ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਕੱਲ “ਐਡਿਟਿਵ ਮੈਨੂਫੈਕਚਰਿੰਗ ਨਾਲ ਸੰਬੰਧਿਤ ਰਾਸ਼ਟਰੀ ਰਣਨੀਤੀ” ਨੂੰ ਜਾਰੀ ਕਰਨਗੇ

Posted On: 23 FEB 2022 4:15PM by PIB Chandigarh

ਕੇਂਦਰੀ ਇਲੈਕਟ੍ਰੌਨਿਕਸ ਤੇ ਆਈਟੀ, ਸੰਚਾਰ ਤੇ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਇਲੈਕਟ੍ਰੌਨਿਕਸ ਤੇ ਆਈਟੀ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਅਗਲੀ ਪੀੜ੍ਹੀ ਦੇ ਡਿਜੀਟਲ ਮੈਨੂਫੈਕਚਰਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਥਾਨਕ ਉਦਯੋਗਾਂ ਦੀ ਤਾਤਕਾਲਿਕ ਰੁਕਾਵਾਟਾਂ ਨੂੰ ਦੂਰ ਕਰਨ ਦੇ ਲਈ ਕੱਲ“ਐਡਿਟਿਵ ਮੈਨੂਫੈਕਚਰਿੰਗ ਨਾਲ ਸੰਬੰਧਿਤ ਰਾਸ਼ਟਰੀ ਰਣਨੀਤੀ” ਨੂੰ ਜਾਰੀ ਕਰਨਗੇ। ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੈ ਸਾਹਨੀ ਅਤੇ ਤੇਲੰਗਾਨਾ ਸਰਕਾਰ ਦੇ ਉਦਯੋਗ ਤੇ ਵਣਜਕ ਅਤੇ ਸੂਚਨਾ ਟੈਕਨੋਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਜਯੇਸ਼ ਰੰਜਨ ਇਸ ਪ੍ਰੋਗਰਾਮ ਵਿੱਚ ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸ਼ਾਮਲ ਹੋਣਗੇ।

ਐਡਿਟਿਵ ਮੈਨੂਫੈਕਚਰਿੰਗ (ਏਐੱਮ) ਵਿੱਚ ਡਿਜੀਟਲ ਪ੍ਰਕਿਰਿਆਵਾਂ, ਸੰਚਾਰ, ਇਮੇਜਿੰਗ, ਆਰਕੀਟੈਕਚਰ ਅਤੇ ਇੰਜੀਨੀਅਰਿੰਗ ਦੇ ਜ਼ਰੀਏ ਭਾਰਤ ਦੇ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਨਾਲ ਸੰਬੰਧਿਤ ਪਰਿਦ੍ਰਿਸ਼ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਅਪਾਰ ਸਮਰੱਥਾ ਹੈ। ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੁਆਰਾ ਇਸ ਰਣਨੀਤੀ ਨੂੰ ਜਾਰੀ ਕੀਤੇ ਜਾਣ ਦੇ ਬਾਅਦ ਇਨੋਵੇਸ਼ਨ ਅਤੇ ਰਿਸਰਚ ਤੇ ਵਿਕਾਸ ਨਾਲ ਜੁੜੇ ਈਕੋਸਿਸਟਮ ਨੂੰ ਪੀਪੀਪੀ ਮੋਡ ਵਿੱਚ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਕਿ ਇਲੈਕਟ੍ਰੌਨਿਕਸ, ਫੋਟੋਨਿਕਸ, ਮੈਡੀਕਲ ਉਪਕਰਣ, ਐਗਰੋ ਐਂਡ ਫੂਡ ਪ੍ਰੋਸੈਸਿੰਗ ਆਦਿ ਸਮੇਤ ਵਿਭਿੰਨ ਖੇਤਰਾਂ ਦੇ ਵਿਸ਼ਾਲ ਘਰੇਲੂ ਤੇ ਅੰਤਰਰਾਸ਼ਟਰੀ ਬਜ਼ਾਰ ਦੇ ਲਈ ਐਡਿਟਿਵ ਮੈਨੂਫੈਕਚਰਿੰਗ (ਏਐੱਮ) ਗ੍ਰੇਡ ਸਮੱਗਰੀਆਂ, ਥ੍ਰੀ-ਡੀ ਪ੍ਰਿੰਟਰ ਮਸ਼ੀਨਾਂ ਅਤੇ ਮੁਦ੍ਰਿਤ ਸਵਦੇਸ਼ੀ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਰਿਸਰਚ ਸੰਬੰਧੀ ਗਿਆਨ ਦੇ ਮੌਜੂਦਾ ਅਧਾਰ ਵਿੱਚ ਬਦਲਾਅ ਲਿਆਂਦਾ ਜਾ ਸਕੇ।

******

ਆਰਕੇਜੇ/ਐੱਮ



(Release ID: 1800784) Visitor Counter : 142