ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਭਾਰਤੀ ਮਾਨਕ ਬਿਊਰੋ ਨੇ ਜਲ ਜੀਵਾਂ ਲਈ ਚਾਰਾ (ਐਕਵਾ ਫੀਡ) ‘ਤੇ ਭਾਰਤੀ ਮਾਨਕ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ


ਉਦਯੋਗ ਅਤੇ ਸਰਕਾਰੀ ਮੱਛੀ ਵਿਭਾਗਾਂ ਦੇ 100 ਤੋਂ ਅਧਿਕ ਪ੍ਰਤੀਭਾਗੀਆਂ ਨੂੰ ਆਪਣੇ ਉਤਪਾਦਾਂ ‘ਤੇ ਮਾਨਕ ਚਿੰਨ੍ਹ (ਆਈਐੱਸਆਈ ਚਿੰਨ੍ਹ) ਦੇ ਉਪਯੋਗ ਨੂੰ ਲੈ ਕੇ ਬੀਆਈਐੱਸ ਤੋਂ ਪ੍ਰਮਾਣੀਕਰਣ ਲੈਣ ‘ਤੇ ਜ਼ੋਰ ਦਿੱਤਾ ਗਿਆ

Posted On: 18 FEB 2022 12:48PM by PIB Chandigarh

ਭਾਰਤੀ ਮਾਨਕ ਬਿਊਰੋ (ਬੀਆਈਐੱਸ) ਨੇ 17 ਫਰਵਰੀ, 2022 ਨੂੰ ਐਕਵਾ ਫੀਡ ‘ਤੇ ਭਾਰਤੀ ਮਾਨਕ ਵਿਸ਼ੇ ‘ਤੇ ਜਾਗਰੂਕਤਾ ਅਤੇ ਲਾਗੂਕਰਨ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵਿੱਚ ਉਦਯੋਗ ਅਤੇ ਸਰਕਾਰੀ ਮੱਛੀ ਵਿਭਾਗਾਂ ਦੇ 100 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਨਿਰਧਾਰਿਤ ਮਹੱਤਵਪੂਰਨ ਜ਼ਰੂਰਤਾਂ ‘ਤੇ ਚਾਨਣਾ ਪਾਉਂਦੇ ਹੋਏ ਮੱਛੀ ਦੇ ਚਾਰੇ ‘ਤੇ ਵਰਤਮਾਨ ਭਾਰਤੀ ਮਾਨਕਾਂ ਅਤੇ ਯੋਜਨਾਗਤ ਨਵੇਂ ਮਾਨਕਾਂ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ।

ਡ੍ਰਾਫਟ ਮਾਨਕਾਂ ਦੀ ਸਮੀਖਿਆ ਅਤੇ ਟਿੱਪਣੀ ਕਰਨ ਲਈ ਵੀ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਜੋ 15 ਮਾਰਚ 2022 ਤੱਕ ਵਿਆਪਕ ਪ੍ਰਸਾਰ ਵਿੱਚ ਹੈ। ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ‘ਤੇ ਮਾਨਕ ਚਿੰਨ੍ਹ (ਆਈਐੱਸਆਈ ਚਿੰਨ੍ਹ)  ਦੇ ਉਪਯੋਗ ਨੂੰ ਲੈ ਕੇ ਬੀਆਈਐੱਸ ਪ੍ਰਮਾਣੀਕਰਨ ਲੈਣ ਲਈ ਵੀ ਜੋਰ ਦਿੱਤਾ ਗਿਆ। ਬੀਆਈਐੱਸ ਅਨੁਰੂਪਤਾ ਮੁਲਾਂਕਣ ਯੋਜਨਾ ਤੇ ਲਾਈਸੈਂਸ ਦੇ ਐਪਲੀਕੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਬੀਆਈਐੱਸ ਨੇ ਐਕਵਾ ਫੀਡ ਲਈ ਚਾਰ ਭਾਰਤੀ ਮਾਨਕ ਪ੍ਰਕਾਸ਼ਿਤ ਕੀਤੇ ਹਨ ਜੋ ਨਿਮਨ ਸੂਚੀਬੱਧ ਹਨ:

  1. ਆਈਐੱਸ 16150 (ਭਾਗ 1) : 2014 ਮੱਛੀ ਦਾ ਚਾਰਾ – ਵਿਸ਼ੇਸ਼ਤਾ ਭਾਗ 1 ਤਾਲਾਬ ਦੀ ਵੱਡੀ ਮੱਛੀ ਦਾ ਚਾਰਾ

