ਕੋਲਾ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕੋਲ ਇੰਡੀਆ ਲਿਮਿਟਿਡ ਦਾ ਈਆਰਪੀ ਸਿਸਟਮ ਲਾਂਚ ਕੀਤਾ
ਉਨ੍ਹਾਂ ਨੇ ਕੋਲ ਇੰਡੀਆ ਲਿਮਿਟਿਡ ਨਾਲ ਮੌਜੂਦਾ ਅਤੇ ਅਗਲੇ ਵਿੱਤੀ ਸਾਲਾਂ ਲਈ ਉਤਪਾਦਨ ਟੀਚਾ ਹਾਸਲ ਕਰਨ ਦਾ ਸੱਦਾ ਦਿੱਤਾ
Posted On:
24 FEB 2022 10:38AM by PIB Chandigarh
ਕੇਂਦਰੀ ਕੋਇਲਾ, ਖਾਣਾਂ ਅਤ ਸੰਸਦੀ ਕਾਰਜ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੋਇਲਾ ਉਤਪਾਦਨ ਅਤੇ ਸਪਲਾਈ ਨੂੰ ਹੋਰ ਵਧਾਉਣ ਦੇ ਸੰਦਰਭ ਵਿੱਚ ਨਵੀਨਤਮ ਆਈਟੀ ਸਹਿਯੋਗੀ ਟੈਕਨੋਲੋਜੀਆਂ ਦੇ ਇਸਤੇਮਾਲ ਦੇ ਨਾਲ-ਨਾਲ ਇਸ ਦਾ ਨਿਰੰਤਰ ਅਤੇ ਕੁਸ਼ਲ ਤਰੀਕੇ ਨਾਲ ਲਾਗੂਕਰਨ ਕਰਨਾ ਕੁੱਲ ਮਿਲਾਕੇ ਮਹੱਤਵਪੂਰਨ ਹੈ। ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਇੱਥੇ ਇੱਕ ਸਮਾਰੋਹ ਵਿੱਚ ਕੋਇਲਾ ਇੰਡੀਆ ਲਿਮਿਟਿਡ (ਸੀਆਈਐੱਲ) ਦੇ ਉੱਦਮ ਸੰਸਾਧਨ ਯੋਜਨਾ (ਈਆਰਪੀ) ਪ੍ਰਣਾਲੀ ਲਾਗੂਕਰਨ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਰੱਥ ਆਗੂ ਵਿੱਚ ਜਨਧਨ ਖਾਤੇ ਦਾ ਸ਼ੁਭਾਰੰਭ ਲਈ ਕੇਂਦਰ ਦੁਆਰਾ ਆਈਟੀ ਉਪਕਰਣਾਂ ਦੇ ਪ੍ਰਭਾਵੀ ਉਪਯੋਗ ਬਾਰੇ ਚਰਚਾ ਕੀਤੀ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਟੈਕਨੋਲੋਜੀ ਦੇ ਇਸਤੇਮਾਲ ਨਾਲ ਪਾਰਦਰਸ਼ਿਤਾ ਸੁਨਿਸ਼ਚਿਤ ਹੋਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਵਿੱਚ ਵੀ ਕਮੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਇਲਾ ਮੰਤਰਾਲੇ ਦੁਆਰਾ ਕੋਇਲਾ ਖਾਣਾਂ ਦੀ ਵਿਵਸਾਇਕ ਨੀਲਾਮੀ ਦੇ ਤਹਿਤ ਹੁਣ ਤੱਕ 42 ਕੋਇਲਾ ਬਲਾਕਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਨਿਰੰਤਰ ਕੋਲੇ ਦੀ ਸਪਲਾਈ ਸੁਨਿਸ਼ਚਿਤ ਕਰਕੇ ਹਾਲ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਸੀਆਈਐੱਲ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸੀਆਈਐੱਲ ਨਾਲ ਮੌਜੂਦਾ ਅਤੇ ਅਗਲੇ ਵਿੱਤ ਸਾਲ ਲਈ ਨਿਰਧਾਰਿਤ ਕੋਇਲਾ ਉਤਪਾਦਨ ਟੀਚਾ ਹਾਸਿਲ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਜੋਸ਼ੀ ਨੇ ਸ਼ੁਰੂ ਕੀਤੀ ਗਈ ਈਆਰਪੀ ਪ੍ਰਣਾਲੀ ਦੇ ਅਨੋਖੇ ਫਾਇਦੇ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਾਂ ਦਾ ਪ੍ਰਾਥਮਿਕ ਉਦੇਸ਼ ਸੀਆਈਐੱਲ ਨੂੰ ਊਰਜਾ ਖੇਤਰ ਵਿੱਚ ਗਲੋਬਲ ਇਕਾਈ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਈਆਰਪੀ ਨਾਲ ਸੀਆਈਐੱਲ ਅਤੇ ਉਸ ਦੀ ਸਹਾਇਕ ਕੰਪਨੀਆਂ ਵਿੱਚ ਸਰਵਉੱਤਮ ਕਾਰੋਬਾਰ ਤੌਰ-ਤਰੀਕੇ ਸਥਾਪਿਤ ਹੋਣ ਦੇ ਨਾਲ-ਨਾਲ ਕਾਰੋਬਾਰ ਪ੍ਰਕਿਰਿਆਂ ਦਾ ਮਾਨਕੀਕਰਣ ਅਤੇ ਏਕੀਕਰਣ ਹੋ ਸਕੇਗਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਕੋਇਲਾ ਇੰਡੀਆ ਵਿੱਚ ਈਆਰਪੀ ਦੇ ਲਾਗੂਕਰਨ ਤੋਂ ਡਿਜੀਟਲ ਅਤੇ ਨਿਊ ਇੰਡੀਆ ਦੀ ਦਿਸ਼ਾ ਵਿੱਚ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ।
ਇਸ ਮੌਕੇ ‘ਤੇ ਸ਼੍ਰੀ ਜੋਸ਼ੀ ਨੇ ਕੋਇਲਾ, ਖਾਣਾਂ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਉ ਸਾਹੇਬ ਪਾਟਿਲ ਦਾ ਨਵੇ ਅਤੇ ਕੋਇਲਾ ਸਕੱਤਰ ਡਾ. ਅਨਿਲ ਕੁਮਾਰ ਜੈਨ ਦੇ ਨਾਲ “ਫਿਊਲਿੰਗ ਇੰਡੀਯਾਜ਼ ਐਨਰਜੀ ਨੀਡ੍ਸ” ਨਾਮਕ ਪੁਸਤਕ ਦਾ ਵਿਮੋਚਨ ਕੀਤਾ। ਇਸ ਪੁਸਤਕ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਕੋਇਲਾ ਖਾਣ ਕੰਪਨੀ ਸੀਆਈਐੱਲ ਦੇ ਲਗਾਤਾਰ ਯਤਨਾਂ ਦੀ ਕਹਾਣੀ ਸ਼ਾਮਿਲ ਹੈ।
