ਕਿਰਤ ਤੇ ਰੋਜ਼ਗਾਰ ਮੰਤਰਾਲਾ
ਦੇਸ਼ ਵਿੱਚ ਰੋਜ਼ਗਾਰ ਦੇ ਅਵਸਰ ਵਧ ਰਹੇ ਹਨ: ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਭੂਪੇਂਦਰ ਯਾਦਵ
ਟੋਕੀਓ ਪੈਰਾਲੰਪਿਕਸ ਦੇ ਗੋਲਡ ਮੈਡਲਿਸਟ ਸ਼੍ਰੀ ਪ੍ਰਮੋਦ ਭਗਤ ਅਤੇ ਸਿਲਵਰ ਮੈਡਲਿਸਟ ਸੁਸ਼੍ਰੀ ਭਾਵਨਾ ਪਟੇਲ ਨੂੰ ਸਨਮਾਨਿਤ ਕੀਤਾ, ਦੋਵੇਂ ਈਐੱਸਆਈਸੀ ਕਰਮਚਾਰੀ ਹਨ
ਗੁਰੂਗ੍ਰਾਮ, ਹਰਿਆਣਾ ਵਿੱਚ ਹੋਈ 187ਵੀਂ ਈਐੱਸਆਈਸੀ ਬੈਠਕ ਵਿੱਚ ਪ੍ਰਮੁੱਖ ਫ਼ੈਸਲੇ ਲਏ ਗਏ
ਈਐੱਸਆਈਸੀ ਅਤੇ ਈਐੱਸਆਈਐੱਸ ਵਿੱਚ ਮੈਡੀਕਲ ਪ੍ਰੋਫੈਸ਼ਨਲਸ ਅਤੇ ਹੋਰ ਕਰਮਚਾਰੀਆਂ ਦੇ ਤਨਖ਼ਾਹ ਸਕੇਲਾਂ ਵਿੱਚ ਅਸਮਾਨਤਾ ਨੂੰ ਦੂਰ ਕੀਤਾ ਜਾਵੇਗਾ; ਡਾਕਟਰਾਂ ਅਤੇ ਸਟਾਫ਼ ਦੇ ਮਿਹਨਤਾਨੇ ਨੂੰ ਸੋਧਿਆ ਜਾਵੇਗਾ: ਭੂਪੇਂਦਰ ਯਾਦਵ
2022 ਵਿੱਚ ਈਐੱਸਆਈਸੀ ਹਸਪਤਾਲਾਂ ਵਿੱਚ 5,000 ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ
ਈਐੱਸਆਈਸੀ ਅਤੇ ਈਐੱਸਆਈਐੱਸ ਸਾਰੇ ਬੀਮਾਯੁਕਤ ਵਿਅਕਤੀਆਂ ਦੇ ਸਿਹਤ ਰਿਕਾਰਡਾਂ ਨੂੰ ਡਿਜੀਟਲਾਈਜ਼ ਕਰਨਗੇ, ਉਨ੍ਹਾਂ ਦੇ ਡੇਟਾ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨਾਲ ਜੋੜਨਗੇ ਅਤੇ ਈ-ਸੰਜੀਵਨੀ ਪੋਰਟਲ ਜ਼ਰੀਏ ਟੈਲੀਮੈਡੀਸਿਨ ਸੇਵਾਵਾਂ ਵਿੱਚ ਵਾਧਾ ਕਰਨਗੇ
ਈਐੱਸਆਈਸੀ ਚੱਲ ਰਹੇ ਪਾਇਲਟ ਪ੍ਰੋਜੈਕਟ ਦੇ ਤਹਿਤ 15 ਸ਼ਹਿਰਾਂ ਵਿੱਚ ਵਰਕਰਾਂ/ਮਜ਼ਦੂਰਾਂ ਦੀ ਔਨਸਾਈਟ ਨਿਵਾਰਕ ਸਿਹਤ ਜਾਂਚ ਕਰੇਗੀ
21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਦੇ ਪਖਵਾੜੇ ਦੌਰਾਨ ਵਰਕਰਾਂ ਲਈ ਸਵੱਛਤਾ ਅਤੇ ਯੋਗ ’ਤੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ
Posted On:
12 FEB 2022 4:59PM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਤਿਮਾਹੀ ਰੋਜ਼ਗਾਰ ਸਰਵੇਖਣ (ਕਿਊਈਐੱਸ) ਅਤੇ ਈਪੀਐੱਫਓ ਪੇਰੋਲ ਡੇਟਾ ਦੀਆਂ ਤਾਜ਼ਾ ਸਰਵੇਖਣ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਅੱਜ ਕਿਹਾ ਕਿ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਸੰਗਠਿਤ ਅਤੇ ਅਸੰਗਠਿਤ ਦੋਹਾਂ ਖੇਤਰਾਂ ਵਿੱਚ ਵਰਕਰਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਪ੍ਰਤੀਬੱਧ ਹੈ।
ਅੱਜ ਬਾਅਦ ਦੁਪਹਿਰ ਗੁਰੂਗ੍ਰਾਮ ਵਿੱਚ ਈਐੱਸਆਈਸੀ ਦੀ 187ਵੀਂ ਬੈਠਕ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਸਿਹਤ ਜਾਂਚ ਈਐੱਸਆਈਸੀ ਹਸਪਤਾਲਾਂ ਦੁਆਰਾ ਕੀਤੀ ਜਾਵੇਗੀ ਅਤੇ ਫੈਕਟਰੀਆਂ/ਐੱਮਐੱਸਐੱਮਈ ਕਲੱਸਟਰਾਂ ਨੂੰ ਇੱਕ ਯੂਨਿਟ ਮੰਨਿਆ ਜਾਵੇਗਾ ਅਤੇ ਈਐੱਸਆਈਸੀ ਉਨ੍ਹਾਂ ਨਾਲ ਵਰਕਰਾਂ ਦੀ ਨਿਵਾਰਕ ਸਿਹਤ ਜਾਂਚ ਲਈ ਤਾਲਮੇਲ ਕਰੇਗਾ। ਚਲ ਰਹੇ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਕੁੱਲ 15 ਸ਼ਹਿਰਾਂ ਵਿੱਚ ਸਿਹਤ ਜਾਂਚ ਕੀਤੀ ਜਾਵੇਗੀ।
ਸ਼੍ਰੀ ਯਾਦਵ ਨੇ ਅੱਗੇ ਦੱਸਿਆ ਕਿ ਈਐੱਸਆਈਸੀ ਦੇ ਲੰਬਿਤ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ ਅਤੇ ਈਐੱਸਆਈਸੀ ਦੇ ਹਸਪਤਾਲਾਂ ਦੇ ਨਿਰਮਾਣ ਕਾਰਜਾਂ ਦੇ ਨਾਲ-ਨਾਲ ਡਾਕਟਰਾਂ ਅਤੇ ਸਟਾਫ਼ ਦੀ ਉਪਲਬਧਤਾ ਦਾ ਧਿਆਨ ਰੱਖਿਆ ਜਾਵੇਗਾ ਅਤੇ ਡਾਕਟਰਾਂ ਨੂੰ ਗ਼ਰੀਬਾਂ ਦੀ ਸੇਵਾ ਕਰਨ ਵਾਲੇ ਈਐੱਸਆਈਸੀ ਹਸਪਤਾਲਾਂ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਡਾਕਟਰਾਂ ਅਤੇ ਸਟਾਫ਼ ਦੇ ਮਿਹਨਤਾਨੇ ਨੂੰ ਈਐੱਸਆਈ ਕਾਰਪੋਰੇਸ਼ਨ ਦੁਆਰਾ ਸੋਧਿਆ ਜਾਵੇਗਾ। ਈਐੱਸਆਈਸੀ ਕਰਮਚਾਰੀਆਂ ਦੀ ਤਬਾਦਲਾ ਨੀਤੀ 'ਤੇ ਬੋਲਦੇ ਹੋਏ ਮੰਤਰੀ ਨੇ ਦੱਸਿਆ ਕਿ ਇੱਕ ਓਪਨ, ਡਿਜੀਟਲ ਅਤੇ ਪਾਰਦਰਸ਼ੀ ਟਰਾਂਸਫਰ ਨੀਤੀ ਛੇਤੀ ਹੀ ਲਾਗੂ ਕੀਤੀ ਜਾਵੇਗੀ।
