ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਚਾਰਟਰਡ ਅਕਾਉਂਟੈਂਟ ਦੇਸ਼ ਦੇ ਖਾਤੇ ਦੀ ਅੰਤਰ-ਆਤਮਾ ਦੇ ਰਖਵਾਲੇ ਹੁੰਦੇ ਹਨ
ਪ੍ਰਧਾਨ ਮੰਤਰੀ ਮੋਦੀ ਨੇ "ਵਪਾਰ ਵਿੱਚ ਅਸਾਨੀ" ਲਿਆਉਣਾ ਅਤੇ ਭਾਰਤੀ ਅਰਥਵਿਵਸਥਾ ਨੂੰ ਵਿਸ਼ਵ ਮਾਪਦੰਡ ਉੱਤੇ ਲਿਆਉਣ ਲਈ ਕਈ ਮਾਰਗ ਦਰਸ਼ਕ ਉਪਾਵਾਂ ਦੀ ਸ਼ੁਰੂਆਤ ਕੀਤੀ ਹੈ: ਡਾ. ਜਿਤੇਂਦਰ ਸਿੰਘ
Posted On:
11 FEB 2022 4:49PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਮੰਤਰੀ; ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ, ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਚਾਰਟਰਡ ਅਕਾਉਂਟੈਂਟ ਦੇਸ਼ ਦੇ ਖਾਤੇ ਦੇ ਜਾਗਰੂਕ ਰਖਵਾਲੇ ਹਨ, ਇਸ ਲਈ ਇੱਕ ਰਾਸ਼ਟਰ ਦੇ ਵਿੱਤੀ ਕੁਸ਼ਲਤਾ ਲਈ ਉਨ੍ਹਾਂ ਦੀ ਚੇਤਨ ਇਮਾਨਦਾਰ ਬਹੁਤ ਮਹੱਤਵਪੂਰਣ ਹੈ ।
ਡਾ. ਜਿਤੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਇੰਸਟੀਟਿਊਟ ਆਵ੍ ਚਾਰਟਰਡ ਅਕਾਉਂਟੈਂਟਸ ਆਵ੍ ਇੰਡੀਆ (ਆਈਸੀਏਆਈ) ਦੇ ਸਲਾਨਾ ਪੁਰਸਕਾਰ ਵੰਡ ਪ੍ਰੋਗਰਾਮ ਵਿੱਚ ਬੋਲ ਰਹੇ ਸਨ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਕਈ ਕਾਰਪੋਰੇਟ ਘਰਾਣਿਆਂ ਦੇ ਨਾਲ-ਨਾਲ ਜਨਤਕ ਅਤੇ ਨਿਜੀ ਖੇਤਰ ਦੀਆਂ ਇਕਾਈਆਂ ਨੂੰ ਵਿੱਤੀ ਰਿਪੋਰਟਿੰਗ ਅਤੇ ਅੰਤਰਰਾਸ਼ਟਰੀ ਟਿਕਾਊ ਰਿਪੋਰਟਿੰਗ ਵਿੱਚ ਉਤਕ੍ਰਿਸ਼ਟਤਾ ਲਈ ਪੁਰਸਕਾਰ ਪ੍ਰਦਾਨ ਕੀਤੇ ।

