ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

‘ਪਰਪਲ ਰੈਵੋਲੁਸ਼ਨ’ ਦੇ ਇੱਕ ਹਿੱਸੇ ਦੇ ਰੂਪ ਵਿੱਚ ਰਾਮਬਨ ਵਿੱਚ ਸੀਐੱਸਆਈਆਰ-ਆਈਆਈਆਈਐੱਸ ਦੇ ਅਰੋਮਾ ਮਿਸ਼ਨ ਦੇ ਤਹਿਤ ‘ਲੈਵੇਂਡਰ ਦੀ ਖੇਤੀ’ ਸ਼ੁਰੂ ਕੀਤੀ ਜਾਵੇਗੀ


ਸਮਾਵੇਸ਼ੀ ਅਤੇ ਖੇਤਰੀ ਸੰਤੁਲਿਤ ਵਿਕਾਸ ਲਈ ਦੁਰਗਮ ਖੇਤਰਾਂ ਦਾ ਵਿਕਾਸ ਜ਼ਰੂਰੀ : ਡਾ. ਜਿਤੇਂਦਰ ਸਿੰਘ
ਡੀਡੀਸੀ, ਬੀਡੀਸੀ, ਪੀਆਰਆਈ ਆਪਣੇ ਖੇਤਰਾਂ ਵਿੱਚ ਵਿਕਾਸ ਨਾਲ ਜੁੜੀਆਂ ਪ੍ਰਾਥਮਿਕਤਾਵਾਂ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਡਾ. ਜਿਤੇਂਦਰ ਸਿੰਘ

Posted On: 20 FEB 2022 7:25PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਚੁਣੇ ਪ੍ਰਤੀਨਿਧੀ ਆਪਣੇ ਅਧਿਕਾਰ ਖੇਤਰ ਵਿੱਚ ਵਿਕਾਸ ਲਈ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਚਿੰਨ੍ਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਨਾ ਕੇਵਲ ਸਥਾਨਿਕ ਪੱਧਰ ‘ਤੇ ਵਿਕਾਸ ਨਾਲ ਜੁੜੀਆਂ ਪਹਿਲਾਂ ਲਈ ਲੋਕਾਂ ਦੇ ਪ੍ਰਤੀ ਜਵਾਬਦੇਹ ਹਨ ਬਲਕਿ ਵੱਖ-ਵੱਖ ਯੋਜਨਾਵਾਂ ਦੇ ਲਾਗੂਕਰਨ ਵਿੱਚ ਕਮੀ ਨੂੰ ਉਜਾਗਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਪ੍ਰਕਾਰ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਇੱਕ ਸੇਤੂ ਦੇ ਰੂਪ ਵਿੱਚ ਕਾਰਜ ਕਰਦੇ ਹਨ। ਉਨ੍ਹਾਂ ਨੇ ਇਹ ਗੱਲ ਅੱਜ ਰਾਮਬਨ ਜ਼ਿਲ੍ਹੇ ਲਈ ਜ਼ਿਲ੍ਹਾਂ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਕਨਵੇਂਸ਼ਨ ਸੈਂਟਰ ਜੰਮੂ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ।

