ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਜ ਭਵਨ, ਮੁੰਬਈ ਵਿੱਚ ਨਵੇਂ ਦਰਬਾਰ ਹਾਲ ਦਾ ਉਦਘਾਟਨ ਕੀਤਾ

Posted On: 11 FEB 2022 1:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (11 ਫਰਵਰੀ, 2022) ਰਾਜ ਭਵਨ, ਮੁੰਬਈ ਵਿੱਚ ਨਵੇਂ ਦਰਬਾਰ ਹਾਲ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਨਵੇਂ ਦਰਬਾਰ ਹਾਲ ਦੇ ਉਦਘਾਟਨ ’ਤੇ ਮਹਾਰਾਸ਼ਟਰ ਦੇ ਲੋਕਾਂ ਅਤੇ ਸਰਕਾਰ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਅਤੇ ਭੂਮੀ ਵਿੱਚ ਨਿਸ਼ਚਿਤ ਰੂਪ ਨਾਲ ਕੁਝ ਵਿਸ਼ੇਸ਼ ਗੱਲ ਹੈ ਜੋ ਉਨ੍ਹਾਂ ਨੂੰ ਵਾਰ-ਵਾਰ ਆਉਣ ਦੇ ਲਈ ਆਕਰਸ਼ਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਉਹ ਇਸ ਦੌਰੇ ਸਹਿਤ12 ਵਾਰ ਮਹਾਰਾਸ਼ਟਰ ਆ ਚੁੱਕੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਮਹਾਰਾਸ਼ਟਰ ਅਧਿਆਤਮਿਕਤਾ ਦੀ ਭੂਮੀ ਹੋਣ ਦੇ ਨਾਲ-ਨਾਲ ਅਨਿਆਂ ਦੇ ਵਿਰੁੱਧ ਸੰਘਰਸ਼ ਕਰਨ ਵਾਲੇ ਵੀਰਾਂ ਦੀ ਭੂਮੀ ਵੀ ਹੈ। ਇਹ ਦੇਸ਼ਭਗਤਾਂ ਦੀ ਭੂਮੀ ਵੀ ਹੈ ਅਤੇ ਭਗਵਾਨ ਦੇ ਭਗਤਾਂ ਦੀ ਭੂਮੀ ਵੀ ਹੈ। ਮਹਾਰਾਸ਼ਟਰ ਭਾਰਤ ਦਾ ਪ੍ਰਮੁੱਖ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ। ਇਹ ਰਾਜ ਪ੍ਰਤਿਭਾ ਅਤੇ ਕੁਦਰਤੀ ਸੁੰਦਰਤਾ ਨਾਲ ਸੰਪੰਨ ਹੈ। ਮਹਾਰਾਸ਼ਟਰ ਦੇ ਲੋਕ ਆਪਣੀ ਮਹਿਮਾਨ ਨਿਵਾਜ਼ੀ ਦੇ ਲਈ ਜਾਣੇ ਜਾਂਦੇ ਹਨ। ਅਜਿਹੀਆਂ ਅਨੇਕ ਵਿਸ਼ੇਸ਼ਤਾਵਾਂ ਦੇ ਕਾਰਨ ਨਾ ਕੇਵਲ ਮੈਂ, ਬਲਕਿ ਦੇਸ਼-ਵਿਦੇਸ਼ ਦੇ ਅਣਗਿਣਤ ਲੋਕ ਵੀ ਵਾਰ-ਵਾਰ ਮਹਾਰਾਸ਼ਟਰ ਆਉਣ ਦੇ ਲਈ ਆਕਰਸ਼ਿਤ ਹੁੰਦੇ ਰਹੇ ਹਨ। ਲੇਕਿਨ ਇਸ ਯਾਤਰਾ ਵਿੱਚ ਉਨ੍ਹਾਂ ਨੂੰ ਇੱਕ ਖਾਲੀਪਣ ਦਾ ਅਨੁਭਵ ਹੋ ਰਿਹਾ ਹੈ। ਇਕ ਸਪਤਾਹ ਪਹਿਲਾਂ ਅਸੀਂ ਆਪਣੀ ਪਿਆਰੀ ਲਤਾ ਦੀਦੀ ਨੂੰ ਗੁਆ ਦਿੱਤਾ ਹੈ। ਉਨ੍ਹਾਂ ਜਿਹੀ ਮਹਾਨ ਪ੍ਰਤਿਭਾ ਦਾ ਜਨਮ ਸਦੀ ਵਿੱਚ ਇੱਕ-ਅੱਧੇ ਵਾਰ ਹੀ ਹੁੰਦਾ ਹੈ। ਲਤਾ ਜੀ ਦਾ ਸੰਗੀਤ ਅਮਰ ਹੈ ਜੋ ਸਭ ਸੰਗੀਤ ਪ੍ਰੇਮੀਆਂ ਨੂੰ ਸਦਾ ਮੰਤਰਮੁਗਧ ਕਰਦਾ ਰਹੇਗਾ। ਉਨ੍ਹਾਂ ਦੀ ਸਾਦਗੀ ਅਤੇ ਸੱਭਿਆ ਸੁਭਾਵ ਲੋਕਾਂ ਦੇ ਮਨ-ਮਸ਼ਤਿਕ ’ਤੇ ਹਮੇਸ਼ਾ ਅੰਕਿਤ ਰਹੇਗਾ।

