ਇਸਪਾਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2021-22 ਦੀ ਤੀਸਰੀ ਤਿਮਾਹੀ ਵਿੱਚ ਸੇਲ ਦੇ ਨੇਟ ਪ੍ਰੋਫਿਟ ਵਿੱਚ 12 ਪ੍ਰਤੀਸ਼ਤ ਵਾਧਾ ਹੋਇਆ, ਜੋ ਹੋਟ ਮੈਟਲ, ਕੱਚਾ ਸਟੀਲ ਤੇ ਵਿਕ੍ਰਯ-ਯੋਗ ਸਟੀਲ ਦੇ ਉਤਪਾਦਨ ਵਿੱਚ ਸਭ ਤੋਂ ਵੱਧ ਹੈ

प्रविष्टि तिथि: 10 FEB 2022 12:23PM by PIB Chandigarh

ਇਸਪਾਤ ਮੰਤਰਾਲੇ ਦੇ ਤਹਿਤ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ ਵਿੱਤ ਵਰ੍ਹੇ 2021-22 ਦੀ ਤੀਸਰੀ ਤਿਮਾਹੀ ਤੇ 9 ਮਹੀਨੇ ਦੇ ਦੌਰਾਨ ਕੰਪਨੀ ਦੀ ਵਿੱਤੀ ਉਪਲੱਬਧੀਆਂ ਦਾ ਕੱਲ ਯਾਨੀ 9 ਫਰਵਰੀ, 2022 ਨੂੰ ਐਲਾਨ ਕੀਤਾ।

  • ਵਿੱਤ 2021-22 ਦੀ ਤੀਸਰੀ ਤਿਮਾਹੀ ਅਤੇ ਪਹਿਲੇ 9 ਮਹੀਨੇ ਦੇ ਦੌਰਾਨ ਸੇਲ ਦੇ ਪਰਫੋਰਮੈਂਸ ਦੀ ਮੁੱਖ ਵਿਸ਼ੇਸ਼ਤਾਵਾਂ

  • ਹੋਟ ਮੈਟਲ, ਕੱਚਾ ਸਟੀਲ ਤੇ ਵਿਕ੍ਰਯ-ਯੋਗ ਸਟੀਲ ਦੇ ਉਤਪਾਦਨ ਦੇ ਸੰਦਰਭ ਵਿੱਚ ਸਭ ਤੋਂ ਵੱਧ ਹੈ

  • ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2021-22 ਦੀ ਤੀਸਰੀ ਤਿਮਾਹੀ ਦੇ ਦੌਰਾਨ ਨੇਟ ਪ੍ਰੋਫਿਟ ਵਿੱਚ 12 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ। ਵਿੱਤ ਵਰ੍ਹੇ 2021-22 ਦੇ ਪਹਿਲੇ 9 ਮਹੀਨੇ ਦੌਰਾਨ ਸ਼ੁੱਧ ਮੁਨਾਫਾ ਵਧ ਕੇ 9,597 ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੇ ਦੌਰਾਨ 406 ਕਰੋੜ ਰੁਪਏ ਸੀ।

  • ਵਿੱਤ ਵਰ੍ਹੇ 2021-22 ਦੀ ਤੀਸਰੀ ਤਿਮਾਹੀ ਦੇ ਦੌਰਾਨ ਵਿਭਿੰਨ ਸੰਚਾਲਨਾਂ ਨਾਲ ਰੈਵੇਨਿਊ 28 ਪ੍ਰਤੀਸ਼ਤ ਵਧ ਕੇ 25,245 ਕਰੋੜ ਰੁਪਏ ਹੋ ਗਿਆ ਅਤੇ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2021-22 ਦੇ ਪਹਿਲੇ 9 ਮਹੀਨੇ ਦੇ ਦੌਰਾਨ 29 ਪ੍ਰਤੀਸ਼ਤ ਵਾਧੇ ਦੇ ਨਾਲ 72,715 ਕਰੋੜ ਰੁਪਏ  ਹੋ ਗਏ।

  • 31.12.2021 ਨੂੰ ਲੋਨ 19,128 ਕਰੋੜ ਰੁਪਏ ਰਿਹਾ।

ਇੱਕ ਨਜ਼ਰ ਵਿੱਚ ਸੇਲ ਦੀ ਪਰਫੋਰਮੈਂਸ

 

 

