ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲਾ ਕੇਂਦਰੀ ਬਜਟ 2022 ਦੇ ਐਲਾਨਾਂ ਨੂੰ ਲਾਗੂ ਕਰਨ 'ਤੇ ਵਿਚਾਰ-ਚਰਚਾ ਵੈਬੀਨਾਰ ਦਾ ਆਯੋਜਨ ਕਰੇਗਾ
ਪ੍ਰਧਾਨ ਮੰਤਰੀ ਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ
प्रविष्टि तिथि:
20 FEB 2022 10:59AM by PIB Chandigarh
ਬਜਟ ਐਲਾਨਾਂ ਨੂੰ ਕੁਸ਼ਲ ਅਤੇ ਤੇਜ਼ੀ ਨਾਲ ਲਾਗੂ ਕਰਨ ਦੀ ਸੁਵਿਧਾ ਲਈ, ਭਾਰਤ ਸਰਕਾਰ ਵੱਖ-ਵੱਖ ਪ੍ਰਮੁੱਖ ਖੇਤਰਾਂ ਵਿੱਚ ਵੈਬੀਨਾਰਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਹੀ ਹੈ। ਇਸ ਦਾ ਉਦੇਸ਼ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ, ਅਕਾਦਮਿਕ ਅਤੇ ਉਦਯੋਗ ਦੇ ਮਾਹਿਰਾਂ ਨਾਲ ਵਿਚਾਰ ਕਰਨਾ ਅਤੇ ਵੱਖ-ਵੱਖ ਖੇਤਰਾਂ ਦੇ ਅਧੀਨ ਵੱਖ-ਵੱਖ ਮੁੱਦਿਆਂ ਨੂੰ ਲਾਗੂ ਕਰਨ ਲਈ ਸਭ ਤੋਂ ਵਧੀਆ ਢੰਗ ਨਾਲ ਅੱਗੇ ਵਧਣ ਲਈ ਰਣਨੀਤੀਆਂ ਦੀ ਪਹਿਚਾਣ ਕਰਨਾ ਹੈ।
ਇਸ ਲੜੀ ਦੇ ਹਿੱਸੇ ਵਜੋਂ, ਭਾਰਤ ਸਰਕਾਰ ਦਾ ਸਿੱਖਿਆ ਮੰਤਰਾਲਾ 21 ਫਰਵਰੀ ਨੂੰ ਸਿੱਖਿਆ ਅਤੇ ਹੁਨਰ ਖੇਤਰ 'ਤੇ ਇੱਕ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਵੈਬੀਨਾਰ ਵਿੱਚ ਪ੍ਰਸੰਗਿਕਤਾ ਦੇ ਵੱਖ-ਵੱਖ ਵਿਸ਼ਿਆਂ 'ਤੇ ਸੈਸ਼ਨ ਹੋਣਗੇ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਅਧਿਕਾਰੀਆਂ, ਉਦਯੋਗ ਦੇ ਪ੍ਰਤੀਨਿਧਾਂ, ਹੁਨਰ ਵਿਕਾਸ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ, ਵਿਦਿਆਰਥੀਆਂ ਅਤੇ ਹੋਰ ਮਾਹਿਰ ਭਾਗ ਲੈਣਗੇ।
ਵੈਬੀਨਾਰ ਦੇ ਵਿਸ਼ੇ ਹਨ:
1. ਡਿਜੀਟਲ ਯੂਨੀਵਰਸਿਟੀ: ਵਿਸ਼ਵ ਪੱਧਰੀ ਉੱਚ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ
2. ਡਿਜੀਟਲ ਟੀਚਰ: ਸਮਾਵੇਸ਼, ਬਿਹਤਰ ਸਿੱਖਣ ਦੇ ਨਤੀਜਿਆਂ ਅਤੇ ਹੁਨਰ ਲਈ ਗੁਣਵੱਤਾ ਵਾਲੀ ਈ-ਸਮੱਗਰੀ ਅਤੇ ਵਰਚੁਅਲ ਲੈਬਾਂ ਬਣਾਉਣਾ
3. ਇੰਕ ਕਲਾਸ ਇੱਕ ਚੈਨਲ ਦੀ ਪਹੁੰਚ ਨੂੰ ਵਿਸਤ੍ਰਿਤ ਕਰਨਾ: ਗੁਣਵੱਤਾ ਡਿਜੀਟਲ ਸਿੱਖਿਆ ਨੂੰ ਦੂਰ-ਦਰਾਜ ਦੇ ਖੇਤਰਾਂ ਤੱਕ ਪਹੁੰਚਾਉਣਾ
4. ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ ਵਿੱਚ ਭਾਰਤ ਦਾ ਵਿਸ਼ੇਸ਼ ਗਿਆਨ
5. ਮਜ਼ਬੂਤ ਉਦਯੋਗ-ਹੁਨਰ ਸੰਪਰਕ ਨੂੰ ਉਤਸ਼ਾਹਿਤ ਕਰਨਾ
6. ਗਿਫਟ ਸਿਟੀ ਵਿੱਚ ਵਿਦਿਅਕ ਸੰਸਥਾਵਾਂ ਦਾ ਵਿਕਾਸ ਕਰਨਾ
7. ਏਵੀਜੀਸੀ ਵਿੱਚ ਉਦਯੋਗ-ਹੁਨਰ ਭਾਗੀਦਾਰੀ ਨੂੰ ਮਜ਼ਬੂਤ ਕਰਨਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਸ਼ਿਆਂ ਤਹਿਤ ਸੱਤ ਸਮਾਨਾਂਤਰ ਸੈਸ਼ਨ ਆਯੋਜਿਤ ਕੀਤੇ ਜਾਣਗੇ। ਹਿੱਸਾ ਲੈਣ ਵਾਲੀਆਂ ਟੀਮਾਂ ਦੁਆਰਾ ਐਕਸ਼ਨ ਪੁਆਇੰਟ, ਵਿਆਪਕ ਰਣਨੀਤੀਆਂ ਅਤੇ ਸਿੱਖਿਆ ਦੀ ਸੌਖ ਦੇ ਸਿਧਾਂਤਾਂ ਦੇ ਅਨੁਸਾਰ ਲਾਗੂ ਕਰਨ ਲਈ ਸਮਾਂ-ਸੀਮਾਵਾਂ ਅਤੇ ਰੋਜ਼ਗਾਰ ਦੇ ਮੌਕਿਆਂ ਦੀ ਵਰਤੋਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
************
ਐੱਮਜੇਪੀਐੱਸ/ਏਕੇ
(रिलीज़ आईडी: 1799962)
आगंतुक पटल : 130