ਇਹ ਦੇਖਦੇ ਹੋਏ ਕਿ ਇਸ ਦਰਬਾਰ ਹਾਲ ਦਾ ਨਿਰਮਾਣ ਵਿਰਾਸਤ ਭਵਨ ਦੀ ਵਿਸ਼ੇਸਤਾ ਨੂੰ ਬਰਕਰਾਰ ਰੱਖਦੇ ਹੋਏ ਕੀਤਾ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਪਰੰਪਰਾ ਨੂੰ ਜੀਵਿਤ ਰੱਖਦੇ ਹੋਏ ਸਮੇਂ ਦੀ ਮੰਗ ਦੇ ਅਨੁਸਾਰ ਆਧੁਨਿਕਤਾ ਦੀ ਚੋਣ ਕਰਨਾ ਹੀ ਬੁੱਧੀਮਾਨੀ ਹੈ। ਉਨ੍ਹਾਂ ਨੇ ਨਵੀਨਤਮ ਸੁਵਿਧਾਵਾਂ ਦੇ ਨਾਲ ਇਸ ਦਰਬਾਰ ਹਾਲ ਦੇ ਨਿਰਮਾਣ ਦੇ ਲਈ ਮਹਾਰਾਸ਼ਟਰ ਦੇ ਰਾਜਪਾਲ ਅਤੇ ਰਾਜ ਸਰਕਾਰ ਨੂੰ ਵਧਾਈਆਂ ਦਿੱਤੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਲੋਕਤਾਂਤਰਿਕ ਵਿਵਸਥਾ ਵਿੱਚ ਪਾਰਦਰਸ਼ਤਾ ਸੁਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਦਰਬਾਰ ਦੀ ਆਧੁਨਿਕ ਧਾਰਨਾ ਪਾਦਰਸ਼ਤਾ ਨੂੰ ਹੁਲਾਰਾ ਦਿੰਦੀ ਹੈ। ਜਨਤਾ ਦਰਬਾਰ ਦੇ ਜ਼ਰੀਏ ਸਰਕਾਰੀ ਅਧਿਕਾਰੀਆਂ ਦੁਆਰਾ ਲੋਕਾਂ ਨਾਲ ਜੁੜਨ ਦਾ ਇਹ ਤਰੀਕਾ ਮਕਬੂਲ ਹੁੰਦਾ ਜਾ ਰਿਹਾ ਹੈ। ਇਸ ਪ੍ਰਕਾਰ ਇਹ ਦਰਬਾਰ ਹਾਲ, ਇੱਕ ਨਵੇਂ ਸੰਦਰਭ ਵਿੱਚ, ਸਾਡੇ ਨਵੇਂ ਭਾਰਤ, ਨਵੇਂ ਮਹਾਰਾਸ਼ਟਰ ਅਤੇ ਸਾਡੇ ਜੀਵੰਤ ਲੋਕਤੰਤਰ ਦਾ ਪ੍ਰਤੀਕ ਹੈ।

ਰਾਸ਼ਟਰਪਤੀ ਦਾ ਅਭਿਭਾਸ਼ਣ ਹਿੰਦੀ ਵਿੱਚ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ



(Release ID: 1797623) Visitor Counter : 154