ਇਸਪਾਤ ਮੰਤਰਾਲਾ

ਸਟੀਲ ਬਣਾਉਣ ਦੀ ਘਰੇਲੂ ਸਮਰੱਥਾ ਨੂੰ ਦੁੱਗਣਾ ਕਰਨਾ



Posted On: 07 FEB 2022 2:25PM by PIB Chandigarh

 ਦੇਸ਼ ਦੀ ਮੌਜੂਦਾ ਸਾਲਾਨਾ ਕੱਚੇ ਇਸਪਾਤ (ਕਰੂਡ ਸਟੀਲ) ਦੀ ਸਮਰੱਥਾ 144 ਮੀਟਰਿਕ ਟਨ ਹੈ ਅਤੇ 2030-31 ਤੱਕ ਇਸਦੇ 300 ਮੀਟ੍ਰਿਕ ਟਨ ਤੱਕ ਪਹੁੰਚਣ ਦੀ ਕਲਪਨਾ ਕੀਤੀ ਗਈ ਹੈ। ਨੈਸ਼ਨਲ ਸਟੀਲ ਪਾਲਿਸੀ, 2017 ਦਾ ਉਦੇਸ਼ ਸਟੀਲ ਉਤਪਾਦਕਾਂ ਨੂੰ ਨੀਤੀਗਤ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਕੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨਾ ਹੈ। ਇਸ ਸੈਕਟਰ ਲਈ ਪ੍ਰਾਥਮਿਕਤਾ ਇਸ ਤੱਥ ਤੋਂ ਸਪੱਸ਼ਟ ਹੈ ਕਿ ਭਾਰਤ ਵਿੱਚ ਮੈਨੂਫੈਕਚਰਿੰਗ ਸੈਕਟਰ ਦਾ 40% ਨਿਵੇਸ਼ 2020-21 ਦੌਰਾਨ ਸਟੀਲ ਸੈਕਟਰ ਦੀਆਂ ਕੰਪਨੀਆਂ ਦੁਆਰਾ ਕੀਤਾ ਗਿਆ ਹੈ*। ਇਸ ਤੋਂ ਇਲਾਵਾ, ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਇਸਪਾਤ ਮੰਤਰਾਲੇ ਦੁਆਰਾ ਘਰੇਲੂ ਤੌਰ 'ਤੇ ਨਿਰਮਿਤ ਸਟੀਲ ਦੀ ਵਰਤੋਂ ਨੂੰ ਵਧਾਉਣ ਅਤੇ ਆਯਾਤ ਪ੍ਰਤੀਸਥਾਪਿਤ ਕਰਨ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ।

 {* ਸਰੋਤ: ਇਕਨੌਮਿਕ ਆਉਟਲੁੱਕ, ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨੌਮੀ (ਸੀਐੱਮਆਈਈ) ਪ੍ਰਾਈਵੇਟ ਲਿਮਿਟਿਡ}

 (i) ਮੇਡ ਇਨ ਇੰਡੀਆ ਸਟੀਲ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਘਰੇਲੂ ਤੌਰ 'ਤੇ ਨਿਰਮਿਤ ਲੋਹੇ ਅਤੇ ਸਟੀਲ ਉਤਪਾਦਾਂ (ਡੀਐੱਮਆਈ ਐਂਡ ਐੱਸਪੀ) ਨੀਤੀ ਦੀ ਨੋਟੀਫਿਕੇਸ਼ਨ।

 (ii) ਘਰੇਲੂ ਤੌਰ 'ਤੇ ਤਿਆਰ ਕੀਤੇ ਸਕ੍ਰੈਪ ਦੀ ਉਪਲੱਬਧਤਾ ਨੂੰ ਵਧਾਉਣ ਲਈ ਸਟੀਲ ਸਕ੍ਰੈਪ ਰੀਸਾਈਕਲਿੰਗ ਪਾਲਿਸੀ ਦੀ ਸੂਚਨਾ। 

 (iii) 6,322 ਕਰੋੜ ਰੁਪਏ ਦੇ ਖਰਚੇ ਨਾਲ ਸਪੈਸ਼ਲਿਟੀ ਸਟੀਲ ਲਈ ਉਤਪਾਦਨ-ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ।

 ਜੁਆਇੰਟ ਪਲਾਂਟ ਕਮੇਟੀ (ਜੇਪੀਸੀ) ਅਤੇ ਸਟੀਲ ਵਿਕਾਸ ਅਤੇ ਪ੍ਰਗਤੀ ਸੰਸਥਾਨ (ਆਈਐੱਨਐੱਸਡੀਏਜੀ) ਦੇ ਨਾਲ ਇਸਪਾਤ ਮੰਤਰਾਲੇ ਨੇ ਵਿਭਿੰਨ ਇਨਫ੍ਰਾਸਟ੍ਰਕਚਰ ਸੈਕਟਰਾਂ ਵਿੱਚ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਇਸ ਲਈ ਕੀਤੀਆਂ ਪਹਿਲਾਂ ਵਿੱਚ ਹੇਠ ਲਿਖੇ ਪੱਖ ਸ਼ਾਮਲ ਹਨ:

