ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੁਨੀਆ ਦੀ ਪਸੰਦੀਦਾ ਸਟਾਰਟ-ਅੱਪ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਭਰ ਰਿਹਾ ਹੈ ਮੰਤਰੀ ਭਾਰਤ ਦੇ ਪਹਿਲੇ ਟੈੱਕ ਸਟਾਰਟ-ਅੱਪ ਅਤੇ ਪੁਰਸਕਾਰ ਸਿਖਰ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ


ਸਟਾਰਟ-ਅੱਪ ਸੱਭਿਆਚਾਰ ਨੂੰ ਭਾਰਤ ਦੇ ਬੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਫੈਲਾਉਣਾ ਚਾਹੀਦਾ ਹੈ, ਕਿਉਂਕਿ ਫਿਲਹਾਲ ਇਹ ਜ਼ਿਆਦਾਤਰ ਬੰਗਲੁਰੂ, ਹੈਦਰਾਬਾਦ ਅਤੇ ਹੋਰ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਹੈ: ਡਾ. ਜਿਤੇਂਦਰ ਸਿੰਘ

Posted On: 18 FEB 2022 5:05PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰੋਸਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ (18/02/2022) ਕਿਹਾ ਕਿ ਆਪਣੀਆਂ ਵਿਸ਼ਾਲ ਅਣਕਿਆਸੀ ਸੰਭਾਵਨਾਵਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਦਾਨ ਕੀਤੇ ਗਏ ਵਪਾਰ ਅਤੇ ਰੈਗੂਲੇਟਰੀ ਵਾਤਾਵਰਣ ਵਿੱਚ ਅਸਾਨੀ ਦੀ ਵਜ੍ਹਾ ਨਾਲ ਭਾਰਤ ਦੁਨੀਆ ਦੀ ਪਸੰਦੀਦਾ ਸਟਾਰਟ-ਅੱਪ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਭਰ ਰਿਹਾ ਹੈ

ਡਾ. ਜਿਤੇਂਦਰ ਸਿੰਘ "ਇੰਡੀਆ ਫ੍ਰਸਟ ਟੈੱਕ ਸਟਾਰਟ-ਅਪ ਕਾਨਕਲੇਵ-2022" ਅਤੇ ਪੁਰਸਕਾਰ ਸਿਖਰ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨਉਨ੍ਹਾਂ ਨੇ ਕਿਹਾ ਕਿ ਸਟਾਰਟ-ਅੱਪ ਦਾ ਮਜ਼ਬੂਤ ਈਕੋਸਿਸ‍ਟਮ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ ਕਿ ਭਾਰਤ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਆਪਣੇ ਲਕਸ਼ ਨੂੰ ਹਾਸਲ ਕਰੇ

