ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਵੀਰੇਂਦਰ ਕੁਮਾਰ 12 ਫਰਵਰੀ ਨੂੰ ‘ਸਮਾਈਲ’ ਸਕੀਮ ਦਾ ਸ਼ੁਭਾਰੰਭ ਕਰਨਗੇ


ਸਕੀਮ ਟ੍ਰਾਂਸਜੈਂਡਰ ਸਮੁਦਾਏ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਲੋਕਾਂ ਲਈ ਕਲਿਆਣਕਾਰੀ ਕਾਰਜ ਕਰਨ ਲਈ ਡਿਜਾਇਨ ਕੀਤਾ ਗਿਆ ਹੈ

ਸਕੀਮ ਉਨ੍ਹਾਂ ਅਧਿਕਾਰਾਂ ਨੂੰ ਮਜਬੂਤੀ ਅਤੇ ਵਿਸਤਾਰ ਪ੍ਰਦਾਨ ਕਰਦੀ ਹੈ ਜੋ ਇਸ ਲਕਸ਼ਿਤ ਸਮੂਹ ਨੂੰ ਜ਼ਰੂਰੀ ਕਾਨੂੰਨੀ ਸੁਰੱਖਿਆ ਅਤੇ ਸੁਰੱਖਿਅਤ ਜੀਵਨ ਦਾ ਭਰੋਸਾ ਪ੍ਰਦਾਨ ਕਰਦੇ ਹਨ

ਸਮਾਇਲ ਸਕੀਮ ਦੇ ਦੋ ਭਾਗ ਹਨ- ਟ੍ਰਾਂਸਜੈਂਡਰ ਵਿਅਕਤੀਆਂ ਦੇ ਕਲਿਆਣ ਲਈ ਵਿਆਪਕ ਪੁਨਰਵਾਸ ਲਈ ‘ਕੇਂਦਰੀ ਸੈਕਟਰ ਸਕੀਮ’ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਲੋਕਾਂ ਦੇ ਵਿਆਪਕ ਪੁਨਰਵਾਸ ਲਈ ‘ਕੇਂਦਰੀ ਸੈਕਟਰ ਸਕੀਮ’

ਮੰਤਰਾਲੇ ਨੇ ਇਸ ਯੋਜਨਾ ਦੇ ਤਹਿਤ 2021-22 ਤੋਂ 2025-26 ਤੱਕ ਲਈ 365 ਕਰੋੜ ਰੁਪਏ ਵੰਡੇ


ਦਿੱਲੀ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਦੌਰ, ਲਖਨਊ, ਮੁੰਬਈ, ਨਾਗਪੁਰ, ਪਟਨਾ ਅਤੇ ਅਹਿਮਦਾਬਾਦ ਜਿਹੇ 10 ਸ਼ਹਿਰਾਂ ਵਿੱਚ ਵਿਆਪਕ ਪੁਨਰਵਾਸ ਦਾ ਪਾਇਲਟ ਪ੍ਰੋਜੈਕਟ ਸ਼ੁਰੂ

Posted On: 10 FEB 2022 4:48PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਵੀਰੇਂਦਰ ਕੁਮਾਰ 12 ਫਰਵਰੀ 2022 ਨੂੰ ਨਵੀਂ ਦਿੱਲੀ ਵਿੱਚ 15 ਜਨਪਥ ਰੋਡ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਭੀਮ ਆਡੀਟੋਰੀਅਮ ਵਿੱਚ ਕੇਂਦਰੀ ਸੈਕਟਰ ਸਕੀਮ “ਸਮਾਇਲ” ਸਪੋਰਟ ਫਾਰ ਮਾਰਜੀਨਲਾਈਜਡ ਇੰਡੀਵਿਜ਼ੂਅਲਸ ਫਾਰ ਲਾਈਵਲੀਹੂਡ ਐਂਡ ਐਂਟਰਪ੍ਰਾਈਜ” ਦਾ ਸ਼ੁਭਾਰੰਭ ਕਰਨਗੇ। ਇਸ ਯੋਜਨਾ ਦਾ ਮਕਸਦ ਹਾਸ਼ੀਏ ‘ਤੇ ਖੜ੍ਹੇ ਵਿਅਕਤੀਆਂ ਨੂੰ ਆਜੀਵਿਕਾ ਅਤੇ ਉੱਦਮ ਦੇ ਰੂਪ ਵਿੱਚ ਮਦਦ ਕਰਨਾ ਹੈ। ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਤਤਵਾਵਧਾਨ ਵਿੱਚ ਇਸ  ਯੋਜਨਾ ਨਾਲ ਟ੍ਰਾਂਸਜੈਂਡਰ ਸਮੁਦਾਏ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਲੋਕਾਂ ਲਈ ਕਲਿਆਣਕਾਰੀ ਕਾਰਜ ਕੀਤੇ ਜਾਣਗੇ।  

ਇਸ ਅਵਸਰ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸ਼੍ਰੀ ਏ. ਨਾਰਾਇਣਸੁਵਾਮੀ ਅਤੇ ਸੁਸ਼੍ਰੀ ਪ੍ਰਤਿਮਾ ਭੌਮਿਕ ਵੀ ਮੌਜੂਦ ਰਹਿਣਗੇ।

 

ਇਸ ਸਕੀਮ ਦੇ ਦੋ ਭਾਗ ਹਨ। ਪਹਿਲਾ –‘ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਲਈ ਸੈਟਰਲ ਸੈਕਟਰ ਸਕੀਮ ਅਤੇ ਦੂਜਾ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਲੋਕਾਂ ਦੇ ਵਿਆਪਕ ਪੁਨਰਵਾਸ ਲਈ ‘ਸੈਟਰਲ ਸੈਕਟਰ ਸਕੀਮ’

ਇਹ ਸਕੀਮ ਉਨ੍ਹਾਂ ਅਧਿਕਾਰੀਆਂ ਨੂੰ ਮਜਬੂਤੀ ਅਤੇ ਵਿਸਤਾਰ ਪ੍ਰਦਾਨ ਕਰਦੀ ਹੈ ਜੋ ਇਸ ਲਕਸ਼ਿਤ ਸਮੂਹ ਨੂੰ ਜਰੂਰੀ ਕਾਨੂੰਨੀ ਸੁਰੱਖਿਆ ਅਤੇ ਸੁਰੱਖਿਅਤ ਜੀਵਨ ਦਾ ਭਰੋਸਾ ਪ੍ਰਦਾਨ ਕਰਦੇ ਹਨ। ਇਹ ਸਕੀਮ ਉਸ ਸਮਾਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੀ ਹੈ ਜਿਸ ਦੀ ਜ਼ਰੂਰਤ ਪਹਿਚਾਣ, ਮੈਡੀਕਲ ਦੇਖਭਾਲ, ਸਿੱਖਿਆ, ਪੇਸ਼ੇਵਰ ਮੌਕੇ ਅਤੇ ਪਹਿਚਾਣ ਦੇ ਕਈ ਆਯਾਮਾਂ ਦੇ ਮਾਧਿਅਮ ਰਾਹੀਂ ਹੁੰਦੀ ਹੈ। ਮੰਤਰਾਲੇ ਨੇ 2021-22 ਤੋਂ 2025-26 ਤੱਕ ਦੇ ਲਈ ਇਸ ਸਕੀਮ ਨੂੰ 365 ਕਰੋੜ ਰੁਪਏ ਵੰਡੇ ਹਨ।

ਉਪ-ਸਕੀਮ- ‘ਟ੍ਰਾਂਸਜੈਂਡਰ ਵਿਅਕਤੀਆਂ ਦੇ ਕਲਿਆਣ ਲਈ ਵਿਆਪਕ ਪੁਨਰਵਾਸ ਲਈ ਕੇਂਦਰੀ ਸੈਕਟਰ ਸਕੀਮ’ ਵਿੱਚ ਇਹ ਖਾਸ ਬਿੰਦੂ ਸ਼ਾਮਿਲ ਹਨ-

  1. ਟ੍ਰਾਂਸਜੈਂਡਰ ਵਿਦਿਆਰਥੀਆਂ ਲਈ ਸਕਾਲਰਸ਼ਿਪ: ਆਪਣੀ ਸਿੱਖਿਆ ਪੂਰੀ ਕਰਨ ਵਿੱਚ ਸਮਰੱਥ ਬਣਾਉਣ ਲਈ 9ਵੀਂ ਤੋਂ ਪੋਸਟ-ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ। 

