ਟੈਕਸਟਾਈਲ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਡਿਜ਼ਾਈਨਰਾਂ ਨੂੰ ਸੰਪੂਰਨਤਾ ਦੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਪਹਿਚਾਣ ਕੀਤੇ ਗਏ ਸ਼ਿਲਪਕਾਰ ਹਰ ਮਹੀਨੇ 1000 ਰੁਪਏ ਅਧਿਕ ਕਮਾਉਣ
ਉਨ੍ਹਾਂ ਨੇ ਨਿਫਟ ਦੇ 30,000 ਸਾਰੇ ਵਿਦਿਆਰਥੀਆਂ ਨੂੰ ਸ਼ਿਲਪ ਈਕੋ-ਸਿਸਟਮ ਵਿੱਚ ਪਰਿਵਤਰਨ ਲਿਆਉਣ ਦਾ ਸੱਦਾ ਦਿੱਤਾ
ਨਿਫਟ ਦੇ ਹਰੇਕ ਵਿਦਿਆਰਥੀ ਨੂੰ ਇੱਕ ਸ਼ਿਲਪਕਾਰ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਸਮਾਜ ਦੇ ਪਛੜੇ ਵਰਗ ਨੂੰ ਡਿਜ਼ਾਈਨਲ ਪ੍ਰਬੰਧਨ ਅਤੇ ਟੈਕਨੋਲੋਜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਟ੍ਰੇਂਡ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ: ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਉੱਘੇ ਡਿਜ਼ਾਈਨਰਾਂ ਦੇ ਨਾਲ ਮੀਟਿੰਗ ਕੀਤੀ
Posted On:
11 FEB 2022 1:21PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ , ਟੈਕਸਟਾਈਲ , ਉਪਭੋਗਤਾ ਮਾਮਲੇ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਡਿਜ਼ਾਈਨਰਾਂ ਦੇ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਭਾਰਤ ਨੂੰ ਵਿਸ਼ਵ ਦੀ ਫੈਸ਼ਨ ਰਾਜਧਾਨੀ ਬਣਾਉਣ ਅਤੇ ਦੇਸ਼ ਦੇ ਕਾਰੀਗਰਾਂ ਅਤੇ ਬੁਨਕਰਾਂ ਨੂੰ ਸਸ਼ਕਤ ਬਣਾਉਣ ਬਾਰੇ ਮੰਥਨ ਕੀਤਾ ਗਿਆ। ਇਹ ਕਾਰੀਗਰ ਅਤੇ ਬੁਨਕਰ ਸਾਡੀ ਸੰਸਕ੍ਰਿਤੀ ਅਤੇ ਸ਼ਿਲਪ ਵਿਰਾਸਤ ਦੇ ਸੱਚੇ ਝੰਡਾ ਬਰਦਾਰ ਹਨ। ਇਸ ਮੌਕੇ ‘ਤੇ ਟੈਕਸਟਾਈਲ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਯੂ.