ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ‘ਸਵਦੇਸ਼ ਦਰਸ਼ਨ’ ਯੋਜਨਾ ਵਿੱਚ ਈਕੋ ਵਿਸ਼ੇ ਵਸਤੂ ਦੇ ਤਹਿਤ 6 ਪ੍ਰੋਜੈਕਟਾਂ ਨੂੰ ਮੰਜੂਰੀ ਦਿੱਤੀ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
Posted On:
10 FEB 2022 4:31PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਈਕੋ-ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਵਿਕਾਸ ਲਈ 15 ਥੀਮੈਟਿਕ ਸਰਕਟਸ ਵਿੱਚੋਂ ਇੱਕ ਦੇ ਰੂਪ ਵਿੱਚ ਈਕੋ ਸਰਕਿਟ ਦੀ ਪਹਿਚਾਣ ਕੀਤੀ ਹੈ। ਮੰਤਰਾਲੇ ਨੇ ਸਵਦੇਸ਼ ਦਰਸ਼ਨ ਵਿੱਚ ਈਕੋ ਥੀਮੈਟਿਕ ਦੇ ਤਹਿਤ 6 ਪ੍ਰੋਜੈਕਟਾਂ ਨੂੰ ਮੰਜੂਰੀ ਦਿੱਤੀ ਹੈ।
ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਰਿਸਪੋਂਸਿਬਲ ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ(ਆਰਟੀਐੱਸਓਆਈ) ਦੇ ਨਾਲ 27 ਸਤੰਬਰ, 2021 ਨੂੰ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਦਾ ਉਦੇਸ਼ ਇੱਕ-ਦੂਜੇ ਦੇ ਟੂਰਿਜ਼ਮ ਖੇਤਰ ਵਿੱਚ ‘ਸਥਾਈ ਪਹਿਲਾਂ’ ਨੂੰ ਸਰਗਰਮ ਰੂਪ ਤੋਂ ਹੁਲਾਰਾ ਦੇਣ ਅਤੇ ਸਮਰਥਨ ਕਰਨ ਦੇ ਉਪਾਅ ਕਰਨਾ ਅਤੇ ਹਰ ਸੰਭਵ ਸਹਿਯੋਗਾਤਮਕ ਤਰੀਕੇ ਨਾਲ ਕੰਮ ਕਰਨਾ ਹੈ।
ਵਾਤਾਵਰਣ ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਦੱਸਿਆ ਹੈ ਕਿ ਉਸ ਨੇ ਵਣ ਅਤੇ ਵਣਜੀਵ ਖੇਤਰਾਂ ਵਿੱਚ ਨਿਰੰਤਰ ਈਕੋ ਟੂਰਿਜ਼ਮ ਦੇ ਲਈ ਦਿਸ਼ਾ-ਨਿਰਦੇਸ਼-2021 ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਈਕੋ ਟੂਰਿਜ਼ਮ ਯੋਜਨਾ ਤਿਆਰ ਕਰਨ ਦਾ ਪ੍ਰਾਵਧਾਨ ਹੈ। ਇਸ ਵਿੱਚ ਈਕੋ ਟੂਰਿਜ਼ਮ ਸਥਾਨ ਦੇ ਵਹਨ ਸਮਰੱਥਾ ਵਿਸ਼ਲੇਸ਼ਣ ਅਧਾਰਿਤ ਵੇਰਵਾ ਸ਼ਾਮਿਲ ਹੈ। ਇਸ ਦੇ ਇਲਾਵਾ ਇਸ ਨਾਲ ਸੰਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਈਕੋ ਟੂਰਿਜ਼ਮ ਸਥਾਨਾਂ ਦੀ ਨਿਯਮਿਤ ਨਿਗਰਾਨੀ ਦਾ ਵੀ ਪ੍ਰਾਵਧਾਨ ਸ਼ਾਮਿਲ ਹੈ।
ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਉੱਤਰ ਵਿੱਚ ਦਿੱਤੀ ਹੈ।
*******
ਐੱਨਬੀ/ਓਏ
(Release ID: 1797693)
Visitor Counter : 116