ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ-ਬਜਟ 2022 ਵਿੱਚ ਭਾਰਤ ਲਈ ਮਹੱਤਵਪੂਰਨ ਗਲੋਬਲ ਭੂਮਿਕਾ ਮੌਜੂਦ ਹੈ ਅਤੇ ਇਹ ਭਾਰਤ @75 ਨੂੰ ਭਾਰਤ @100 ਵਿੱਚ ਲੈ ਜਾਣ ਵਾਲਾ ਹੈ।
ਇਹ ਬਜਟ ਦ੍ਰਿਸ਼ਟੀਕੋਣ ਵਿੱਚ ਭਵਿੱਖਵਾਦੀ ਅਤੇ ਇਸ ਦਾ ਟੀਚਾ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਅਗਿਆਤ ਸੰਭਾਵਨਾਵਾਂ ਦਾ ਪਤਾ ਲਗਾਉਣਾ ਹੈ: ਡਾ. ਜਿਤੇਂਦਰ ਸਿੰਘ
ਕੇਂਦਰੀ ਬਜਟ 2022-23 ਸਰਕਾਰ ਦੀ ਸੋਚ ਵਿੱਚ ਨਿਰੰਤਰਤਾ, ਪੂਰਨ ਭਰੋਸਾ ਅਤੇ ਸਾਹਸ ਨੂੰ ਦਰਸ਼ਾਉਂਦਾ ਹੈ: ਡਾ. ਜਿਤੇਂਦਰ ਸਿੰਘ
Posted On:
05 FEB 2022 7:27PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਬਜਟ 2022 ਵਿੱਚ ਭਾਰਤ ਲਈ ਮਹੱਤਵਪੂਰਨ ਗਲੋਬਲ ਭੂਮਿਕਾ ਮੌਜੂਦ ਹੈ ਅਤੇ ਇਹ ਭਾਰਤ @75 ਨੂੰ ਭਾਰਤ @100 ਵਿੱਚ ਲੈ ਜਾਣ ਵਾਲਾ ਹੈ।
ਭਾਰਤੀ ਜਨਤਾ ਪਾਰਟੀ ਦੁਆਰਾ ਆਯੋਜਿਤ ਬਜਟ 2022-23 ‘ਤੇ ਇੱਕ ਅਕਾਦਮਿਕ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਵਿੱਚ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਅਰੁਣ ਜੇਟਲੀ ਦੁਆਰਾ ਪੇਸ਼ ਲੇਖਾਨੁਦਾਨ ਸਹਿਤ ਮੋਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਸਾਰੇ 10 ਬਜਟਾਂ ਵਿੱਚੋ ਮੌਜੂਦ ਰਹਿਣ ਦਾ ਉਨ੍ਹਾਂ ਨੂੰ ਅਵਸਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਨ ਕਿ ਮਜ਼ਬੂਤ ਵਿਸ਼ਵਾਸ ਅਤੇ ਸਾਹਸ ਦੇ ਨਾਲ ਸਰਕਾਰ ਦੇ ਦ੍ਰਿਸ਼ਟੀਕੋਣ ਵਿੱਚ ਨਿਰੰਤਰਤਾ ਰਹੀ ਹੈ ਅਤੇ ਇਹ ਤਿੰਨ “ਸੀ” (ਕਨਵਿਕਸ਼ਨ, ਹਿੰਮਤ, ਇਕਸਾਰਤਾ) ਹਰੇਕ ਬਜਟ ਵਿੱਚ ਆਮ ਅੰਤਰੀਵ ਨਿਰਧਾਰਕ ਹੁੰਦੇ ਹਨ।