ਪੀ ਸਿੰਘ ਅਤੇ ਨਿਫਟ ਦੇ ਡਾਇਰੈਕਟਰ ਜਨਰਲ ਸ਼੍ਰੀ. ਸ਼ਾਂਤਮਨੁ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਭਾਰਤ ਦੇ ਹੈਂਡਲੂਮ ਅਤੇ ਹਸਤਸ਼ਿਲਪ ਖੇਤਰਾਂ ਵਿੱਚ ਮਹੱਤਵਪੂਰਨ ਅਨੁਭਵ ਰੱਖਣ ਵਾਲੇ ਨਿਫਟ ਦੇ 27 ਪ੍ਰਤਿਭਾਸ਼ਾਲੀ ਵਿਦਿਆਰਥੀ ਵੀ ਸ਼ਾਮਿਲ ਹੋਏ। ਇਸ ਮੰਚ ‘ਤੇ ਉਨ੍ਹਾਂ ਦੇ ਕੁਝ ਉੱਘੇ ਡਿਜ਼ਾਈਨਰਾਂ ਨੇ ਹਿੱਸਾ ਲਿਆ ਜਿਨ੍ਹਾਂ ਦਾ ਭਾਰਤੀ ਸ਼ਿਲਪ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਰਿਹਾ ਹੈ। ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ- ਸੁਨੀਤਾ ਸ਼ੰਕਰ , ਸ਼੍ਰੀ ਸਬਿਆਸਾਚੀ ਮੁਖਰਜੀ, ਸੁਸ਼੍ਰੀ ਤਨਵੀਰ ਰੱਤੀ, ਸ਼੍ਰੀ ਸੁਕੇਤ ਧੀਰ, ਸੁਸ਼੍ਰੀ ਉਮਾ ਪ੍ਰਜਾਪਤੀ, ਸ਼੍ਰੀ ਪਰਮਿੰਦਰ ਪਾਲ ਸਿੰਘ,
ਸੁਸ਼੍ਰੀ ਕਰਿਸ਼ਮਾ ਆਚਾਰੀਆ, ਸੁਸ਼੍ਰੀ ਅਨਾਵਿਲਾ ਮਿਸ਼ਰਾ, ਸੁਸ਼੍ਰੀ ਨਿਧੀ ਯਾਸ਼ਾ, ਸੁਸ਼੍ਰੀ ਨਿਵੇਦਿਤਾ ਸਾਬੂ, ਸ਼੍ਰੀ ਮਨੀਸ਼ ਤ੍ਰਿਪਾਠੀ, ਸੁਸ਼੍ਰੀ ਅੰਜਲੀ ਪੁਰੋਹਿਤ, ਸੁਸ਼੍ਰੀ ਅਨਿੰਦਿਤਾ ਸਰਦਾਰ , ਸ਼੍ਰੀ ਅਕਸੈ ਸਿੰਘ, ਸ਼੍ਰੀ ਸਾਰਥਕ ਸੇਨਗੁਪਤਾ, ਸ਼੍ਰੀ ਸਾਮੰਤ ਚੌਹਾਨ, ਸ਼੍ਰੀ ਸਿਧਾਰਥ ਸਿੰਨ੍ਹਾ, ਸ਼੍ਰੀ ਜੋਏ ਮਿੱਤਰਾ. ਸੁਸ਼੍ਰੀ ਮੰਨਤ ਸੇਠੀ, ਸ਼੍ਰੀ ਹਰਪ੍ਰੀਤ ਪਦਮ, ਸ਼੍ਰੀਮਾਨ ਪਦਮ ਰਾਜ ਕੇਸ਼ਰੀ, ਸੁਸ਼੍ਰੀ ਰਿੰਕੀ ਗੌਤਮ, ਸ਼੍ਰੀ ਅਭਿਸ਼ੇਕ ਗੁਪਤਾ, ਸ਼੍ਰੀ ਗੌਰਵ ਜੈ ਗੁਪਤਾ, ਸ਼੍ਰੀ ਵੈਭਵ ਅਗ੍ਰਵਾਲ ਅਤੇ ਸ਼੍ਰੀ ਪ੍ਰਿਯੰਕੁਰ ਸੇਨਗੁਪਤਾ ਅਤੇ ਸ਼੍ਰੀ ਅਕਸ਼ੈ ਦੀਪ ਸਿੰਘ।
