ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਨੇ “ਮਿਸ਼ਨ ਜੀਵਨ ਰਕਸ਼ਾ” ਦੇ ਹਿੱਸੇ ਦੇ ਰੂਪ ਵਿੱਚ ਜਨਵਰੀ 2022 ਵਿੱਚ 42 ਲੋਕਾਂ ਦੀ ਜਾਨ ਬਚਾਈ
ਭਾਰਤੀ ਰੇਲਵੇ ਦੇ ਸੰਪਰਕ ਵਿੱਚ ਆਏ ਦੇਖਭਾਲ ਅਤੇ ਸੁਰੱਖਿਆ ਦੇ ਜ਼ਰੂਰਤਮੰਦ 1045 ਬੱਚਿਆਂ ਨੂੰ ਜਨਵਰੀ 2022 ਦੌਰਾਨ ਮੁਕਤ ਕਰਵਾਇਆ ਗਿਆ
ਮਹਿਲਾ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ “ਮੇਰੀ ਸਹੇਲੀ” ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ
Posted On:
17 FEB 2022 4:43PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ‘ਤੇ ਰੇਲਵੇ ਸੰਪੱਤੀ, ਯਾਤਰੀ ਖੇਤਰ, ਯਾਤਰੀਆਂ ਤੇ ਉਨ੍ਹਾਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਆਰਪੀਐੱਫ ਦੇ ਜਵਾਨ ਰੇਲਵੇ ਤੇ ਰੇਲ ਯਾਤਰੀਆਂ ਦੀ ਸੁਰੱਖਿਆ ਦੇ ਪ੍ਰਯੋਜਨ ਦੇ ਲਈ ਅਸਧਾਰਣ ਸੇਵਾ ਪ੍ਰਦਾਨ ਕਰਦੇ ਰਹੇ ਹਨ। ਉਹ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤਮੰਦ ਮਹਿਲਾਵਾਂ ਤੇ ਬੱਚਿਆਂ ਦੀ ਦੇਖਭਾਲ ਤੇ ਉਨ੍ਹਾਂ ਦੀ ਸੁਰੱਖਿਆ ਨਾਲ ਸੰਬੰਧਿਤ ਜ਼ਰੂਰੀ ਮਾਮਲਿਆਂ ਵਿੱਚ ਵੀ ਸਹਾਇਤਾ ਉਪਲੱਬਧ ਕਰਵਾਉਂਦੇ ਹਨ। ਬਲ ਦੇ ਜਵਾਨਾਂ ਦੀਆਂ ਵਿਭਿੰਨ ਗਤੀਵਿਧੀਆਂ, ਜਿਨ੍ਹਾਂ ਦਾ ਨਿਸ਼ਪਾਦਨ ਉਹ ਆਪਣੇ ਨਿਰਧਾਰਿਤ ਜ਼ਿੰਮੇਵਾਰੀਆਂ ਤੋਂ ਅੱਗੇ ਵੱਧਕੇ ਕਰਦੇ ਹਨ, ਮੈਂ ਉਨ੍ਹਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਲਈ ਜਨਵਰੀ 2022 ਤੋਂ ਵਿਭਿੰਨ ਨਾਮਾਂ ਦੇ ਤਹਿਤ ਕਈ ਅਪਰੇਸ਼ਨਸ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਆਰਪੀਐੱਫ ਆਪਣੀ ਜਾਨ ਦੀ ਬਾਜੀ ਲਗਾ ਕੇ ਆਪਣੀ ਨਿਰਧਾਰਿਤ ਜ਼ਿੰਮੇਵਾਰੀ ਤੋਂ ਅੱਗੇ ਵਧ ਕੇ ਵਿਭਿੰਨ ਰੇਲਵੇ ਸਟੇਸ਼ਨਾਂ ਤੇ ਰੇਲਵੇ ਖੇਤਰਾਂ ਵਿੱਚ ਦਿਨ ਰਾਤ ਚਲ ਰਹੀਆਂ ਟ੍ਰੇਨਾਂ ਦੇ ਪਹੀਆਂ ਦੇ ਹੇਠਾਂ ਆਉਣ ਦਾ ਖਤਰਾ ਉਠਾ ਕੇ ਵੀ ਲੋਕਾਂ ਦੀ ਜਾਨ ਬਚਾਉਂਦੇ ਹਨ। ਹੁਣ ਇਸ ਗਤੀਵਿਧੀ ਨੂੰ “ਮਿਸ਼ਨ ਜੀਵਨ ਰਕਸ਼ਾ” ਦੇ ਤਹਿਤ ਮਿਸ਼ਨ ਮੋਡ ਵਿੱਚ ਸ਼ੁਰੂ ਕੀਤਾ ਗਿਆ ਹੈ। ਆਰਪੀਐੱਫ ਦੇ ਜਵਾਨਾਂ ਨੇ ਜਨਵਰੀ 2022 ਦੇ ਦੌਰਾਨ ਇਸ ਮਿਸ਼ਨ ਦੇ ਤਹਿਤ 42 ਲੋਕਾਂ, 20 ਪੁਰਸ਼ਾਂ ਤੇ 22 ਮਹਿਲਾਵਾਂ ਦੀ ਜਾਨ ਬਚਾਈ।
ਆਰਪੀਐੱਫ ਨੇ ਦੇਖਭਾਲ ਅਤੇ ਸੁਰੱਖਿਆ ਦੇ ਜ਼ਰੂਰਤਮੰਦ ਬੱਚਿਆਂ ਨੂੰ, ਜੋ ਵਿਭਿੰਨ ਕਾਰਨਾਂ ਤੋਂ ਆਪਣੇ ਘਰਾਂ ਤੋਂ ਭੱਜੇ ਜਾਂ ਗੁਆਚੇ / ਆਪਣੇ ਪਰਿਵਾਰ ਤੋਂ ਅਲੱਗ ਹੋਣ, ਨੂੰ ਫਿਰ ਤੋਂ ਇੱਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੇਕਰ ਸਮੇਂ ‘ਤੇ ਉਨ੍ਹਾਂ ਨੂੰ ਬਚਾਇਆ ਨਹੀਂ ਗਿਆ ਤਾਂ ਉਨ੍ਹਾਂ ਦਾ ਸੋਸ਼ਣ ਕੀਤੇ ਜਾਣ ਜਾਂ ਉਨ੍ਹਾਂ ਦੀ ਤਸਕਰੀ ਕੀਤੇ ਜਾਣ ਦੇ ਖਤਰਾ ਰਹਿੰਦਾ ਹੈ। ਬਲ ਦੇ ਜਵਾਨਾਂ ਨੂੰ ਇਸ ਨੇਕ ਕੰਮ ਦੇ ਪ੍ਰਤੀ ਪ੍ਰੇਰਿਤ ਕੀਤਾ ਗਿਆ ਤੇ ‘ਅਪਰੇਸ਼ਨ ਨਨ੍ਹੇ ਫਰਿਸ਼ਤੇ’ ਦੇ ਕੋਡ ਨਾਮ ਦੇ ਤਹਿਤ ਇੱਕ ਅਖਿਲ ਭਾਰਤੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਦੇਖਭਾਲ ਅਤੇ ਸੁਰੱਖਿਆ ਦੇ ਜ਼ਰੂਰਤਮੰਦ 1045 ਬੱਚਿਆਂ (701 ਲੜਕੇ ਤੇ 344 ਲੜਕੀਆਂ), ਜੋ ਭਾਰਤੀ ਰੇਲ ਦੇ ਸੰਪਰਕ ਵਿੱਚ ਆਏ, ਜਨਵਰੀ 2022 ਦੌਰਾਨ ਐੱਨਜੀਓ ਦੇ ਤਾਲਮੇਲ ਦੇ ਨਾਲ ਕਾਰਵਾਈ ਕਰਦਿਆਂ ਮੁਕਤ ਕਰਵਾਏ ਗਏ। ਵਰਤਮਾਨ ਵਿੱਚ ਪੂਰੇ ਭਾਰਤੀ ਰੇਲ ਦੇ 132 ਰੇਲਵੇ ਸਟੇਸ਼ਨਾਂ ‘ਤੇ ਚਾਈਲਡ ਹੈਲਪ ਡੈਸਕ ਕਾਰਜਸ਼ੀਲ ਹਨ।
ਮਹਿਲਾ ਯਾਤਰੀਆਂ ਨੂੰ ਬਿਹਤਰ ਸੁਰੱਖਿਆ ਉਪਲੱਬਧ ਕਰਵਾਉਣ ਦੇ ਲਈ ਕੋਡ ਨਾਮ ‘ਮਹਿਲਾ ਸੁਰਕਸ਼ਾ’ ਦੇ ਤਹਿਤ ਕਈ ਨਵੀਆਂ ਪਹਿਲਾਂ ਸ਼ੁਰੂ ਕੀਤੀਆਂ ਗਈਆਂ। ਜਨਵਰੀ, 2022 ਦੇ ਦੌਰਾਨ ਮਹਿਲਾ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਆਰਪੀਐੱਫ ਨੇ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ “ਮੇਰੀ ਸਹੇਲੀ” ਟੀਮਾਂ ਤੈਨਾਤ ਕੀਤੀਆਂ ਹਨ ਜਿਸ ਨਾਲ ਕਿ ਇਕੱਲੀ ਯਾਤਰਾ ਕਰਨ ਵਾਲੀ ਤੇ ਅਪਰਾਧ ਦੇ ਪ੍ਰਤੀ ਸੰਵੇਦਨਸ਼ੀਲ ਮਹਿਲਾ ਯਾਤਰੀਆਂ ਨੂੰ ਸੁਰੱਖਿਆ ਉਪਲੱਬਧ ਕਰਵਾਈ ਜਾ ਸਕੇ। ਇਸ ਉਦੇਸ਼ ਦੇ ਲਈ ਪੂਰੇ ਦੇਸ਼ ਭਰ ਵਿੱਚ ਲਗਭਗ 13000 ਰੇਲਗੱਡੀਆਂ ਨੂੰ ਕਵਰ ਕੀਤਾ ਗਿਆ ਹੈ। ਰੋਕਥਾਮ ਸੰਬੰਧੀ ਹੋਰ ਉਪਾਵਾਂ ਵਿੱਚ ਆਰਪੀਐੱਫ ਨੇ ਉਤਪੀੜਤ ਤੇ ਛੇੜਛਾੜ ਦੇ ਮਾਮਲਿਆਂ ਵਿੱਚ 05 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਮਹਿਲਾ ਡਿੱਬੇ ਵਿੱਚ ਯਾਤਰਾ ਕਰ ਰਹੇ 2185 ਵਿਅਕਤੀਆਂ ਨੂੰ ਬੰਦੀ ਬਣਾਇਆ।