ਮੰਤਰੀ ਨੇ ਦੋ ਈਐੱਸਆਈਸੀ ਮੈਨੇਜਮੈਂਟ ਡੈਸ਼ਬੋਰਡਾਂ ਦਾ ਉਦਘਾਟਨ ਕੀਤਾ, ਯਾਨੀ ਕੰਸਟ੍ਰਕਸ਼ਨ ਪ੍ਰੋਜੈਕਟ ਡੈਸ਼ਬੋਰਡ ਅਤੇ ਹਸਪਤਾਲ ਡੈਸ਼ਬੋਰਡ। ਹੈਲਥ ਡੈਸ਼ਬੋਰਡ ਈਐੱਸਆਈ ਹਸਪਤਾਲ ਦੀ ਕਾਰਗੁਜ਼ਾਰੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਇੱਕ ਨਜ਼ਰ ਵਿੱਚ ਦੇਵੇਗਾ। ਇਹ ਦਰਸ਼ਕਾਂ ਨੂੰ ਹਸਪਤਾਲ ਦੇ ਡੈਸ਼ਬੋਰਡ 'ਤੇ ਮਰੀਜ਼ਾਂ ਦੀ ਮੌਜੂਦਾ ਭਰਤੀ ਸੰਖਿਆ (ਆਕੂਪੈਂਸੀ) ਅਤੇ ਓਪੀਡੀ ਫੁੱਟਫਾਲ ਵੀ ਪ੍ਰਦਾਨ ਕਰੇਗਾ। ਕੰਸਟ੍ਰਕਸ਼ਨ ਡੈਸ਼ਬੋਰਡ ਈਐੱਸਆਈਸੀ ਦੇ ਵਿਭਿੰਨ ਉਸਾਰੀ ਪ੍ਰੋਜੈਕਟਾਂ ਬਾਰੇ ਮੁੱਖ ਜਾਣਕਾਰੀ ਦੇਵੇਗਾ। ਸ਼੍ਰੀ ਯਾਦਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵੇਂ ਡੈਸ਼ਬੋਰਡ ਨਾ ਸਿਰਫ਼ ਬਿਹਤਰ ਨਿਗਰਾਨੀ ਕਰਨ ਵਿੱਚ ਮਦਦ ਕਰਨਗੇ ਬਲਕਿ ਇਸ ਸਦਕਾ ਦਕਸ਼ ਅਤੇ ਪ੍ਰਭਾਵੀ ਅਮਲ ਵਿੱਚ ਵੀ ਸਹਾਈ ਹੋਣਗੇ।
ਇਸ ਮੌਕੇ 'ਤੇ ਸ਼੍ਰੀ ਯਾਦਵ ਨੇ 2021 ਪੈਰਾਲੰਪਿਕ ਗੋਲਡ ਮੈਡਲਿਸਟ ਸ਼੍ਰੀ ਪ੍ਰਮੋਦ ਭਗਤ ਅਤੇ ਸਿਲਵਰ ਮੈਡਲਿਸਟ ਸੁਸ਼੍ਰੀ ਭਾਵਨਾ ਪਟੇਲ ਨੂੰ ਉਨ੍ਹਾਂ ਦੇ ਮੈਡਲਾਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਕ੍ਰਮਵਾਰ ਇੱਕ ਕਰੋੜ ਅਤੇ 50 ਲੱਖ ਦੇ ਚੈੱਕ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤੇ ਗਏ। ਦੋਵਾਂ ਖਿਡਾਰੀਆਂ ਨੇ ਲਗਾਤਾਰ ਸਹਿਯੋਗ ਦੇਣ ਲਈ ਮੰਤਰੀ ਅਤੇ ਈਐੱਸਆਈਸੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੰਤਰੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਲਈ ਹੋਰ ਹੌਸਲਾ ਅਫਜ਼ਾਈ ਕਰਨ ਅਤੇ ਸਹਿਯੋਗ ਦੇਣ ਲਈ ਕਿਹਾ।