https://static.pib.gov.in/WriteReadData/userfiles/image/image0015M5P.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2016 ਵਿੱਚ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਸਟਾਰਟ-ਅੱਪ ਪਹਿਲ, ਇਸ ਦੇ ਬਾਅਦ ਸਟੈਂਡ-ਅਪ ਇੰਡੀਆ ਅਤੇ ਅਜਿਹੀ ਕਈ ਦੂਰਦਰਸ਼ੀ ਪਹਿਲ ਦੀ ਘੋਸ਼ਣਾ ਕੀਤੀ ਸੀ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਈ ਯੋਜਨਾਵਾਂ ਉੱਤੇ ਧਿਆਨ ਦੇਣ ਅਤੇ ਸਮਰਥਨ ਕਰਨ ਦੀ ਵਜ੍ਹਾ ਨਾਲ ਹੀ ਇਕੱਲੇ 2021 ਵਿੱਚ ਭਾਰਤ ਵਿੱਚ 10,000 ਸਟਾਰਟ-ਅਪ ਰਜਿਸਟ੍ਰਿਡ ਹੋਏ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹੁਣ 50,000 ਤੋਂ ਅਧਿਕ ਸਟਾਰਟ-ਅਪ ਹਨ ਜੋ ਦੇਸ਼ ਵਿੱਚ 2 ਲੱਖ ਤੋਂ ਅਧਿਕ ਨੌਕਰੀਆਂ ਦੇ ਰਹੇ ਹਨ ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2022-23 ਦਾ ਹਾਲੀਆ ਆਮ ਬਜਟ "ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਸਟਾਰਟ-ਅਪ ਪ੍ਰੋਤਸਾਹਨ ਦੇ ਨਾਲ ਭਵਿੱਖ ਦਾ ਬਜਟ" ਹੈ। ਮੰਤਰੀ ਨੇ ਕਿਹਾ ਕਿ ਡਿਜੀਟਲ ਰੁਪਏ, 75 ਜ਼ਿਲ੍ਹਿਆਂ ਵਿੱਚ ਡਿਜੀਟਲ ਬੈਂਕਿੰਗ ਇਕਾਈਆਂ, ਡਿਜੀਟਲ ਯੂਨੀਵਰਸਿਟੀ ਅਤੇ ਆਰਟੀਫਿਸ਼ੀਅਲ ਇਨਟੈਲੀਜੈਂਸ, ਪੁਲਾੜ ਟੈਕਨੋਲੋਜੀ ਅਤੇ ਡ੍ਰੋਨ ਸ਼ਕਤੀ ਨਾਲ ਜੁੜੇ ਸਟਾਰਟ-ਅੱਪ ਜਿਹੀਆਂ ਇਨੋਵੇਟਿਵ ਨਵੀਆਂ ਪਹਿਲਾਂ ਦੇ ਐਲਾਨ ਡਿਜੀਟਲ ਉੱਤੇ ਜ਼ੋਰ ਦੇਣ ਅਤੇ ਇਨੋਵੇਸ਼ਨ ਈਕੋਸਿਸ‍ਟਮ ਦੀ ਉਦਾਹਰਣ ਹਨ, ਜਿਨ੍ਹਾਂ ਨੂੰ ਸਰਕਾਰ ਹੁਲਾਰਾ ਦੇਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ 2024 ਤੱਕ ਸਟਾਰਟ-ਅੱਪਸ ਲਈ ਟੈਕਸ ਵਿੱਚ ਛੋਟ ਅਤੇ ਘਰੇਲੂ ਅਤੇ ਨਿਰਯਾਤ ਖੇਤਰਾਂ ਲਈ ਹੋਰ ਪ੍ਰੋਤਸਾਹਨਾਂ ਨਾਲ ਭਾਰਤ ਦੁਨੀਆ ਵਿੱਚ ਸਟਾਰਟ-ਅਪਸ ਵਿੱਚ ਮੋਹਰੀ ਹੋਵੇਗਾ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰਾਜ ਸੇਵਾਵਾਂ, ਸਿਹਤ ਸੇਵਾ, ਖੇਤੀਬਾੜੀ, ਵਿੱਤੀ ਸੇਵਾਵਾਂ, ਸਿੱਖਿਆ, ਖੁਦਰਾ ਅਤੇ ਲੌਜਿਸਟਿਕ ਜਿਹੇ ਖੇਤਰਾਂ ਵਿੱਚ ਟੈਕਨੋਲੋਜੀ ਸਟਾਰਟ-ਅੱਪ ਵਿੱਚ ਨਿਵੇਸ਼ ਦੇ ਮੌਕਿਆਂ ਵਿੱਚ ਵਾਧੇ ਨਾਲ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ ਅਤੇ ਭਾਰਤ ਦੀ ਅਰਥਵਿਵਸਥਾ ਵਿੱਚ ਯੋਗਦਾਨ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਡੇਅਰੀ, ਟੈਲੀਮੈਡੀਸਿਨ ਅਤੇ ਗਹਿਰੇ ਸਮੁੰਦਰੀ ਅਭਿਆਨ ਜਿਹੇ ਖੇਤਰਾਂ ਦਾ ਪੂਰੀ ਤਰ੍ਹਾਂ ਨਾਲ ਪਤਾ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਨਿਰਮਾਣ, ਉਦਯੋਗ ਅਧਾਰਿਤ ਖੋਜ ਅਤੇ ਕੁਸ਼ਲ ਕਾਰਜਬਲ ਦੇ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਰਕਾਰ ਪੂਰਾ ਸਮਰਥਨ ਦੇ ਰਹੀ ਹੈ

https://static.pib.gov.in/WriteReadData/userfiles/image/image002W7WJ.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਇਨੋਵੇਸ਼ਨ ਲਈ ਉਤਪੱਤੀ ਸਥਲ ਬਣਦਾ ਜਾ ਰਿਹਾ ਹੈ ਅਤੇ ਭਵਿੱਖ ਦੇ ਰੁਝਾਨ ਸਟਾਰਟ-ਅੱਪ ਜਿਹੇ ਬਲਾਕਚੇਨ, ਇੰਟਰਨੇਟ ਆਵ੍ ਥਿੰਗਸ (ਆਈਓਟੀ), ਆਰਟੀਫਿਸ਼ੀਅਲ ਇਨਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਜਿਹੀ ਤਕਨੀਕ ਰੁਕਾਵਟਾਂ ਨੂੰ ਖਤਮ ਕਰਦੀ ਹੈ ਅਤੇ ਇਨੋਵੇਸ਼ਨ ਦੇ ਮੌਕੇ ਦਿਖਾਉਂਦੀ ਹੈ