ਈਆਰਪੀ ਸੂਚਨਾ ਟੈਕਨੋਲੋਜੀ ਦੇ ਇਸਤੇਮਾਨਲ ਦਾ ਇੱਕ ਮਹੱਤਵਪੂਰਨ ਆਜ਼ਾਰ ਹੈ ਜੋ ਸੀਆਈਐੱਲ ਨੂੰ ਡੇਟਾ ਜੋੜਣ ਅਤੇ ਲਾਗਤ ਵਿੱਚ ਕਮੀ ਲਿਆਉਣ ਦੇ ਨਾਲ ਆਪਣੇ ਕਾਰੋਬਾਰ ਨਿਸ਼ਪਾਦਨ ਅਤੇ ਵਿਕਾਸ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਦੇਸ਼ ਦੀ ਇਸ ਮਾਈਨਰ ਇਕਾਈ ਨੂੰ ਇੱਕ ਗੋਲਬਲ ਇਕਾਈ ਦੇ ਰੂਪ ਵਿੱਚ ਵਿਕਸਿਤ ਹੋਣ ਵਿੱਚ ਮਦਦ ਮਿਲੇਗੀ। ਸੀਆਈਐੱਲ ਵਿੱਚ ਐੱਸਏਪੀ ਈਆਰਪੀ ਵਿੱਚ ਸੱਤ ਮੋਡਿਊਲ ਸ਼ਾਮਿਲ ਹਨ ਜਿਵੇਂ ਮਾਨਵ ਪੂੰਜੀ ਪ੍ਰਬੰਧਨ (ਐੱਚਸੀਐੱਮ), ਵਿਕਰੀ ਅਤੇ ਵਿਤਰਣ(ਐੱਸਡੀ), ਉਤਪਾਦਨ ਅਤੇ ਯੋਜਨਾ (ਪੀਪੀ), ਪਲਾਂਟ ਰੱਖ-ਰਖਾਅ (ਪੀਐੱਮ), ਪ੍ਰੋਜੈਕਟ ਪ੍ਰਣਾਲੀ (ਪੀਐੱਸ), ਸਮਗੱਰੀ ਪ੍ਰਬੰਧਨ (ਐੱਮਐੱਮ) ਅਤੇ ਵਿੱਤ ਅਤੇ ਕੰਟਰੋਲ (ਐੱਫਆਈਸੀਓ)।
ਕੋਇਲਾ ਇੰਡੀਆ ਵਿੱਚ ਈਆਰਪੀ ਨੂੰ ਦੋ ਪੜਾਅ ਵਿੱਚ ਲਾਗੂ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ, ਇਸ ਨੂੰ ਸੀਆਈਐੱਲ ਹੈਡਕੁਆਟਰ ਅਤੇ ਦੋ ਸਹਾਇਕ ਡਬਲਿਊਸੀਐੱਲ ਅਤੇ ਐੱਮਸੀਐੱਲ ਵਿੱਚ ਲਾਗੂ ਕੀਤਾ ਗਿਆ ਸੀ, ਪੜਾਅ II ਦਾ ਲਾਗੂਕਰਨ ਬਾਕੀ 6 ਸਹਾਇਕ ਕੰਪਨੀਆਂ ਐੱਸਈਸੀਐੱਲ, ਐੱਨਸੀਐੱਲ, ਸੀਸੀਐੱਲ, ਈਸੀਐੱਲ, ਬੀਸੀਸੀਐੱਲ ਅਤੇ ਸੀਐੱਮਪੀਡੀਆਈ ਵਿੱਚ ਕੀਤਾ ਗਿਆ ਸੀ। ਐੱਮਐੱਸ ਟੇਕ ਮਹਿੰਦਰਾ ਫੇਜ਼-1 ਲਈ ਇੰਪਲੀਮੈਂਟੇਸ਼ਨ ਪਾਰਟਨਰ ਸੀ, ਜਦਕਿ ਫੇਜ਼ -2 ਲਈ ਐੱਮਐੱਸ ਐਕਸੇਂਚਰ ਇੰਪਲੀਮੈਂਟੇਸ਼ਨ ਪਾਰਟਨਰ ਹੈ। ਇਹ ਪ੍ਰੋਜੈਕਟ 51 ਮਹੀਨੇ ਵਿੱਚ ਚਾਲੂ ਹੋਣ ਵਾਲਾ ਸੀ। ਜਦਕਿ ਇਸ ਨੂੰ 14.5 ਮਹੀਨੇ ਪਹਿਲਾ ਪੂਰਾ ਕੀਤਾ ਜਾ ਚੁੱਕਿਆ ਹੈ।
ਕੋਇਲਾ ਮੰਤਰਾਲੇ ਦੇ ਸਕੱਤਰ ਡਾ. ਅਨਿਲ ਕੁਮਾਰ ਜੈਨ, ਕੋਲ ਇੰਡੀਆ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਪ੍ਰਮੋਦ ਅਗਰਵਾਲ ਅਤੇ ਮੰਤਰਾਲੇ ‘ਤੇ ਸੀਆਈਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੋਲ ਇੰਡੀਆ ਵਿੱਚ ਈਆਰਪੀ ਲਾਗੂਕਰਨ ਲਈ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ।
****
ਐੱਮਵੀ/ਏਕੇਐੱਨ/ਆਰਕੇਪੀ
(Release ID: 1800801)
Visitor Counter : 171