ਮੀਟਿੰਗ ਦੇ ਦੌਰਾਨ ਡੋਡਾ ਅਤੇ ਰਿਯਾਸੀ ਜ਼ਿਲ੍ਹਿਆਂ ਦੀ ਤਰਜ ‘ਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਹੀਂ ਸੀਐੱਸਆਈਆਰ-ਆਈਆਈਆਈਐੱਮ ਦੇ ਅਰੋਮਾ ਮਿਸ਼ਨ ਦੇ ਤਹਿਤ ਲੈਵੇਂਡਰ ਦੀ ਖੇਤਰ ਨੂੰ ਪ੍ਰਤੋਸਾਹਿਤ ਕਰਨ ਰਾਮਬਨ ਜ਼ਿਲ੍ਹੇ ਵਿੱਚ ‘ਪਰਪਲ ਰੈਵੋਲੁਸ਼ਨ’ ਸ਼ੁਰੂ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਡਾ. ਸਿੰਘ ਨੇ ਅੱਜ ਇਸ ਮੀਟਿੰਗ ਵਿੱਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਡੋਡਾ ਅਤੇ ਰਾਮਬਨ ਵਿੱਚ ਸਮਾਨ ਜਲਵਾਯੂ ਅਤੇ ਭੂਗੋਲਿਕ ਪਰਿਸਥਿਤੀਆ ਹਨ ਇਸ ਲਈ ਜ਼ਿਲ੍ਹੇ ਦੇ ਨੌਜਵਾਨਾਂ ਲਈ ਆਮਦਨ ਦੇ ਸ੍ਰੋਤ ਵਧਾਉਣ ਲਈ ਲੈਵੇਂਡਰ ਦੀ ਖੇਤਰੀ ਰਾਮਬਨ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਡੋਡਾ ਜ਼ਿਲ੍ਹੇ ਵਿੱਚ ਬਦਰਵਾਹ, ਖਿਲਾਨੀ ਅਤੇ ਰਿਯਾਸੀ ਦੇ ਉਪਰੀ ਇਲਾਈਆਂ ਵਿੱਚ ਕੁੱਝ ਖੇਤਰਾਂ ਦਾ ਉਦਾਹਰਣ ਦਿੰਦੇ ਹੋਏ ਡਾ. ਸਿੰਘ ਨੇ ਕਿਹਾ ਕਿ ਪਰਪਲ ਰੈਵੋਲੁਸ਼ਨ ਤੋਂ 500 ਤੋ ਅਧਿਕ ਨੌਜਵਾਨਾਂ ਨੇ ਲਾਭ ਚੁੱਕਿਆ ਹੈ ਅਤੇ ਉਨ੍ਹਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋਇਆ ਹੈ।

ਅਜਿਹੀਆਂ ਕਈ ਸਫਲਤਾ ਦੀਆਂ ਕਹਾਣੀਆਂ ਦਰਮਿਆਨ ਡਾ. ਸਿੰਘ ਨੇ ਜ਼ਿਕਰ ਕੀਤਾ ਕਿ ਕੁਝ ਇੰਜੀਨਿਅਰਿੰਗ ਗ੍ਰੈਜੂਏਟ ਨੇ ਵੀ ਆਪਣੀ ਨੌਕਰੀ ਛੱਡਕੇ ਲੈਵੇਂਡਰ ਦੀ ਖੇਤੀ ਨੂੰ ਅਪਨਾਇਆ ਹੈ। ਇਹ ਇੱਕ ਆਕਰਸ਼ਕ ਅਵਸਰ ਹੈ ਜੋ ਨੌਜਵਾਨਾਂ ਨੂੰ ਕਾਫੀ ਲਾਭ ਦੇ ਰਿਹਾ ਹੈ। ਤਾਕਿ ਰਾਮਬਨ ਵਿੱਚ ਵੀ ਵਿਗਿਆਨ ਅਤੇ ਟੈਕਨੋਲੋਜੀ ਮੰਤਾਰਲੇ ਨੇ ਅਰੋਮਾ ਮਿਸ਼ਨ ਦੇ ਤਹਿਤ ਲੈਵੇਂਡਰ ਦੀ ਖੇਤੀ ਲਈ ਸਮਾਨ ਸਮਰੱਥਾ ਹੈ ਉਨ੍ਹਾਂ ਨੇ ਕਿਹਾ ਇਹ ਨਵੋਦਿਤ ਕਿਸਾਨਾਂ ਤੇ ਕ੍ਰਿਸ਼ੀ ਉਦੱਮੀਆਂ ਨੂੰ ਆਜੀਵਿਕਾ ਦੇ ਸਾਧਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਅਤੇ ਸਟਾਰਟ-ਅਪ ਇੰਡੀਆ ਅਭਿਯਾਨ ਨੂੰ ਹੁਲਾਰਾ ਦੇਵੇਗਾ ਅਤੇ ਖੇਤਰ ਵਿੱਚ ਉੱਦਮਤਾ ਦੀ ਭਾਵਨਾ ਨੂੰ ਮਜ਼ਬੂਤੀ ਦੇਵੇਗਾ।

