ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ)-22 ਗ੍ਰੀਨਫੀਲਡ ਐਕਸਪ੍ਰੈੱਸਵੇਅ, 23 ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ, 35 ਮਲਟੀ-ਮੋਡਲ ਲੌਜਿਸਟਿਕਸ (ਐੱਮਐੱਮਐੱਲਪੀ’ਸ) ਅਤੇ ਹੋਰ ਹਾਈਵੇ ਪ੍ਰੋਜੈਕਟਾਂ ਨੂੰ ਮਲਟੀ-ਮਾਡਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਪ੍ਰਸਤਾਵਿਤ ਕੀਤਾ ਗਿਆ ਹੈ
Posted On:
15 FEB 2022 3:59PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ "ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ)" ਦੇ ਤਹਿਤ ਦੇਸ਼ ਭਰ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਅਤੇ ਲਾਸਟ ਮਾਈਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਤਰੱਕੀ ਕੀਤੀ ਹੈ।
"ਗਤੀ ਸ਼ਕਤੀ" ਇੱਕ ਡਿਜੀਟਲ ਪਲੈਟਫਾਰਮ ਹੈ, ਜੋ ਉਦਯੋਗਿਕ ਕਲੱਸਟਰ ਅਤੇ ਆਰਥਿਕ ਨੋਡਸ ਲਈ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੇ ਏਕੀਕ੍ਰਿਤ ਯੋਜਨਾਬੰਦੀ ਅਤੇ ਤਾਲਮੇਲ ਨਾਲ ਲਾਗੂ ਕਰਨ ਲਈ ਰੇਲਵੇ ਅਤੇ ਰੋਡਵੇਜ਼ ਸਮੇਤ 16 ਮੰਤਰਾਲਿਆਂ ਨੂੰ ਇੱਕਠੇ ਕਰੇਗਾ।
ਪੀਐੱਮ ਗਤੀ ਸ਼ਕਤੀ ਐੱਨਐੱਮਪੀ ਦੇ ਹਿੱਸੇ ਵਜੋਂ, ਮੰਤਰਾਲਾ ਭਾਰਤਮਾਲਾ ਪਰਿਯੋਜਨਾ ਅਤੇ ਮੰਤਰਾਲੇ ਦੀਆਂ ਹੋਰ ਯੋਜਨਾਵਾਂ ਦੇ ਹਿੱਸੇ ਵਜੋਂ 22 ਗ੍ਰੀਨਫੀਲਡ ਐਕਸਪ੍ਰੈਸਵੇਅ, 23 ਹੋਰ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਹੋਰ ਹਾਈਵੇ ਪ੍ਰੋਜੈਕਟਾਂ ਅਤੇ 35 ਮਲਟੀ-ਮੋਡਲ ਲੌਜਿਸਟਿਕ ਪਾਰਕਾਂ (ਐੱਮਐੱਮਐੱਲਪੀ’ਸ) ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੁਝ ਪ੍ਰਮੁੱਖ ਐਕਸਪ੍ਰੈਸਵੇਅ ਅਤੇ ਕੋਰੀਡੋਰ, ਜੋ ਨਿਰਮਾਣ ਅਧੀਨ ਹਨ, ਉਨ੍ਹਾਂ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ, ਅਹਿਮਦਾਬਾਦ-ਢੋਲੇਰਾ ਐਕਸਪ੍ਰੈੱਸਵੇਅ, ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, ਬੈਂਗਲੁਰੂ-ਚੇਨਈ ਐਕਸਪ੍ਰੈੱਸਵੇਅ, ਅੰਬਾਲਾ-ਕੋਟਪੁਤਲੀ ਐਕਸਪ੍ਰੈੱਸਵੇਅ, ਅੰਮ੍ਰਿਤਸਰ-ਬਠਿੰਡਾ-ਜਾਮਨਗਰ ਐਕਸਪ੍ਰੈੱਸਵੇਅ, ਰਾਏਪੁਰ-ਵਿਸ਼ਾਖਾਪਟਨਮ (VZG) ਐਕਸਪ੍ਰੈੱਸਵੇਅ, ਹੈਦਰਾਬਾਦ-ਵੀਜ਼ੈੱਡਜੀ ਐਕਸਪ੍ਰੈੱਸਵੇਅ, ਯੂਈਆਰ II (UER II), ਚੇਨਈ-ਸਲੇਮ ਐਕਸਪ੍ਰੈੱਸਵੇਅ ਅਤੇ ਚਿਤੌੜ-ਥਾਚੂਰ ਐਕਸਪ੍ਰੈੱਸਵੇਅ ਸ਼ਾਮਲ ਹਨ।
