ਇਸਪਾਤ ਮੰਤਰਾਲਾ
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸ਼ਾਦ ਸਿੰਘ ਨੇ ਕੇਆਈਓਸੀਐੱਲ ਦੇ ਕੋਕ ਓਵਨ ਪਲਾਂਟ ਦੀ ਨੀਂਹ ਪੱਧਰ ਰੱਖਿਆ
Posted On:
20 FEB 2022 4:53PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸ਼ਾਦ ਸਿੰਘ ਨੇ ਅੱਜ ਕ੍ਰਦ੍ਰੇਮੁਖ ਆਇਰਨ ਅਤੇ ਕੰਪਨੀ ਲਿਮਿਟਿਡ (ਕੇਆਈਓਸੀਐੱਲ), ਪਨਮਬੁਰ, ਮੈਂਗਲੌਰ ਦੇ ਕੋਕ ਓਵਨ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਬਲਾਸਟ ਫਰਨੇਸ ਯੂਨਿਟ ਦਾ ਦੌਰਾ ਕੀਤਾ।
ਇਸ ਪ੍ਰਸਤਾਵਿਤ ਪ੍ਰੋਜੈਕਟ ਦਾ ਉਦੇਸ਼ 836.90 ਕਰੋੜ ਰੁਪਏ ਦਾ ਪੂੰਜੀਗਤ ਖਰਚ ਨਾਲ ਬਲਾਸਟ ਫਰਨੇਸ ਯੂਨਿਟ ਵਿੱਚ ਫਾਰਵਰਡ ਇੰਟੀਗ੍ਰੇਸ਼ਨ ਪ੍ਰੋਜੈਕਟਾਂ ਦੇ ਤਹਿਤ 2.0 ਐੱਲਟੀਪੀਏ ਡਕਟਾਇਲ ਆਇਰਨ ਸਪਨ ਪਾਇਪ ਪਲਾਂਟ ਅਤੇ ਬੈਕਵਰਡ ਇੰਟੀਗ੍ਰੇਸ਼ਨ ਪ੍ਰੋਜੈਕਟਾਂ ਦੇ ਤਹਿਤ 1.80 ਐੱਲਟੀਪੀਏ ਕੋਕ ਓਵਨ ਪਲਾਂਟ ਦੀ ਸਥਾਪਨਾ ਕਰਨਾ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਵਿੱਚ ਮੁੱਖ ਤਕਨੀਕੀ ਪੈਕੇਜ ਸਪਲਾਈਕਰਤਾ ਸੰਬੰਧੀ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ 24 ਮਹੀਨੇ ਦਾ ਸਮੇਂ ਲੱਗੇਗਾ।
ਕੇਆਈਓਸੀਐੱਲ ਦੇ ਸੀਐੱਮਡੀ ਸ਼੍ਰੀ ਟੀ ਸਮੀਨਾਥਨ ਨੇ ਕਿਹਾ ਕਿ ਇਸਪਾਤ ਮੰਤਰਾਲੇ ਦੇ ਉਪਯੁਕਤ ਸੁਰੱਖਿਆ ਅਤੇ ਸਹਾਇਤਾ ਨਾਲ ਇਹ ਮਿਨੀ ਰਤਨ ਕੇਂਦਰੀ ਜਨਤਕ ਖੇਤਰ ਦਾ ਉਪਕ੍ਰਮ (ਸੀਪੀਐੱਸਯੂ) ਦੇਸ਼ ਦੇ ਮਾਈਨਿੰਗ ਅਤੇ ਪੇਲੇਟਾਈਜੇਸ਼ਨ ਉਦਯੋਗ ਵਿੱਚ ਆਪਣੀ ਮੂਲ ਯੋਗਤਾ ਦਾ ਪ੍ਰਦਰਸ਼ਨ ਕਰਕੇ ਆਪਣੀ ਪੁਰਾਣੀ ਚਮਕ ਅਤੇ ਗੌਰਵ ਨੂੰ ਵਾਪਸ ਪਾਉਣ ਲਈ ਤਿਆਰ ਹੈ।
ਇਸ ਮੌਕੇ ‘ਤੇ ਸ਼੍ਰੀ ਟੀ. ਸ਼੍ਰੀਨਿਵਾਸ , ਸੰਯੁਕਤ ਸਕੱਤਰ, ਇਸਪਾਤ ਮੰਤਰਾਲੇ, ਸ਼੍ਰੀ ਟੀ ਸਮੀਨਾਥਨ, ਸੀਐੱਮਡੀ, ਸ਼੍ਰੀ ਐੱਸ.ਕੇ. ਗੋਰਾਈ, ਡਾਇਰੈਕਟਰ (ਵਿੱਤ), ਸ਼੍ਰੀ ਕੇ.ਵੀ. ਭਾਸਕਰ ਰੈੱਡੀ, ਡਾਇਰੈਕਟਰ (ਉਤਪਾਦਨ ਅਤੇ ਪ੍ਰੋਜੈਕਟਾਂ) ਅਤੇ ਕੇਆਈਓਸੀਐੱਲ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕੇਂਦਰੀ ਇਸਪਾਤ ਮੰਤਰੀ ਕੱਲ੍ਹ ਕੰਪਨੀ ਦੁਆਰਾ ਚਲਾਏ ਜਾ ਰਹੇ ਰੁੱਖ ਲਗਾਉਣਾ ਕਾਰਜ ਦੇ ਲਈ ਕ੍ਰਦ੍ਰੇਮੁਖ ਸੁਵਿਧਾ ਕੇਂਦਰ, ਲਕਯਾ ਡੈਮ ਦਾ ਦੌਰਾ ਕਰਨਗੇ।
****
ਐੱਮਵੀ/ਏਕੇਐੱਨ/ਐੱਸਕੇ
(Release ID: 1800155)
Visitor Counter : 189