ਸੱਭਿਆਚਾਰ ਮੰਤਰਾਲਾ
azadi ka amrit mahotsav

ਸਭ ਤੋਂ ਵੱਡਾ ਕਬਾਇਲੀ ਮੇਲਾ ਮੇਦਾਰਾਮ ਜਤਾਰਾ ਪਰੰਪਰਾਗਤ ਉਤਸ਼ਾਹ ਅਤੇ ਜੋਸ਼ ਦੇ ਨਾਲ ਮਨਾਇਆ ਗਿਆ


ਅਸੀਂ ਕਬਾਇਲੀ ਸਮੁਦਾਇ ਦੇ ਯੋਗਦਾਨ, ਜਿਨ੍ਹਾਂ ਨੂੰ ਸਾਲਾਂ ਤੋਂ ਭੁਲਾ ਦਿੱਤਾ ਗਿਆ ਹੈ, ਨੂੰ ਸਵੀਕਾਰ ਕਰਨ, ਯੋਗ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ 705 ਕਬਾਇਲੀ ਸਮੁਦਾਇਆਂ, ਜੋ ਸਾਡੀ ਜਨਸੰਖਿਆ ਤੋਂ ਲਗਭਗ 10 ਫੀਸਦੀ ਹੈ, ਦੀ ਵਿਰਾਸਤ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸਹੀ ਪਹਿਚਾਣ ਦਿਵਾਉਣ ਦੇ ਲਈ ਵੀ ਪ੍ਰਤੀਬੱਧ ਹੈ: ਸ੍ਰੀ ਜੀ ਕਿਸ਼ਨ ਰੈੱਡੀ

Posted On: 20 FEB 2022 2:02PM by PIB Chandigarh

ਦੇਸ਼ ਦਾ ਸਭ ਤੋਂ ਵੱਡਾ ਚਾਰ ਦਿਨਾਂ ਦਾ ਕਬਾਇਲੀ ਮੇਲਾ ਸਮਾਕਾ ਸਰਲੰਮਾ ਜਤਾਰਾ ਰਵਾਇਤੀ ਉਤਸ਼ਾਹ ਅਤੇ ਜੋਸ਼ ਦੇ ਨਾਲ ਮਨਾਏ ਜਾਣ ਤੋਂ ਬਾਅਦ ਕੱਲ੍ਹ ਸੰਪੂਰਨ ਹੋ ਗਿਆ। ਇਸ ਨੂੰ ਕਬਾਇਲੀ ਸਮੁਦਾਇਆਂ ਦੇ ਸਭ ਤੋਂ ਵੱਡੇ ਮੇਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਸਾਲ ਇਹ ਇਤਿਹਾਸਿਕ ਤਿਉਹਾਰ 16, ਫਰਵਰੀ 2022 ਨੂੰ ਹਜ਼ਾਰਾਂ ਭਗਤਾਂ ਦੀ ਭਾਗੀਦਾਰੀ ਦੇ ਨਾਲ ਤੇਲੰਗਾਨਾ ਦੇ ਮੁਲੂਗੂ ਜ਼ਿਲ੍ਹੇ ਦੇ ਮੇਦਾਰਾਮ ਪਿੰਡ ਵਿੱਚ ਇਤਿਹਾਸਿਕ ਉਤਸਵ ਸ਼ੁਰੂ ਹੋਇਆ। ਸਦੀਆਂ ਪੁਰਾਣੀ ਪਰੰਪਰਾ ਦੇ ਅਨੁਸਾਰ, ਕਬਾਇਲੀ ਪੁਜਾਰੀਆਂ ਨੇ ਚਿਲਕਾਲਗੱਟਾ ਜੰਗਲ ਅਤੇ ਮੇਦਾਰਾਮ ਪਿੰਡ ਵਿੱਚ ਵਿਸ਼ੇਸ਼ ਪੂਜਾ ਕੀਤੀ। ਭਗਤ ਕਬਾਇਲੀ ਦੇਵਤਾਵਾਂ ਦੀ ਪੂਜਾ ਕਰਦੇ ਹੋਏ ਸੜਕ ਦੀ ਪਰਕਰਮਾ ਕਰਦੇ ਰਹੇ ਅਤੇ ਦੇਵੀ-ਦੇਵਤਾਵਾਂ ਨੂੰ ਗੁੜ ਚੜ੍ਹਾਉਣ ਦੇ ਲਈ ਨੰਗੇ ਪੈਰ ਚਲਦੇ ਰਹੇ।

