ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੱਲ੍ਹ ਜਨਤਕ ਖੇਤਰ ਵਿੱਚ ਗ੍ਰਾਮੀਣ ਕਨੈਕਟੀਵਿਟੀ ਜੀਆਈਐੱਸ ਡੇਟਾ ਜਾਰੀ ਕਰਨਗੇ


800,000 ਤੋਂ ਅਧਿਕ ਗ੍ਰਾਮੀਣ ਸੁਵਿਧਾਵਾਂ, 1 ਮਿਲੀਅਨ ਤੋਂ ਅਧਿਕ ਬਸਤੀਆਂ ਅਤੇ 25,00,000 ਕਿਲੋਮੀਟਰ ਤੋਂ ਅਧਿਕ ਲੰਬਾਈ ਦੀਆਂ ਗ੍ਰਾਮੀਣ ਸੜਕਾਂ ਲਈ ਜੀਆਈਐੱਸ ਡੇਟਾ ਨੂੰ ਜੀਆਈਐੱਸ ਡੇਟਾ ਨੂੰ ਜੀਆਈਐੱਸ ਪਲੈਟਫਾਰਮ ਦਾ ਉਪਯੋਗ ਕਰਕੇ ਇਕੱਠੇ ਅਤੇ ਡਿਜੀਟਲੀਕ੍ਰਿਤ ਕਰਕੇ ਜਨਤਾ ਲਈ ਉਪਲੱਬਧ ਕਰਵਾਇਆ ਜਾਵੇਗਾ


ਰਾਸ਼ਟਰੀ ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਏਜੰਸੀ (ਐੱਨਆਰਆਈਡੀਏ) 3 ਪ੍ਰਸਿੱਧ ਜੀਆਈਐੱਸ ਫਰਮਾਂ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨਗੇ ਅਤੇ ਜਨਤਕ ਖੇਤਰ ਵਿੱਚ ਗ੍ਰਾਮੀਣ ਕਨੈਕਟੀਵਿਟੀ ਜੀਆਈਐੱਸ ਡੇਟਾ ਜਾਰੀ ਕਰਨ ਲਈ ਗਤੀ ਸ਼ਕਤੀ ਦੇ ਨਾਲ ਸਹਿਯੋਗ ਕਰਨਗੇ

Posted On: 21 FEB 2022 6:20PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ 22 ਫਰਵਰੀ, 2022 ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿੱਚ ਜਨਤਕ ਖੇਤਰ ਵਿੱਚ ਗ੍ਰਾਮੀਣ ਕਨੈਕਟੀਵਿਟੀ ਜੀਆਈਐੱਸ ਡੇਟਾ ਜਾਰੀ ਕਰਨਗੇ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਸਾਲ 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਯੋਗਤਾ ਅਸੰਬੰਧ ਬਸਤੀਆਂ ਨੂੰ ਹਰ ਮੌਸਮ ਵਿੱਚ ਉੱਚਿਤ ਸੜਕ ਸੰਪਰਕ ਪ੍ਰਦਾਨ ਕਰਨਾ ਸੀ। ਬਾਅਦ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਉਦੇਸ ਦੇ ਰੂਪ ਵਿੱਚ ਮਾਰਗਾਂ ਅਤੇ ਪ੍ਰਮੁੱਖ ਗ੍ਰਾਮੀਣ ਸੰਪਰਕ ਦੇ ਅੱਪਗ੍ਰੇਡ ਅਤੇ ਏਕੀਕਰਨ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਯੋਜਨਾ ਦੇ ਸ਼ੁਰੂ ਹੋਣ ਦੇ ਬਾਅਦ ਤੋਂ 7.83 ਲੱਖ ਕਿਲੋਮੀਟਰ ਸੜਕਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ ਅਤੇ 6.90 ਲੱਖ ਕਿਲੋਮੀਟਰ ਸੜਕਾਂ ਦਾ ਨਿਰਮਾਣ 2.69 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