ਜਦਕਿ ਹਰ ਅਗਲੇ ਬਜਟ ਨੇ ਭਾਰਤ ਨੂੰ ਗਲੋਬਲ ਭੂਮਿਕਾ ਗ੍ਰਹਿਣ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਇਆ ਹੈ। ਇਸ ਗੱਲਬਾਤ ਵਿੱਚ ਪ੍ਰਸਿੱਧ ਅਰਥਸ਼ਾਸਤਰੀਆਂ, ਬੁੱਧੀਜੀਵੀਆਂ, ਕਾਰੋਬਾਰ ਅਤੇ ਕਾਰੋਬਾਰ ਸਮੁਦਾਏ ਦੀ ਪ੍ਰਮੁੱਖ ਹਸਤੀਆਂ ਦੇ ਨਾਲ-ਨਾਲ ਇਸ ਨਾਲ ਜੁੜੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ ਤੁਰੰਤ ਬਾਅਦ ਨਹਿਰੂ ਦੇ ਜਮਾਨੇ ਵਿੱਚ ਜੇ ਭਾਰਤ ਦੀ ਅਰਥਵਿਵਸਥਾ ਬੰਦ ਸੀ ਤਾਂ 1990 ਦੇ ਦਹਾਕੇ ਵਿੱਚ ਇਹ ਖੁੱਲ੍ਹਣੀ ਸ਼ੁਰੂ ਹੋਈ ਲੇਕਿਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਇੱਕ ਗਤੀਸ਼ੀਲ,ਉੱਤਰਦਾਇ ਅਤੇ ਅੱਗੇ ਵੱਲ ਦੇਖਣ ਵਾਲੀ ਅਰਥਵਿਵਸਥਾ ਵਿੱਚ ਬਦਲ ਦਿੱਤਾ। ਵਿਸ਼ੇਸ਼ ਰੂਪ ਤੋਂ ਕੋਵਿਡ ਦੇ ਬਾਅਦ ਪੂਰੀ ਦੁਨੀਆ ਨੇ ਇਸ ਗੱਲ ਨੂੰ ਮੰਨਿਆ ਅਤੇ ਭਾਰਤ ਵੱਲ ਉਮੀਦ ਨਾਲ ਦੇਖ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆ ਅੱਜ ਸਾਡੀ ਅਗਵਾਈ ਹੇਠ ਚਲਣ ਲਈ ਤਿਆਰ ਹੈ ਲੇਕਿਨ ਸਵਾਲ ਇਹ ਹੈ ਕਿ ਕੀ ਅਸੀਂ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਬਜਟ 2022 ਇਸ ਮੁੱਦੇ ਦਾ ਟੈਕਨੋਲੋਜੀ ਅਤੇ ਇਨੋਵੇਸ਼ਨ ਅਧਾਰਿਤ ਅਰਥਵਿਵਸਥਾ ਦੇ ਰਾਹੀਂ ਸਮਾਧਾਨ ਕੱਢਣ ਵਾਲਾ ਹੈ। ਇਹ ਅਰਥਵਿਵਸਥਾ ਗਹਿਰੇ ਸਮੁੰਦਰ ਦੇ ਸੰਸਾਧਨਾਂ ਸਹਿਤ ਭਾਰਤ ਦੀ ਅਗਿਆਤ ਸੰਭਾਵਨਾਵਾਂ ਦਾ ਪਤਾ ਲਗਾਕੇ ਦੇਸ਼ ਨੂੰ ਖੁਸ਼ਹਾਲ ਕਰਨ ਵਾਲੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੀਐੱਮ ਮੋਦੀ ਨੇ ਸਾਨੂੰ ਇੱਕ ਸ਼ਾਨਦਾਰ ਸ਼ਾਸਕੀ ਬਜਟ ਦਿੱਤਾ ਹੈ ਜਿਸ ਨੂੰ ਅਗਲੀ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ ਨਾ ਕਿ ਅਗਲੇ ਚੋਣ ਨੂੰ ਦੇਖਕੇ ਅਤੇ ਇਹ ਕਾਰਨ ਹੈ ਕਿ ਆਲੋਚਕ ਅਤੇ ਮੀਡੀਆ ਦੇ ਕੁੱਝ ਵਰਗ ਉਲਝਣ ਵਿੱਚ ਹਨ ਕਿਉਂਕਿ ਉਹ ਚੋਣ ਰਿਆਇਤਾਂ ਦੀ ਉਮੀਦ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਵਿੱਖ ਦੀ ਅਰਥਵਿਵਸਥਾ ਨਵੇਂ ਵਿਚਾਰਾਂ ਦੀ ਅਰਥਵਿਵਸਥਾ ਅਤੇ ਕਲਪਨਾਸ਼ੀਲ ਇਨੋਵੇਸ਼ਨ ਦੀ ਅਰਥਵਿਵਸਥਾ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਜਟ 2022 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਭਵਿੱਖ ਦੀ ਦ੍ਰਿਸ਼ਟੀ ਨੂੰ ਦਰਸ਼ਾਉਂਦਾ ਹੈ ਅਤੇ ਇਹ ਸਰਕਾਰ ਦੀ ਹਰ ਪਹਿਲ ਵਿੱਚ ਦਿਖਾਈ ਦਿੰਦਾ ਹੈ ਚਾਹੇ ਉਹ ਸਟਾਰਟਅੱਪਸ ਦੇ ਲਈ ਡ੍ਰੋਨ ਸ਼ਕਤੀ ਹੋਵੇ ਜਾ ਵਰਚੁਅਲ ਹਸਤਾਂਤਰਣ ਵਿੱਚ ਕਿਸਾਨ ਡ੍ਰੋਨ ਵਿੱਚ 30% ਟੈਕਸ ਘਟ ਕਾਰਬਨ ਨਿਕਾਸੀ ਰਣਨੀਤੀ ਆਦਿ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਇਸ ਬਜਟ ਨਾਲ ਕਈ ਰੋਜ਼ਗਾਰ ਨਹੀਂ ਹੈ ਉਹ ਸਰਕਾਰੀ ਨੌਕਰੀ ਵਾਲੇ ਵੇਤਨ ਦੇ ਗੁਲਾਮ ਹਨ। ਉਨ੍ਹਾਂ ਨੇ ਕੁਝ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੂੰਜੀਗਤ ਖਰਚ ਨੂੰ ਵਧਾਕੇ 7.2 ਲੱਖ ਕਰੋੜ ਰੁਪਏ ਤੋ ਹੀ ਘੱਟ ਤੋਂ ਘੱਟ 3 ਲੱਖ ਕਰੋੜ ਰੋਜ਼ਗਾਰ ਪੈਦਾ ਹੋਣਗੇ ਜਦਕਿ 130,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ 45,000 ਕਿਲੋਮੀਟਰ ਦੇ ਰਾਜਮਾਰਗਾਂ ਦੇ ਨਿਰਮਾਣ ਤੋਂ ਵੀ ਰੋਜ਼ਗਾਰ ਪੈਦਾ ਹੋਣਗੇ।
ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਬੋਟਲੈਬ ਨੌਜਵਾਨਾਂ ਦਾ ਉਦਾਹਰਣ ਦਿੱਤਾ ਜਿਨ੍ਹਾਂ ਨੇ ਹਾਲ ਹੀ ਵਿੱਚ ਬੀਟਿੰਗ ਰਿਟ੍ਰੀਟ ਸਮਾਰੋਹ ਦੇ ਦੌਰਾਨ ਲਾਈਟ ਸ਼ੋਅ ਕਰਨ ਲਈ ਉਨ੍ਹਾਂ ਦੇ ਮੰਤਰਾਲੇ ਨੂੰ ਮਦਦ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੁਆਰਾ ਵਿਕਸਿਤ ਡ੍ਰੋਨਾਂ ਨੂੰ ਉਦਯੋਗ ਦੁਆਰਾ ਲਿਆ ਜਾ ਰਿਹਾ ਹੈ ਅਤੇ ਇਹ ਵੀ ਆਮਦਨ ਦਾ ਇੱਕ ਸ੍ਰੋਤ ਹੈ ਜੋ ਸੰਭਵ: ਸਰਕਾਰੀ ਨੌਕਰੀ ਦੀ ਤੁਲਨਾ ਵਿੱਚ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ ਖੇਤਰ ਵਿੱਚ ਹੀ ਉਨ੍ਹਾਂ ਦੀ ਅਗਵਾਈ ਵਾਲੇ ਮੰਤਰਾਲੇ ਕ੍ਰਿਸ਼ੀ/ਸੁਗੰਧ ਅਤੇ ਡੇਅਰੀ ਸਟਾਰਟਅੱਪ ਵਿੱਚ ਨੋਜਵਾਨਾਂ ਦੀ ਮਦਦ ਕਰ ਰਹੇ ਹਨ ਲੇਕਿਨ ਦੁਰਭਾਗ ਨਾਲ ਇਸ ਨੂੰ ਲੈ ਕੇ ਨਾ ਤਾਂ ਜਾਗਰੂਕਤਾ ਹੈ ਅਤੇ ਨਾ ਹੀ ਮੀਡੀਆ ਇਸ ਨੂੰ ਦਿਖਾ-ਬਤਾ ਰਿਹਾ ਹੈ।