ਕੁਝ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ, ਜੋ ਕਿ ਨਿਰਮਾਣ ਪੜਾਅ ਵਿੱਚ ਹਨ, ਉਨ੍ਹਾਂ ਵਿੱਚ - ਜ਼ੋਜੀਲਾ ਟਨਲ (ਲਦਾਖ) ਦਾ ਨਿਰਮਾਣ, ਕ੍ਰਿਸ਼ਨਪਟਨਮ ਬੰਦਰਗਾਹ (ਆਂਧਰ ਪ੍ਰਦੇਸ਼) ਨੂੰ ਜੋੜਨ ਲਈ ਸੜਕਾਂ, ਮੱਧ ਸਟ੍ਰੇਟ ਕ੍ਰੀਕ (ਅੰਡੇਮਾਨ ਅਤੇ ਨਿਕੋਬਾਰ ਟਾਪੂਆਂ) ਉੱਤੇ ਇੱਕ ਵੱਡਾ ਪੁਲ, ਲਾਲਪੁਲ-ਮਨਮਾਓ ਚੇਂਜਿੰਗ ਰੋਡ (ਅਰੁਣਾਚਲ ਪ੍ਰਦੇਸ਼) ਦੀ 2-ਲੇਨਿੰਗ, ਫਫਾਮਾਉ (ਯੂਪੀ) ਵਿਖੇ ਗੰਗਾ ਪੁਲ ਉੱਤੇ 6-ਲੇਨ ਪੁਲ ਅਤੇ ਧੂਬਰੀ-ਫੁਲਬਾੜੀ (ਮੇਘਾਲਿਆ) ਦੇ ਵਿਚਕਾਰ ਬ੍ਰਹਮਪੁੱਤਰ ਉੱਤੇ 4-ਲੇਨ ਪੁਲ ਸ਼ਾਮਲ ਹਨ।
ਮੰਤਰਾਲੇ ਨੇ, ਆਪਣੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਐੱਨਐੱਚਏਆਈ/ਐੱਨਐੱਚਐੱਲਐੱਮਐੱਲ ਅਤੇ ਐੱਨਐੱਚਆਈਡੀਸੀਐੱਲ ਜ਼ਰੀਏ, ਭਾਰਤਮਾਲਾ ਪਰਿਯੋਜਨਾ ਫੇਜ਼ I ਦੇ ਤਹਿਤ ਵਿਕਾਸ ਲਈ ਪਹਿਚਾਣੇ ਗਏ 35 ਐੱਮਐੱਮਐੱਲਪੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਕੰਮ ਨੂੰ ਜਾਰੀ ਰੱਖਿਆ ਹੈ। ਜੋਗੀਘੋਪਾ, ਅਸਾਮ ਵਿਖੇ ਐੱਮਐੱਮਐੱਲਪੀ, ਜੋ ਕਿ ਐੱਸਪੀਵੀ ਪ੍ਰੋਜੈਕਟ ਵਿੱਚ ਇੱਕ ਇਕੁਵਿਟੀ ਹਿੱਸੇਦਾਰ ਵਜੋਂ ਅਸਾਮ ਸਰਕਾਰ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਪਹਿਲਾਂ ਹੀ ਨਿਰਮਾਣ ਅਧੀਨ ਹੈ। ਇਸ ਤੋਂ ਇਲਾਵਾ, ਤਿੰਨ ਐੱਮਐੱਮਐੱਲਪੀ ਲਈ ਬੋਲੀਆਂ ਮੰਗੀਆਂ ਗਈਆਂ ਹਨ: ਉਹ ਹਨ 1. ਐੱਮਐੱਮਐੱਲਪੀ ਨਾਗਪੁਰ: ਇਹ ਸਿੰਡੀ ਪਿੰਡ ਵਿੱਚ ਜੇਐੱਨਪੀਟੀ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। 2. ਐੱਮਐੱਮਐੱਲਪੀ ਚੇਨਈ: ਇਸਨੂੰ ਮੈਪਡੂ ਵਿਖੇ ਚੇਨਈ ਪੋਰਟ ਟਰੱਸਟ ਅਤੇ ਤਾਮਿਲਨਾਡੂ ਸਰਕਾਰ ਦੇ ਨਾਲ ਇਸਦੀ ਉਦਯੋਗਿਕ ਸੰਸਥਾ ਸਿਪਕੋਟ (SIPCOT) ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ। 3. ਐੱਮਐੱਮਐੱਲਪੀ ਬੈਂਗਲੁਰੂ: ਇਸਨੂੰ ਕਰਨਾਟਕ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ ਇਸਦੀ ਬੁਨਿਆਦੀ ਢਾਂਚਾ ਸੰਸਥਾ ਕੇਆਈਏਡੀਬੀ (ਕਰਨਾਟਕ ਉਦਯੋਗਿਕ ਖੇਤਰ ਵਿਕਾਸ ਬੋਰਡ) ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ।