  2. ਕੌਸ਼ਲ ਵਿਕਾਸ ਅਤੇ ਆਜੀਵਿਕਾ: ਵਿਭਾਗ ਦੀ ‘ਪੀਐੱਮ-ਦਕਸ਼’ ਸਕੀਮ ਦੇ ਤਹਿਤ ਕੌਸ਼ਲ ਵਿਕਾਸ ਅਤੇ ਆਜੀਵਿਕਾ

  3. ਕੰਪੋਜ਼ਿਟ ਮੈਡੀਕਲ ਹੈਲਥ: ਪ੍ਰਧਾਨ ਮੰਤਰੀ ਜਨ ਆਰੋਗਿਆ ਸਕੀਮ (ਪੀਐੱਮ-ਜੇਏਵਾਈ) ਯੋਜਨਾ ਦੇ ਤਹਿਤ ਚੁਣੇ ਹਸਪਤਾਲਾਂ ਤੋਂ ਜੈਂਡਰ-ਰੀਅਫਮੈਰਸ਼ਨ ਸਰਜਰੀ ਦੇ ਲਈ ਇੱਕ ਵਿਆਪਕ ਪੈਕੇਜ।

  4. ‘ਗਰਿਮਾ ਗ੍ਰਿਹ’ ਦੇ ਰੂਪ ਵਿੱਚ ਆਵਾਸ: ‘ਗਰਿਮਾ ਗ੍ਰਿਹ’ ਦੇ ਨਾਮ ਤੋਂ ਸ਼ੈਲਟਰ ਹੋਮ ਜਿਥੇ ਭੋਜਨ, ਕੱਪੜੇ, ਮਨੋਰੰਜਨ ਸੁਵਿਧਾਵਾਂ, ਕੌਸ਼ਲ ਵਿਕਾਸ ਦੇ ਅਵਸਰ, ਅਤੇ ਮੈਡੀਕਲ ਸਹਾਇਤਾ ਆਦਿ ਪ੍ਰਦਾਨ ਕੀਤੀ ਜਾਵੇਗੀ।

  5. ਟ੍ਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦਾ ਪ੍ਰਾਵਧਾਨ: ਅਪਰਾਧਾਂ ਦੇ ਮਾਮਲਿਆਂ ਦੀ ਨਿਗਰਾਨੀ ਅਤੇ ਸਮੇਂ ‘ਤੇ ਰਜਿਸਟ੍ਰੇਸ਼ਨ , ਜਾਂਚ ਅਤੇ ਅਪਰਾਧਾਂ ਦੇ ਅਭਿਯੋਜਨ ਨੂੰ ਸੁਨਿਸ਼ਚਿਤ ਕਰਨ ਲਈ ਹਰੇਕ ਰਾਜ ਵਿੱਚ ਟ੍ਰਾਂਸਜੈਂਡਰ ਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਬਣਾਉਣਾ।

  6. ਈ-ਸੇਵਾਵਾਂ (ਰਾਸ਼ਟਰੀ ਪੋਰਟਲ ਅਤੇ ਹੈਲਪਲਾਈਨ ਅਤੇ ਵਿਗਿਆਪਨ ) ਅਤੇ ਹੋਰ ਕਲਿਆਣਕਾਰੀ ਕਦਮ

 ‘ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦਾ ਵਿਆਪਕ ਪੁਨਰਵਾਸ’ ਉਪ-ਸਕੀਮ ਦਾ ਟੀਚਾ-

  1. ਸਰਵੇਖਣ ਅਤੇ ਪਹਿਚਾਣ: ਲਾਭਾਰਥੀਆਂ ਦਾ ਸਰਵੇਖਣ ਅਤੇ ਪਹਿਚਾਣ ਲਾਗੂਕਰਨ ਏਜੰਸੀਆਂ ਦੁਆਰਾ ਕੀਤਾ ਜਾਵੇਗਾ।

