ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੀ ਰੱਖਿਆ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ


ਸ਼੍ਰੀ ਨਾਇਡੂ ਨੇ ਭਗਤਾਂ ਦੇ ਲਈ ਦਰਸ਼ਨ ਦੀ ਅਸਾਨੀ ਵਿੱਚ ਸੁਧਾਰ ਨੂੰ ਲੈ ਕੇ ਤਿਰੁਮਾਲਾ ਤਿਰੁਪਤੀ ਦੇਵਸਥਾਨਮ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ


ਉਪ ਰਾਸ਼ਟਰਪਤੀ ਨੇ ਤਿਰੁਮਾਲਾ ਮੰਦਿਰ ਦਾ ਦੌਰਾ ਕਰਕੇ ਭਗਵਾਨ ਵੈਂਕਟੇਸ਼ਵਰ ਦੀ ਪੂਜਾ-ਅਰਚਨਾ ਕੀਤੀ

Posted On: 10 FEB 2022 12:36PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਅੱਜ ਆਂਧਰ ਪ੍ਰਦੇਸ਼ ਵਿੱਚ ਤਿਰੁਪਤੀ ਸਥਿਤ ਤਿਰੁਮਾਲਾ ਤਿਰੁਪਤੀ ਦੇਵਸਥਾਨਮ ਦਾ ਦੌਰਾ ਕਰਕੇ ਭਗਵਾਨ ਵੈਂਕਟੇਸ਼ਵਰ ਦੀ ਪੂਜਾ-ਅਚਰਨਾ ਕੀਤੀ।

 

https://twitter.com/VPSecretariat/status/1491612120840306690

 

ਪੂਜਾ-ਅਚਰਨਾ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਮੰਦਿਰ ਆਉਣ ‘ਤੇ   ਪ੍ਰਸੰਨਤਾ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਲੋਕਾਂ ਦੀ ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕੀਤੀ ਹੈ। ਅਧਿਆਤਮਿਕਤਾ ਹੋਰ ਕੁਝ ਨਹੀਂ ਬਲਕਿ ਸੇਵਾ ਦੀ ਭਾਵਨਾ ਹੈ ਦਾ ਭਾਵ ਵਿਅਕਤ ਕਰਦੇ ਉਨ੍ਹਾਂ ਨੇ ਕਿਹਾ ਕਿ ਭਗਵਾਨ ਵੈਂਕਟੇਸ਼ਵਰ ਦਾ ਦਰਸ਼ਨ ਉਨ੍ਹਾਂ ਨੂੰ ਲੋਕਾਂ ਦੀ ਹੋਰ ਵੀ ਅਧਿਕ ਸੇਵਾ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। 


ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਤੇ ਵਿਰਾਸਤ ਏਕਤਾ, ਸ਼ਾਂਤੀ ਅਤੇ ਸਮਾਜਿਕ ਸਦਾਭਾਵ ਦੀਆਂ ਸਰਬਵਿਆਪੀ ਕਦਰਾਂ-ਕੀਮਤਾਂ ਦਾ ਸਮਰਥਨ ਕਰਦੇ  ਹਨ ਅਤੇ ਸਭ ਨੂੰ ਉਨ੍ਹਾਂ ਦੀ ਰੱਖਿਆ ਅਤੇ ਸੰਭਾਲ਼ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਇਸ ਅਵਸਰ ’ਤੇ ਉਪ ਰਾਸ਼ਟਰਪਤੀ ਨੇ ਭਗਤਾਂ ਦੇ ਲਈ ਦਰਸ਼ਨ ਦੀ ਅਸਾਨੀ ਵਿੱਚ ਸੁਧਾਰ ਨੂੰ ਲੈ ਕੇ ਮੰਦਿਰ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤਾ।

*****

ਐੱਮਐੱਸ/ਆਰਕੇ



(Release ID: 1797239) Visitor Counter : 115