ਡਾ. ਸਿੰਘ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਨਜਾਵਾਂ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ ਜ਼ਿਕਰ ਕੀਤਾ ਕਿ ਦਿਸ਼ਾ ਮੰਚ ਨੇ ਵੱਡੇ ਜਨਹਿਤ ਲਈ ਵੱਖ-ਵੱਖ ਵਿਕਾਸਤਮਕ ਮੁੱਦਿਆਂ ‘ਤੇ ਇੱਕ ਸਾਥ ਕੰਮ ਕਰਨ ਲਈ ਚੁਣੇ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਇੱਕ ਅਵਸਰ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਹੁਤ ਪ੍ਰਭਾਵੀ ਅਤੇ ਵਧੀਆ ਤਰ੍ਹਾਂ ਨਾਲ ਸੰਕਲਿਪਤ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਚੁੱਕਣ ਲਈ ਲਾਗੂਕਰਨ ਵਿੱਚ ਕਮਿਆਂ ਜਾਂ ਸਮੱਸਿਆਵਾਂ ਨੂੰ ਦੂਰ ਕਰਨਾ ਮਹੱਤਵਪੂਰਨ ਹੈ ਤਾਕਿ ਸਮੇਂ ‘ਤੇ ਸਮਾਧਾਨ ਕੱਢਿਆ ਜਾ ਸਕੇ ਅਤੇ ਪ੍ਰੋਜੈਕਟ ਨਿਰਧਾਰਿਤ ਸਮੇਂ ਸੀਮਾ ਨੂੰ ਪ੍ਰਾਪਤ ਕਰ ਸਕੇ।

ਰਾਮਬਨ ਜ਼ਿਲ੍ਹੇ ਦੀ ਵੱਖ-ਵੱਖ ਦੁਰਗਮ ਪੰਚਾਇਤਾਂ ਅਤੇ ਬਲਾਕ ਦੇ ਪੰਚਾਇਤੀ ਰਾਜ ਸੰਸਥਾਨ (ਪੀਆਰਆਈ) ਮੈਬਰਾਂ ਅਤੇ ਪ੍ਰਤੀਨਿਧੀਆਂ ਦੇ ਵੱਖ-ਵੱਖ ਸੁਝਾਆਂ ਨੂੰ ਸੁਣਦੇ ਹੋਏ ਡਾ. ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੀ ਭੂਗੋਲਿਕ ਪਰਿਸਥਿਤੀ ਇੰਨੀ ਵਿਕਟ ਅਤੇ ਦੁਰਗਮ ਹਨ ਕਿ ਇੱਥੇ ਆਖਿਰੀ ਆਦਮੀ ਤੱਕ ਪਹੁੰਚਣੇ ਦਾ ਕੰਮ ਬਹੁਤ ਕਠਿਨ ਅਤੇ ਚੁਣੌਤੀਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਚਣੌਤੀ ਦਾ ਸਾਹਮਣਾ ਕਰਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਪੀਐੱਮਜੀਐੱਸਵਾਈ ਅਤੇ ਮਗਨਰੇਗਾ ਜਿਹੀਆਂ ਯੋਜਨਾਵਾਂ ਦਾ ਲਾਭ ਰਾਮਬਨ ਅਤੇ ਜੰਮੂ-ਕਸ਼ਮੀਰ ਦੇ ਹੋਰ ਦੁਰਗਮ ਖੇਤਰਾਂ ਦੀ ਦੂਰ ਦੀਆਂ ਪੰਚਾਇਤਾਂ ਅਤੇ ਬਲਾਕਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਡਾ. ਸਿੰਘ ਨੇ ਪੀਐੱਮ ਕਿਸਾਨ ਨਿਧੀ, ਗ੍ਰਾਮੀਣ ਵਿਕਾਸ ਖੇਤਰ ਦੀਆਂ ਯੋਜਨਾਵਾਂ ਵਿੱਚ ਵਧੀਆ ਪ੍ਰਦਰਸ਼ਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀਆਰਆਈ ਮੈਂਬਰਾਂ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਪੀਆਰਆਈ ਮੈਂਬਰਾਂ ਦੇ ਨਾਲ ਤਾਲਮੇਲ ਕੰਮ ਕਰਨ ਅਤੇ ਬਿਹਤਰ ਤਾਲਮੇਲ ਲਈ ਐੱਮਓਪੀ ਬਣਾਉਣ ਦਾ ਸੱਦਾ ਦਿੱਤਾ ਤਾਕਿ ਸਮਾਵੇਸ਼ੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

<><><><><>


ਐੱਸਐੱਨਸੀ/ਆਰਆਰ
 


(Release ID: 1800156) Visitor Counter : 170