ਆਰਪੀਐੱਫ ਦੇ ਜਵਾਨ, ਵਿਸ਼ੇਸ਼ ਤੌਰ ‘ਤੇ ਮਹਿਲਾ ਆਰਪੀਐੱਫ ਜਵਾਨ ਜਾਂ ਵਰਤਮਾਨ ਵਿੱਚ ਕੁੱਲ ਸੰਖਿਆ ਦੀ ਲਗਭਗ 9 ਪ੍ਰਤੀਸ਼ਤ ਹਨ, “ਅਪਰੇਸ਼ਨ ਮਾਤ੍ਰਸ਼ਕਤੀ” ਦੇ ਤਹਿਤ ਸ਼ਿਸ਼ੂ ਜਨਮ ਵਿੱਚ ਅੱਗੇ ਵਧ ਕੇ ਗਰਭਵਤੀ ਮਹਿਲਾਵਾਂ ਦੀ ਸਹਾਇਤਾ ਕਰਦੀਆਂ ਹਨ ਜੋ ਰੇਲ ਯਾਤਰਾ ਦੌਰਾਨ ਜਣੇਪੇ ਦੀ ਪੀੜ੍ਹਾ ਤੋਂ ਗੁਜਰਦੀਆਂ ਹਨ। ਜਨਵਰੀ 2022 ਦੇ ਦੌਰਾਨ ਮਹਿਲਾ ਆਰਪੀਐੱਫ ਜਵਾਨਾਂ ਨੇ ਅਜਿਹੀ ਸੱਤ ਮਹਿਲਾਵਾਂ ਦੀ ਸਹਾਇਤਾ ਕੀਤੀ ਅਤੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਇਸ ਸੁੰਦਰ ਸੰਸਾਰ ਵਿੱਚ ਲਿਆਉਣ ਵਿੱਚ ਸਹਾਇਕ ਸਿੱਧ ਹੋਈਆਂ।
ਹਾਲਾਂਕਿ ਪੁਲਿਸਿੰਗ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਤਹਿਤ ਰਾਜ ਦਾ ਵਿਸ਼ਾ ਹੈ, ਆਰਪੀਐੱਫ “ਅਪਰੇਸ਼ਨ ਯਾਤਰੀ ਸੁਰਕਸ਼ਾ” ਦੇ ਤਹਿਤ ਯਾਤਰੀ ਅਪਰਾਧ ਦਾ ਮੁਕਾਬਲਾ ਕਰਨ ਦੇ ਖੇਤਰ ਵਿੱਚ ਰਾਜ ਪੁਲਿਸ ਦੇ ਪ੍ਰਯਤਨਾਂ ਦਾ ਪੂਰਕ ਹੈ। ਜਨਵਰੀ, 2022 ਦੇ ਦੌਰਾਨ ਆਰਪੀਐੱਫ ਨੇ ਯਾਤਰੀਆਂ ਦੇ ਖਿਲਾਫ ਅਪਰਾਧ ਦੇ 254 ਮਾਮਲਿਆਂ ਵਿੱਚ ਸ਼ਾਮਲ 300 ਤੋਂ ਵੱਧ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਸੰਬੰਧਿਤ ਜੀਆਰਪੀ/ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸੇ ਅਪਰੇਸ਼ਨ “ਯਾਤਰੀ ਸੁਰਕਸ਼ਾ” ਦੇ ਤਹਿਤ ਆਰਪੀਐੱਫ ਯਾਤਰੀਆਂ ਦੀ ਸੁਰੱਖਿਆ ਸੰਬੰਧਿਤ ਜਾਂ ਹੋਰ ਸ਼ਿਕਾਇਤਾਂ ਨੂੰ ਪ੍ਰਾਪਤ ਕਰਨ ਤੇ ਉਨ੍ਹਾਂ ਦਾ ਸਮਾਧਾਨ ਕਰਨ ਦੇ ਲਈ 24 ਘੱਟੇ ਕਾਲ (ਟੋਲ ਫ੍ਰੀ 139 ਜਾਂ ਹੋਰ ਸੋਸ਼ਲ ਮੀਡੀਆ ਫੋਰਮ ਅਰਥਾਤ ਟਵੀਟਰ, ਫੇਸਬੁਕ, ਇੰਸਟਾਗ੍ਰਾਮ ਆਦਿ) ‘ਤੇ ਉਪਲੱਬਧ ਹੈ। ਜਨਵਰੀ 2022 ਦੇ ਦੌਰਾਨ, ਟੋਲ ਫ੍ਰੀ ਹੈਲਪਲਾਈਨ ਨੰਬਰ 139 ( 24X 7) ਅਤੇ ਸੁਰੱਖਿਆ ਨਾਲ ਸੰਬੰਧਿਤ ਟਵਿੱਟਰ ‘ਤੇ ਸੰਕਟਗ੍ਰਸਤ ਯਾਤਰੀਆਂ ਤੋਂ ਪ੍ਰਾਪਤ 11230 ਤੋਂ ਵੱਧ ਕਾਲ/ਸ਼ਿਕਾਇਤਾਂ ‘ਤੇ ਤੁਰੰਤ ਧਿਆਨ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਮਾਧਾਨ ਕੀਤਾ ਗਿਆ।
ਰੇਲਵੇ ਦੇ ਮਾਧਿਅਮ ਨਾਲ ਮਾਨਵ ਤਸਕਰੀ ਦੇ ਖਤਰੇ ਨੂੰ ਰੋਕਣ ਦੇ ਲਈ, ਆਰਪੀਐੱਫ 24 ਘੰਟੇ ਹੋਰ ਹਿਤਧਾਰਕਾਂ ਦੇ ਤਾਲਮੇਲ ਦੇ ਨਾਲ ਕੰਮ ਕਰਦਾ ਰਿਹਾ ਹੈ। ਅਪਰੇਸ਼ਨ “ਆਹਟ” ਦੇ ਕੋਡ ਨਾਮ ਦੇ ਤਹਿਤ ਕਾਰਵਾਈ ਕਰਦੇ ਹੋਏ, ਆਰਪੀਐੱਫ ਨੇ ਜਨਵਰੀ 2022 ਵਿੱਚ 08 ਤਸਕਰਾਂ ਦੀ ਗਿਰਫਤਾਰੀ ਦੇ ਨਾਲ 35 ਵਿਅਕਤੀਆਂ (22 ਨਾਬਾਲਗ) ਨੂੰ ਮੁਕਤ ਕਰਵਾਇਆ ਹੈ ਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ।
ਕਈ ਬਾਰ, ਯਾਤਰੀ ਰੇਲਗੱਡੀ ‘ਤੇ ਚੜ੍ਹਣ ਜਾਂ ਸਟੇਸ਼ਨ ਛੱਡਣ ਦੀ ਜਲਦੀ ਵਿੱਚ ਆਪਣੇ ਸਾਮਾਨ ਨੂੰ ਛੱਡ ਦਿੰਦੇ ਹਨ। ਆਰਪੀਐੱਫ ਦੇ ਜਵਾਨ ਅਭਿਭਾਵਕ ਦੇ ਰੂਪ ਵਿੱਚ ਕਾਰਜ ਕਰਦੇ ਹਨ ਅਤੇ “ਅਪਰੇਸ਼ਨ ਅਮਾਨਤ” ਦੇ ਤਹਿਤ ਉਨ੍ਹਾਂ ਦੇ ਸਹੀ ਮਾਲਕਾਂ ਤੱਕ ਉਨ੍ਹਾਂ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਇਨ੍ਹਾਂ ਸਾਮਾਨਾਂ ਦੀ ਸੁਰੱਖਿਆ ਕਰਨ ਵਿੱਚ ਸਹਾਇਤਾ ਕਰਦੇ ਹਨ। ਜਨਵਰੀ 2022 ਦੌਰਾਨ ਆਰਪੀਐੱਫ ਦੇ ਜਵਾਨਾਂ ਨੇ ਇਸ ਅਪਰੇਸ਼ਨ ਦੇ ਤਹਿਤ 1552 ਯਾਤਰੀਆਂ ਨੂੰ 2.8 ਕਰੋੜ ਰੁਪਏ ਤੋਂ ਵੱਧ ਦੇ ਉਨ੍ਹਾਂ ਦੇ ਸਾਮਾਨ ਵਾਪਸ ਕਰਵਾਉਣ ਵਿੱਚ ਸਹਾਇਤਾ ਕੀਤੀ।
