ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲਾ ‘ਵਿਗਿਆਨ ਸਰਵਤ੍ਰ ਪੂਜਯਤੇ’ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਵਿੱਚ 75 ਸਥਾਨਾਂ ’ਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਦੇ 75 ਸਾਲਾਂ ਨੂੰ ਦਰਸਾਉਣ ਵਾਲੀਆਂ ਸਮਾਰਕ ਪ੍ਰਦਰਸ਼ਨੀਆਂ ਦਾ ਆਯੋਜਨ ਕਰੇਗਾ



ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਡਾ. ਜਿਤੇਂਦਰ ਸਿੰਘ ਹਫ਼ਤਾ ਭਰ ਚਲਣ ਵਾਲੇ ਉਤਸਵ ‘ਵਿਗਿਆਨ ਸਰਵਤ੍ਰ ਪੂਜਯਤੇ’ ਦਾ ਕੱਲ੍ਹ ਉਦਘਾਟਨ ਕਰਨਗੇ



ਭਾਰਤੀ ਗਿਆਨ ਪ੍ਰਣਾਲੀ ਲਈ ਇੱਕ ਗੀਤ-ਧਾਰਾ ਦੇ ਦਾਇਰੇ ਵਿੱਚ ਲੈਕਚਰ ਪ੍ਰਦਰਸ਼ਨਾਂ ਦੀ ਇੱਕ ਸੀਰੀਜ਼ ਦਾ ਐਲਾਨ ਕੀਤਾ ਗਿਆ

Posted On: 21 FEB 2022 5:39PM by PIB Chandigarh

ਸੱਭਿਆਚਾਰ ਮੰਤਰਾਲਾ ‘ਵਿਗਿਆਨ ਸਰਵਤ੍ਰ ਪੂਜਯਤੇ’ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਵਿੱਚ 75 ਸਥਾਨਾਂ ਵਾਲੀਆਂ ਸਮਾਰਕ ਪ੍ਰਦਰਸ਼ਨੀਆਂ ਦਾ ਆਯੋਜਨ ਕਰੇਗਾ। ਵਿਗਿਆਨ ਸਰਵਤ੍ਰ ਪੂਜਯਤੇ, ਸਕੋਪ (ਵਿਗਿਆਨ ਸੰਚਾਰ ਮਕਬੂਲ ਵਿਸਤਾਰ) ਦੇ ਇੱਕ ਹਫ਼ਤੇ ਤੱਕ ਚਲਣ ਵਾਲਾ ਮਹੋਤਸਵ ਹੈ, ਜੋ 22 ਤੋਂ 28 ਫਰਵਰੀ, 2022 ਤੱਕ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ। ਵਿਗਿਆਨ ਸਰਵਤ੍ਰ ਪੂਜਯਤੇ ਦਾ ਉਦਘਾਟਨ ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ; ਅਤੇ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਦੁਆਰਾ ਕੀਤਾ ਜਾਵੇਗਾ।

ਰਾਸ਼ਟਰੀ ਵਿਗਿਆਨ ਅਜਾਇਬ ਘਰ ਪਰਿਸ਼ਦ (ਐੱਨਸੀਐੱਸਐੱਮ), ਸੱਭਿਆਚਾਰ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸਮਿਤੀ, ਵਿਗਿਆਨ ਸਰਵਤ੍ਰ ਪੂਜਯਤੇ ਵਿੱਚ ਇੱਕ ਮਹੱਤਵਪੂਰਨ ਭਾਗੀਦਾਰ ਹੈ। ਇਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਰਾਸ਼ਟਰਵਿਆਪੀ ਸਮਾਰਕ ਪ੍ਰਦਰਸ਼ਨੀਆਂ ‘ਅਜ਼ਾਦੀ ਦੇ 75 ਸਾਲ: ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤ ਦੀਆਂ ਉਪਲਬਧੀਆਂ’ ਪ੍ਰੋਗਰਾਮ ਆਯੋਜਿਤ ਕਰਨ ਲਈ ਕੰਮ ਕਰ ਰਿਹਾ ਹੈ। ਐੱਨਸੀਐੱਸਐੱਮ ਇਕਹਿਰੀ ਪ੍ਰਸ਼ਾਸਨਿਕ ਇਕਾਈ ਦੇ ਤਹਿਤ ਦੁਨੀਆ ਵਿੱਚ ਵਿਗਿਆਨ ਕੇਂਦਰਾਂ ਅਤੇ ਅਜਾਇਬ ਘਰਾਂ ਦਾ ਸਭ ਤੋਂ ਵੱਡਾ ਨੈੱਟਵਰਕ ਤਿਆਰ ਕਰਦਾ ਹੈ।