ਗੁਰੂਗ੍ਰਾਮ ਵਿੱਚ ਈਐੱਸਆਈਸੀ ਮੀਟਿੰਗ ਦੀ ਦੋ ਦਿਨਾਂ 187ਵੀਂ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਅਤੇ ਵਿਚਾਰ-ਵਟਾਂਦਰੇ ਬਾਰੇ ਹੋਰ ਬੋਲਦਿਆਂ, ਕੇਂਦਰੀ ਮੰਤਰੀ ਨੇ ਦੱਸਿਆ ਕਿ ਈਐੱਸਆਈਸੀ ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਸੀ ਕਿ ਈਐੱਸਆਈਐੱਸ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਵੱਡੀ ਕਮੀ ਹੈ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਕੈਲੰਡਰ ਵਰ੍ਹੇ ਵਿੱਚ 5000 ਡਾਕਟਰਾਂ ਦੀ ਨਿਯੁਕਤੀ ਲਈ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।
ਇਸ ਮੌਕੇ 'ਤੇ, ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਕਵਰ ਨਾ ਕੀਤੇ ਗਏ ਖੇਤਰਾਂ ਵਿੱਚ ਪੌਦੇ ਲਗਾਉਣ ਵਾਲੇ ਮਜ਼ਦੂਰਾਂ ਨੂੰ ਮੈਡੀਕਲ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਅਤੇ ਦੇਸ਼ ਭਰ ਵਿੱਚ ਵਰਕਰਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਈਐੱਸਆਈ ਕਾਰਪੋਰੇਸ਼ਨ ਦੀ 187ਵੀਂ ਬੈਠਕ ਵਿੱਚ ਪੱਛਮੀ ਬੰਗਾਲ, ਅਸਾਮ, ਮਹਾਰਾਸ਼ਟਰ, ਉੱਤਰਾਖੰਡ, ਉੱਤਰ ਪ੍ਰਦੇਸ਼ ਰਾਜਾਂ ਦੇ ਪ੍ਰਮੁੱਖ ਸਕੱਤਰਾਂ/ਸਕੱਤਰਾਂ ਦੀ ਪ੍ਰਭਾਵੀ ਸ਼ਮੂਲੀਅਤ ਦੇ ਨਾਲ-ਨਾਲ ਮਾਲਕਾਂ, ਕਰਮਚਾਰੀਆਂ, ਸਰਕਾਰੀ ਨੁਮਾਇੰਦਿਆਂ ਅਤੇ ਮੈਡੀਕਲ ਖੇਤਰ ਦੇ ਮਾਹਿਰਾਂ ਦੇ ਸਾਰੇ ਨੁਮਾਇੰਦਿਆਂ ਦੀ ਮੌਜੂਦਗੀ ਦੇਖੀ ਗਈ। ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਭੂਪੇਂਦਰ ਯਾਦਵ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸ਼੍ਰੀ ਸੁਨੀਲ ਬਰਥਵਾਲ, ਸਕੱਤਰ (ਐੱਲਐਂਡਈ) ਅਤੇ ਸ਼੍ਰੀ ਮੁਖਮੀਤ ਸਿੰਘ ਭਾਟੀਆ, ਡਾਇਰੈਕਟਰ ਜਨਰਲ, ਈਐੱਸਆਈਸੀ ਦੇ ਇੱਕ ਪ੍ਰੋਫੈਸ਼ਨਲ ਅਤੇ ਸੰਮਿਲਿਤ ਢੰਗ ਨਾਲ ਬੈਠਕਾਂ ਦਾ ਆਯੋਜਨ ਕਰਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।
***********
ਐੱਚਆਰਕੇ
(Release ID: 1797961)
Visitor Counter : 167