ਮੰਤਰੀ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਟਾਰਟਅੱਪ ਸੱਭਿਆਚਾਰ ਨੂੰ ਭਾਰਤ ਦੇ ਬੀ ਸ਼੍ਰੇਣੀ ਦੇ ਸ਼ਹਿਰਾਂ ਤੱਕ ਫੈਲਾਉਣਾ ਚਾਹੀਦਾ ਹੈ, ਕਿਉਂਕਿ ਇਹ ਹੁਣ ਤੱਕ ਜ਼ਿਆਦਾਤਰ ਬੰਗਲੁਰੂ, ਹੈਦਰਾਬਾਦ ਅਤੇ ਹੋਰ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਤੱਥ ਉੱਤੇ ਸੰਤੋਸ਼ ਜਤਾਇਆ ਕਿ ਦਿੱਲੀ , ਜੈਪੁਰ , ਚੰਡੀਗੜ੍ਹ , ਚੇਨਈ ਅਤੇ ਜੋਧਪੁਰ ਜਿਹੇ ਸ਼ਹਿਰਾਂ ਵਿੱਚ ਵੀ ਆਰਥਿਕ ਅਤੇ ਸਟਾਰਟ-ਅੱਪ ਗਤੀਵਿਧੀਆਂ ਵਿੱਚ ਵਾਧਾ ਵੇਖਿਆ ਗਿਆ ਹੈ ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਆਪਣੇ ਸਾਰੇ ਨਾਗਰਿਕਾਂ ਨੂੰ ਵੇਤਨਭੋਗੀ ਨੌਕਰੀ ਨਹੀਂ ਦੇ ਸਕਦੀ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਭਾਰਤ ਸਰਕਾਰ ਇਨੋਵੇਟਰਾਂ ਨੂੰ ਮਸ਼ਵਰਾ ਦੇਣ ਅਤੇ ਸਹਿਯੋਗ ਕਰਨ ਲਈ ਇਨਕਿਊਬੇਟਰ ਦੇ ਨਾਲ - ਨਾਲ ਨਵੇਂ ਵਿਚਾਰਾਂ ਨੂੰ ਪੈਦਾ ਕਰਨ ਅਤੇ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਕੇ ਇਨੋਵੇਸ਼ਨ ਅਤੇ ਉਦੱਮਤਾ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਨੂੰ ਲੇਬਰ ਬਜ਼ਾਰ ਵਿੱਚ ਮੁਕਾਬਲਾ ਕਰਨ ਲਈ ਤਿਆਰ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਕਈ ਕੌਸ਼ਲ ਨਿਰਮਾਣ ਪ੍ਰੋਗਰਾਮਾਂ ਵਿੱਚ ਦਿਖਦੀ ਹੈ ।

"ਇੰਡੀਆ ਫਾਸਟ" ਦੀ ਧਾਰਨਾ ਉੱਤੇ ਜ਼ੋਰ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਸਹੀ ਪਰਿਸਥਿਤੀਆਂ ਨੂੰ ਦੇਖਦੇ ਹੋਏ ਖੁਦ ਨੂੰ ਇੱਕ ਫੁਰਤੀਲੀ ਟੈਕਨੋਲੋਜੀ ਅਪਣਾਉਣ ਵਾਲਾ ਅਤੇ ਵਿਕਾਸ ਕਰਨ ਵਾਲਾ ਸਾਬਿਤ ਕੀਤਾ ਹੈਭਾਰਤ ਵਿੱਚ ਉਦਯੋਗਾਂ ਵਿੱਚ ਡਿਜੀਟਲ, ਡੇਟਾ ਅਤੇ ਟੈਕਨੋਲੋਜੀ ਵਿਵਧਾਨਾਂ ਦੇ ਉੱਭਰਦੇ ਰੁਝਾਨਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਟੈਕਨੋਲੋਜੀ ਨਾਲ ਸੰਬੰਧਿਤ ਮੌਕਿਆਂ ਨੂੰ ਖੋਲ੍ਹਣ ਲਈ ਨਵੇਂ ਅਭਿਨਵ ਟੈਕਨੋਲੋਜੀ ਮਾਡਲ ਨੂੰ ਸਸ਼ਕਤ ਬਣਾ ਰਿਹਾ ਹੈ ।

https://static.pib.gov.in/WriteReadData/userfiles/image/image003I3YD.jpg

ਇਸ ਮੌਕੇ ਉੱਤੇ ਡਾ. ਜਿਤੇਂਦਰ ਸਿੰਘ ਨੇ ਸਫਲ ਸਟਾਰਟ-ਅਪ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ।

<><><><><>

ਐੱਸਐੱਨਸੀ/ਆਰਆਰ


(Release ID: 1799805) Visitor Counter : 129