ਸੱਭਿਆਚਾਰ ਮੰਤਰਾਲਾ ਧਾਰਾ ਦੇ ਦਾਇਰੇ ਵਿੱਚ ਲੈਕਚਰ ਪ੍ਰਦਰਸ਼ਨਾਂ ਦੀ ਇੱਕ ਸੀਰੀਜ਼ –ਭਾਰਤੀ ਗਿਆਨ ਪ੍ਰਣਾਲੀ ਲਈ ਇੱਕ ਕਸੀਦਾ ਦਾ ਵੀ ਆਯੋਜਨ ਕਰੇਗਾ। ਇਸ ਸੀਰੀਜ਼ ਤਹਿਤ ਪਹਿਲਾ ਪ੍ਰੋਗਰਾਮ ‘ਯੁਗਾਂ ਦੇ ਦੌਰਾਨ ਗਣਿਤ ਵਿੱਚ ਭਾਰਤ ਦੇ ਯੋਗਦਾਨ’ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਪ੍ਰਾਚੀਨ ਕਾਲ ਦੇ ਗਣਿਤ ਨੂੰ ਸ਼ਾਮਲ ਕੀਤਾ ਜਾਵੇਗਾ-ਭਾਰਤੀ ਬੀਜਗਣਿਤ ਵਿੱਚ ਮੀਲ ਪੱਥਰ, ਜਿਓਤਪੱਟੀ, ਭਾਰਤ ਵਿੱਚ ਤ੍ਰਿਕੋਣਮਿਤੀ, ਅਨਿਸ਼ਚਿਤ ਭਾਰਤੀ ਬੀਜਗਣਿਤ ਅਤੇ ਕੇਰਲ ਸਕੂਲ ਵਿੱਚ ਸਮੀਕਰਨ: ਪਾਈ- π ਲਈ ਮਾਧਵ ਦੀ ਅਨੰਤ ਲੜੀ, ਤ੍ਰਿਕੋਣਮਿਤੀ ਕਾਰਜਾਂ ਦੀ ਗਣਨਾ, ਪ੍ਰਾਚੀਨ ਭਾਰਤ ਵਿੱਚ ਆਰਥਿਕ ਵਿਚਾਰ, ਧਾਤੂ ਵਿਗਿਆਨ, ਖੇਤੀਬਾੜੀ ਆਦਿ ਨਾਲ ਸਬੰਧਿਤ ਇਸੀ ਤਰ੍ਹਾਂ ਦੇ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।

ਇਹ ਪ੍ਰੋਗਰਾਮ ਕਸ਼ਮੀਰੀ, ਡੋਗਰੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਮਲਿਆਲਮ, ਤਮਿਲ, ਤੇਲੁਗੂ, ਉੜੀਆ, ਬੰਗਾਲੀ, ਅਸਾਮੀ, ਨੇਪਾਲੀ, ਮੈਥਿਲੀ ਅਤੇ ਮਣੀਪੁਰੀ ਸਮੇਤ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਭਾਰਤ ਵਿੱਚ ਵਿਗਿਆਨਕ ਵਿਕਾਸ/ਉਪਲਬਧੀਆਂ ’ਤੇ 75 ਫਿਲਮਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੱਭਿਆਚਾਰ ਮੰਤਰਾਲਾ, ਸਰਕਾਰ ਦੇ ਵਿਭਿੰਨ ਵਿਗਿਆਨ ਅਤੇ ਟੈਕਨੋਲੋਜੀ ਸੰਗਠਨਾਂ ਨਾਲ, ਰਾਜ ਪੱਧਰ ਦੀਆਂ ਏਜੰਸੀਆਂ ਨਾਲ ਗਹਿਰੀ ਭਾਈਵਾਲੀ ਵਿੱਚ ਜ਼ਮੀਨੀ ਪੱਧਰ ’ਤੇ ਵਿਗਿਆਨ ਸਰਵਤ੍ਰ ਪੂਜਯਤੇ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਪ੍ਰੋਗਰਾਮ ਨੂੰ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਇੱਕ ਪ੍ਰਗਤੀਸ਼ੀਲ ਰਾਸ਼ਟਰ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇਲਾਵਾ ਉੱਤਰ ਵਿੱਚ ਲੇਹ ਅਤੇ ਸ਼੍ਰੀਨਗਰ ਤੋਂ ਲੈ ਕੇ ਪੋਰਟ ਬਲੇਅਰ ਅਤੇ ਦੱਖਣ ਵਿੱਚ ਲਕਸ਼ਦ੍ਵੀਪ ਵਿੱਚ ਕਵਰੱਤੀ ਦੀਪ ਸਮੂਹ ਤੱਕ, ਪੱਛਮ ਵਿੱਚ ਅਹਿਮਦਾਬਾਦ ਅਤੇ ਦਮਨ ਤੋਂ ਪੂਰਬ ਵਿੱਚ ਈਟਾਨਗਰ, ਕੋਹਿਮਾ ਅਤੇ ਆਈਜ਼ੋਲ ਤੱਕ ਦੇਸ਼ ਭਰ ਵਿੱਚ 75 ਸਥਾਨਾਂ ’ਤੇ ਆਯੋਜਿਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਅੰਮ੍ਰਿਤ ਮਹੋਤਸਵ ਦੇ ਤਹਿਤ ਕਈ ਮੰਤਰਾਲਿਆਂ, ਵਿਭਾਗਾਂ, ਖੇਤਰੀ ਹਿਤਧਾਰਕਾਂ ਅਤੇ ਆਮ ਜਨਤਾ ਨੂੰ ਇਕੱਠੇ ਕਰਨ ਦਾ ਇੱਕ ਵਿਲੱਖਣ ਉਦਾਹਰਣ ਹੈ।

ਮਹੋਤਸਵ ਦੇ ਸਥਾਨਾਂ ਲਈ ਇੱਥੇ ਕਲਿੱਕ ਕਰੋ: https://vigyanpujyate.in/locations

ਵਿਗਿਆਨ ਸਰਵਤ੍ਰ ਪੂਜਯਤੇ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਹੇਠ ਦਿੱਤੇ ਗਏ ਲਿੰਕ ’ਤੇ ਕਲਿੱਕ ਕਰੋ: https://vigyanpujyate.in/

ਪ੍ਰੈੱਸ ਰਿਲੀਜ਼ ਲਈ ਇਸ ਲਿੰਕ ’ਤੇ ਕਲਿੱਕ ਕਰੋ: https://www.pib.gov.in/PressReleaseIframePage.aspx?PRID=1799860

 

****

 

ਐੱਨਬੀ/ਐੱਲਜੀ


(Release ID: 1800184) Visitor Counter : 122