ਨਸ਼ੀਲੇ ਪਦਾਰਥ ਨਾ ਸਿਰਫ ਨੌਜਵਾਨਾਂ ਦੀ ਸਿਹਤ ਨੂੰ ਨਸ਼ਟ ਕਰਦੇ ਹਨ, ਬਲਿਕ ਉਹ ਅਰਥਵਿਵਸਥਾ ਤੇ ਰਾਸ਼ਟਰ ਦੇ ਕਲਿਆਣ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਆਰੀਪੀਐੱਫ ਨੂੰ 2019 ਵਿੱਚ ਐੱਨਡੀਪੀਐੱਸ ਐਕਟ ਦੇ ਤਹਿਤ ਤਲਾਸ਼ੀ ਲੈਣ, ਜ਼ਬਤ ਕਰਨ ਤੇ ਗ੍ਰਿਫਤਾਰ ਕਰਨ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਰੇਲ ਦੇ ਮਾਧਿਅਮ ਨਾਲ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਖਿਲਾਫ ਅਭਿਯਾਨ ਚਲਾਉਣ ‘ਤੇ ਪੂਰਾ ਧਿਆਨ ਦੇਣ ਦੇ ਲਈ, ਆਰਪੀਐੱਫ ਅਤੇ “ਅਪਰੇਸ਼ਨ ਨਾਰਕੋਸ” ਸ਼ੁਰੂ ਕੀਤਾ ਹੈ। ਇਸ ਅਭਿਯਾਨ ਦੇ ਤਹਿਤ ਆਰਪੀਐੱਫ ਨੇ ਜਨਵਰੀ 2022 ਦੇ ਦੌਰਾਨ 87 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ 4.57 ਕਰੋੜ ਰੁਪਏ ਦੇ ਬਰਾਬਰ ਨਸ਼ੀਲੇ ਉਤਪਾਦਾਂ ਨੂੰ ਜ਼ਬਤ ਕੀਤਾ ਹੈ। ਰੇਲਗੱਡੀਆਂ ਦੇ ਜ਼ਰੀਏ ਮਾਲ ਢੁਆਈ, ਟੈਕਸ ਚੋਰੀ ਕਰਨ ਵਾਲਿਆਂ ਤੇ ਕਾਨੂੰਨ ਤੋੜਣ ਵਾਲਿਆਂ ਦੇ ਲਈ ਇੱਕ ਪ੍ਰਮੁੱਖ ਮਾਧਿਅਮ ਬਣ ਗਿਆ ਹੈ।
ਆਰਪੀਐੱਫ ਨੇ ਤੰਬਾਕੂ ਉਤਪਾਦਾਂ, ਬੇਹਿਸਾਬੀ ਨਕਦੀ, ਅਵੈਧ ਸ਼ਰਾਬ, ਬੇਨਾਮੀ ਬੇਸ਼ਕੀਮਤੀ ਰਤਨਾਂ, ਤਸਕਰੀ ਕੀਤੀ ਗਈ ਵਸਤੂਆਂ ਆਦਿ ਨੂੰ ਅਵੈਧ ਰੂਪ ਨਾਲ ਲੈ ਜਾਣ ਦੇ ਖਿਲਾਫ “ਅਪਰੇਸ਼ਨ ਸਤਰਕ” ਨਾਮਕ ਅਲੱਗ ਤੋਂ ਇੱਕ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ 119 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ 19 ਲੱਖ ਰੁਪਏ ਦੇ ਬਰਾਬਰ ਅਵੈਧ ਤੰਬਾਕੂ ਉਤਪਾਦ, 19 ਕਰੋੜ ਰੁਪਏ ਦੇ ਬਰਾਬਰ ਦੀ ਅਵੈਧ ਸ਼ਰਾਬ, 4.90 ਕਰੋੜ ਰੁਪਏ ਦੇ ਬਰਾਬਰ ਦਾ ਬੇਨਾਮੀ ਸੋਨਾ, 11 ਲੱਖ ਰੁਪਏ ਦੇ ਬਰਾਬਰ ਦੀ ਬੇਹਿਸਾਬੀ ਚਾਂਦੀ, 2.18 ਲੱਖ ਰੁਪਏ ਦੇ ਬਰਾਬਰ ਦੇ ਹੋਰ ਤਸਕਰੀ ਕੀਤੇ ਗਏ ਸਮਾਨ ਤੇ 2.50 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ। ਪਕੜੇ ਗਏ ਵਿਅਕਤੀਆਂ ਦੇ ਨਾਲ ਜ਼ਬਤ ਬੇਹਿਸਾਬੀ/ਅਵੈਧ ਖੇਪਾਂ ਨੂੰ ਸੰਬੰਧਿਤ ਲਾਘ ਇਨਫੋਰਸਮੈਂਟ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਵਾਈਲਡਲਾਈਫ, ਪਸ਼ੂਆਂ ਦੇ ਅੰਗਾਂ ਤੇ ਵਣ ਉਤਪਾਦਾਂ ਦੀ ਤਸਕਰੀ ਕੁਦਰਤ ਦੇ ਖਿਲਾਫ ਅਪਰਾਧ ਹੈ। ਆਰਪੀਐੱਫ ਇਸ ਮੁੱਦੇ ਦੇ ਪ੍ਰਤੀ ਸਚੇਤ ਰਿਹਾ ਹੈ ਅਤੇ ਉਸ ਨੇ ਰੇਲਵੇ ਦੇ ਜ਼ਰੀਏ ਵਣ ਜੀਵ ਜੰਤੂਆਂ ਦੇ ਅਵੈਧ ਵਪਾਰ ਵਿੱਚ ਸ਼ਾਮਲ ਤਸਕਰਾਂ ਦੇ ਖਿਲਾਫ “ਅਪਰੇਸ਼ਨ ਵਾਈਲੇਪ” ਦੇ ਤਹਿਤ ਸਖਤ ਕਦਮ ਉਠਾਏ ਹਨ। ਜਨਵਰੀ, 2022 ਦੇ ਦੌਰਾਨ, ਆਰਪੀਐੱਫ ਨੇ 2 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ 11 ਮਾਮਲਿਆਂ ਦਾ ਪਤਾ ਲਗਾਇਆ ਤੇ ਦੁਰਲਭ ਕਛੁਏ, ਜੰਗਲੀ ਪੰਛੀਆਂ ਦੀ ਵਿਭਿੰਨ ਪ੍ਰਜਾਤੀਆਂ, ਲੁਪਤ ਹੋ ਰਹੀ ਗਿੱਧ ਆਦਿ ਬਰਾਮਦ ਕੀਤੇ ਤੇ ਉਨ੍ਹਾਂ ਨੂੰ ਵਣ ਵਿਭਾਗ ਨੂੰ ਸੌਂਪ ਦਿੱਤਾ।
ਆਰਪੀਐੱਫ ਰੇਲ ‘ਤੇ ਪ੍ਰਹਿਰੀ ਦੇ ਰੂਪ ਵਿੱਚ ਕਾਰਜ ਕਰਦਾ ਹੈ ਤੇ ਅਪਰੇਸ਼ਨ “ਰੇਲ ਪ੍ਰਹਿਰੀ” ਦੇ ਤਹਿਤ ਅਭਿਯਾਨ ਦੇ ਸੰਬੰਧਿਤ ਖੇਤਰ ਤੋਂ ਰਿਪੋਰਟ ਕੀਤੇ ਗਏ ਗੰਭੀਰ ਮਾਮਲਿਆਂ ਦਾ ਪਤਾ ਲਗਾਉਣ ਵਿੱਚ ਰਾਜ ਪੁਲਿਸ/ਲਾਅ ਇੰਨਫੋਰਸਮੈਂਟ ਏਜੰਸੀਜ਼ (ਐੱਲਈਏਜ਼) ਦੀ ਸਹਾਇਤਾ ਕਰਦਾ ਹੈ। ਜਨਵਰੀ 2022 ਦੇ ਦੌਰਾਨ, ਆਰਪੀਐੱਫ ਨੇ ਹੱਤਿਆ, ਦੁਸ਼ਕਰਮ, ਡਕੈਤੀ/ਲੁਟਖਸੁੱਟ, ਕਿਡਨੈਂਪਿੰਗ ਆਦਿ ਜਿਹੇ ਗੰਭੀਰ ਅਪਰਾਧ ਦੇ 7 ਮਾਮਲਿਆਂ ਦਾ ਪਤਾ ਲਗਾਉਣ ਵਿੱਚ ਪੁਲਿਸ/ਐੱਲਈਏ ਦੀ ਸਹਾਇਤਾ ਕੀਤੀ।
