ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲੇ ਨੇ ‘ਡਿਜੀਟਲ ਯੂਨੀਵਰਸਿਟੀ: ਵਿਸ਼ਵ ਪੱਧਰ ਦੀ ਉੱਚ ਸਿੱਖਿਆ ਨੂੰ ਸਾਰਿਆਂ ਦੇ ਲਈ ਸੁਲਭ ਬਣਾਉਣਾ’ ਵਿਸ਼ੇ ‘ਤੇ ਵਿਚਾਰ-ਵਟਾਂਦਰੇ ਦੇ ਲਈ ਵੈਬੀਨਾਰ ਦਾ ਆਯੋਜਨ ਕੀਤਾ

Posted On: 22 FEB 2022 4:10PM by PIB Chandigarh

ਸਿੱਖਿਆ ਅਤੇ ਕੌਸ਼ਲ ਖੇਤਰ ਦੇ ਲਈ ਕੇਂਦਰੀ ਬਜਟ 2022 ਦੇ ਐਲਾਨ; ਪਹੁੰਚ ਦਾ ਵਿਸਤਾਰ ਕਰਨ, ਗੁਣਵੱਤਾਪੂਰਨ ਸਿੱਖਿਆ ਵਿੱਚ ਸੁਧਾਰ ਕਰਨ, ਸਮਰੱਥਾ ਨਿਰਮਾਣ ਕਰਨ ਅਤੇ ਡਿਜੀਟਲ ਸਿੱਖਿਆ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹਨ। ਕੇਂਦਰੀ ਬਜਟ 2022 ਵਿੱਚ ਐਲਾਨ ਕੀਤੀਆਂ ਪਹਿਲਾ ਦੇ ਪ੍ਰਭਾਵੀ ਲਾਗੂਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰੇ ਅਤੇ ਚਰਚਾ ਕਰਨ ਦੇ ਲਈ, ਸਿੱਖਿਆ ਮੰਤਰਾਲੇ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਨੇ ਹੋਰ ਮੰਤਰਾਲਿਆਂ ਦੇ ਨਾਲ ‘ਡਿਜੀਟਲ ਸਿੱਖਿਅ ਅਤੇ ਕੌਸ਼ਲ ਦੇ ਅੰਮ੍ਰਿਤ ਮੰਤਰ ਦੇ ਮਾਧਿਅਮ ਨਾਲ ਆਤਮਨਿਰਭਰਤਾ’ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਦੇ ਤਹਿਤ, 21 ਫਰਵਰੀ, 2022 ਨੂੰ ‘ਡਿਜੀਟਲ ਯੂਨੀਵਰਸਿਟੀ: ਵਿਸ਼ਵ ਪੱਧਰ ਦੀ ਉੱਚ ਸਿੱਖਿਆ ਨੂੰ ਸਾਰਿਆਂ ਦੇ ਲਈ ਸੁਲਭ ਬਣਾਉਣਾ’ ਵਿਸ਼ੇ ‘ਤੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ।        

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਬੀਨਾਰ ਦਾ ਉਦਘਾਟਨ ਕੀਤਾ ਅਤੇ ਇਸ ਵਿੱਚ ਸਿੱਖਿਆ ਸ਼ਾਸਤਰੀਆਂ, ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਜਗਤ ਦੇ ਮਾਹਿਰਾਂ ਨੇ ਹਿੱਸਾ ਲਿਆ। ‘ਡਿਜੀਟਲ ਯੂਨੀਵਰਸਿਟੀ: ਵਿਸ਼ਵ ਪੱਧਰ ਦੀ ਉੱਚ ਸਿੱਖਿਆ ਨੂੰ ਸਾਰਿਆਂ ਦੇ ਲਈ ਸੁਲਭ ਬਣਾਉਣਾ’ ਵਿਸ਼ੇ ‘ਤੇ ਇੱਕ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਕੇ. ਸੰਜੇ ਮੂਰਤੀ, ਸਕੱਤਰ, ਉੱਚ ਸਿੱਖਿਆ ਸ਼੍ਰੀ ਕੇ. ਰਾਜਾਰਮਨ, ਸਕੱਤਰ, ਦੂਰਸੰਚਾਰ ਵਿਭਾਗ ਨੇ ਸੰਯੁਕਤ ਤੌਰ ‘ਤੇ ਕੀਤੀ। ਸੈਸ਼ਨ ਦੇ ਪੈਨਲ ਮੈਂਬਰ ਸਨ – ਡਾ. ਸਵਾਤੀ ਪੀਰਾਮਲ, ਵਾਈਸ ਚੇਅਰਪਰਸਨ, ਪੀਰਾਮਲ ਗਰੁੱਪ, ਪ੍ਰੋ. ਵੀ. ਕਾਮਕੋਟੀ, ਡਾਇਰੈਕਟਰ ਆਈਆਈਟੀ ਮਦਰਾਸ ਅਤੇ ਪ੍ਰੋ. ਐੱਮ. ਜਗਦੀਸ਼ ਕੁਮਾਰ, ਚੇਅਰਮੈਨ, ਯੂਜੀਸੀ। ਸੈਸ਼ਨ ਦਾ ਸੰਚਾਲਨ ਏਆਈਸੀਟੀਈ ਦੇ ਚੇਅਰਮੈਨ, ਪ੍ਰੋ. ਅਨਿਸ ਸਹਿਸ੍ਰਬੁੱਧੇ ਨੇ ਕੀਤਾ।

ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਦੇ ਵਿਆਪਕ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿੱਚ ਸ਼ਾਮਲ ਸਨ – ਪੀਪੀਪੀ ਮੋਡ ਵਿੱਚ ਵਿਆਪਕ ਐਜੂਟੈੱਕ (EduTech) ਈਕੋਸਿਸਟਮ ਦਾ ਨਿਰਮਾਣ, ਡਿਜੀਟਲ ਪਲੈਟਫਾਰਮ, ਅਧਿਐਨ ਸਮੱਗਰੀ ਨਿਰਮਾਣ, ਪ੍ਰਭਾਵੀ ਡਿਜੀਟਲ ਸਿੱਖਿਆ ਵਿਗਿਆਨ, ਰੋਬੱਸਟ ਫੈਕਲਟੀ ਟਰੇਨਿੰਗ, ਵਰਚੁਅਲ ਲੈਬਸ ਅਤੇ ਡਿਜੀਟਲ ਟੀਚਿੰਗ-ਲਰਨਿੰਗ ਦਾ ਮੁਲਾਂਕਣ ਆਦਿ।

ਪੈਨਲ-ਮੈਂਬਰਾਂ ਨੇ ਬਹੁਭਾਸ਼ੀ ਤੇ ਸੁਲਭ ਸਿੱਖਿਆ-ਪ੍ਰਾਪਤੀ ਪ੍ਰਬੰਧਨ ਪ੍ਰਣਾਲੀ, ਆਕਰਸ਼ਕ ਤੇ ਤੱਲੀਨ ਕਰਨ ਵਾਲਾ ਅਕਾਦਮਿਕ ਅਨੁਭਵ, ਮਜ਼ਬੂਤ ਅਕਾਦਮਿਕ ਸਮੁਦਾਏ ਦੇ ਨਿਰਮਾਣ ਦੇ ਲਈ ਅਗ੍ਰਣੀ ਸਿੱਖਿਆਰਥੀਆਂ ਨੂੰ ਜੋੜਣ ਤੇ ਔਨਲਾਈਨ ਸਿੱਖਿਆ ਨੂੰ ਜਮਾਤ ਅਧਾਰਿਤ ਪੜ੍ਹਾਉਣ ਦੇ ਤਰੀਕੇ (ਫਿਜਿਟਲ) ਦੇ ਨਾਲ ਮਿਲਾ ਕੇ ਪ੍ਰਾਯੋਗਿਕ ਤਰੀਕੇ ਨਾਲ ਸਿੱਖਿਆ-ਪ੍ਰਾਪਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਇਹ ਯੂਨਿਵਰਸਿਟੀ ਫੈਕਲਟੀ ਡਿਵੈਲਪਮੈਂਟ, ਐੱਸਈਡੀਜੀ ਵਿੱਚ ਨਾਮਾਂਕਨ, ਰੋਜ਼ਗਾਰ ਸਮਰੱਥਾ ਵਧਾਉਣ ਵਾਲੇ ਕੌਸ਼ਲ, ਖੇਤਰੀ ਭਾਸ਼ਾਵਾਂ ਵਿੱਚ ਗੁਣਵੱਤਾਪੂਰਨ ਸਿੱਖਣ ਸਮੱਗਰੀ, ਰਸਮੀ ਅਤੇ ਗੈਰ-ਰਸਮੀ (ਪਹਿਲਾਂ ਸਿੱਖਿਆ ਨੂੰ ਮਾਨਤਾ ਦੇਣਾ) ਸਿੱਖਣ ਆਦਿ ਵਿੱਚ ਮੌਜੂਦ ਅੰਤਰ ਨੂੰ ਸਮਾਪਤ ਕਰ ਸਕਦਾ ਹੈ।