ਕੇਂਦਰੀ ਸੱਭਿਆਚਾਰਕ, ਟੂਰਿਜ਼ਮ ਅਤੇ ਪੂਰਬ-ਉੱਤਰ ਖੇਤਰ ਵਿਕਾਸ (ਡੋਨਰ) ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਜਾਰੀ ਸਮਾਕਾ-ਸਰਲੰਮਾ ਮੇਦਾਰਾਮ ਜਤਾਰਾ ਦਾ ਦੌਰਾ ਕੀਤਾ ਅਤੇ ਦੇਵੀ ਸਮੱਕਾ ਅਤੇ ਸਰਲੰਮਾ ਦੀ ਪੂਜਾ ਕੀਤੀ। ਕੇਂਦਰੀ ਮੰਤਰੀ ਦੇ ਨਾਲ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਵੀ ਸੀ।

 

ਆਪਣੀ ਯਾਤਰਾ ਦੌਰਾਨ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਪਰੰਪਰਾ ਦੇ ਅਨੁਸਾਰ, ਆਪਣੇ ਵਜ਼ਨ ਦੇ ਬਰਾਬਰ ਗੁੜ, ਜਿਸਨੂੰ ਲੋਕ ਪ੍ਰਸਿੱਧ ਰੂਪ ਨਾਲ ‘ਬੰਗਾਰਾਮ’ (ਸੋਨਾ) ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਦੀ ਭੇਟ ਚੜਾਈ। ਉਨ੍ਹਾਂ ਨੇ ਕਿਹਾ, “ਮੈਂ ਭਾਰਤ ਦੇ ਲੋਕਾਂ ਦੇ ਲਈ ਸਮੱਕਾ ਅਤੇ ਸਰਲੰਮਾ ਅੰਮਾਂਵਾਰੁਲ ਦਾ ਅਸ਼ੀਰਵਾਦ ਚਾਹੁੰਦਾ ਹਾਂ। ਇਹ ਤਿਉਹਾਰ ਅਤੇ ਭਗਤਾਂ ਦੀ ਮੰਡਲੀ ਭਾਰਤ ਦੇ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਲੋਕਾਚਾਰ ਦਾ ਉਦਾਹਰਣ ਹੈ। ਸਮੱਕਾ ਅਤੇ ਸਰੱਕਾ ਦਾ ਜੀਵਨ ਅਤੇ ਇਨਸਾਫ਼ ਤੇ ਅੱਤਿਆਚਾਰ ਦੇ ਵਿਰੁੱਧ ਉਨ੍ਹਾਂ ਦੀ ਲੜਾਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਹ ਅਨੂਕਰਣ ਯੋਗ ਹੈ।

 

ਕੇਂਦਰੀ ਮੰਤਰੀ ਨੇ ਕਿਹਾ, “ਸਮੱਕਾ ਸਰਲੰਮਾ ਮੇਦਾਰਾਮ ਜਤਾਰਾ ਵਿਸ਼ਵ ਦੇ ਸਭ ਤੋਂ ਵੱਡੇ ਕਬਾਇਲੀ ਤਿਉਹਾਰਾਂ ਵਿੱਚੋਂ ਇੱਕ ਹੈ ਅਤੇ ਸਰਕਾਰ ਇਸਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਟੂਰਿਜ਼ਮ ਮੰਤਰਾਲੇ ਦੇ ਮਾਧਿਅਮ ਨਾਲ ਕੁੱਲ 2.5 ਕਰੋੜ ਰੁਪਏ ਜਾਰੀ ਕੀਤੇ। 2014 ਤੋਂ ਬਾਅਦ ਤੋਂ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਅਤਿਥੀ ਯੋਜਨਾ ਸਮੇਤ ਘਰੇਲੂ ਪ੍ਰਚਾਰ ਅਤੇ ਪ੍ਰਚਾਰ ਦੇ ਤਹਿਤ ਤੇਲੰਗਾਨਾ ਰਾਜ ਵਿੱਚ ਕਈ ਤਿਉਹਾਰਾਂ ਨੂੰ ਮਨਾਉਣ ਦੇ ਲਈ 2.45 ਕਰੋੜ ਜਾਰੀ ਕੀਤੇ ਹਨ।

