ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀਯ ਯੁਵਾ ਸਸ਼ਕਤੀਕਰਣ ਕਾਰਯਕ੍ਰਮ ਸਕੀਮ ਦੇ ਤਹਿਤ 2021-22 ਤੋਂ 2025-26 ਦੀ ਮਿਆਦ ਲਈ 2,710.65 ਕਰੋੜ ਰੁਪਏ ਦਾ ਬਜਟ ਵੰਡ


ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਆਰਵਾਈਐੱਸਕੇ ਯੋਜਨਾ ਨੂੰ ਜਾਰੀ ਰੱਖਣ ਦੀ ਮੰਜ਼ੂਰੀ ਦੇਣ ਅਤੇ ਇਸ ਨੂੰ ਰਾਸ਼ਟਰੀ ਮਹੱਤਵ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ

Posted On: 04 FEB 2022 4:08PM by PIB Chandigarh

 

ਨੌਜਵਾਨਾਂ ਦੇ ਵਿਅਕਤੀਤਵ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਕਰਨ ਦੇ ਉਦੇਸ਼ ਨਾਲ ਸਰਕਾਰ ਨੇ 15ਵੇਂ ਵਿੱਤੀ ਆਯੋਗ ਚੱਕਰ (2021-22 ਤੋਂ 2025-26 ਤੱਕ) ਦੀ ਅਵਧੀ ਲਈ 2,710.65 ਕਰੋੜ ਰੁਪਏ ਦੇ ਖਰਚ ‘ਤੇ “ਰਾਸ਼ਟਰੀਯ ਯੁਵਾ ਸਸ਼ਕਤੀਕਰਣ ਕਾਰਯਕ੍ਰਮ ਸਕੀਮ” ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਰਾਸ਼ਟਰੀਯ ਯੁਵਾ ਸਸ਼ਕਤੀਕਰਣ ਕਾਰਯਕ੍ਰਮ (ਆਰਵਾਈਐੱਸਕੇ) ਸਕੀਮ ਨੂੰ ਜਾਰੀ ਰੱਖਣ ਨੂੰ ਮੰਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਧੰਨਵਾਦ ਕੀਤਾ। ਮੰਤਰੀ ਮਹੋਦਯ ਨੇ ਕਿਹਾ ਮੰਤਰਾਲੇ ਅਤੇ ਸਾਰੇ ਹਿਤਧਾਰਕਾਂ ਦੇ ਵੱਲੋਂ ਮੈਂ ਰਾਸ਼ਟਰੀਯ ਯੁਵਾ ਸਸ਼ਕਤੀਕਰਣ ਕਾਰਯਕ੍ਰਮ ਸਕੀਮ ਦੇ ਕਾਰਜਕਾਲ ਨੂੰ ਅਗਲੇ 5 ਸਾਲਾਂ ਲਈ ਵਧਾਉਣ ਦੇ ਨਾਲ-ਨਾਲ ਇਸ ਨੂੰ ਰਾਸ਼ਟਰੀ ਮਹੱਤਵ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਦਾ ਹਾਂ।

ਆਰਵਾਈਐੱਸਕੇ ਸਕੀਮ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਪ੍ਰਮੁੱਖ ਕੇਂਦਰੀ ਖੇਤਰ ਦੀ ਯੋਜਨਾ ਹੈ। ਰਾਸ਼ਟਰੀ ਯੁਵਾ ਨੀਤੀ, 2014 ਵਿੱਚ ਯੁਵਾ ਦੀ ਪਰਿਭਾਸ਼ਾ ਦੇ ਅਨੁਰੂਪ ਯੋਜਨਾ ਲਈ ਲਾਭਾਰਥੀ 15-29 ਸਾਲ ਦੇ ਉਮਰ ਵਰਗ ਦੇ ਨੌਜਵਾਨ ਹਨ। ਵਿਸ਼ੇਸ਼ ਰੂਪ ਤੋਂ ਕਿਸ਼ੋਰਾਂ ਲਈ ਪ੍ਰੋਗਰਾਮ ਦੇ ਘਟਕਾਂ ਦੇ ਮਾਮਲੇ ਵਿੱਚ ਲਾਭਾਰਥੀ 10-19 ਸਾਲ ਦੀ ਉਮਰ-ਵਰਗ ਦੇ ਹਨ। ਆਰਵਾਈਐੱਸਕੇ ਸਕੀਮ ਦੇ ਪ੍ਰੋਗਰਾਮ ਨਿਮਨਲਿਖਤ 7 ਉਪ-ਯੋਜਨਾਵਾਂ ਦੇ ਰਾਹੀਂ ਲਾਗੂ ਕੀਤੇ ਜਾਂਦੇ ਹਨ:-

ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ)

  1. ਰਾਸ਼ਟਰੀ ਯੁਵਾ ਕੋਰ(ਐੱਨਵਾਈਸੀ)

  2. ਯੁਵਾ ਅਤੇ ਕਿਸ਼ੋਰ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ (ਐੱਨਪੀਵਾਈਏਡੀ)

  3. ਅੰਤਰਰਾਸ਼ਟਰੀ ਸਹਿਯੋਗ

  4. ਯੂਥ ਹੋਸਟਲ(ਵਾਈਐੱਚ)

  5. ਸਕਾਊਟਿੰਗ ਅਤੇ ਗਾਈਡਿੰਗ ਸੰਸਥਾਵਾਂ ਲਈ ਸਹਾਇਤਾ

  6. ਨੈਸ਼ਨਲ ਯੰਗ ਲੀਡਰਸ ਪ੍ਰੋਗਰਾਮ(ਐੱਨਵਾਈਐੱਲਪੀ)

ਆਰਵਾਈਐੱਸਕੇ ਦੀ ਐੱਨਵਾਈਕੇਐੱਸ ਉਪ-ਸਕੀਮ ਦੇ ਤਹਿਤ ਵਰਤਮਾਨ ਵਿੱਚ 2.57 ਲੱਖ ਨੌਜਵਾਨਾਂ ਮੰਡਲਾਂ ਦੇ ਰਾਹੀਂ ਲਗਭਗ 50.34 ਲੱਖ ਨੌਜਵਾਨ ਵਲੰਟੀਅਰ ਭਰਤੀ ਕੀਤੇ ਹਨ ਅਤੇ ਦੇਸ਼ ਭਰ ਦੇ 623 ਜ਼ਿਲ੍ਹਿਆਂ ਨੂੰ ਕਵਰ ਕਰਦੇ ਹਨ।

ਆਰਵਾਈਐੱਸਕੇ ਸਕੀਮ ਦੇ ਪ੍ਰਾਥਮਿਕ ਉਦੇਸ਼ ਨੌਜਵਾਨਾਂ ਨੂੰ ਆਪਣੇ ਸੰਬੰਧਿਤ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਵਿਕਾਸ ਪ੍ਰਕਿਰਿਆ ਵਿੱਚ ਸਭ ਤੋਂ ਅੱਗੇ ਲਿਆਉਣਾ ਹੈ। ਇਸ ਯੋਜਨਾ ਨਾਲ ਰਾਸ਼ਟਰ ਦੇ ਨਿਰਮਾਣ ਲਈ ਵਿਸ਼ਾਲ ਯੁਵਾ ਊਰਜਾ ਦਾ ਉਪਯੋਗ ਕੀਤਾ ਜਾਏਗਾ।

ਆਰਵਾਈਐੱਸਕੇ ਸਕੀਮ ਦਾ ਉਦੇਸ਼ ਰਾਸ਼ਟਰੀ ਏਕਤਾ, ਸਾਹਸਿਕ ਕਾਰਜ, ਯੂਥ ਅਗਵਾਈ ਅਤੇ ਵਿਅਕਤੀਤਵ ਵਿਕਾਸ, ਕਿਸ਼ੋਰਾਂ ਦਾ ਵਿਕਾਸ ਅਤੇ ਸਸ਼ਕਤੀਕਰਣ, ਤਕਨੀਕੀ ਅਤੇ ਸੰਸਾਧਨ ਵਿਕਾਸ ਨੂੰ ਹੁਲਾਰਾ ਦੇਣਾ ਹੈ। 

