ਸੱਭਿਆਚਾਰ ਮੰਤਰਾਲਾ
ਸ਼੍ਰੀ ਜੀ. ਕਿਸ਼ਨ ਰੈੱਡੀ ਕੱਲ੍ਹ ਹੈਦਰਾਬਾਦ ਵਿੱਚ ‘ਭਾਰਤ ਵਿੱਚ ਮਿਊਜ਼ੀਅਮ ਦੀ ਪੁਨਰਕਲਪਨਾ’ ’ਤੇ ਪਹਿਲੇ ਗਲੋਬਲ ਸਮਿੱਟ ਦਾ ਉਦਘਾਟਨ ਕਰਨਗੇ
“ਪਿਛਲੇ 7 ਸਾਲਾਂ ਵਿੱਚ ਪ੍ਰਦਰਸ਼ਨੀ ਅਤੇ ਵਿਸ਼ੇ –ਸਮੱਗਰੀ ਸਹਿਤ, ਡਿਜਿਟਲ, ਸੰਵਰਧਿਤ ਵਾਸਤਵਿਕਤਾ ਅਤੇ ਵਰਚੁਅਲ ਵਾਸਤਵਿਕਤਾ ਜਿਵੇਂ ਆਧੁਨਿਕ ਟੈਕਨੋਲੋਜੀਆਂ ਨਾਲ ਸੁਸਜਿੱਤ ਨਵੇਂ ਮਿਊਜ਼ੀਅਮਾਂ ਦੇ ਨਿਰਮਾਣ ’ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅਸੀਂ ਮੌਜੂਦਾ ਮਿਊਜ਼ੀਅਮਾਂ ਦੇ ਅੱਪਗ੍ਰੇਡੇਸ਼ਨ ਵਿੱਚ ਵੀ ਕਾਫੀ ਨਿਵੇਸ਼ ਕੀਤਾ ਹੈ ਤਾਕਿ ਉਹ ਨਵੀਂ ਪੀੜ੍ਹੀ ਦੇ ਲਈ ਪ੍ਰਾਸੰਗਿਕ ਬਣੇ ਰਹਿਣ”: ਸ਼੍ਰੀ ਜੀ. ਕਿਸ਼ਨ ਰੈੱਡੀ
प्रविष्टि तिथि:
14 FEB 2022 12:19PM by PIB Chandigarh
ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ 15 ਤੋਂ 16 ਫਰਵਰੀ 2022 ਤੱਕ ਹੈਦਰਾਬਾਦ ਵਿੱਚ ‘ਭਾਰਤ ਵਿੱਚ ਮਿਊਜ਼ੀਅਮਾਂ ਦੀ ਪੁਨਰਕਲਪਨਾ’ ’ਤੇ ਆਪਣੀ ਤਰ੍ਹਾਂ ਦਾ ਪਹਿਲਾਂ, ਦੋ ਦਿਨਾਂ ਤੱਕ ਚੱਲਣ ਵਾਲਾ ਗਲੋਬਲ ਸਮਿੱਟ ਆਯੋਜਿਤ ਕਰ ਰਿਹਾ ਹੈ। ਭਾਰਤ ਸਰਕਾਰ ਦੇ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਸਮਿੱਟ ਦਾ ਉਦਘਾਟਨ ਕਰਨਗੇ। ਭਾਰਤ, ਆਸਟ੍ਰੇਲੀਆ, ਫਰਾਂਸ, ਇਟਲੀ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਜਿਹੇ ਦੇਸ਼ਾਂ ਦੇ ਪ੍ਰਤਿਭਾਗੀ ਦੋ ਦਿਨਾਂ ਤੱਕ ਚੱਲਣ ਵਾਲੇ ਇਸ ਔਨਲਾਈਨ ਸਮਿੱਟ ਦਾ ਹਿੱਸਾ ਹੋਣਗੇ, ਜਿਸ ਵਿੱਚ ਆਮ ਲੋਕਾਂ ਦੇ ਲਈ ਭਾਗੀਦਾਰੀ ਖੁੱਲ੍ਹੀ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਕਰੀਬ 2300 ਲੋਕਾਂ ਦੀ ਰਜਿਟ੍ਰੇਸ਼ਨ ਕਰਵਾਈ ਹੈ।
ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤੱਤਵਧਾਨ ਵਿੱਚ ਇਹ ਸਮਿੱਟ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਵਸਰ ’ਤੇ ਦੇਸ਼ ਦੀ ਜਨਤਾ, ਇਸ ਦੀਆਂ ਸੱਭਿਆਚਾਰਕ ਅਤੇ ਉਪਲਬੱਧੀਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਉਤਸਵ ਮਨਾਉਣ ਦੇ ਲਈ ਪ੍ਰਮੁੱਖ ਪ੍ਰੋਗਰਾਮ ਹੈ।
ਇਹ ਗਲੋਬਲ ਸਮਿੱਟ ਭਾਰਤ ਅਤੇ ਦੁਨੀਆਂ ਭਰ ਵਿੱਚ ਮਿਊਜ਼ੀਅਮ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ, ਇਸ ਖੇਤਰ ਦੇ ਮਾਹਿਰਾਂ ਅਤੇ ਪੇਸ਼ੇਵਰਾਂ ਨੂੰ ਇਕੱਠਾ ਲਿਆਏਗਾ, ਤਾਕਿ ਸਰਵਉੱਚ ਤੌਰ-ਤਰੀਕਿਆਂ ਅਤੇ ਰਣਨੀਤੀਆਂ ’ਤੇ ਚਰਚਾ ਕੀਤੀ ਜਾ ਸਕੇ। ਇਸ ਵਿੱਚ 25 ਤੋਂ ਅਧਿਕ ਮਿਊਜ਼ੀਅਮ ਵਿਗਿਆਨੀ ਅਤੇ ਮਿਊਜ਼ੀਅਮ ਨਾਲ ਜੁੜੇ ਪੇਸ਼ੇਵਰ ਮਿਊਜ਼ੀਅਮਾਂ ਦੇ ਲਈ ਨਵੀਆਂ ਪ੍ਰਾਥਮਿਕਤਾਵਾਂ ਅਤੇ ਤੌਰ-ਤਰੀਕਿਆਂ ਬਾਰੇ ਗਹਿਰਾ ਵਿਚਾਰ-ਵਟਾਂਦਰਾਂ ਕਨਰਗੇ। ਗਿਆਨ ਸਾਂਝਾ ਕਰਨ ਦੇ ਫਲਸਰੂਪ ਨਵੇਂ ਮਿਊਜ਼ੀਅਮਾਂ ਦੇ ਵਿਕਾਸ ਦੇ ਲਈ ਇੱਕ ਬਲਿਊਪ੍ਰਿੰਟ ਤਿਆਰ ਹੋਣ ਦੇ ਨਾਲ-ਨਾਲ ਇੱਕ ਨਵਾਂ ਪ੍ਰੋਗਰਾਮ ਤਿਆਰ ਹੋਵੇਗਾ ਅਤੇ ਭਾਰਤ ਵਿੱਚ ਮੌਜੂਦਾ ਮਿਊਜ਼ੀਅਮਾਂ ਨੂੰ ਫਿਰ ਤੋ ਜੀਵੰਤ ਕਰਨ ਦਾ ਮਾਰਗ ਦਰਸ਼ਨ ਹੋ ਸਕੇਗਾ।
ਸਮਿੱਟ ਬਾਰੇ ਵਿੱਚ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ, “ਭਾਰਤ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਭੂਮੀ ਹੈ ਜੋ ਮਾਨਵ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ, ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ਼ਣ, ਸੁਰੱਖਿਅਤ ਰੱਖਣ ਅਤੇ ਉਸ ਨੂੰ ਕਾਇਮ ਰੱਖਣ ਦੇ ਲਈ ਨਵੇਂ ਸਿਰੇ ਤੋਂ ਆਪਣਾ ਧਿਆਨ ਕੇਂਦ੍ਰਿਤ ਕਰਨ ਅਤੇ ਸਮਰਪਿਤ ਕਰਨ ’ਤੇ ਗਰਵ ਹੋ ਰਿਹਾ ਹੈ। ਭਾਰਤ ਦੇ 100 ਤੋਂ ਅਧਿਕ ਮਿਊਜ਼ੀਅਮ ਨਾ ਕੇਵਲ ਇਸ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਅਤੇ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਟ੍ਰੇਂਡ ਕਰਦੇ ਹਨ।
ਕੇਂਦਰੀ ਮੰਤਰੀ ਨੇ ਕਿਹਾ, “ਪਿਛਲੇ 7 ਸਾਲਾਂ ਵਿੱਚ ਆਕਰਸ਼ਿਕ ਪਾਦਰਥਾਂ ਅਤੇ ਵਿਸ਼ਾ-ਸਮੱਗਰੀ ਸਹਿਤ, ਡਿਜੀਟਲ, ਸੰਵਰਧਿਤ ਵਾਸਤਵਿਕਤਾ ਅਤੇ ਵਰਚੁਅਲ ਵਾਸਤਵਿਕਤਾ ਜਿਵੇਂ ਆਧੁਨਿਕ ਟੈਕਨੋਲੋਜੀਆਂ ਨਾਲ ਸੁੱਸਜਿਤ ਨਵੇਂ ਮਿਊਜ਼ੀਅਮਾਂ ਦੇ ਨਿਰਮਾਣ ’ਤੇ ਨਵੇਂ ਸਿਰੇ ਨਾਲ ਧਿਆਨ ਕ੍ਰੇਂਦਿਤ ਕੀਤਾ ਗਿਆ ਹੈ। ਅਸੀਂ ਮੌਜੂਦਾ ਮਿਊਜ਼ੀਅਮਾਂ ਦੇ ਅੱਪਗ੍ਰੇਡੇਸ਼ਨ ਵਿੱਚ ਵੀ ਕਾਫੀ ਨਿਵੇਸ਼ ਕੀਤਾ ਹੈ ਤਾਕਿ ਉਹ ਨਵੀਂ ਪੀੜ੍ਹੀ ਦੇ ਲਈ ਪ੍ਰਸੰਗਿਕ ਬਣੇ ਰਹਿਣ।”
ਔਨਲਾਈਨ ਸਮਿੱਟ ਵਿੱਚ ਚਾਰ ਵਿਆਪਕ ਵਿਸ਼ੇ ਸ਼ਾਮਲ ਹੋਣਗੇ: ਵਾਸਤੁਕਲਾ ਅਤੇ ਕਾਰਜਾਤਮਕ ਜ਼ਰੂਰਤਾਂ, ਪ੍ਰਬੰਧ, ਸੰਗ੍ਰਹਿ (ਕਿਊਰੇਸ਼ਨ ਅਤੇ ਸੰਭਾਲ਼ ਦੇ ਤੌਰ-ਤਰੀਕਿਆਂ ਸਮੇਤ) ਅਤੇ ਸਿੱਖਿਆ ਅਤੇ ਦਰਸ਼ਕਾਂ ਦੀ ਭਾਗੀਦਾਰੀ।
ਭਾਗੀਦਾਰੀ ਲਈ ਇੱਥੇ ਸਾਈਨ ਅੱਪ ਕਰੋ: https://www.reimaginingmuseumsinindia.com/
***
ਐੱਨਬੀ/ਐੱਸਕੇ
(रिलीज़ आईडी: 1798336)
आगंतुक पटल : 240