ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ ਸਲਾਨਾ "ਉਦਯਾਨੋਤਸਵ" ਦਾ ਉਦਘਾਟਨ ਕੀਤਾ


ਮੁਗ਼ਲ ਗਾਰਡਨ 12 ਫਰਵਰੀ ਤੋਂ 16 ਮਾਰਚ ਤੱਕ ਲੋਕਾਂ ਲਈ ਖੁੱਲ੍ਹੇਗਾ



ਐਂਟਰੀ ਸਿਰਫ਼ ਅਡਵਾਂਸ ਔਨਲਾਈਨ ਬੁਕਿੰਗ ਜ਼ਰੀਏ ਹੀ ਹੋਵੇਗੀ

Posted On: 10 FEB 2022 5:59PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦਨੇ ਅੱਜ (10 ਫਰਵਰੀ, 2022) ਰਾਸ਼ਟਰਪਤੀ ਭਵਨ ਦੇ ਸਲਾਨਾ "ਉਦਯਾਨੋਤਸਵ" ਦੀ ਸ਼ੁਰੂਆਤ ਕੀਤੀ।

 

ਮੁਗ਼ਲ ਗਾਰਡਨ 12 ਫਰਵਰੀ, 2022 ਤੋਂ 16 ਮਾਰਚ, 2022 ਤੱਕ (ਸੋਮਵਾਰ ਨੂੰ ਛੱਡ ਕੇ ਜੋ ਕਿ ਰੱਖ-ਰਖਾਅ ਵਾਲੇ ਦਿਨ ਹੁੰਦੇ ਹਨ) ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤੱਕ (ਆਖਰੀ ਦਾਖਲਾ ਸ਼ਾਮ ਚਾਰ ਵਜੇ) ਆਮ ਲੋਕਾਂ ਲਈ ਖੁੱਲ੍ਹਾ ਰਹੇਗਾ।

 

ਵਿਜ਼ੀਟਰਸ ਨੂੰ ਸਿਰਫ਼ ਅਡਵਾਂਸ ਔਨਲਾਈਨ ਬੁਕਿੰਗ ਦੁਆਰਾ ਹੀ ਗਾਰਡਨ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬੁਕਿੰਗ https://rashtrapatisachivalaya.gov.in ਜਾਂ https://rb.nic.in/rbvisit/visit_plan.aspx 'ਤੇ ਕੀਤੀ ਜਾ ਸਕਦੀ ਹੈ। ਪਿਛਲੇ ਵਰ੍ਹੇ ਵਾਂਗਇਸ ਸਾਲ ਵੀ ਸਾਵਧਾਨੀ ਦੇ ਤੌਰ 'ਤੇ ਵਾਕ-ਇਨ ਐਂਟਰੀ ਉਪਲਬਧ ਨਹੀਂ ਹੋਵੇਗੀ।

 

ਹਰ ਘੰਟੇ ਦੇ ਹਿਸਾਬ ਨਾਲ ਪ੍ਰੀ-ਬੁੱਕ ਕੀਤੇ ਸੱਤ ਸਲਾਟ 10 ਵਜੇ ਤੋਂ ਪੰਜ ਵਜੇ ਦੇ ਦਰਮਿਆਨ ਉਪਲਬਧ ਹੋਣਗੇ। ਆਖਰੀ ਐਂਟਰੀ ਚਾਰ ਵਜੇ ਹੋਵੇਗੀ। ਹਰੇਕ ਸਲਾਟ ਵਿੱਚ ਵੱਧ ਤੋਂ ਵੱਧ 100 ਵਿਅਕਤੀ ਬੈਠ ਸਕਦੇ ਹਨ। ਟੂਰ ਦੌਰਾਨਸੈਲਾਨੀਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ ਜਿਵੇਂ ਕਿ ਮਾਸਕ ਪਹਿਨਣਾਸਮਾਜਿਕ ਦੂਰੀ ਬਣਾਈ ਰੱਖਣਾ ਆਦਿ। ਉਨ੍ਹਾਂ ਨੂੰ ਐਂਟਰੀ ਪੁਆਇੰਟ 'ਤੇ ਥਰਮਲ ਸਕ੍ਰੀਨਿੰਗ ਤੋਂ ਗੁਜਰਨਾ ਹੋਵੇਗਾ। ਬਿਨਾ ਮਾਸਕ ਦੇ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