ਆਰਵਾਈਐੱਸਕੇ ਸਕੀਮ ਪ੍ਰੋਗਰਾਮ ਵਿੱਚ ਸਿਕਲਿੰਗ ਐਂਡ ਆਤਮਨਿਰਭਰ ਭਾਰਤ ਨੂੰ ਸਹਿਯੋਗ ਦੇਣ ਕੋਵਿਡ-19 ਨਾਲ ਮੁਕਾਬਲਾ ਕਰਨ ਵੱਡੇ ਪੈਮਾਨੇ ‘ਤੇ ਜਾਗਰਿਤੀ ਅਤੇ ਐਕਸ਼ਨ ਕੈਂਪੇਨ, ਆਪਦਾ ਜੋਖਿਮ ਘਟਾਉਣਾ ਅਤੇ ਮਨਾਉਣਾ ਪ੍ਰੀਪਿਅਡਲੈਸ ਟੀਮਾਂ ਦੀ ਸਥਾਪਨਾ ਯੂਥ ਅਗਵਾਈ ਫਿਟ ਇੰਡੀਆ ਮੂਵਮੈਂਟ, ਯੂਥ ਵੈਲਨੈਸ ਐਂਡ ਪੌਜੀਟਿਵ ਲਾਈਫ ਸਟਾਈਲ, ਨੌਜਵਾਨਾਂ ਨੂੰ ਸਵੱਛਤਾ ‘ਤੇ ਟ੍ਰੇਨਿੰਗ , ਵਿਲੇਜ-ਗ੍ਰੀਨ ਪਿੰਡ-ਬਾਰਿਸ਼ ਪਾਣੀ ਦੀ ਸੰਭਾਲ, ਯੁਵਾ ਮੰਡਲ ਵਿਕਾਸ ਅਭਿਯਾਨ-ਕਾਰਜ ਯੋਜਨਾ ਦਾ ਨਿਰਮਾਣ ਰਾਸ਼ਟਰੀ ਮਹੱਤਵ ਦੇ ਦਿਨਾਂ ਨੂੰ ਮਨਾਇਆ।  

ਰਾਸ਼ਟਰੀਯ ਯੁਵਾ ਦਿਵਸ ਅਤੇ ਸਪਤਾਹ, ਜ਼ਿਲ੍ਹਾ ਯੂਥ ਕਨਵੈਨਸ਼ਨ, ਉਤਕ੍ਰਿਸ਼ਟ ਯੂਥ ਮੰਡਲਾਂ ਨੂੰ ਪੁਰਸਕਾਰ ਅਤੇ ਭਾਸ਼ਣ ਮੁਕਾਬਲੇ ਤੇ ਰਾਸ਼ਟਰ ਨਿਰਮਾਣ, ਕਬਾਇਲੀ ਯੂਥ ਐਕਸਚੇਂਜ ਪ੍ਰੋਗਰਾਮ, ਉੱਤਰੀ-ਪੂਰਬੀ ਖੇਤਰ ਯੂਥ ਐਕਸਚੇਂਜ ਪ੍ਰੋਗਰਾਮ ਅਤੇ ਹੋਰ ਯੂਥ ਐਕਸਚੇਂਜ ਪ੍ਰੋਗਰਾਮ ਸ਼ਾਮਿਲ ਹੈ। ਇਸ ਦੇ ਇਲਾਵਾ ਕੈਚ ਦ ਰੇਨ ਪ੍ਰੋਜੈਕਟ, ਰਾਸ਼ਟਰੀ ਜਲ ਮਿਸ਼ਨ, ਜਲ ਸ਼ਕਤੀ ਮੰਤਰਾਲੇ, ਨਮਾਮੀ ਗੰਗੇ ਪ੍ਰੋਜੈਕਟ ਵਿੱਚ ਨੌਜਵਾਨਾਂ ਦੀ ਭਾਗੀਦਾਰੀ, ਸਵੱਛ ਗੰਗਾ ਦੇ ਲਈ

