ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰਿਚੈ ਪੱਤਰ ਪੇਸ਼ ਕੀਤੇ

Posted On: 16 FEB 2022 1:31PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (16 ਫਰਵਰੀ, 2022) ਰਾਸ਼ਟਰਪਤੀ ਭਵਨ ਵਿਖੇ ਸੰਯੁਕਤ ਗਣਰਾਜ ਤਨਜ਼ਾਨੀਆ ਦੇ ਹਾਈ ਕਮਿਸ਼ਨਰ ਅਤੇ ਜਿਬੂਤੀ ਗਣਰਾਜਸਰਬੀਆ ਗਣਰਾਜ ਅਤੇ ਉੱਤਰੀ ਮੈਸੇਡੋਨੀਆ ਗਣਰਾਜ ਦੇ ਰਾਜਦੂਤਾਂ ਤੋਂ ਨਿਯੁਕਤੀ ਪੱਤਰ ਸਵੀਕਾਰ ਕੀਤੇ।

ਜਿਨ੍ਹਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਉਹ ਸਨ:

1. ਮਹਾਮਹਿਮ ਸ਼੍ਰੀਮਤੀ ਅਨੀਸਾ ਕੇ ਮਬੇਗਾਸੰਯੁਕਤ ਗਣਰਾਜ ਤਨਜ਼ਾਨੀਆ ਦੀ ਹਾਈ ਕਮਿਸ਼ਨਰ

 2. ਮਹਾਮਹਿਮ ਸ਼੍ਰੀਮਾਨ ਈਸੇ ਅਬਦੀਲਾਹੀ ਅਸੋਵੇਹਜਿਬੂਤੀ ਗਣਰਾਜ ਦੇ ਰਾਜਦੂਤ

 3. ਮਹਾਮਹਿਮ ਸ਼੍ਰੀ ਸਿਨਿਸਾ ਪਾਵਿਕਸਰਬੀਆ ਗਣਰਾਜ ਦੇ ਰਾਜਦੂਤ

 4. ਮਹਾਮਹਿਮ ਮਿਸਟਰ ਸਲੋਬੋਦਨ ਉਜ਼ੁਨੋਵਉੱਤਰੀ ਮੈਸੇਡੋਨੀਆ ਗਣਰਾਜ ਦੇ ਰਾਜਦੂਤ

ਪਹਿਚਾਣ ਪੱਤਰ ਪੇਸ਼ ਕਰਨ ਤੋਂ ਬਾਅਦਰਾਸ਼ਟਰਪਤੀ ਨੇ ਸਾਰੇ ਚਾਰ ਰਾਜਦੂਤਾਂ ਨਾਲ ਵੱਖੋ-ਵੱਖਰੇ ਤੌਰ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਨਿਯੁਕਤੀਆਂ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਭਾਰਤ ਦੇ ਉਨ੍ਹਾਂ ਦੇ ਦੇਸ਼ਾਂ ਨਾਲ ਸਾਂਝੇ ਕੀਤੇ ਨਿੱਘੇ ਅਤੇ ਦੋਸਤਾਨਾ ਸਬੰਧਾਂ ਅਤੇ ਬਹੁਪੱਖੀ ਸਬੰਧਾਂ ਤੇ ਚਾਨਣਾ ਪਾਇਆ ਜਿਸ ਦਾ ਭਾਰਤ ਨੇ ਹਰੇਕ ਨਾਲ ਆਨੰਦ ਮਾਣਿਆ। ਰਾਸ਼ਟਰਪਤੀ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਭਲਾਈ ਅਤੇ ਦੋਸਤਾਨਾ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿਧੀ ਲਈ ਵੀ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ।

ਰਾਸ਼ਟਰਪਤੀ ਨੇਹਾਈ ਕਮਿਸ਼ਨਰ ਅਤੇ ਰਾਜਦੂਤਾਂ ਜ਼ਰੀਏਉਨ੍ਹਾਂ ਦੀਆਂ ਲੀਡਰਸ਼ਿਪਾਂ ਨੂੰ ਆਪਣੀਆਂ ਨਿੱਜੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਮਾਗਮ ਵਿੱਚ ਮੌਜੂਦ ਰਾਜਦੂਤਾਂ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

 **********

ਡੀਐੱਸ/ਬੀਐੱਮ


(Release ID: 1798814) Visitor Counter : 183