  2. ਪ੍ਰੇਰਿਤ ਕਰਨਾ: ਭੀਖ ਮੰਗਣ ਵਾਲੇ ਵਿਅਕਤੀਆਂ ਨੂੰ ਸ਼ੋਲਟਰ ਹੋਮ ਵਿੱਚ ਉਪਲਬਧ ਸੇਵਾਵਾਂ ਦਾ ਲਾਭ ਚੁੱਕਣ ਲਈ ਪ੍ਰੇਰਿਤ ਕਰਨ ਦਾ ਕਾਰਜ ਕੀਤਾ ਜਾਵੇਗਾ। 

  3. ਬਚਾਅ/ਸੈਲਟਰ ਹੋਮ: ਆਸਰਾ ਹੋਰ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਬੱਚਿਆਂ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦੇ ਬੱਚਿਆਂ ਲਈ ਸਿੱਖਿਆ ਦੀ ਸੁਵਿਧਾ ਪ੍ਰਦਾਨ ਕਰਨਗੇ।

ਵਿਆਪਕ ਪੁਨਰਵਾਸ

ਇਸ ਦੇ ਇਲਾਵਾ,

  1. ਸਮਰੱਥਾ, ਸੰਭਾਵੀ ਅਤੇ ਇੱਛਾਯੋਗਤਾ ਪ੍ਰਾਪਤ ਕਰਨ ਲਈ ਕੌਸ਼ਲ ਵਿਕਾਸ/ਵੋਕੇਸ਼ਨਲ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ ਤਾਕਿ ਉਹ ਸਵੈ-ਰੋਜ਼ਗਾਰ ਵਿੱਚ ਲਗਾਕੇ ਗਰਿਮਾਪੂਰਨ ਜੀਵਨ ਬਿਤਾ ਸਕਣ।

  2. ਦਿੱਲੀ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਦੌਰ, ਲਖਨਊ, ਮੁੰਬਈ, ਨਾਗਪੁਰ, ਪਟਨਾ ਅਤੇ ਅਹਿਮਦਾਬਾਦ ਜਿਹੇ ਵਿਆਪਕ ਪੁਨਰਵਾਸ ਇੰਟਰਸਿਟੀ ‘ਤੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ।

ਖਾਸ ਬਾਤ ਇਹ ਕਿ ਉਨ੍ਹਾਂ ਉਪ-ਸਕੀਮ ਨੂੰ ਮੰਤਰਾਲੇ ਵਿੱਚ ਬਣੀ ਨੈਸ਼ਨਲ ਕੋਆਰਡੀਨੇਟਰ ਦੀ ਇੱਕ ਟੀਮ ਦੁਆਰਾ ਲਾਗੂਕਰਨ ਕੀਤਾ ਜਾਵੇਗਾ। ਨੈਸ਼ਨਲ ਕੋਆਰਡੀਨੇਟਰ ਦੀ ਯੋਗਤਾਵਾਂ, ਮਿਹਨਤਾਨਾ, ਸ਼ਕਤੀਆਂ ਅਤੇ ਕਾਰਜ ਅਤੇ ਲਾਈਨ ਆਵ੍ ਕਮਾਂਡ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੁਆਰਾ ਤੈਅ ਅਨੁਸਾਰ ਹੋਵੇਗੀ। ਇਸ ਦੇ ਇਲਾਵਾ ਪ੍ਰੋਜੈਕਟ ਨਿਗਰਾਨੀ ਯੂਨਿਟ(ਪੀਐੱਮਯੂ) ਜਾਂ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੁਆਰਾ ਨਿਯੁਕਤ ਕਿਸੇ ਹੋਰ ਏਜੰਸੀ/ਇਕਾਈ ਸਹਿਤ ਮੰਤਰਾਲੇ ਦੁਆਰਾ ਨਿਯਮਿਤ ਅੰਤਰਾਲ ‘ਤੇ ਇਸ ਦੇ ਘਟਕਾਂ ਦੀ ਨਿਗਰਾਨੀ ਕੀਤੀ ਜਾਵੇਗੀ।

*******


ਐੱਮਜੀ/ਆਰਐੱਨਐੱਮ/ਐੱਸਬੀ



(Release ID: 1797758) Visitor Counter : 91


Read this release in: English , Urdu , Hindi , Bengali