ਰਾਸ਼ਟਰੀ ਮਿਸ਼ਨ, ਕਾਰਪੋਰੇਟ ਮਾਮਲੇ ਮੰਤਰਾਲੇ ਦੇ ਸਹਿਯੋਗ ਨਾਲ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ(ਆਈਈਪੀਐੱਫਏ)ਦੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਵੀ ਇਸ ਯੋਜਨਾ ਵਿੱਚ ਸ਼ਾਮਿਲ ਹੈ। ਇਸ ਦੇ ਇਲਾਵਾ ਰਾਸ਼ਟਰੀ ਯੂਥ ਮਹੋਤਸਵ, ਉੱਤਰ-ਪੂਰਬੀ ਯੂਥ ਮਹੋਤਸਵ, ਨੇਬਰਹੁੱਡ ਯੂਥ ਪਾਰਲੀਮੈਂਟ, ਅੰਤਰਰਾਸ਼ਟਰੀ ਯੂਥ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਵੱਖ-ਵੱਖ ਅੰਤਰਰਾਸ਼ਟਰੀ ਯੂਥ ਸਿਖਰ ਸੰਮੇਲਨ/ਮੀਟਿੰਗਾਂ/ਸੰਮੇਲਨ ਜਿਹੇ ਬ੍ਰਿਕਸ ਯੂਥ ਸੰਮੇਲਨ, ਯੂਥ-20 ਸੰਮੇਲਨ, ਆਈਬੀਐੱਸਏ ਯੂਥ ਸੰਮੇਲਨ, ਕਾਮਨਵੈਲਥ ਯੂਥ ਮੀਟਿੰਗਸ, ਐੱਸਸੀਓ ਮੀਟਿੰਗਸ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੂੰ ਆਰਵਾਈਐੱਸਕੇ ਸਕੀਮ ਦੇ ਤਹਿਤ ਰਾਸ਼ਟਰੀਯ ਯੁਵਾ ਵਲੰਟੀਅਰ ਰਜਿਸਟ੍ਰੀ ਦੇ ਨਿਰਮਾਣ ਲਈ 41.60 ਕਰੋੜ ਰੁਪਏ ਦਾ ਕੋਸ਼ ਪ੍ਰਦਾਨ ਕੀਤਾ ਗਿਆ ਹੈ। ਰਾਸ਼ਟਰੀਯ ਯੁਵਾ ਵਲੰਟੀਅਰ  ਰਜਿਸਟ੍ਰੀ ਦੇ ਨਿਰਮਾਣ ਤੋਂ ਵਲੰਟੀਅਰ ਦੀ ਜਲਦੀ ਅਤੇ ਪ੍ਰਭਾਵੀ ਏਕਜੁਟਤਾ ਅਤੇ ਤੈਨਾਤੀ ਦੀ ਸੁਵਿਧਾ ਹੋਵੇਗੀ ਅਤੇ ਦੇਸ਼ ਵਿੱਚ ਵਲੰਟੀਅਰ ਕਾਰਜਾਂ ਦੀ ਰੀਅਲ-ਟਾਈਮ ਟ੍ਰੈਕਿੰਗ ਸਮੱਰਥਾ ਹੋਵੇਗੀ।

ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਆਰਵਾਈਐੱਸਕੇ ਸਕੀਮ ਦੇ ਤਹਿਤ ਰਾਸ਼ਟਰੀਯ ਯੁਵਾ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੀ ਰਾਸ਼ਟਰੀਯ ਯੁਵਾ ਸੰਸਦ ਦਾ ਆਯੋਜਨ 2018-19 ਵਿੱਚ ਕੀਤਾ ਗਿਆ ਸੀ ਅਤੇ ਸਾਲ 2020-21 ਦੇ ਦੌਰਾਨ 2,34,353  ਨੌਜਵਾਨਾਂ ਦੀ ਭਾਗੀਦਾਰੀ ਦੇ ਨਾਲ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਯੁਵਾ ਸੰਸਦ ਦਾ ਆਯੋਜਨ ਕੀਤਾ ਗਿਆ।

ਮੰਤਰਾਲੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਜਿਵੇਂ ਸੰਯੁਕਤ ਰਾਸ਼ਟਰ ਵਲੰਟੀਅਰ (ਯੂਐੱਨਵੀ)/ ਸੰਯੁਕਤ ਰਾਸ਼ਟਰੀ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਅਤੇ ਕਾਮਨਵੈਲਥ ਯੂਥ ਪ੍ਰੋਗਰਾਮ(ਸੀਵਾਈਪੀ) ਦੇ ਨਾਲ ਵੱਖ-ਵੱਖ ਨੌਜਵਾਨ ਸੰਬੰਧਿਤ ਮੁੱਦਿਆਂ ‘ਤੇ ਵੀ ਸਹਿਯੋਗ ਕਰਦਾ ਹੈ। ਆਰਵਾਈਐੱਸਕੇ ਸਕੀਮ ਦੇ ਤਹਿਤ ਯੂਥ ਹੋਸਟਲ ਨੌਜਵਾਨਾਂ ਨੂੰ ਉਚਿਤ ਦਰਾਂ ‘ਤੇ ਵਧੀਆ ਆਵਾਸ ਪ੍ਰਦਾਨ ਕਰਦੇ ਹਨ ਅਤੇ ਸਕਾਊਟਿੰਗ ਅਤੇ ਮਾਰਗਦਰਸ਼ਨ ਕਰਨ ਵਾਲੇ ਸੰਗਠਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਸਕੀਮ ਦੀਆਂ ਹੋਰ ਵਿਸ਼ੇਸ਼ਤਾਵਾਂ ਨੂੰ ਵਧੀਆ ਪ੍ਰਥਾਵਾਂ ਦੀ ਨਿਰੰਤਰਤਾ ਅਤੇ ਮਜ਼ਬੂਤੀ ਦੇ ਲਈ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਇਲਾਵਾ ਸਕੀਮ ਨੂੰ ਸਰਲ ਬਣਾਕੇ ਅਤੇ ਸੰਰਚਨਾ ਅਤੇ ਮੰਜ਼ੂਰ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਾਲ-ਨਾਲ ਸਮਰੂਪ ਅਤੇ ਕਮੀਆਂ ਨੂੰ ਦੂਰ ਕਰਕੇ ਇਸ ਨੂੰ ਤਰਕਸੰਗਤ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਮਾਰਗਦਰਸ਼ਨ ਦੇ ਅਨੁਸਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇਸ਼ ਭਰ ਵਿੱਚ ਯੁਵਾ ਵਿਕਾਸ ਅਤੇ ਸਸ਼ਕਤੀਕਰਣ ਲਈ ਆਰਵਾਈਐੱਸਕੇ ਸਕੀਮ ਦੇ ਤਹਿਤ ਪ੍ਰੋਗਰਾਮਾਂ ਨੂੰ ਲਾਗੂ ਕਰ ਰਿਹਾ ਹੈ। “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਦੇ ਹਿੱਸੇ ਦੇ ਰੂਪ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਵੱਛ ਭਾਰਤ ਅਭਿਯਾਨ ਚਲਾਇਆ ਸੀ ਜਿਸ ਵਿੱਚ 1.14 ਕਰੋੜ ਕਿਲੋਗ੍ਰਾਮ ਤੋਂ ਅਧਿਕ ਕਚਰਾ, ਮੁੱਖ ਰੂਪ ਤੋਂ ਇੱਕ ਵਾਰ ਉਪਯੋਗ ਹੋਣ ਵਾਲੇ ਪਲਾਸਟਿਕ ਨੂੰ ਇਕੱਠੇ ਕੀਤਾ ਗਿਆ ਸੀ, ਜਿਸ ਵਿੱਚ ਪੂਰੇ ਦੇਸ਼ ਦੇ 98 ਲੱਖ ਤੋਂ ਅਧਿਕ ਨੌਜਵਾਨ ਵਲੰਟੀਅਰਾਂ ਦੀ ਭਾਗੀਦਾਰੀ ਸੀ। 

 ਯੁਵਾ ਪ੍ਰੋਗਰਾਮ ਵਿਭਾਗ ਦੀਆਂ ਗਤੀਵਿਧੀਆਂ ਵਿੱਚੋਂ ਇੱਕ ਨੋਜਵਾਨਾਂ ਦਰਮਿਆਨ ਵਲੰਟੀਅਰ ਬਣਾਉਣ ਲੋਕਪ੍ਰਿਯ ਬਣਾਉਣਾ ਹੈ ਕਿਉਂਕਿ ਵਲੰਟੀਅਰ ਨੋਜਵਾਨਾਂ ਨੂੰ ਇੱਕ-ਦੂਜੇ ਨਾਲ ਸਿੱਖਣ ਅਤੇ ਨਵੇਂ ਅਵਸਰ ਅਤੇ ਸੰਸਾਧਨ ਖੋਜਣ ਅਤੇ ਆਤਮਵਿਸ਼ਵਾਸ ਅਤੇ ਸਮਰੱਥਾਵਾਂ ਦਾ ਨਿਰਮਾਣ ਕਰਨਾ ਸਿਖਾਉਂਦੀ ਹੈ। ਉਨ੍ਹਾਂ ਨੇ ਵੱਡੇ ਪੈਨਾਨੇ ‘ਤੇ ਸੈਨਵ ਸਰਵਿਸ ਵਿੱਚ ਭਾਗ ਲੈਣ ਲਈ ਵੀ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਜਿਵੇਂ ਕਿ ਕੋਵਿਡ-19 ਮਹਾਮਾਰੀ ਅਤੇ ਸਵੱਛ ਭਾਰਤ ਅਭਿਯਾਨ ਦੇ ਦੌਰਾਨ ਨੌਜਵਾਨ ਵਲੰਟੀਅਰਾਂ ਦੀ ਭਾਗੀਦਾਰੀ ਤੋਂ ਸਪੱਸ਼ਟ ਹੈ।

 *******


ਐੱਨਬੀ/ਓਏ



(Release ID: 1796245) Visitor Counter : 97