"ਪੀਐੱਮ ਗਤੀ ਸ਼ਕਤੀ" ਦੇ ਤਹਿਤ ਪ੍ਰੋਜੈਕਟਾਂ ਦੇ ਸੰਬੰਧ ਵਿੱਚ ਹੋਈ ਪ੍ਰਗਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ, ਮੰਤਰਾਲੇ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਦੇ ਤਹਿਤ, ਮੰਤਰਾਲੇ ਨੇ ਵਿਭਿੰਨ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਕਿ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਕੂ 'ਤੇ ਗ੍ਰੀਨਫੀਲਡ ਐਕਸਪ੍ਰੈੱਸਵੇਅ ਅਤੇ ਕੋਰੀਡੋਰ, ਮਲਟੀ-ਮੋਡਲ ਲੌਜਿਸਟਿਕ ਪਾਰਕਸ (ਐੱਮਐੱਮਐੱਲਪੀ), ਰੋਪਵੇਅ ਅਤੇ ਹੋਰ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 13 ਅਕਤੂਬਰ 2021 ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਕੀਤੇ ਗਏ ਇਸ ਉਤਸ਼ਾਹੀ ਪ੍ਰੋਗਰਾਮ ਦਾ ਉਦੇਸ਼ ਵਿਭਾਗੀ ਸਿਲੋਜ਼ ਨੂੰ ਤੋੜਨਾ ਅਤੇ ਪ੍ਰੋਜੈਕਟਾਂ ਦੀ ਵਧੇਰੇ ਸੰਪੂਰਨ ਅਤੇ ਏਕੀਕ੍ਰਿਤ ਯੋਜਨਾਬੰਦੀ ਅਤੇ ਅਮਲ ਵਿੱਚ ਲਿਆਉਣਾ ਹੈ, ਜੋ ਕਿ ਲੌਜਿਸਟਿਕਸ ਲਾਗਤ ਨੂੰ ਘਟਾਉਣ ਨਾਲ ਖਪਤਕਾਰਾਂ, ਕਿਸਾਨਾਂ, ਨੌਜਵਾਨਾਂ ਦੇ ਨਾਲ-ਨਾਲ ਕਾਰੋਬਾਰਾਂ ਵਿੱਚ ਲੱਗੇ ਲੋਕਾਂ ਨੂੰ ਭਾਰੀ ਆਰਥਿਕ ਲਾਭ ਪਹੁੰਚਾਉਣ ਵਿੱਚ ਮਦਦ ਕਰੇਗਾ। ਇਸ ਤੋਂ ਬਾਅਦ 21 ਅਕਤੂਬਰ, 2021 ਨੂੰ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਵਿਭਿੰਨ ਆਰਥਿਕ ਜ਼ੋਨਾਂ ਨੂੰ ਮਲਟੀ-ਮੋਡਲ ਕਨੈਕਟੀਵਿਟੀ ਪ੍ਰਦਾਨ ਕਰਨ ਲਈ 'ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ) ਤਿਆਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਮੰਤਰਾਲਾ ਪੂਰੇ ਭਾਰਤ ਵਿੱਚ ਸੀਮਲੈੱਸ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਪ੍ਰਯਤਨਾਂ ਨੂੰ ਹੋਰ ਤੇਜ਼ ਕਰਨ ਲਈ ਕਦਮ ਚੁੱਕ ਰਿਹਾ ਹੈ ਤਾਂ ਜੋ ਭਾਰਤ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇ।
***********
ਐੱਮਜੇਪੀਐੱਸ
(Release ID: 1798532)
Visitor Counter : 192