 

 

ਕੇਂਦਰੀ ਮੰਤਰੀ ਨੇ ਕਿਹਾ, “ਮੇਦਾਰਾਮ ਜਤਾਰਾ ਕਬਾਇਲੀ ਸੱਭਿਆਚਾਰ ਅਤੇ ਪਰੰਪਰਾ ਦਾ ਪ੍ਰਤੀਕ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ, ਟੂਰਿਜ਼ਮ ਮੰਤਰਾਲੇ ਨੇ ਮੁਲੂਗੂ, ਲਕਨਾਵਰਮ, ਮੇਦਾਵਰਮ, ਤੜਵਾਈ,ਮਲੂਰ ਅਤੇ ਬੋਗਾਥਾ ਝਰਨਿਆਂ ਦੇ ਕਬਾਇਲੀ ਸਰਕਟ ਨੂੰ ਵਿਕਸਤ ਕਰਨ ਦੇ ਲਈ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਮੇਦਾਰਾਮ ਵਿੱਚ ਇੱਕ ਅਤਿਥੀ ਗ੍ਰਹਿ ਦਾ ਨਿਰਮਾਣ ਕੀਤਾ। ਭਾਰਤ ਸਰਕਾਰ ਦਾ ਤੇਲੰਗਾਨਾ ਵਿੱਚੋਂ ਕਬਾਇਲੀ ਸਰਕਟ ਦੇ ਲਈ ਲਗਭਗ 80 ਕਰੋੜ ਰੁਪਏ ਮਨਜ਼ੂਰ ਕੀਤੇ ਅਤੇ ਇਸ ਵਿੱਚੋਂ ਟੂਰਿਸਟ ਸੁਵਿਧਾ ਕੇਂਦਰਾ, ਐਂਫੀਥੀਏਟਰ, ਪਬਲਿਕ ਸੁਵਿਧਾਵਾਂ, ਕੌਟੇਜ, ਟੈਂਟ ਆਵਾਸ, ਗਜੇਬੋ, ਬੈਠਣ ਲਈ ਬੈਂਚ, ਠੋਸ ਕੂੜਾ ਪ੍ਰਬੰਧਨ ਢਾਂਚਾ, ਸੂਰਜੀ ਲਾਈਟਾਂ, ਮੇਦਾਰਾਮ ਵਿੱਚ ਲੈਂਡਸਕੇਪ ਨਿਰਮਾਣ ਅਤੇ ਪੀਣ ਦੇ ਪਾਣੀ ਦੇ ਫੁਆਰੇ ਦਾ ਨਿਰਮਾਣ ਸ਼ਾਮਲ ਹੈ। ਮੁਲੂਗੂ ਵਿੱਚੋਂ 45 ਕਰੋੜ ਰੁਪਏ ਦੀ ਲਾਗਤ ਨਾਲ ਕਬਾਇਲੀ ਯੂਨੀਵਰਸਿਟੀ ਦਾ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।”

 

ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ, “ਅਸੀਂ ਕਬਾਇਲੀ ਸਮੁਦਾਇ ਦੇ ਯੋਗਦਾਨ ਨੂੰ ਸਵੀਕਾਰ ਕਰਨ, ਜਿਨ੍ਹਾਂ ਨੂੰ ਸਾਲਾਂ ਤੋਂ ਭੁਲਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਯੋਗ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ 705 ਕਬਾਇਲੀ ਸਮੁਦਾਇਆਂ, ਜੋ ਸਾਡੀ ਜਨਸੰਖਿਆ ਦੇ ਲਗਭਗ 10 ਫੀਸਦੀ ਹੈ, ਦੀ ਵਿਰਾਸਤ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸਹੀ ਪਹਿਚਾਣ ਦਿਲਾਉਣ ਦੇ ਲਈ ਵੀ ਪ੍ਰਤੀਬੱਧ ਹੈ।”