  (i)  ਸਟੀਲ ਮੰਤਰਾਲੇ ਨੇ ਫ਼ਰਵਰੀ, 2020 ਵਿੱਚ ਨਵੀਂ ਦਿੱਲੀ, ਮੁੰਬਈ ਅਤੇ ਭੁਵਨੇਸ਼ਵਰ ਵਿਖੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਅਤੇ ਜਨਵਰੀ, 2022 ਵਿੱਚ ਆਰਥਿਕ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮਈਟੀਆਈ), ਜਪਾਨ ਦੇ ਸਹਿਯੋਗ ਨਾਲ ਜਪਾਨੀ ਮਾਹਿਰਾਂ ਨੂੰ ਇਨੇਬਲਿੰਗ ਪ੍ਰੋਸੀਜਰਸ ਬਾਰੇ ਸ਼ਾਮਲ ਕਰਕੇ ਅਰਥਵਿਵਸਥਾ - ਬਿਲਡਿੰਗ ਅਤੇ ਕੰਸਟਰਕਸ਼ਨ ਸੈਕਟਰ ਦੇ ਵਿਕਾਸ ਲਈ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ ਵੈਬੀਨਾਰ ਦਾ ਆਯੋਜਨ ਕੀਤਾ।

 (ii) ਰੇਲਵੇ ਅਤੇ ਰੱਖਿਆ ਖੇਤਰ ਵਿੱਚ ਘਰੇਲੂ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ ਰੇਲ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਫਰਵਰੀ, 2020 ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।

 (iii) ਤੇਲ ਅਤੇ ਗੈਸ ਸੈਕਟਰ ਵਿੱਚ ਘਰੇਲੂ ਤੌਰ 'ਤੇ ਨਿਰਮਿਤ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ, ਜੂਨ, 2020 ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ ਸੀ।

 (iv) ਬਿਲਡਿੰਗ ਅਤੇ ਕੰਸਟਰਕਸ਼ਨ ਸੈਕਟਰ ਅਤੇ ਸਿਵਲ ਏਵੀਏਸ਼ਨ ਸੈਕਟਰ ਵਿੱਚ ਘਰੇਲੂ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ ਅਗਸਤ, 2020 ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।   

 (v) ਗ੍ਰਾਮੀਣ ਭਾਰਤ ਵਿੱਚ ਘਰੇਲੂ ਸਟੀਲ ਦੀ ਵਰਤੋਂ ਨੂੰ ਵਧਾਉਣ ਲਈ, ਅਕਤੂਬਰ, 2020 ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਪਸ਼ੂ ਪਾਲਣ ਵਿਭਾਗ ਅਤੇ ਫੂਡ ਪ੍ਰੋਸੈੱਸਿੰਗ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।

 (vi) ਇਸ ਤੋਂ ਇਲਾਵਾ, ਹਾਊਸਿੰਗ ਅਤੇ ਕੰਸਟਰਕਸ਼ਨ ਸੈਕਟਰ ਵਿੱਚ ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਹੁਨਰ ਵਿਕਾਸ ਮੰਤਰਾਲੇ, ਸਟੀਲ ਮੰਤਰਾਲੇ, ਬੀਆਈਐੱਸ, ਸੀਪੀਡਬਲਿਊਡੀ, ਟੈਕਨੀਕਲ ਸੰਸਥਾਵਾਂ (ਆਈਆਈਟੀ’ਸ) ਅਤੇ ਉਦਯੋਗਾਂ ਦੇ ਮੈਂਬਰਾਂ ਵਾਲਾ ਇੱਕ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਵੀ ਸਥਾਪਿਤ ਕੀਤਾ ਗਿਆ ਹੈ। ਜੇਡਬਲਿਊਜੀ ਨੇ ਤਿੰਨ ਮੀਟਿੰਗਾਂ ਕੀਤੀਆਂ ਅਤੇ ਜੇਡਬਲਿਊਜੀ ਅਧੀਨ ਕੋਰ ਕਮੇਟੀ ਨੇ ਹੁਣ ਤੱਕ 10 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ।

 (vii) ਸਟੀਲ ਮੰਤਰਾਲੇ ਨੇ ਲੰਬੇ ਸਪੈਨ (30 ਮੀਟਰ, 35 ਮੀਟਰ ਅਤੇ 40 ਮੀਟਰ) ਸਟੀਲ ਅਧਾਰਿਤ ਪੁਲਾਂ ਲਈ ਡਿਜ਼ਾਈਨ ਦੇ ਵਿਕਾਸ ਲਈ ਆਈਐੱਨਐੱਸਡੀਏਜੀ, ਆਈਆਈਟੀ’ਸ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਅਤੇ ਉਦਯੋਗ ਮਾਹਿਰਾਂ ਦੀ ਇੱਕ ਕਮੇਟੀ ਵੀ ਬਣਾਈ ਹੈ। 30 ਮੀਟਰ ਲਈ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ 4.1.2022 ਨੂੰ ਜਮ੍ਹਾ ਕਰ ਦਿੱਤਾ ਗਿਆ ਹੈ।

 

 (viii) ਸਤੰਬਰ, 2020 ਵਿੱਚ ਤੇਲ ਅਤੇ ਗੈਸ ਸੈਕਟਰ ਵਿੱਚ ਘਰੇਲੂ ਸਟੀਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੋਡਮੈਪ ਤਿਆਰ ਕਰਨ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨਾਲ ਸਾਂਝੇ ਤੌਰ 'ਤੇ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਨੇ ਅਗਸਤ, 2021 ਵਿੱਚ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ। 

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

********

 

ਐੱਮਵੀ/ਏਕੇਐੱਨ/ਐੱਸਕੇ



(Release ID: 1796265) Visitor Counter : 124