ਇਸ ਮੌਕੇ ਉੱਤੇ ਆਈਸੀਏਆਈ ਦੇ ਪ੍ਰਧਾਨ ਸੀਏ ਨਿਹਾਰ ਜੰਬੁਸਰਿਆ ਅਤੇ ਆਈਸੀਏਆਈ ਵਾਇਸ-ਚੇਅਰਮੈਨ ਸੀਏ (ਡਾ.) ਦੇਬਾਸ਼ੀਸ਼ ਮਿਤਰਾ ਨੇ ਵੀ ਆਪਣੇ ਵਿਚਾਰ ਰੱਖੇ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਟਾਟਾ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ, ਐੱਨਐੱਚਪੀਸੀ ਸਮੇਤ ਭਾਰਤ ਦੇ ਕੁਝ ਹੋਰ ਪ੍ਰਮੁੱਖ ਕਾਰਪੋਰੇਟ ਅਤੇ ਜਨਤਕ ਖੇਤਰ ਦੇ ਘਰਾਣੇ ਸ਼ਾਮਿਲ ਸਨ ।
ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਚਾਰਟਰਡ ਅਕਾਉਂਟੈਂਟਸ ਸੰਸਥਾਨ ਦੇਸ਼ ਦੀ ਪ੍ਰਮੁੱਖ ਲੇਖਾ ਸੰਸਥਾ ਹੈ, ਉਸ ਨੂੰ ਸਾਰੇ ਸੰਬੰਧਿਤ ਵਿਅਕਤੀਆਂ ਦੁਆਰਾ ਪਾਲਣ ਕੀਤੇ ਜਾਣ ਵਾਲੀਆਂ ਠੋਸ ਲੇਖਾਂਕਣ ਪ੍ਰਥਾਵਾਂ ਅਤੇ ਮਾਨਕਾਂ ਨੂੰ ਸਥਾਪਤ ਕਰਨ ਦਾ ਕਾਰਜ ਸੌਂਪਿਆ ਗਿਆ ਹੈ। ਅਜਿਹਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਈਸੀਏਆਈ ਨੂੰ ਰਾਸ਼ਟਰ ਨਿਰਮਾਣ ਦੇ ਹਿੱਤ ਵਿੱਚ ਜਵਾਬਦੇਹੀ, ਉਤਕ੍ਰਿਸ਼ਟਤਾ ਅਤੇ ਇਮਾਨਦਾਰੀ ਦੇ ਸਰਵਉੱਚ ਮਾਨਕਾਂ ਦਾ ਪਾਲਣ ਕਰਨ ਦੀਆਂ ਉੱਚ ਉਮੀਦਾਂ ਉੱਤੇ ਖਰਾ ਉਤਰਨਾ ਹੈ।
ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ "ਵਪਾਰ ਵਿੱਚ ਅਸਾਨੀ" ਲਿਆਉਣਾ ਅਤੇ ਵਿਸ਼ਵ ਮਾਨਕਾਂ ਦੇ ਅਨੁਕੂਲ ਭਾਰਤੀ ਅਰਥਵਿਵਸਥਾ ਨੂੰ ਉੱਪਰ ਉਠਾਉਣ ਲਈ ਕਈ ਪਥ ਪ੍ਰਦਰਸ਼ਕ ਉਪਾਵਾਂ ਦੀ ਸ਼ੁਰੂਆਤ ਕੀਤੀ ਹੈ। ਅਜਿਹੇ ਵਿੱਚ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਆਈਸੀਏਆਈ ਦੀ ਭੂਮਿਕਾ ਹੋਰ ਅਧਿਕ ਮਹੱਤਵਪੂਰਣ ਹੋ ਜਾਂਦੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿੱਤੀ ਬਜ਼ਾਰਾਂ ਦੇ ਸਫਲ ਸੰਚਾਲਨ ਲਈ ਵਿੱਤੀ ਰਿਪੋਰਟਿੰਗ ਮਹੱਤਵਪੂਰਣ ਹੈ, ਕਿਉਂਕਿ ਇਸ ਨੇ ਸਲਾਨਾ ਰੂਪ ਨਾਲ ਪ੍ਰਕਾਸ਼ਿਤ ਰਿਪੋਰਟਾਂ ਦੇ ਮਾਧਿਅਮ ਰਾਹੀਂ ਸਮਾਨ ਰੂਪ ਨਾਲ ਉਦੇਸ਼ਪੂਰਣ ਅਤੇ ਨਿਰਪੱਖ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਦਲੇ ਵਿੱਚ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੂੰ ਜ਼ਰੂਰੀ ਸੰਸਾਧਨ ਵੰਡਣ ਵਿੱਚ ਵੀ ਮਦਦ ਕਰਦਾ ਹੈ ਅਤੇ ਦੇਸ਼ ਦੀ ਆਮਦਨ ਅਤੇ ਹੋਰ ਸੰਬੰਧਿਤ ਖੇਤਰਾਂ ਦੀ ਗਣਨਾ ਲਈ ਨੀਂਹ ਦੇ ਰੂਪ ਵਿੱਚ ਕਾਰਜ ਕਰਦਾ ਹੈ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਸੀਏਆਈ ਨੇ ਕਈ ਭਾਰਤੀ ਲੇਖਾ ਮਾਨਕਾਂ ਨੂੰ ਜਾਰੀ ਕੀਤਾ ਅਤੇ ਲੇਖਾਂਕਣ ਦੇ ਖੇਤਰ ਵਿੱਚ ਸਭ ਤੋਂ ਉੱਨਤ ਖੇਤਰਾਂ ਦੇ ਅਨੁਰੂਪ ਲਿਆਉਣ ਲਈ ਕੁਝ ਪਿਛਲੇ ਲੇਖਾਂਕਣ ਮਾਨਕਾਂ ਦੀ ਵੀ ਸੋਧ ਕੀਤੀ।

1958 ਵਿੱਚ ਸਥਾਪਿਤ ਇੰਸਟੀਟਿਊਟ ਆਵ੍ ਚਾਰਟਰਡ ਅਕਾਉਂਟੈਂਟਸ ਆਵ੍ ਇੰਡੀਆ ਅਵਾਰਡਸ ਫਾਰ ਫਾਈਨੈਂਸ਼ੀਅਲ ਰਿਪੋਰਟਿੰਗ ਕਈ ਕੰਪਨੀਆਂ ਨੂੰ ਵਿੱਤੀ ਰਿਪੋਰਟਿੰਗ ਦੇ ਆਪਣੇ ਮਾਨਕਾਂ ਵਿੱਚ ਸੁਧਾਰ ਕਰਨ ਲਈ ਇੱਕ ਭਰੋਸੇਯੋਗ ਮੰਚ ਪ੍ਰਦਾਨ ਕਰਦਾ ਹੈ। ਹਾਲਾਂਕਿ ਇਸ ਸਾਲ ਪਹਿਲੀ ਵਾਰ ਆਈਸੀਆਈਏ ਨੇ ਜਲਵਾਯੂ ਪਰਿਵਰਤਨ, ਲਿੰਗਕ ਸਮਾਨਤਾ ਆਦਿ ਜਿਹੇ ਖੇਤਰਾਂ ਵਿੱਚ ਸੀਨੀਅਰ ਯੋਗਦਾਨ ਦੇਣ ਵਾਲੇ ਸੰਗਠਨਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਪੁਰਸਕ੍ਰਿਤ ਕਰਨ ਦੇ ਨੇਕ ਉਦੇਸ਼ ਦੇ ਨਾਲ "ਸਸਟੇਨੇਬਲ ਰਿਪੋਰਟਿੰਗ ਅਵਾਰਡਸ" ਵੀ ਸ਼ੁਰੂ ਕੀਤਾ ਹੈ।
ਇਸ ਮੌਕੇ ਉੱਤੇ ਡਾ. ਜਿਤੇਂਦਰ ਸਿੰਘ ਨੇ ਕਾਰਪੋਰੇਟ ਗਵਰਨੇਂਸ ਡਿਸਕਲੋਜਰ ਕੰਪੀਟੀਸ਼ਨ ਲਈ ਸਾਰਕ ਸਲਾਨਾ ਪੁਰਸਕਾਰ ਵੀ ਪ੍ਰਦਾਨ ਕੀਤੇ ।
<><><><><><>
ਐੱਸਐੱਨਸੀ/ਆਰਆਰ
(Release ID: 1798335)
ਵਿਜ਼ੀਟਰ ਕਾਊਂਟਰ : 148