ਸਿੱਖਣ-ਟੈਕਨੋਲੋਜੀ (ਐਜੂਟੈੱਕ) ਵਿੱਚ ਵਧਦੀ ਮੰਗ ਦੇ ਨਾਲ ਅਤੇ ਇੱਕ ਸਰਵ-ਸਮਾਵੇਸ਼ੀ ਡਿਜੀਟਲ ਸਿੱਖਣ-ਸਿੱਖਿਆ ਪ੍ਰਾਪਤੀ ਈਕੋਸਿਸਟਮ ਬਣਾਉਣ ਦੇ ਲਈ ਭਾਰਤ ਦੇ ਵਰਤਮਾਨ ਅਕਾਦਮਿਕ ਪਰਿਦ੍ਰਿਸ਼ ਵਿੱਚ ਉਪਲੱਬਧ ਅਵਸਰ ਵਾਸਤਵ ਵਿੱਚ ਉਤਸਾਹ ਵਧਾਉਂਦੇ ਹਨ, ਜਿਨ੍ਹਾਂ ਵਿੱਚ ਡਿਜੀਟਲ ਯੂਨੀਵਰਸਿਟੀ ਈਕੋਸਿਸਟਮ ਤੇ ਭਾਰਤ ਸਰਕਾਰ ਦੇ ਵਿਭਿੰਨ ਪਹਿਲਾ ਜਿਵੇਂ ਭਾਰਤਨੈੱਟ, ਨੈਸ਼ਨਲ ਡਿਜੀਟਲ ਲਾਇਬ੍ਰੇਰੀ, ਨੈਸ਼ਨਲ ਅਕੈਡਮਿਕ ਡਿਪੋਜ਼ੀਟਰੀ, ਅਕੈਡਮਿਕ ਬੈਂਕ ਆਵ੍ ਕ੍ਰੈਡਿਟਸ, ਸਵੈਂ (ਐੱਸਡਬਲਿਊਏਵਾਈਏਐੱਣ), ਐੱਨਈਏਟੀ ਅਤੇ ਇੰਟਰਨਸ਼ਿਪ, ਨੈਸ਼ਨਲ ਡਿਜੀਟਲ ਐਜੁਕੇਸ਼ਨ ਆਰਕੀਟੈਕਚਰ ਅਤੇ ਨੈਸ਼ਨਲ ਐਜੁਕੇਸ਼ਨ ਟੈਕਨੋਲੀ ਫੋਰਮ ਦੇ ਏਕੀਕਰਣ ਸ਼ਾਮਲ ਹਨ।

ਡਿਜੀਟਲ ਯੂਨੀਵਰਸਿਟੀ ਦੇ ਲਈ ਵਿਸਤ੍ਰਿਤ ਰੋਡਮੈਪ ਅਤੇ ਲਾਗੂਕਰਨ ਯੋਜਨਾ ਜਿਹੇ ਰੈਗੂਲੇਟਰੀ ਫ੍ਰੇਮਵਰਕ, ਕੇਂਦਰ ਤੇ ਸ਼ਾਖਾ ‘ਤੇ ਅਧਾਰਿਤ ਐੱਚਈਆਈ ਦੀ ਪਹਿਚਾਣ, ਅਕਾਦਮਿਕ ਨੇਤ੍ਰਿਤਵ ਦੇ ਲਈ ਦਿਸ਼ਾ-ਨਿਰਦੇਸ਼ ਅਤੇ ਫੈਕਲਟੀ ਦੀ ਟ੍ਰੇਨਿੰਗ ਨੂੰ ਆਉਣ ਵਾਲੇ ਸਮੇਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ।

 

*******

ਐੱਮਜੇਪੀਐੱਸ/ਏਕੇ



(Release ID: 1800572) Visitor Counter : 171