  2. ਆਈਐੱਸ 16150 (ਭਾਗ 2) : 2014 ਮੱਛੀ ਦਾ ਚਾਰਾ- ਵਿਸ਼ੇਸ਼ਤਾ ਭਾਗ 2 ਕੈਟਫਿਸ਼ ਦਾ ਚਾਰਾ

  3. ਆਈਐੱਸ 16150 (ਭਾਗ 3) : 2014 ਮੱਛੀ ਦਾ ਚਾਰਾ- ਵਿਸ਼ੇਸ਼ਤਾ ਭਾਗ 3 ਸਮੁੰਦਰੀ ਕੇਕੜਾ (ਝੀਂਗੇ ਵਰਗਾ) ਦਾ ਚਾਰਾ

  4. ਆਈਐੱਸ 16150 (ਭਾਗ 4) : 2014 ਮੱਛੀ ਦਾ ਚਾਰਾ- ਵਿਸ਼ੇਸ਼ਤਾ ਭਾਗ 4 ਮਿੱਠੇ ਪਾਣੀ ਵਿੱਚ ਝੀਂਗਾ ਚਾਰਾ

ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰਾਲੇ ਦੀ ਬੇਨਤੀ ‘ਤੇ ਅਸੀਂ ਨਵੀਆਂ ਪ੍ਰਜਾਤੀਆਂ ਨੂੰ ਸ਼ਾਮਿਲ ਕਰਦੇ ਹੋਏ ਐਕਵਾ ਫੀਡ ਲਈ ਨਵੇਂ ਭਾਰਤੀ ਮਾਨਕ  ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹਾਂ।

  1. ਪੰਗੇਸੀਅਸ  ਮੱਛੀ ਲਈ ਮੱਛੀ ਦਾ ਚਾਰਾ

  2. ਸਰਵਾਹਾਰੀ ਮੱਛੀ ਲਈ ਮੱਛੀ ਦਾ ਚਾਰਾ

  3. ਮਾਸਾਹਾਰੀ ਮੱਛੀਆਂ ਲਈ ਮੱਛੀ ਦਾ ਚਾਰਾ

  4. ਮੱਛੀ ਦੇ ਪਾਲੀਕਲਚਰ ਲਈ ਮੱਛੀ ਦਾ ਚਾਰਾ

ਦੇਸ਼ ਵਿੱਚ ਜਲ ਕ੍ਰਿਸ਼ੀ ਤੇਜ਼ੀ ਨਾਲ ਪ੍ਰਗਤੀ ਕਰ ਰਹੀ ਹੈ ਅਤੇ ਇਸ ਵਜ੍ਹਾ ਨਾਲ ਇਸ ਖੇਤਰ ਵਿੱਚ ਸਰਕਾਰਾਂ ਦੁਆਰਾ ਨਵੀਆਂ ਪਹਿਲ/ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਮਾਨਕਾਂ ਦੇ ਲਾਗੂਕਰਨ ਤੋਂ ਐਕਵਾ ਫੀਡ ਦੀ ਸਰਵਉੱਤਮ ਗੁਣਵੱਤਾ ਸੁਨਿਸ਼ਚਿਤ ਹੋਵੇਗੀ ਅਤੇ ਇਸ ਵਿੱਚ ਐਕਬਕਲਚਰ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਐਕਵਾ ਫੀਡ ਦੀ ਵਧੀ ਹੋਈ ਗੁਣਵੱਤਾ ਅਤੇ ਸੁਰੱਖਿਆ ਨਾਲ ਨਿਰਮਾਤਾਵਾਂ ਨੂੰ ਬਿਹਤਰ ਕੀਮਤ ਮਿਲੇਗੀ ਅਤੇ ਉਪਭੋਗਤਾਵਾਂ ਨੂੰ ਈਕੋਸਿਸਟਮ ਦੇ ਸਮੁੱਚੇ ਤੌਰ ‘ਤੇ ਸਿਹਤ ਨੂੰ ਵਧਾਉਣ ਵਾਲੇ ਸੁਰੱਖਿਅਤ ਉਤਪਾਦ ਪ੍ਰਾਪਤ ਹੋ ਸਕਣਗੇ। ਮਾਨਕਾਂ ਦਾ ਉਪਯੋਗ ਦੇਸ਼ ਵਿੱਚ ਆਯਾਤ ਕੀਤੇ ਜਾ ਰਹੇ ਮੱਛੀ ਦੇ ਚਾਰੇ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

*******

ਡੀਜੀਐੱਨ/ਏਐੱਮ/ਐੱਨਐੱਸ



(Release ID: 1799473) Visitor Counter : 88