ਪੀਐੱਮਜੀਐੱਸਵਾਈ ਦੇ ਲਾਗੂਕਰਨ ਦੇ ਹਿੱਸੇ ਦੇ ਰੂਪ ਵਿੱਚ ਯੋਜਨਾ ਲਈ ਵਿਕਸਿਤ ਜੀਆਈਐੱਸ ਪਲੈਟਫਾਰਮ ਦਾ ਉਪਯੋਗ ਕਰਕੇ 800,000 ਤੋਂ ਅਧਿਕ ਗ੍ਰਾਮੀਣ ਸੁਵਿਧਾਵਾਂ ਲਈ ਜੀਆਈਐੱਸ ਡੇਟਾ, 1 ਮਿਲੀਅਨ ਤੋਂ ਅਧਿਕ ਆਵਾਸ ਅਤੇ 25,00,000 ਕਿਲੋਮੀਟਰ ਤੋਂ ਅਧਿਕ ਲੰਬਾਈ ਦੀਆਂ ਗ੍ਰਾਮੀਣ ਸੜਕਾਂ ਲਈ ਇੱਕਠੇ ਅਤੇ ਡਿਜੀਟਲ ਕੀਤਾ ਗਿਆ ਹੈ। ਇੱਕਠੇ ਗ੍ਰਾਮੀਣ ਕਨੈਕਟੀਵਿਟੀ ਜੀਆਈਐੱਸ ਡੇਟਾ ਜਨਤਾ ਲਈ ਉਪਲੱਬਧ ਹੋਵੇਗਾ।

ਪੀਐੱਮਜੀਐੱਸਵਾਈ ਯੋਜਨਾ ਦੀ ਨੋਡਲ ਲਾਗੂਕਰਨ ਏਜੰਸੀ ਐੱਨਆਰਆਈਡੀਏ 3 ਪ੍ਰਸਿੱਧ ਜੀਆਈਐੱਸ ਫਰਮਾਂ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨਗੇ ਅਤੇ ਜਨਤਕ ਖੇਤਰ ਵਿੱਚ ਗ੍ਰਾਮੀਣ ਕਨੈਕਟੀਵਿਟੀ ਜੀਆਈਐੱਸ ਡੇਟਾ ਜਾਰੀ ਕਰਨ ਲਈ ਗਤੀ ਸ਼ਕਤੀ ਦੇ ਨਾਲ ਸਹਿਯੋਗ ਕਰਨਗੇ। ਗਤੀ ਸ਼ਕਤੀ ਰਸਦ ਲਾਗਤ ਨੂੰ ਘੱਟ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਭਾਰਤ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀਆਂ ਯੋਜਨਾ ਬਣਾਉਣ ਅਤੇ ਲਾਗੂ ਕਰਨ ਲਈ ਇੱਕ ਰਾਸ਼ਟਰੀ ਮਾਸਟਰ ਪਲਾਨ ਅਤੇ ਡਿਜੀਟਲ ਪਲੈਟਫਾਰਮ ਹੈ। ਐੱਨਆਰਆਈਡੀਏ ਦੋਨਾਂ ਯੋਜਨਾਵਾਂ ਦੀ ਬਿਹਤਰ ਯੋਜਨਾ ਅਤੇ ਲਾਗੂਕਰਨ ਲਈ ਡੇਟਾ ਦਾ ਆਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਗਤੀ ਸ਼ਕਤੀ ਦੇ ਨਾਲ ਸਹਿਯੋਗ ਕਰ ਰਿਹਾ ਹੈ।

ਜੀਆਈਐੱਸ ਡੇਟਾ ਦਾ ਸ਼ੁਭਾਰੰਭ ਤਕਨੀਕੀ ਸੈਸ਼ਨ ਦੇ ਬਾਅਦ ਕੀਤਾ ਜਾਵੇਗਾ ਜਿੱਥੇ ਈਐੱਸਆਰਆਈ ਇੰਡੀਆ ਮੈਪਮਾਈਇੰਡੀਆ, ਡੇਟਾਮੀਟ, ਗਤੀ ਸ਼ਕਤੀ ਅਤੇ ਸੀਡੀਏਸੀ ਪੂਣੇ ਦੁਆਰਾ ਪੇਸ਼ਕਾਰੀ ਕੀਤੀ ਜਾਵੇਗੀ।

 

*****

ਏਪੀਐੱਸ/ਜੇਕੇ



(Release ID: 1800309) Visitor Counter : 122