕਿ 100% ਡਾਕਘਰਾਂ ਅਤੇ ਡਾਕਘਰਾਂ ਦੇ ਦਰਮਿਆਨ ਸੰਚਾਲਿਤ ਹੋਣ ਵਾਲੇ ਖਾਤਿਆਂ ਨੂੰ ਕੋਰ ਬੈਂਕਿੰਗ ਸਿਸਟਮ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਗ੍ਰਾਮੀਣ ਨਿਰਧਨਾਂ, ਖਾਸ ਤੌਰ ’ਤੇ ਮਹਿਲਾਵਾਂ ਦੇ ਜੀਵਨ ’ਤੇ ਇਸ ਕਦਮ ਨਾਲ ਕੀ ਪ੍ਰਭਾਵ ਪਵੇਗਾ, ਇਸ ’ਤੇ ਵੀ ਚਰਚਾ ਕੀਤੀ ਗਈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਬੀਨਾਰ ਦੇ ਉਦਘਾਟਨੀ ਸ਼ੈਸਨ ਨੂੰ ਸੰਬੋਧਨ ਕੀਤਾ। “ਐਸ਼ੋਰਿੰਗ ਆਲ ਰੂਰਲ ਪੂਅਰ ਐਸ਼ਪੈਸ਼ਿਯਲੀ ਵੂਮਨ ਅਕਸੈੱਸ ਟੂ ਲਾਈਵਲੀਹੁੱਡ ਔਪਸ਼ਨਸ ਐਂਡ ਅਕਸੈੱਸ ਟੂ ਫਾਇਨੈਨਸ਼ੀਅਲ ਸਰਵਿਸਿਸ” (ਸਾਰੇ ਗ੍ਰਾਮੀਣ ਗਰੀਬਾਂ, ਖਾਸ ਤੌਰ ’ਤੇ ਮਹਿਲਾਵਾਂ ਦੇ ਲਈ ਆਜੀਵਿਕਾ ਵਿਕਲਪਾਂ ਅਤੇ ਵਿੱਤੀ ਸੇਵਾਵਾਂ ਨੂੰ ਅਸਾਨ ਬਣਾਉਣ ਦੀ ਸੁਨਿਸ਼ਚਿਤਤਾ) ਦੇ ਤਹਿਤ “ਐਨੀ ਟਾਈਮ ਐਨੀਵੇਅਰ ਬੈਂਕਿੰਗ ਸਰਵਿਸਿਸ ਐਂਡ ਇੰਟਰ –ਆਪਰੇਬਲ ਸਰਵਿਸਿਸ ਥ੍ਰੂ ਇੰਡੀਆ ਪੋਸਟ” (ਇੰਡੀਆ ਪੋਸਟ ਦੇ ਜ਼ਰੀਏ ਕਦੇ ਵੀ, ਕਿਤੇ ਵੀ ਬੈਂਕਿੰਗ ਸੇਵਾਵਾਂ ਅਤੇ ਅੰਤਰ-ਪਰਿਚਾਲਨ ਯੋਗ ਸੇਵਾਵਾਂ) ਵਿਸ਼ੇ ਸੰਬੰਧੀ ਸੈਸ਼ਨ ਦੀ ਪ੍ਰਧਾਨਗੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕੀਤੀ। ਇਸ ਵਿੱਚ ਨੀਤੀ ਆਯੋਗ ਅਤੇ ਹੋਰ ਏਜੰਸੀਆਂ ਦੇ ਮਾਹਰਾਂ ਤੇ ਦੇਸ਼ ਦੇ ਕਈ ਭਾਗਾਂ ਦੇ ਡਾਕਘਰਾਂ ਦੀਆਂ ਯੋਜਨਾਵਾਂ ਨਾਲ ਜੁੜੇ ਬਹੁਤ ਸਾਰੇ ਲੋਕਾਂ ਅਤੇ ਹਿਤਧਾਰਕਾਂ ਨੇ ਹਿੱਸਾ ਲਿਆ।

100% ਕੋਰ ਬੈਂਕਿੰਗ ਸਿਸਟਮ ਦੇ ਨਾਲ ਨਾਲ ਡਾਕਘਰਾਂ ਦੇ ਖਾਤਿਆਂ ਦੇ ਵਿੱਚ ਆਪਸ ਵਿੱਚ ਚੱਲਣ ਵਾਲੀਆਂ ਸੇਵਾਵਾਂ ’ਤੇ ਚਰਚਾ ਕੀਤੀ ਗਈ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਸਰਪ੍ਰਸਤੀ ਵਿੱਚ ਵਿੱਤੀ ਅਤੇ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਡਾਕ ਨੈੱਟਵਰਕ ਦੇ ਉਪਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਨੀਤੀ ਆਯੋਗ ਨੇ ਵਿਸ਼ਿਸ਼ਟ ਮਾਹਰ ਸ਼੍ਰੀ ਅਜਿਤ ਪਈ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡਾਕਘਰ ਕਰਜ਼, ਵਿੱਤੀ ਸਾਖਰਤਾ ਅਤੇ ਵਿੱਤੀ ਸਮਾਵੇਸ਼ ਦੀ ਆਮੂਲ ਉਪਲਬਧੀ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। 

ਵੈਬੀਨਾਰ ਵਿੱਚ ਹੋਈ ਚਰਚਾ ਦੇ ਨਤੀਜਿਆਂ ਨੂੰ ਸਮੇਂ ’ਤੇ ਲਾਗੂ ਕਰਨ ਦੇ ਲਈ ਵਿਭਾਗ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕਰੇਗਾ।

*****

 

ਆਰਕੇਜੇ/ਐੱਮ



(Release ID: 1800814) Visitor Counter : 137