 

ਸਾਰੇ ਵਿਜ਼ੀਟਰਸ ਲਈ ਪ੍ਰਵੇਸ਼ ਅਤੇ ਨਿਕਾਸ ਪ੍ਰੈਜ਼ੀਡੈਂਟ’ਸ ਇਸਟੇਟ (President’s Estate) ਦੇ ਗੇਟ ਨੰਬਰ 35 ਤੋਂ ਹੋਵੇਗਾਜਿੱਥੇ ਨੌਰਥ ਐਵੇਨਿਊ ਰਾਸ਼ਟਰਪਤੀ ਭਵਨ ਨੂੰ ਮਿਲਦਾ ਹੈ।

 

ਟੂਰ ਦੌਰਾਨ ਵਿਜ਼ੀਟਰਸ ਮੋਬਾਈਲ ਫ਼ੋਨ ਆਪਣੇ ਨਾਲ ਲੈ ਕੇ ਜਾ ਸਕਦੇ ਹਨ। ਹਾਲਾਂਕਿਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਾਣੀ ਦੀਆਂ ਬੋਤਲਾਂਬ੍ਰੀਫਕੇਸਹੈਂਡਬੈਗ/ਲੇਡੀਜ਼ ਪਰਸਕੈਮਰੇਰੇਡੀਓ/ਟ੍ਰਾਂਜ਼ਿਸਟਰਬਕਸੇਛਤਰੀਆਂਹਥਿਆਰ ਅਤੇ ਗੋਲਾ ਬਾਰੂਦ ਅਤੇ ਖਾਣ-ਪੀਣ ਦੀਆਂ ਵਸਤੂਆਂ ਆਦਿ ਨਾਲ ਨਾ ਲਿਆਉਣ। ਪਬਲਿਕ ਰੂਟ ਦੇ ਨਾਲ-ਨਾਲ ਵਿਭਿੰਨ ਪੁਆਇੰਟਾਂ 'ਤੇ ਹੈਂਡ ਸੈਨੀਟਾਈਜ਼ਰਪੀਣ ਵਾਲੇ ਪਾਣੀਟਾਇਲਟਫਸਟ ਏਡ/ਮੈਡੀਕਲ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

ਇਸ ਵਰ੍ਹੇ ਦੇ ਉਦਯਾਨੋਤਸਵ ਦਾ ਮੁੱਖ ਆਕਰਸ਼ਣ 11 ਕਿਸਮਾਂ ਦੇ ਟਿਊਲਿਪਸ ਹੋਣਗੇ ਜਿਨ੍ਹਾਂ ਦੇ ਫਰਵਰੀ ਦੇ ਦੌਰਾਨ ਪੜਾਅਵਾਰ ਖਿੜਨ ਦੀ ਉਮੀਦ ਹੈ। ਕੇਂਦਰੀ ਲਾਅਨ ਵਿੱਚ ਸ਼ਾਨਦਾਰ ਡਿਜ਼ਾਈਨਾਂ ਵਿੱਚ ਫਲਾਵਰ ਕਾਰਪੇਟ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਵਰ੍ਹੇ ਦੇ ਸਜਾਵਟੀ ਫੁੱਲਾਂ ਦੀ ਪ੍ਰਮੁੱਖ ਰੰਗ ਸਕੀਮ ਚਿੱਟੇਪੀਲੇਲਾਲ ਅਤੇ ਸੰਤਰੀ ਹੈ। ਬਗੀਚਿਆਂ ਵਿੱਚ ਕੁਝ ਹਵਾ ਸ਼ੁੱਧ ਕਰਨ ਵਾਲੇ ਪੌਦਿਆਂ ਦੇ ਨਾਲ ਇੱਕ ਛੋਟਾ ਕੈਕਟਸ ਕੋਨਾ ਵੀ ਲੈਂਡਸਕੇਪ ਕੀਤਾ ਗਿਆ ਹੈ।

 

 

 **********

 

ਡੀਐੱਸ/ਬੀਐੱਮ



(Release ID: 1797440) Visitor Counter : 140