ਇਸ ਮੀਟਿੰਗ ਦਾ ਉਦੇਸ਼ ਡਿਜ਼ਾਇਨਰ ਅਤੇ ਸ਼ਿਲਪਕਾਰਾਂ ਦੇ ਸਹਿਯੋਗ ਦੇ ਨਾਲ-ਨਾਲ ਇਸ ਬਾਰੇ ਵਿਚਾਰ ਕਰਨਾ ਸੀ ਕਿ ਕਿਸ ਪ੍ਰਕਾਰ ਟੈਕਨੋਲੋਜੀ ਅਤੇ ਮਾਰਕੀਟਿੰਗ ਰਣਨੀਤੀਆਂ ਦੇ ਉਪਾਅ ਨਾਲ ਸ਼ਿਲਪ ਦੀ ਗੁਣਵੱਤਾ ਵਿੱਚ ਵਾਧਾ ਹੋ ਸਕਦਾ ਹੈ। ਸ਼ਿਲਪ ਅਤੇ ਸ਼ਿਲਪਕਾਰਾਂ ਦੀ ਸੁਰੱਖਿਆ ਅਤੇ ਸ਼ਿਲਪ ਦੀ ਜੀਵਿਕਾ ਬਾਰੇ ਡਿਜ਼ਾਇਨਰਾਂ ਨੇ ਆਪਣੇ ਵਿਚਾਰ ਰੱਖੇ। ਪ੍ਰੇਮ ਜਨਿਤ ਕਿਰਤ ਹੋਣ ਦੇ ਕਾਰਨ ਸ਼ਿਲਪ ਨੂੰ ਵਿਲਾਸਿਤਾ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਡਿਜ਼ਾਇਨਰਾਂ ਦੁਆਰਾ ਰੱਖੇ ਗਏ ਦ੍ਰਿਸ਼ਟੀਕੋਣ ਦੇ ਨਾਲ-ਨਾਲ ਭਾਰਤੀ ਸ਼ਿਲਪ ਦੇ ਲਈ ਉਨ੍ਹਾਂ ਦੇ ਜਨੂਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਰਾਸ਼ਟਰ ਦੀ ਕਲਾ, ਸ਼ਿਲਪ, ਸੱਭਿਆਚਾਰ, ਪਰੰਪਰਾ ਅਤੇ ਵਿਰਾਸਤ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਡਿਜ਼ਾਇਨਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦੁਆਰਾ ਚੁੱਕੇ ਗਏ ਜਾਂ ਚਰਚਾ ਕੀਤੇ ਗਏ।
ਸਾਰੇ ਬਿੰਦੂਆਂ ਨੂੰ ਠੀਕ ਤਰ੍ਹਾਂ ਨਾਲ ਨੋਟ ਕਰ ਲਿਆ ਗਿਆ ਹੈ ਅਤੇ ਉਨ੍ਹਾਂ ‘ਤੇ ਅੱਗੇ ਕਾਰਵਾਈ ਕਰਦੇ ਸਮੇਂ ਧਿਆਨ ਦਿੱਤਾ ਜਾਵੇਗਾ। ਹਫਤੇ ਵਿੱਚ ਇੱਕ ਦਿਨ ਖਾਦੀ/ ਹੈਂਡਲੂਮ ਕੱਪੜਾ ਪਹਿਨਣ ਦਾ ਵਿਚਾਰ ਅਤੇ ਡਿਜ਼ਾਇਨਰਾਂ ਦੀ ਰਾਸ਼ਟਰ ‘ਤੇ ਗਰਵ ਕਰਨ ਦੀ ਭਾਵਨਾ ਦੀ ਵੀ ਸਰਾਹਨਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਬਹੁਤ ਸਾਰੀਆਂ ਸੰਭਾਵਨਾਵਾਂ ਨੂੰ ਖੋਲ੍ਹਦਾ ਹੈ ਕਿ ਡਿਜ਼ਾਇਨਰਾਂ ਨੇ ਵੱਡੀ ਭੂਮਿਕਾ ਨਿਭਾਉਣੀ ਹੈ।
ਸ਼੍ਰੀ ਗੋਇਲ ਨੇ ਇਸ ਇੱਕ ਟੀਚੇ ਦੀ ਦਿਸ਼ਾ ਵਿੱਚ ਸੰਪੂਰਨਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਜਿਸ ਤੋਂ ਪਹਿਚਾਣ ਕੀਤੇ ਗਏ ਸਾਰੇ 75 ਲੱਖ ਸ਼ਿਲਪਕਾਰ ਹਰ ਮਹੀਨੇ 1000 ਰੁਪਏ ਅਧਿਕ ਕਮਾ ਸਕਣ। ਉਨ੍ਹਾਂ ਨੇ ਕਿਹਾ ਕਿ ਅਗਲਾ ਟੀਚਾ ਭਾਰਤ ਦੇ ਸ਼ਿਲਪ ਅਤੇ ਵਿਰਾਸਤ ਦੀ ਪਹਿਚਾਣ ਅਤੇ ਸੁਰੱਖਿਆ ਦਾ ਹੈ। ਸ਼੍ਰੀ ਗੋਇਲ ਨੇ ਨਿਫਟ ਦੇ 30,000 ਤੋਂ ਅਧਿਕ ਸਾਰੇ ਵਿਦਿਆਰਥੀਆਂ ਦੇ ਈਕੋ-ਸਿਸਟਮ ਨੂੰ ਪੂਰੇ ਸ਼ਿਲਪ ਈਕੋ-ਸਿਸਟਮ ਵਿੱਚ ਪਰਿਵਰਤਨ ਲਿਆਉਣ ਲਈ ਮਿਲਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਇੱਕ ਸ਼ਿਲਪਕਾਰ ਨੂੰ ਅਪਣਾਉਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਮਾਜ ਦੇ ਪਿਛੜੇ ਵਰਗ ਨੂੰ ਡਿਜ਼ਾਇਨ, ਪ੍ਰਬੰਧਨ ਅਤੇ ਟੈਕਨੋਲੋਜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਟ੍ਰੇਂਡ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਵਿਸ਼ਵ ਦੀ ਫੈਸ਼ਨ ਰਾਜਧਾਨੀ ਬਣਾਉਣਾ ਚਾਹੀਦਾ ਹੈ। ਭਾਰਤ ਨੂੰ ਆਪਣੇ ਉਤਪਾਦਾਂ ਨੂੰ ਵਿਸ਼ਵ ਦੇ ਪ੍ਰਮੁੱਖ ਫੈਸ਼ਨ ਹਾਊਸਾਂ ਦੇ ਨਾਲ ਪ੍ਰਦਰਸ਼ਿਤ ਕਰਕੇ ਵਿਸ਼ਵ ਪੱਧਰ ‘ਤੇ ਆਪਣੀ ਉਪਸਥਿਤੀ ਦਰਜ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਗਰਵ ਕਰਨਾ ਮਹੱਤਵਪੂਰਨ ਹੈ ਅਤੇ ਸਾਨੂੰ ਬਿਨਾ ਕਿਸੇ ਪਿਛੋਕੜ ਦੇ ਰਾਸ਼ਟਰ ਦੀ ਪ੍ਰਗਤੀ ਲਈ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਸਹਿਯੋਗ ਇੱਕ ਪ੍ਰਮੁੱਖ ਬਿੰਦੂ ਹੈ ਅਤੇ ਅਸੀਂ ਸਾਰੇ ਮਿਲਕੇ ਭਾਰਤੀ ਸ਼ਿਲਪ ਦੀ ਵਿਸ਼ਵ ਪੱਧਰ ‘ਤੇ ਉਪਸਥਿਤੀ ਦਰਜ ਕਰਾ ਸਕਦੇ ਹਨ ਜਿਸ ਨਾਲ ਸਭ ਨੂੰ ਲਾਭ ਹੋਵੇਗਾ।
ਇਸ ਮੀਟਿੰਗ ਵਿੱਚ ਨਿਫਟ ਦੀ ਡੀਨ ਅਕਾਦਮਿਕ ਪ੍ਰੋ. ਡਾ. ਵੰਦਨਾ ਨਾਰੰਗ ਅਤੇ ਹੈੱਡ ਆਵ੍ ਇੰਡਸਟ੍ਰੀ ਐਂਡ ਐਲੁਮਨੀ ਅਫੇਅਰ ਪ੍ਰੋ. ਡਾ. ਜੋਨਾਲੀ ਡੀ. ਬਾਜਪੇਈ ਨੇ ਵੀ ਹਿੱਸਾ ਲਿਆ।
****
ਡੀਜੇਐੱਨ/ਟੀਐੱਫਕੇ
(Release ID: 1797751)
ਵਿਜ਼ੀਟਰ ਕਾਊਂਟਰ : 150