ਵਿੱਤ ਵਰ੍ਹੇ 2021-22 ਦੀ ਤੀਸਰੀ ਤਿਮਾਹੀ

ਵਿੱਤ ਵਰ੍ਹੇ 2020-21 ਦੀ ਤੀਸਰੀ ਤਿਮਾਹੀ

ਵਿੱਤ ਵਰ੍ਹੇ 2021-22 ਦਾ ਪਹਿਲੇ 9 ਮਹੀਨੇ

ਵਿੱਤ ਵਰ੍ਹੇ 2020-21 ਦੇ ਪਹਿਲੇ 9 ਮਹੀਨੇ

ਵਿੱਤੀ ਪਰਫੋਰਮੈਂਸ, ਕਰੋੜ ਰੁਪਏ ਵਿੱਚ

ਈਬੀਆਈਟੀਡੀਏ

3659

5294

17581

7267

ਪੀਬੀਟੀ

1931

3645

12829

2271

ਪੀਏਟੀ

1443

1283

9597

406

ਵਾਸਤਵਿਕ ਪਰਫੋਰਮੈਂਸ, ਮਿਲੀਅਨ ਟਨ

ਹੋਟ ਮੈਟਲ ਉਤਪਾਦਨ

4.886

4.798

13.816

11.606

ਕੱਚਾ ਸਟੀਲ ਉਤਪਾਦਨ

4.531

4.368

12.77

10.659

ਵਿਕ੍ਰਯ ਯੋਗ ਸਟੀਲ ਉਤਪਾਦਨ

4.365

4.153

12.455

10.184

 

     

ਕੰਪਨੀ ਨੇ 31 ਦਸੰਬਰ, 2021 ਨੂੰ ਸਮਾਪਤ ਤਿਮਾਹੀ ਦੇ ਨਾਲ-ਨਾਲ ਵਿੱਤ ਵਰ੍ਹੇ 2021-22 ਦੇ ਪਹਿਲੇ 9 ਮਹੀਨਿਆਂ ਦੇ ਦੌਰਾਨ ਆਪਣਾ ਸਰਵਸ਼੍ਰੇਸ਼ਠ ਵਾਸਤਵਿਕ ਪਰਫੋਰਮੈਂਸ ਦਰਜ ਕੀਤਾ ਹੈ। ਹਾਲਾਕਿ ਕੰਪਨੀ ਦੇ ਕੰਟਰੋਲ ਤੋਂ ਪਰੇ ਵਿਭਿੰਨ ਕਾਰਕਾਂ ਦੇ ਕਾਰਨ ਵਿੱਤ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਦੇ ਦੌਰਾਨ ਵਿੱਤੀ ਪਰਫੋਰਮੈਂਸ ਵਿੱਚ ਇਹ ਪ੍ਰਤੀਬਿੰਬਿਤ ਨਹੀਂ ਹੁੰਦਾ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਆਯਾਤਿਤ ਅਤੇ ਸਵਦੇਸ਼ੀ ਕੋਕਿੰਗ ਕੋਲੇ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧਾ ਸ਼ਾਮਲ ਹੈ। ਅਰਥਵਿਵਸਥਾ ਵਿੱਚ ਸਮੁੱਚੇ ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਵਧਾਉਣ  ਦੇ ਲਈ ਕੇਂਦਰੀ ਬਜਟ ਦੇ ਐਲਾਨਾਂ ਦੇ ਨਾਲ, ਆਗਾਮੀ ਤਿਮਾਹੀਆਂ ਦੇ ਦੌਰਾਨ ਪਰਫੋਰਮੈਂਸ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਕੰਪਨੀ ਦਾ ਧਿਆਨ ਆਪਣੇ ਲੋਨ ਨੂੰ ਘੱਟ ਕਰਨ ‘ਤੇ ਬਣਿਆ ਹੋਇਆ ਹੈ ਅਤੇ ਦੂਸਰੀ ਤਿਮਾਹੀ ਦੇ ਦੌਰਾਨ ਇਸ ਵਿੱਚ ਲਗਭਗ 15 ਪ੍ਰਤੀਸ਼ਤ ਦੀ ਕਮੀ ਹੋਣ ਨਾਲ ਇਹ ਪ੍ਰਤੀਬਿੰਬਿਤ ਹੁੰਦਾ ਹੈ।

******

 

ਐੱਮਵੀ/ਏਕੇਐੱਨ/ਐੱਸਕੇ


(रिलीज़ आईडी: 1797264) आगंतुक पटल : 156
इस विज्ञप्ति को इन भाषाओं में पढ़ें: English , Urdu , हिन्दी , Tamil