ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਐੱਨਈਆਰਸੀਆਰਐੱਮਐੱਸ ਦੁਆਰਾ ਆਤਮਨਿਰਭਰ ਉੱਤਰ ਪੂਰਬ ਦੇ ਨਵੇਂ ਨਜ਼ਰੀਏ ਨਾਲ ਖੇਤੀਬਾੜੀ ਦੀ ਪਹਿਲ ਕੀਤੀ ਗਈ – ਇਹ ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰਾਲੇ ਦੇ ਤਹਿਤ ਐੱਨਈਸੀ ਦੀ ਅਗਵਾਈ ਹੇਠ ਇੱਕ ਰਜਿਸਟਰਡ ਸੋਸਾਇਟੀ ਹੈ
Posted On:
21 FEB 2022 5:18PM by PIB Chandigarh

ਦਿਓਮਾਲੀ ਨਾਮ ਦਾ ਛੋਟਾ ਪਿੰਡ ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਵਿੱਚ ਸਥਿਤ ਹੈ, ਜਿੱਥੇ ਜ਼ਿਆਦਾਤਰ ਲੋਕ ਖੇਤੀਬਾੜੀ ਵਿੱਚ ਲਗੇ ਹੋਏ ਹਨ। ਢੁਕਵੀਂਆਂ ਖੇਤੀ-ਜਲਵਾਯੂ ਪਰਿਸਥਿਤੀਆਂ ਦੇ ਕਾਰਨ ਐੱਨਈਆਰ ਵਿੱਚ ਮਸਾਲਿਆਂ ਦੇ ਉਗਾਉਣ ਦੀ ਬਹੁਤ ਸੰਭਾਵਨਾ ਹੈ।

12 ਫਰਵਰੀ, 2022 ਨੂੰ, ਸ਼ਿਲਾਂਗ ਦੀ ਨੌਰਥ ਈਸਟਰਨ ਰੀਜਨ ਕਮਿਊਨਿਟੀ ਰਿਸੋਰਸ ਮੈਨੇਜਮੈਂਟ ਸੋਸਾਇਟੀ (ਐੱਨਈਆਰਸੀਆਰਐੱਮਐੱਸ) ਨੇ ਭਾਰਤ ਸਰਕਾਰ ਦੇ ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰਾਲੇ ਦੇ ਤਹਿਤ ਉੱਤਰ ਪੂਰਬੀ ਕੌਂਸਲ (ਐੱਨਈਸੀ) ਦੇ ਅਧੀਨ ਅਰੁਣਾਚਲ ਪ੍ਰਦੇਸ਼ ਦੇ ਮਸਾਲਾ ਬੋਰਡ ਡਿਵੀਜ਼ਨਲ ਦਫ਼ਤਰ ਨਮਸਾਈ ਦੇ ਸਹਿਯੋਗ ਨਾਲ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਟ੍ਰੇਨਿੰਗ ਪ੍ਰੋਗਰਾਮ ਪਟਕੇਈ ਹਿਲਜ਼ ਵੈਲਫੇਅਰ ਸੋਸਾਇਟੀ ਦਫ਼ਤਰ, ਦਿਓਮਾਲੀ, ਤਿਰਪ, ਅਰੁਣਾਚਲ ਪ੍ਰਦੇਸ਼ ਵਿਖੇ ਮਸਾਲੇ ਦੇ ਉਤਪਾਦਕਾਂ ਦੀ ਟ੍ਰੇਨਿੰਗ ਲਈ ਸੀ।

ਇਸ ਅਨੁਸਾਰ, 60 (ਸੱਠ) ਤੋਂ ਵੱਧ ਭਾਗੀਦਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੂੰ ਮਸਾਲੇ ਉਗਾਉਣ ਦੇ ਨਾਲ-ਨਾਲ ਆਮਦਨੀ ਵਧਾਉਣ ਲਈ ਆਪਣੀ ਉਪਜ ਵੇਚਣ ਦੀ ਟ੍ਰੇਨਿੰਗ ਵੀ ਦਿੱਤੀ ਗਈ ਸੀ।
ਮਸਾਲਾ ਬੋਰਡ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਨਮਸੰਗ ਬਲਾਕ ਅਤੇ ਸੋਹਾ ਬਲਾਕ ਵਿੱਚ ਅਜਿਹੇ ਹੋਰ ਪ੍ਰੋਜੈਕਟ ਵੀ ਲਾਗੂ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਖੇਤੀ ਗਤੀਵਿਧੀਆਂ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
*********
ਐੱਮਜੀ/ ਡੀਕੇਪੀ/ ਆਰਕੇ
(Release ID: 1800161)
Visitor Counter : 146