ਆਰਪੀਐੱਫ ਨੇ “ਅਪਰੇਸ਼ਨ ਡਿਗਨਿਟੀ” ਦੇ ਤਹਿਤ 80 ਬਾਲਗ ਪੁਰਸ਼ਾਂ ਤੇ 153 ਬਾਲਗ ਮਹਿਲਾਵਾਂ ਨੂੰ ਮੁਕਤ ਕਰਵਾਇਆ ਜੋ ਮੁਸੀਬਤ ਵਿੱਚ ਸਨ ਤੇ ਜਿਨ੍ਹਾਂ ਨੇ ਤਤਕਾਲਿਕ ਦੇਖਭਾਲ ਤੇ ਸੁਰੱਖਿਆ ਦੀ ਜ਼ਰੂਰਤ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਸੰਬੰਧਿਤ ਪਰਿਵਾਰਾਂ/ਐੱਨਜੀਓ ਨੂੰ ਸੌਂਪ ਦਿੱਤਾ ਗਿਆ। “ਅਪਰੇਸ਼ਨ ਸੇਵਾ” ਦੇ ਤਹਿਤ, ਆਰਪੀਐੱਫ ਨੇ 1000 ਤੋਂ ਵੱਧ ਬਜ਼ੁਰਗਾਂ, ਬਿਮਾਰਾਂ, ਦਿੱਵਿਯਾਂਗ ਵਿਅਕਤੀਆਂ ਦੀ ਉਨ੍ਹਾਂ ਦੀ ਯਾਤਰਾ ਦੌਰਾਨ ਵਿਭਿੰਨ ਗਤੀਵਿਧੀਆਂ ਜਿਵੇਂ ਦਵਾਈ ਦੀ ਵਿਵਸਥਾ ਕਰਨਾ, ਸ਼ਿਸ਼ੂ ਆਹਾਰ, ਵ੍ਹੀਲ ਚੇਅਰ, ਸਟ੍ਰੈਚਰ ਦੇ ਮਾਧਿਅਮ ਨਾਲ ਸਹਾਇਤਾ ਪ੍ਰਦਾਨ ਕੀਤੀ ਤੇ ਦਿੱਵਿਯਾਂਗ ਵਿਅਕਤੀਆਂ, ਬਜ਼ੁਰਗਾਂ ਨੂੰ ਆਪਣੇ ਮੋਢਿਆਂ ‘ਤੇ ਬੈਠਾ ਕੇ ਉਨ੍ਹਾਂ ਨੂੰ ਮੈਡਕੀਲ ਸਹਾਇਤਾ ਉਪਲੱਬਧ ਕਰਵਾਈ।
ਆਰਪੀਐੱਫ ਦੇ ਜਵਾਨ “ਸਿਟੀਜ਼ਨ ਇਨ ਯੂਨੀਫੋਰਮ” ਹੋਣ ਦੀ ਜ਼ਿੰਮੇਦਾਰੀ ਨੂੰ ਸਵੀਕਾਰ ਕਰਦੇ ਹਨ ਤੇ ਬਲ ਦੇ “ਯਸ਼ ਲਾਭਸਵ” ਜਾਂ “ਅਟੈਨ ਓਨਰ” ਦੇ ਲਕਸ਼ ਨੂੰ ਸਾਕਾਰ ਕਰਨ ਦੇ ਲਈ ਰਾਸ਼ਟਰ ਤੇ ਉਸ ਦੇ ਨਾਗਰਿਕਾਂ ਦੀ ਸੇਵਾ ਵਿੱਚ ਸੱਚੀ ਨਿਸ਼ਠਾ ਨਾਲ ਸੁਰੱਖਿਆ ਪ੍ਰਦਾਨ ਕਰਨਾ, ਸਹਾਇਤਾ ਕਰਨਾ ਅਤੇ ਸੇਵਾ ਕਰਨਾ ਜਾਰੀ ਰੱਖਣਗੇ।
***
ਆਰਕੇਜੇ/ਐੱਮ
(Release ID: 1799476)
Visitor Counter : 185