ਅਣਛੂਹੇ ਖੇਤਰਾਂ ਦਾ ਜਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਪ੍ਰਿਥਵੀ ਵਿਗਿਆਨ ਵਿਭਾਗ ਨੂੰ 2500 ਕਰੋੜ ਰੁਪਏ ਵੰਡੇ ਗਏ ਹਨ ਜੋ ਕਿ ਗਹਿਰੇ ਸਮੁੰਦਰ ਮਿਸ਼ਨ ਨੂੰ ਪਹਿਲੇ ਹੀ ਵੰਡੇ 4000 ਕਰੋੜ ਰੁਪਏ ਦੇ ਅਤਿਰਿਕਤ ਹੈ। ਅਰਥਵਿਵਸਥਾ ਦੀ ਅਗਿਆਤ ਸੰਭਾਵਨਾਵਾਂ ਦੇ ਬਾਰੇ ਵਿੱਚ ਵਿਸਤਾਰ ਵਿੱਚ ਦੱਸਦੇ ਹੋਏ ਉਨ੍ਹਾਂ ਨੇ ਗਹਿਰੇ ਸਮੁੰਦਰ ਮਿਸ਼ਨ ਅਤੇ ਪੁਲਾੜ ਮਿਸ਼ਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਸਰਕਾਰ ਨੇ ਪ੍ਰਾਥਮਿਕਤਾ ਦਿੱਤੀ ਹੈ ਜਦਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਦੀ ਅਣਦੇਖੀ ਕੀਤੀ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਬਜਟ ਰਸਾਇਨ ਮੁਕਤ ਖੇਤੀ ਟਿਕਾਊ ਸਟਾਰਟਅੱਪਸ ਡ੍ਰੋਨ ਟੈਕਨੋਲੋਜੀ ਅਤੇ ਵੱਖ-ਵੱਖ ਤਕਨੀਕ ਅਧਾਰਿਤ ਵਿਕਾਸ ‘ਤੇ ਜੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਕਿਸਾਨ ਡ੍ਰੋਨ ‘ਡ੍ਰੋਨ ਸ਼ਕਤੀ’ ਅਤੇ ਡ੍ਰੋਨ-ਏਜ-ਏ-ਸਰਵਿਸ (ਡੀਆਰਏਏਐੱਸ) ਦੇ ਰੂਪ ਵਿੱਚ ਕ੍ਰਿਸ਼ੀ ਅਤੇ ਸਟਾਰਟਅੱਪਸ ਜਿਹੇ ਖੇਤਰਾਂ ਵਿੱਚ ਡ੍ਰੋਨ ਤਕਨੀਕ ਦਾ ਉਪਯੋਗ ਕਰਨ ਦੇ ਪ੍ਰਾਵਧਾਨ ਸ਼ਕਤੀ ਹੈ।
ਇਹ ਸਾਰੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਦੇ ਲਈ ਕਾਫੀ ਅਵਸਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਟਿਕਾਊ ਸਟਾਰਟਅੱਪਸ ਕੇਂਦਰੀ ਬਜਟ ਦਾ ਇੱਕ ਪ੍ਰਮੁੱਖ ਫੋਕਸ ਖੇਤਰ ਹੈ ਕਿਉਂਕਿ ਇਹ ਸਰਕਾਰੀ ਨੌਕਰੀਆਂ ਦੀ ਤੁਲਨਾ ਵਿੱਚ ਬਿਹਤਰ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਵੇਂ ਵਿਚਾਰਾਂ ਇਨੋਵੇਸ਼ਨ ਅਤੇ ਭਵਿੱਖਵਾਦੀ ਸੋਚ ਦੀ ਅਰਥਵਿਵਸਥਾ ਬਣਾਉਣ ਦਾ ਯਤਨ ਕੀਤਾ ਹੈ ਜਿਸ ਵਿੱਚ ਰੋਜ਼ਗਾਰ ਦੇ ਭਰਪੂਰ ਅਵਸਰ ਹਨ।
ਇਸ ਗੱਲਬਾਤ ਵਿੱਚ ਭਾਜਪਾ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਸਮਾਪਨ ਟਿੱਪਣੀ ਕੀਤੀ ਅਤੇ ਜੰਮੂ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਪਾਂਕਰ ਸੇਨ ਨੇ ਬਜਟ ‘ਤੇ ਆਪਣੀ ਮਾਹਰ ਰਾਏ ਦਿੱਤੀ।
*****
ਐੱਸਐੱਨਸੀ/ਆਰਆਰ
(Release ID: 1796244)
Visitor Counter : 168