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, “ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਭਾਰਤ ਸਰਕਾਰ ਪ੍ਰਗਤੀਸ਼ੀਲ ਭਾਰਤ ਅਤੇ ਇਸ ਦੇ ਲੋਕਾਂ, ਸੱਭਿਆਚਾਰਾਂ ਅਤੇ ਉਪਲਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਦੇ ਸਮਾਰੋਹ ਦੇ 75 ਸਾਲ ਦੀ ਯਾਦ ਕਰ ਰਹੀ ਹੈ।” ਹਾਲ ਹੀ ਵਿੱਚ, ਅਸੀਂ ਮਹਾਨ ਆਦਿਵਾਸੀ ਸੁਤੰਤਰਤਾ ਸੈਨਾਨੀ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦੇ ਮੌਕੇ ’ਤੇ ਜਨਜਾਤੀਯ ਗੌਰਵ ਦਿਵਸ ਮਨਾਇਆ। ਕੋਮਾਰਾਮਾ ਭੀਮ, ਰਾਮਜੀ ਗੌਂਡ ਅਤੇ ਅਲੂਰੀ ਸੀਤਾਰਾਮ ਰਾਜੁ ਜਿਹੇ ਆਦਿਵਾਸੀ ਸੁਤੰਤਰਤਾ ਸੈਨਾਨੀਆਂ, ਹੁਣ ਤੱਕ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕ ਰਹੇ ਹਨ, ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ ਦੇਸ਼ ਭਰ ਵਿੱਚ ਪਏ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਭਾਰਤ ਦੇ ਸੁਤੰਤਰਤਾ ਅੰਦੋਲਨ ਦੌਰਾਨ ਲਗਭਗ 85 ਵਿਦਰੋਹਾਂ ਵਿੱਚ ਹਿੱਸਾ ਲੈਣ ਵਾਲੇ ਆਦਿਵਾਸੀ ਸੁਤੰਤਰਤਾ ਸੈਲਾਨੀਆਂ ਨੂੰ ਪਚਾਨਣ ਦੇ ਲਈ ਦੇਸ਼ ਭਰ ਵਿੱਚ 10 ਕਬਾਇਲੀ ਮਿਊਜ਼ੀਅਮ ਦਾ ਨਿਰਮਾਣ ਕਰ ਰਹੇ ਹਨ। ਜਿਸ ਵਿੱਚੋਂ ਹਰੇਕ ਨੂੰ 15 ਕਰੋੜ ਰੁਪਏ ਦੀ ਪ੍ਰਤੀਬੱਧਤਾ ਦਾ ਨਾਲ ਤੇਲੰਗਾਨਾ ਵਿੱਚ ਰਾਮਜੀ ਗੋਂਡ ਕਬਾਇਲੀ ਮਿਊਜ਼ੀਅਮ ਅਤੇ ਆਂਧਰ ਪ੍ਰਦੇਸ਼ ਵਿੱਚ ਅਲੂਰੀ ਸੀਤਾਰਾਮ ਰਾਜੂ ਕਬਾਇਲੀ ਮਿਊਜ਼ੀਅਮ ਦਾ ਨਿਰਮਾਣ ਸ਼ਾਮਲ ਹੈ। ਇਹ ਸਾਡੇ ਵੀਰ ਕਬਾਇਲੀ ਜੋਧਿਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨਗੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਦਮਨਕਾਰੀ ਸ਼ਾਸਨ ਦੇ ਖ਼ਿਲਾਫ਼ ਲੜਾਈ ਲੜੀ।

 

*****

 

ਐੱਨਬੀ


(Release ID: 1799921) Visitor Counter : 173